ਆਈ. ਆਈ. ਐੱਸ. ਈ. ਆਰ.

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਈ. ਆਈ. ਐੱਸ. ਈ. ਆਰ. is located in India
ਬਰਹਮਪੁਰ
ਬਰਹਮਪੁਰ
ਮੋਹਾਲੀ
ਮੋਹਾਲੀ
ਕੋਲਕਾਤਾ
ਕੋਲਕਾਤਾ
ਪੁਣੇ
ਪੁਣੇ
ਭੋਪਾਲ
ਭੋਪਾਲ
ਤੀਰੂਵੰਥਪੁਰਮ
ਤੀਰੂਵੰਥਪੁਰਮ
ਤਿਰੂਪਤੀ
ਤਿਰੂਪਤੀ
ਸੰਸਥਾਵਾਂ[1]

ਆਈ.ਆਈ.ਐੱਸ.ਈ.ਆਰ. ਦਾ ਮੁੱਖ ਮੰਤਵ ਵਿਗਿਆਨ ਦੇ ਸਿਰਕੱਢ ਖੇਤਰਾਂ ‘ਚ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਅਤੇ ਅੰਡਰ-ਗਰੈਜੂਏਟ ਅਤੇ ਪੋਸਟ-ਗਰੈਜੂਏਟ ਪੱਧਰ ‘ਤੇ ਮਿਆਰੀ ਵਿਗਿਆਨਕ ਸਿੱਖਿਆ ਮੁਹੱਈਆ ਕਰਵਾਉਣਾ ਹੈ। ਭਾਰਤ ਸਰਕਾਰ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਆਈ. ਆਈ. ਐੱਸ. ਈ. ਆਰ. ਦਾ ਨਿਰਮਾਣ ਕਰਵਾਇਆ। ਆਈ.ਆਈ.ਐੱਸ.ਈ.ਆਰ’ ਆਪਣੇ ਹਰ ਅੰਡਰ-ਗਰੈਜੂਏਟ ਵਿਦਿਆਰਥੀ ਨੂੰ ਸਟਾਈਪੰਡ ਦੇ ਰੂਪ ‘ਚ ਘੱਟ ਤੋਂ ਘੱਟ 5000 ਰੁਪਏ ਮੁਹੱਈਆ ਕਰਦੀ ਹੈ।

ਸੰਸਥਾਵਾਂ[ਸੋਧੋ]

ਆਈ.ਆਈ.ਐੱਸ.ਈ.ਆਰ
ਨਾਮ ਸਥਾਪਨਾ ਸ਼ਹਿਰ ਪ੍ਰਾਂਤ ਵੈੱਵਸਾਈਟ
ਆਈ.ਆਈ.ਐੱਸ.ਈ.ਆਰ. ਬਰਹਮਪੁਰ 2016 ਬਰਹਮਪੁਰ ਓਡੀਸਾ www.iiserbpr.ac.in
ਆਈ.ਆਈ.ਐੱਸ.ਈ.ਆਰ. ਭੋਪਾਲ 2008 ਭੋਪਾਲ ਮੱਧ ਪ੍ਰਦੇਸ਼ www.iiserb.ac.in
ਆਈ.ਆਈ.ਐੱਸ.ਈ.ਆਰ. ਕੋਲਕਾਤਾ 2006 ਕਲਿਆਣੀ ਪੱਛਮੀ ਬੰਗਾਲ www.iiserkol.ac.in
ਆਈ.ਆਈ.ਐੱਸ.ਈ.ਆਰ. ਮੋਹਾਲੀ 2007 ਮੋਹਾਲੀ ਪੰਜਾਬ, ਭਾਰਤ www.iisermohali.ac.in
ਆਈ.ਆਈ.ਐੱਸ.ਈ.ਆਰ. ਪੁਣੇ 2006 ਪੁਣੇ ਮਹਾਰਾਸ਼ਟਰ www.iiserpune.ac.in
ਆਈ.ਆਈ.ਐੱਸ.ਈ.ਆਰ. ਤੀਰੂਵੰਥਪੁਰਮ 2008 ਤੀਰੂਵੰਥਪੁਰਮ ਕੇਰਲਾ www.iisertvm.ac.in
ਆਈ.ਆਈ.ਐੱਸ.ਈ.ਆਰ. ਤੀਰੂਪਤੀ 2015 ਤਿਰੂਪਤੀ ਆਂਧਰਾ ਪ੍ਰਦੇਸ਼ www.iisertirupati.ac.in

ਕੋੋਰਸ[ਸੋਧੋ]

ਹਰ ਇੱਕ ‘ਆਈ.ਆਈ.ਐੱਸ.ਈ.ਆਰ’ 3 ਕਿਸਮ ਦੇ ਕੋਰਸ ਕਰਵਾਉਂਦੀ ਹੈ

  1. 5 ਸਾਲਾ ਇੰਟੇਗ੍ਰੇਟਿਡ ਬੀਐਸ-ਐਮਐਸ ਦੋਹਰੀ ਡਿਗਰੀ ਕੋਰਸ
  2. ਸਾਰੇ ਸਾਇੰਸਿਜ਼ ਅਤੇ ਮੈਥੇਮੈਟਿਕਸ ਖੇਤਰਾਂ ਵਿੱਚ ਪੀਐਚ.ਡੀ. ਪ੍ਰੋਗਰਾਮ
  3. ਬੀਐਸ ਤੋਂ ਮਗਰੋਂ ਇੰਟੇਗ੍ਰੇਟਿਡ ਪੀਐਚ.ਡੀ. ਪ੍ਰੋਗਰਾਮ

ਦਾਖਲਾ[ਸੋਧੋ]

ਇਸ ਸੰਸਥਾਵਾਂ ਦੀਆਂ ਸੀਟਾਂ ਦੋਹਰੇ ਡਿਗਰੀ ਕੋਰਸ ਲਈ ਦਾਖਲਾ ਹੇਠ ਢੰਗਾਂ ਨਾਲ ਕੀਤਾ ਜਾਂਦਾ ਹੈ:

  1. ਹਰ ਕੈਟੇਗਰੀ ‘ਚ 25 ਫ਼ੀਸਦੀ ਤਕ ਕੇ.ਵੀ.ਪੀ.ਵਾਈ. (ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ) ਰਾਹੀਂ
  2. ਹਰ ਕੈਟੇਗਰੀ ‘ਚ 50 ਫ਼ੀਸਦੀ ਤਕ ਕੇ.ਵੀ.ਪੀ.ਵਾਈ.+ ਜੇ.ਈ.ਈ. (ਐਡਵਾਂਸਡ) ਰਾਹੀਂ
  3. ਬਾਕੀ ਸੀਟਾਂ ਕੇਂਦਰ/ਰਾਜ ਬੋਰਡ ਪ੍ਰੀਖਿਆ (ਬਾਰ੍ਹਵੀਂ ਸਾਇੰਸ) ਵਿੱਚੋਂ ਪਹਿਲੇ ਨੰਬਰ ‘ਤੇ ਆਉਣ ਵਾਲੇ ਇੱਕ ਫ਼ੀਸਦੀ ਵਿਦਿਆਰਥੀਆਂ ਵੱਲੋਂ ਆਈ.ਆਈ.ਐੱਸ.ਈ.ਆਰ ਦੇ ਐਪਟੀਚਿਊਡ ਟੈਸਟ ਪਾਸ ਕਰਨ ਉਪਰੰਤ ਭਰੀਆਂ ਜਾਂਦੀਆਂ ਹਨ।

ਹਵਾਲੇ[ਸੋਧੋ]

  1. "IISER Admission 2016". Retrieved 29 February 2016.