ਇਤਾਲਵੀ ਸਾਮਰਾਜ
ਦਿੱਖ
Impero Italiano ਇਤਾਲਵੀ ਸਾਮਰਾਜ | |
---|---|
![]() ਝੰਡਾ | |
![]() 1939-1943 ਵਿੱਚ ਇਤਾਲਵੀ ਸਾਮਰਾਜ ਆਪਣੇ ਸਿਖ਼ਰਾਂ ਉੱਤੇ |
ਇਤਾਲਵੀ ਸਾਮਰਾਜ (ਇਤਾਲਵੀ: Impero Italiano) "ਅਫ਼ਰੀਕਾ ਪਿੱਛੇ ਧੱਕਾ-ਮੁੱਕੀ" ਮੌਕੇ ਯੂਰਪੀ ਤਾਕਤਾਂ ਵੱਲੋਂ ਵਿਦੇਸ਼ੀ ਬਸਤੀਆਂ ਸਥਾਪਤ ਕਰਨ ਵੇਲੇ ਇਟਲੀ ਦੀ ਬਾਦਸ਼ਾਹੀ ਦੇ ਨਾਲ਼ ਰਲਣ ਵੇਲੇ ਬਣਿਆ। ਇੱਕ ਇਕਰੂਪ ਦੇਸ਼ ਵਜੋਂ ਆਧੁਨਿਕ ਇਟਲੀ ਸਿਰਫ਼ 1861 ਵਿੱਚ ਹੋਂਦ ਵਿੱਚ ਆਇਆ। ਇਸ ਵੇਲੇ ਤੱਕ ਫ਼ਰਾਂਸ, ਸਪੇਨ, ਪੁਰਤਗਾਲ, ਬਰਤਾਨੀਆ ਅਤੇ ਨੀਦਰਲੈਂਡ ਕਈ ਸੌ ਸਾਲਾਂ ਤੋਂ ਆਪੋ-ਆਪਣੇ ਵੱਡੇ ਸਾਮਰਾਜ ਖੜ੍ਹੇ ਕਰ ਚੁੱਕੇ ਸਨ। ਬਸਤੀਵਾਦ ਤੋਂ ਬਚਿਆ ਸਭ ਤੋਂ ਆਖ਼ਰੀ ਇਲਾਕਾ ਅਫ਼ਰੀਕੀ ਮਹਾਂਦੀਪ ਰਹਿ ਗਿਆ ਸੀ।