ਸਮੱਗਰੀ 'ਤੇ ਜਾਓ

ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੇਵ ਸਮਾਜ ਕਾਲਜ ਫ਼ਾਰ ਵੂਮੈਨ
ਕਿਸਮਪ੍ਰਾਈਵੇਟ
ਸਥਾਪਨਾ1934 (1934)
ਟਿਕਾਣਾ, ,
ਕੈਂਪਸਸ਼ਹਿਰੀ
ਛੋਟਾ ਨਾਮਦੇਵ ਸਮਾਜ ਕਾਲਜ
ਮਾਨਤਾਵਾਂ
ਵੈੱਬਸਾਈਟwww.dscwfzr.org

ਦੇਵ ਸਮਾਜ ਕਾਲਜ ਫ਼ਾਰ ਵੂਮੈਨ 1934 ਵਿਚ ਸਥਾਪਿਤ ਹੋਇਆ ਸੀ। ਇਹ ਕਾਲਜ ਭਾਰਤ-ਪਾਕਿਸਤਾਨ ਦੇ ਸਰਹੱਦ 'ਤੇ ਵੱਸਦੇ ਸ਼ਹਿਰ ਫ਼ਿਰੋਜ਼ਪੁਰ ਵਿਖੇ ਸਥਿਤ ਹੈ। ਇਹ ਸਰਹੱਦੀ ਜ਼ਿਲ੍ਹੇ ਦੇ ਪੇਂਡੂ ਖੇਤਰ ਨੂੰ ਸਿੱਖਿਅਤ ਕਰਨ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਕਾਲਜ ਨੂੰ 2013-14 ਨੈਕ (NAAC) ਵੱਲੋਂ "ਏ" ਗਰੇਡ ਦਿੱਤਾ ਗਿਆ ਸੀ ਜਿਹੜਾ ਕਿ ਹੁਣ ਕਾਲਜ ਦੀ ਵਧੀਆ ਕਾਰਜਗੁਜ਼ਾਰੀ ਨੂੰ ਦੇਖਦਿਆਂ "A +" ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ। ਇਸ ਕਾਲਜ ਨੂੰ ਚੰਡੀਗੜ੍ਹ ਵਿੱਚ ਸਥਾਪਿਤ ਦੇਵ ਸਮਾਜ ਸੰਸਥਾ ਦੁਆਰਾ ਚਲਾਇਆ ਜਾ ਰਿਹਾ ਹੈ।[1] ਇਸ ਕਾਲਜ ਵਿਚ ਪ੍ਰਿੰਸੀਪਲ ਅਹੁਦੇ ‘ਤੇ ਡਾ. ਸੰਗੀਤਾ ਸ਼ਰਮਾ ਸੇੇਵਾਵਾਂ ਨਿਭਾ ਰਹੇ ਹਨ।

ਇਤਿਹਾਸ

[ਸੋਧੋ]

ਦੇਵ ਸਮਾਜ ਦੇ ਬਾਨੀ ਭਗਵਾਨ ਦੇਵ ਆਤਮਾ ਸਨ, ਜਿਨ੍ਹਾਂ ਨੇ ਸੱਚਾਈ, ਚੰਗੇ ਚਰਿੱਤਰ ਅਤੇ ਵਿਗਿਆਨਕ ਸੋਚ 'ਤੇ ਆਧਾਰਿਤ ਜੀਵਨ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰੂਹਾਨੀ ਵਿਕਾਸ ਲਈ ਮਨੁੱਖਤਾ, ਨੈਤਿਕਤਾ ਅਤੇ ਕੁਦਰਤ ਪ੍ਰਤੀ ਪਿਆਰ ਨੂੰ ਸਭ ਤੋਂ ਉੱਚਾ ਮੰਨਿਆ ਅਤੇ ਆਪਣਾ ਜੀਵਨ ਆਤਮਿਕ ਗਿਆਨ ਤੇ ਸਮਾਜਿਕ ਸੁਧਾਰਾਂ ਲਈ ਸਮਰਪਿਤ ਕੀਤਾ। ਦੇਵ ਸਮਾਜ ਕਾਲਜ ਫ਼ਾਰ ਵੂਮੈਨ (ਫ਼ਿਰੋਜ਼ਪੁਰ) ਨੂੰ 1934 ਵਿਚ ਦੇਵ ਸਮਾਜ ਸੰਸਥਾ ਦੁਆਰਾ ਸਥਾਪਿਤ ਕੀਤਾ ਗਿਆ ਜੋ ਕਿ ਭਗਵਾਨ ਦੇਵ ਆਤਮਾ ਜੀ ਦੀ ਦੂਰ-ਅੰਦੇਸ਼ੀ ਸੋਝੀ ਦਾ ਪ੍ਰਤੀਕ ਹੈ। ਇਸ ਕਾਲਜ ਦੇ ਮੌਜੂਦਾ ਚੇਅਰਪਰਸਨ ਡਾ.ਅਗਨੀਜ਼ ਢਿੱਲੋਂ ਹਨ।

ਕੈਂਪਸ

[ਸੋਧੋ]

ਦੇੇਵ ਸਮਾਜ ਕਾਲਜ ਇਲਾਕੇ ਵਿਚ ਨਾਰੀ ਸਿੱਖਿਆ ਦੇ ਵਿਕਾਸ ਲਈ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ਇਹ ਕਾਲਜ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ। ਇਸ ਦਾ ਵਾਤਾਵਰਨ ਬਹੁਤ ਸੁਹਾਵਣਾ ਹੈ।

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2018-02-13. Retrieved 2018-02-04. {{cite web}}: Unknown parameter |dead-url= ignored (|url-status= suggested) (help)