ਗੁਰੂ ਰਵੀਦਾਸ ਆਯੂਰਵੇਦ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰੂ ਰਵੀਦਾਸ ਆਯੂਰਵੇਦ ਯੂਨੀਵਰਸਿਟੀ
ਸਥਾਪਨਾ2011
ਕਿਸਮਪਬਲਿਕ
ਚਾਂਸਲਰਪੰਜਾਬ ਦਾ ਗਵਰਨਰ
ਵਾਈਸ-ਚਾਂਸਲਰਓ.ਪੀ ਉਪਾਧਿਆਏ
ਟਿਕਾਣਾਖਰਕਨ ਹੁਸ਼ਿਆਰਪੁਰ, ਪੰਜਾਬ, ਭਾਰਤ
ਕੈਂਪਸਪੇਂਡੂ
ਮਾਨਤਾਵਾਂਯੂਜੀਸੀ
ਵੈੱਬਸਾਈਟwww.graupunjab.org/

ਗੁਰੂ ਰਵੀਦਾਸ ਆਯੂਰਵੇਦ ਯੂਨੀਵਰਸਿਟੀ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਸਥਾਪਤ ਕੀਤੀ ਹੈ। ਇਸ ਯੂਨੀਵਰਸਿਟੀ ਰਾਹੀਂ ਜੜ੍ਹੀ-ਬੂਟੀਆਂ ਦੀ ਖੋਜ ਕਰ ਕੇ ਵਿਦਿਆਰਥੀਆਂ ਨੂੰ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਆਯੂਰਵੇਦ ਯੂਨੀਵਰਸਿਟੀ[1] ਵੱਲੋਂ ਆਯੂਰਵੇਦ ਪ੍ਰਣਾਲੀ ਨੂੰ ਹੋਰ ਪ੍ਰਫੂੱਲਤ ਕਰਨ ਲਈ ਕੀਤੇ ਜਾ ਰਹੇ ਉੱਪਰਾਲੇ ਕੀਤੇ ਜਾਂਦੇ ਹਨ। ਆਯੁਰਵੇਦ ਭਾਰਤ ਵਿੱਚ ਇੱਕ ਪ੍ਰਮਾਣਿਤ ਵਿਕਲਪਕ ਮੈਡੀਕਲ ਸਾਇੰਸ ਹੈ ਭਾਵੇਂ ਇਸ ਵਿੱਚ ਆਧੁਨਿਕ ਵਿਗਿਆਨ ਦੁਆਰਾ ਪ੍ਰਵਾਨਿਤ ਕੀਤੇ ਜਾਂਦੇ ਖੋਜ ਕਾਰਜਾਂ ਅਤੇ ਸਿੱਖਿਆ ਪ੍ਰਣਾਲੀ ਦੀ ਘਾਟ ਹੈ। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਅਜਿਹੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਨਾਲ ਹੀ ਹੋ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਆਯੁਰਵੇਦ ਡਾਕਟਰਾਂ (ਬੀ.ਏ.ਐਮ.ਐਸ.) ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਸੂਬੇ ਵਿੱਚ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਮੰਗ ਅਤੇ ਪੂਰਤੀ ਵਿੱਚ ਵੱਡਾ ਪਾੜਾ ਹੋਣ ਕਾਰਨ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਪ੍ਰਾਪਤ ਪ੍ਰਮਾਣਿਤ ਡਾਕਟਰ ਕਿਸੇ ਸੂਬੇ ਲਈ ਵੱਡਮੁੱਲੇ ਸਰੋਤ ਹੋ ਸਕਦੇ ਹਨ। ਪੰਜਾਬ ਵਿੱਚ ਪਹਿਲਾਂ ਹੀ ਵੱਖ-ਵੱਖ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਤਕਨੀਕੀ ਸੰਸਥਾਵਾਂ ਖੁੱਲ੍ਹੀਆਂ ਹੋਈਆਂ ਹਨ।

ਕਾਲਜਾਂ ਦੀ ਸੂਚੀ[ਸੋਧੋ]

 • ਸਰਕਾਰੀ ਆਯੁਰਵੇਦ ਕਾਲਜ ਪਟਿਆਲਾ
 • ਸ਼੍ਰੀ ਲਕਸ਼ਮੀ ਨਰਾਇਣ ਆਯੁਰਵੇਦ ਕਾਲਜ ਅੰਮ੍ਰਿਤਸਰ
 • ਦਿਆਨੰਦ ਆਯੁਰਵੇਦ ਕਾਲਜ ਜਲੰਧਰ
 • ਦੇਸ਼ ਭਗਤ ਆਯੁਰਵੇਦ ਕਾਲਜ ਫ਼ਤਿਹਗੜ੍ਹ ਸਾਹਿਬ
 • ਸ੍ਰੀ ਸੱਤਿਆ ਸਾਈ ਮੁਰਲੀਧਰ ਆਯੁਰਵੇਦ ਕਾਲਜ ਮੋਗਾ
 • ਮਾਈ ਭਾਗੋ ਆਯੁਰਵੇਦ ਕਾਲਜ ਮੁਕਤਸਰ
 • ਗੁਰੂ ਨਾਨਕ ਆਯੁਰਵੇਦ ਕਾਲਜ ਮੁਕਤਸਰ
 • ਗੁਰੂ ਨਾਨਕ ਆਯੁਰਵੇਦ ਮੈਡੀਕਲ ਕਾਲਜ ਅਤੇ ਖੋਜ ਕੇਂਦਰ ਲੁਧਿਆਣਾ
 • ਸ਼ਹੀਦ ਕਰਤਾਰ ਸਿੰਘ ਸਰਾਭਾ ਆਯੁਰਵੇਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ
 • ਬਾਬੇ ਕੇ ਆਯੁਰਵੇਦ ਮੈਡੀਕਲ ਕਾਲਜ ਅਤੇ ਹਸਪਤਾਲ ਮੋਗਾ
 • ਸ੍ਰੀਮਤੀ ਉਰਮਲਾ ਦੇਵੀ ਆਯੁਰਵੇਦ ਕਾਲਜ ਅਤੇ ਹਸਪਤਾਲ ਹੁਸ਼ਿਆਰਪੁਰ
 • ਸੰਤ ਸਹਾਰਾ ਆਯੁਰਵੇਦ ਮੈਡੀਕਲ ਕਾਲਜ ਅਤੇ ਹਸਪਤਾਲ ਬਠਿੰਡਾ

ਬਾਹਰੀ ਕਡ਼ੀਆਂ[ਸੋਧੋ]

ਹਵਾਲੇ[ਸੋਧੋ]