ਕਿਲ੍ਹਾ ਮੁਬਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਿਲਾ ਮੁਬਾਰਕ ਤੋਂ ਰੀਡਿਰੈਕਟ)
ਕਿਲਾ ਮੁਬਾਰਕ ਦਾ ਦ੍ਰਿਸ਼
ਕਿਲੇ ਦੇ ਉੱਪਰ ਤੋਂ ਨਜ਼ਾਰਾ

ਕਿਲਾ ਮੁਬਾਰਕ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਬਣਿਆ ਇੱਕ ਕਿਲਾ ਹੈ ਅਤੇ ਇਹ ਲਗਭਗ 1,800 ਸਾਲ ਪੁਰਾਣਾ ਹੈ।

ਅੰਦਰੂਨੀ ਦ੍ਰਿਸ਼
ਕਿਲਾ ਮੁਬਾਰਕ ਦੇ ਅੰਦਰ ਦਾ ਦ੍ਰਿਸ਼

ਇਤਿਹਾਸ[ਸੋਧੋ]

ਇਤਿਹਾਸਕਾਰਾਂ ਅਨੁਸਾਰ ਬਠਿੰਡਾ ਦਾ ਕਿਲਾ ਰਾਜਾ ਵਿਨੇ ਪਾਲ ਨੇ ਬਣਾਇਆ ਸੀ ਅਤੇ ਇਸ ਦਾ ਨਾਮ ਵਿਕਰਮਗੜ ਕਿਲਾ ਰੱਖਿਆ। ਉਸ ਪਿਛੋਂ ਰਾਜਾ ਜੈਪਾਲ ਨੇ ਕਿਲੇ ਦਾ ਜਾਂ ਜੈਪਾਲਗੜ ਕਰ ਦਿੱਤਾ। ਮੱਧ-ਕਾਲ ਵਿੱਚ ਭੱਟੀ ਰਾਓ ਰਾਜਪੂਤ ਨੇ ਕਿਲੇ ਨੂੰ ਨਵੇਂ ਸਿਰਿਓ ਬਣਾਇਆ ਤੇ ਕਿਲੇ ਦਾ ਨਾਮ ਭੱਟੀ ਵਿੰਡਾ ਰੱਖਿਆ। ਇਸ ਕਰ ਕੇ ਸ਼ਹਿਰ ਦਾ ਨਾਂ ਪਹਿਲਾਂ ਭਟਿੰਡਾ ਅਤੇ ਫਿਰ ਬਠਿੰਡਾ ਪਿਆ। ਜਦੋਂ 1707 ਵਿੱਚ ਗੁਰੂ ਗੋਬਿੰਦ ਸਿੰਘ ਜੀ ਕਿਲੇ ਵਿੱਚ ਆਏ ਤਾਂ ਕਿਲੇ ਦਾ ਨਾਮ ਕਿਲਾ ਗੋਬਿੰਦਗੜ੍ਹ ਪੈ ਗਿਆ। ਮੌਜੂਦਾ ਸਮੇਂ ਇਸ ਨੂੰ ਕਿਲਾ ਮੁਬਾਰਕ ਆਖਿਆ ਜਾਂਦਾ ਹੈ। ਪ੍ਰ੍ਰੰਤੂ ਸੈਰ ਸਪਾਟਾ ਵਿਭਾਗ ਪੰਜਾਬ ਵਲੋਂ ਹੁਣ ਇਸ ਕਿਲੇ ਦਾ ਨਾਮ ਬਦਲ ਕੇ ਰਜ਼ੀਆ ਕਿਲਾ ਰੱਖ ਦਿੱਤਾ ਗਿਆ ਹੈ।[1]

ਰਾਣੀ ਮਹਿਲ[ਸੋਧੋ]

ਕਿਲਾ ਮੁਬਾਰਕ ਵਿਚਲਾ ਰਾਣੀ ਮਹਿਲ ਬਹੁਤ ਖੂਬਸੂਰਤ ਹੈ ਜਿਸ ਤੇ ਚਿੱਤਰਕਾਰੀ ਦੀ ਦਿੱਖ ਵੀ ਦੇਖਣ ਵਾਲੀ ਹੈ। ਦਿੱਲੀ ਦੇ ਤਖਤ ਤੇ ਬੈਠਣ ਵਾਲੀ ਪਹਿਲੀ ਮਹਿਲਾ ਰਜ਼ੀਆ ਸੁਲਤਾਨ ਦੀ ਬਠਿੰਡਾ ਵਿੱਚ ਰਾਣੀ ਮਹਿਲ ਇਕਲੌਤੀ ਯਾਦਗਾਰ ਹੈ। ਰਜ਼ੀਆ ਸੁਲਤਾਨ ਜਦੋਂ 1239 ਵਿੱਚ ਗਵਰਨਰ ਅਲਤੂਨੀਆਂ ਦੀ ਬਗ਼ਾਵਤ ਦਬਾਉਣ ਵਾਸਤੇ ਬਠਿੰਡਾ ਆਈ ਤਾਂ ਉਸ ਨੂੰ ਅਲਤੂਨੀਆਂ ਨੇ ਬਠਿੰਡਾ ਕਿਲੇ ਵਿੱਚ ਕੈਦ ਕਰ ਲਿਆ ਸੀ। ਕਰੀਬ ਦੋ ਮਹੀਨੇ ਉਹ ਇੱਥੇ ਕਿਲੇ ਵਿਚਲੇ ਰਾਣੀ ਮਹਿਲ ਵਿੱਚ ਕੈਦ ਰਹੀ ਸੀ। ਇਤਿਹਾਸਕਾਰਾਂ ਅਨੁਸਾਰ ਰਜ਼ੀਆ ਸੁਲਤਾਨਾ ਰਾਣੀ ਮਹਿਲ ਦੀ ਖਿੜਕੀ ਵਿੱਚ ਬੈਠ ਕੇ ਸਾਮ ਵਕਤ ਮੀਨਾ ਬਾਜ਼ਾਰ ਦਾ ਨਜ਼ਾਰਾ ਤੱਕਿਆ ਕਰਦੀ ਸੀ। ਰਜ਼ੀਆ ਸੁਲਤਾਨਾ ਬਠਿੰਡਾ ਦੀ ਮਸਜਿਦ ਵਿੱਚ ਨਮਾਜ਼ ਪੜ੍ਹਨ ਜਾਇਆ ਕਰਦੀ ਸੀ।

ਸਮਾਂ ਸਾਰਣੀ[ਸੋਧੋ]

ਕਿਲੇ ਦਾ ਵਰਾਡਾ

ਕਿਲਾ ਮੁਬਾਰਕ ਦਾ ਇਤਿਹਾਸ

ਸਾਲ ਘਟਨਾ
90-110 AD ਬਾਦਸਾਹ ਕਨਿਸ਼ਕ ਅਤੇ ਰਾਜਾ ਡਬ ਨੇ ਬਣਾਇਆ
179 AD ਬਠਿੰਡਾ ਸ਼ਹਿਰ ਨੂੰ ਭੱਟੀ ਰਾਓ ਨੇ ਵਸਾਇਆ
1004 AD ਸੁਲਤਾਨ ਮੁਹੰਮਦ ਗਜ਼ਨੀ ਨੇ ਕਬਜ਼ਾ ਕੀਤਾ
1045 AD ਪੀਰ ਹਾਜ਼ੀ ਰਤਨ ਇੱਥੇ ਆਏ
1189 AD ਸੁਲਤਾਨ ਮੁਹੰਮਦ ਗ਼ੋਰੀ ਨੇ ਕਬਜ਼ਾ ਕੀਤਾ
1191 AD ਬਾਦਸਾਹ ਪ੍ਰਿਥਵੀ ਰਾਜ ਚੋਹਾਨ ਨੇ ਕਬਜ਼ਾ ਕੀਤਾ
1240 AD ਰਜ਼ੀਆ ਸੁਲਤਾਨ ਨੂੰ ਨਜ਼ਰਬੰਦ ਕੀਤਾ ਗਿਆ
1515 AD ਗੁਰੂ ਨਾਨਕ ਦੇਵ ਨੇ ਚਰਨ ਪਾਏ
1665 AD ਗੁਰੂ ਤੇਗ ਬਹਾਦੁਰ ਨੇ ਚਰਨ ਪਾਏ
1705 AD ਗੁਰੂ ਗੋਬਿੰਦ ਸਿੰਘ ਨੇ ਚਰਨ ਪਾਏ
1835 AD ਮਹਾਰਾਜਾ ਕਰਮ ਸਿੰਘ ਨੇ ਗੁਰਦੁਆਰਾ ਦਾ ਨਿਰਮਾਣ ਕਰਵਾਇਆ

ਹਵਾਲੇ[ਸੋਧੋ]