ਸਰਕਾਰੀ ਰਾਜਿੰਦਰਾ ਕਾਲਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਕਾਰੀ ਰਾਜਿੰਦਰਾ ਕਾਲਜ
200x
ਮਾਟੋਅੰਗਰੇਜ਼ੀ: Sweetness And Light
ਮਾਟੋ ਪੰਜਾਬੀ ਵਿੱਚਮਿਠਾਸ ਅਤੇ ਪ੍ਰਕਾਸ਼
ਸਥਾਪਨਾ1940 (1940)
ਕਿਸਮਸਰਕਾਰੀ
ਵਿਦਿਆਰਥੀ4,271 (2015 ਮੁਤਾਬਿਕ)
2,254 ਮੁੰਡੇ
2017 ਕੁੜੀਆਂ
ਟਿਕਾਣਾਬਠਿੰਡਾ, ਪੰਜਾਬ, ਭਾਰਤ
ਕੈਂਪਸਸ਼ਹਿਰੀ
ਮੈਗਜ਼ੀਨਦ ਰਜਿੰਦਰਾ
ਨਿੱਕਾ ਨਾਂਰਾਜਿੰਦਰਾ ਕਾਲਜ
ਮਾਨਤਾਵਾਂ
ਵੈੱਬਸਾਈਟgrcb.ac.in

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀਆਂ ਮੋਹਰੀ ਵਿੱਦਿਅਕ ਸੰਸਥਾਵਾਂ ਵਿੱਚੋਂ ਇੱਕ ਹੈ। 1904 ਵਿੱਚ ਇੱਕ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਹੋ ਕੇ 1940 ਵਿੱਚ ਰਾਜਿੰਦਰਾ ਇੰਟਰਮੀਡੀਏਟ ਕਾਲਜ ਬਣ ਗਿਆ। ਇਹ ਕਾਲਜ ਮਾਲਵਾ ਖਿੱਤੇ ਦਾ ਮੋਹਰੀ ਕਾਲਜ ਹੈ।[1]

ਇਤਿਹਾਸ[ਸੋਧੋ]

ਬਠਿੰਡਾ ਦੇ ਬੱਸ ਅੱਡੇ ਨਜ਼ਦੀਕ ਗੁਰੂ ਕਾਸ਼ੀ ਮਾਰਗ ‘ਤੇ ਸਥਿਤ ਕਾਲਜ ਦੀ ਨੀਂਹ 1904 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਆਪਣੇ ਪਿਤਾ ਮਹਾਰਾਜਾ ਰਜਿੰਦਰ ਸਿੰਘ ਜੋ 1900 ਈ. ਵਿੱਚ ਸਵਰਗਵਾਸ ਹੋ ਗਏ ਸਨ, ਦੀ ਯਾਦ ਵਿੱਚ ਬਠਿੰਡਾ ਕਿਲ੍ਹਾ ਮੁਬਾਰਕ ਦੇ ਅੰਦਰ ਇੱਕ ਪ੍ਰਾਇਮਰੀ ਸਕੂਲ ਵਜੋਂ ਰੱਖੀ। ਉਸ ਦਾ ਨਾਂ ਰਾਜਿੰਦਰਾ ਪ੍ਰਾਇਮਰੀ ਸਕੂਲ ਰੱਖਿਆ ਗਿਆ। ਬਾਅਦ ਵਿੱਚ ਇਹ ਰਾਜਿੰਦਰਾ ਪ੍ਰਾਇਮਰੀ ਸਕੂਲ ਹਾਈ ਸਕੂਲ ਬਣ ਗਿਆ। ਮਾਲ ਰੋਡ ‘ਤੇ ਬਣਿਆ ਇਹ ਰਾਜਿੰਦਰਾ ਹਾਈ ਸਕੂਲ 1940 ਈਸਵੀ ਵਿੱਚ ਰਾਜਿੰਦਰਾ ਇੰਟਰਮੀਡੀਏਟ ਕਾਲਜ ਬਣ ਗਿਆ। ਜਿਸ ਦੇ ਪਹਿਲੇ ਪ੍ਰਿੰਸੀਪਲ ਡਾ. ਹੁਕਮ ਸਿੰਘ ਸੋਢੀ ਸਨ। ਫਿਰ 1950 ਵਿੱਚ ਬੀ.ਏ., 1955 ਵਿੱਚ ਸਾਇੰਸ, 1962 ਵਿੱਚ ਬੀ.ਐਸਸੀ. ਦੀਆਂ ਕਲਾਸਾਂ ਵੀ ਚਾਲੂ ਕਰ ਦਿੱਤੀਆਂ ਗਈਆਂ। ਪ੍ਰੰਤੂ ਥਾਂ ਦੀ ਘਾਟ ਕਰਕੇ 1958 ਈ. ਵਿੱਚ ਇਹ ਕਾਲਜ ਗੁਰੂ ਕਾਸ਼ੀ ਮਾਰਗ ‘ਤੇ 28 ਏਕੜ ਜ਼ਮੀਨ ਵਿੱਚ ਬਣੀ ਵਿਸ਼ਾਲ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ। ਸੰਨ 1968 ਤੋਂ ਕਾਲਜ ਵਿਖੇ ਕਾਮਰਸ ਦੀ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮੈਡੀਕਲ, ਨਾਨ- ਮੈਡੀਕਲ, ਕੰਪਿਊਟਰ ਸਾਇਸ ਦੀ ਪੜ੍ਹਾਈ ਤੇ ਐਮ.ਏ. (ਰਾਜਨੀਤੀ ਸ਼ਾਸਤਰ) ਦੀ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ।

ਕਾਲਜ ਦਰਪਣ[ਸੋਧੋ]

ਰਾਜਿੰਦਰਾ ਕਾਲਜ, ਬਠਿੰਡਾ ਦਾ ਮੁੱਖ ਦਰਵਾਜ਼ਾ

ਕਾਲਜ ਦੀ E ਆਕਾਰ ਦੀ ਇਮਾਰਤ ਅਤੇ ਖੇਡਾਂ ਦੇ ਮੈਦਾਨ ਵੀ ਵੱਖਰਾ ਹੀ ਮਹੱਤਵ ਰੱਖਦੇ ਹਨ। ਕਾਲਜ ਵਿੱਚ ਐਨ.ਸੀ.ਸੀ. ਤੇ ਐਨ. ਐਸ.ਐਸ. ਦੇ ਯੂਨਿਟ ਵੀ ਸਫਲਤਾ-ਪੂਰਵਕ ਚਲਾਏ ਜਾ ਰਹੇ ਹਨ ਅਤੇ ਇਸ ਕਾਲਜ ਨੂੰ ਐਨ. ਐਸ.ਐਸ. ਗਤੀਵਿਧੀਆਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਵੋਤਮ (ਬੈਸਟ) ਕਾਲਜ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਕਾਲਜ ਦਾ ਉਲੇਖ ‘ਐਨਸਾਈਕਲੋਪੀਡੀਆਂ’ ਬ੍ਰਿਟੇਨਿਕਾ[2] ਦੀ ਜਿਲਦ ਤਿੰਨ, ਪੰਨਾ 564 ‘ਤੇ ਕੀਤਾ ਗਿਆ ਹੈ। ਕੰਟੀਨ ਤੇ ਹੋਸਟਲ ਦਾ ਵੀ ਪ੍ਰਬੰਧ ਹੈ। ਕਾਲਜ ਵੱਲੋਂ ’ਦਾ ਰਜਿੰਦਰਾ’ ਸਾਲਾਨਾ ‘ਮੈਗਜ਼ੀਨ’ ਛਪਦਾ ਹੈ ਜਿਸ ਵਿੱਚ ਵਿਦਿਆਰਥੀ ਆਪਣੀਆਂ ਰਚਨਾਵਾਂ ਦਿੰਦੇ ਹਨ। ਇਹ ਕਾਲਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਿਤ ਹੈ।

ਕਾਲਜ ਲਾਇਬਰੇਰੀ[ਸੋਧੋ]

ਸਾਲ 2015-16 ਦੇ ਸ਼ੁਰੂ ਵਿੱਚ ਕਾਲਜ ਲਾਇਬਰੇਰੀ ਛੇ ਕਲਾਸ ਕਮਰਿਆਂ ਤੋਂ ਲਾਇਬਰੇਰੀ ਲਈ ਖਾਸ-ਤੌਰ 'ਤੇ ਬਣਾਈ ਗਈ ਨਵੀਂ ਇਮਾਰਤ ਵਿੱਚ ਤਬਦੀਲ ਕੀਤੀ ਗਈ। ਇਸ ਦਾ ਉਦਘਾਟਨ ਮਿਤੀ 22 ਫਰਵਰੀ 2015 ਨੂੰ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕੀਤਾ। ਇਸ ਖੁੱਲ੍ਹੀ ਅਤੇ ਵੱਡੀ ਇਮਾਰਤ ਸਦਕਾ ਉਹ 10,000 ਕਿਤਾਬਾਂ ਵੀ ਵਰਤੋਂ ਵਿੱਚ ਲਿਆਂਦੀਆਂ ਗਈਆਂ, ਜੋ ਥਾਂ ਦੀ ਘਾਟ ਕਾਰਨ ਬੰਦ ਪਈਆਂ ਸਨ। ਸਾਰੀਆਂ ਕਿਤਾਬਾਂ ਕੰਪਿਊਟਰ ਵਿੱਚ ਵੀ ਦਰਜ ਕੀਤੀਆਂ ਜਾ ਚੁੱਕੀਆਂ ਹਨ। ਲਾਇਬਰੇਰੀ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ 49,232 ਕਿਤਾਬਾਂ (2015-16 ਅਨੁਸਾਰ) ਮੌਜੂਦ ਹਨ। ਇਸ ਸਮੇਂ ਵੱਖ-ਵੱਖ ਭਾਸ਼ਾਵਾਂ ਦੀਆਂ 30 ਅਖ਼ਬਾਰਾਂ ਲਾਇਬਰੇਰੀ ਵਿੱਚ ਆ ਰਹੀਆਂ ਹਨ। ਪੰਜਾਬੀ ਭਾਸ਼ਾ ਮੁਕਾਬਲੇ ਇਸ ਲਾਇਬਰੇਰੀ ਵਿੱਚ ਅੰਗਰੇਜ਼ੀ ਦੀਆਂ ਵਧੇਰੇ ਕਿਤਾਬਾਂ ਹਨ।

ਚੱਲ ਰਹੇ ਕੋਰਸ[ਸੋਧੋ]

 • ਐੱਮ.ਏ. - ਰਾਜਨੀਤੀ ਸ਼ਾਸ਼ਤਰ (ਸਮੈਸਟਰ ਪ੍ਰਣਾਲੀ) - 2 ਸਾਲਾ ਕੋਰਸ (ਸੀਟਾਂ 40)
 • ਬੀ.ਐੱਸਸੀ. - ਅਰਥ-ਸ਼ਾਸ਼ਤਰ ਆਨਰਜ਼ (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 40)
 • ਬੀ.ਐੱਸਸੀ. - ਮੈਡੀਕਲ (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 100)
 • ਬੀ.ਐੱਸਸੀ. - ਨਾਨ-ਮੈਡੀਕਲ (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 120)
 • ਬੀ.ਕਾਮ. (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 120)
 • ਬੀ.ਏ. (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 720)
 • ਬੀ.ਸੀ.ਏ. - 3 ਸਾਲਾ ਕੋਰਸ (ਸੀਟਾਂ 80)
 • ਬੀ.ਬੀ.ਏ. - 3 ਸਾਲਾ ਕੋਰਸ (ਸੀਟਾਂ 50)
 • ਬੀ.ਐੱਸਸੀ. (ਬਾਇਓਟੈੱਕ) - 3 ਸਾਲਾ ਕੋਰਸ (ਸੀਟਾਂ 40)
 • ਐੱਮ.ਐੱਸਸੀ. (ਭੌਤਿਕ ਵਿਗਿਆਨ)- ਸੀਟਾਂ 30
 • ਐੱਮ.ਐੱਸਸੀ. (ਗਣਿਤ ਸ਼ਾਸ਼ਤਰ)- ਸੀਟਾਂ 30
 • ਐੱਮ.ਐੱਸਸੀ. (ਫ਼ਿਲਾਸਫੀ)- ਸੀਟਾਂ 30
 • ਐੱਮ.ਏ. (ਇਤਿਹਾਸ)- ਸੀਟਾਂ 30
 • ਬੀ.ਕਾਮ. (ਪ੍ਰੋਫ਼ੈਸ਼ਨਲ)- ਸੀਟਾਂ 60
 • ਡਿਪਲੋਮਾ ਇਨ ਫੂਡ ਸਰਵਿਸ - ਸੀਟਾਂ 30
 • ਡਿਪਲੋਮਾ ਇਨ ਫੂਡ ਪ੍ਰੋਡਕਸ਼ਨ - ਸੀਟਾਂ 30

(ਨੋਟ:ਵਧੇਰੇ ਅਤੇ ਨਵੀਂ ਜਾਣਕਾਰੀ ਲਈ grcb.ac.in ਦੇਖੋ)

ਹਵਾਲੇ[ਸੋਧੋ]


ਬਾਹਰੀ ਕੜੀਆਂ[ਸੋਧੋ]