ਸਪੇਨੀ ਸਾਮਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਪੇਨੀ ਸਾਮਰਾਜ
Imperio Español
ਸਪੇਨੀ ਸਾਮਰਾਜ ਦਾ ਝੰਡਾ
ਸਪੇਨੀ ਸਾਮਰਾਜ ਦੀ ਥਾਂ
ਦੁਨੀਆਂ ਦੇ ਉਹ ਖੇਤਰ ਜੋ ਕਿਸੇ ਸਮੇਂ ਸਪੇਨੀ ਸਾਮਰਾਜ ਜਾਂ ਬਾਦਸ਼ਾਹੀ ਦੇ ਹਿੱਸੇ ਸਨ।

     ਇਬੇਰੀਆਈ ਸੰਘ (੧੫੮੧-੧੬੪੦) ਮੌਕੇ ਪੁਰਤਗਾਲੀ ਸਾਮਰਾਜ      ਉਤਰੈਚਤ–ਬਾਦਨ ਦੀ ਸੰਧੀ (੧੭੧੩-੧੭੧੪) ਤੋਂ ਪਹਿਲਾਂ ਅਧੀਨ ਰਾਜਖੇਤਰ।      ਸਪੇਨੀ ਅਮਰੀਕੀ ਸੁਤੰਤਰਤਾ ਸੰਗਰਾਮਾਂ (੧੮੦੮-੧੮੩੩) ਤੋਂ ਪਹਿਲਾਂ ਅਧੀਨ ਰਾਜਖੇਤਰ      ਸਪੇਨ-ਅਮਰੀਕੀ ਯੁੱਧ (੧੮੯੮-੧੮੯੯) ਤੋਂ ਪਹਿਲਾਂ ਅਧੀਨ ਰਾਜਖੇਤਰ      ਅਫ਼ਰੀਕਾ ਦੇ ਗ਼ੈਰ-ਬਸਤੀਕਰਨ ਵੇਲੇ (੧੯੫੬-੧੯੭੬) ਅਜ਼ਾਦ ਕੀਤੇ ਗਏ ਰਾਜਖੇਤਰ

     ਸਪੇਨ ਵੱਲੋਂ ਪ੍ਰਸ਼ਾਸਤ ਵਰਤਮਾਨ ਰਾਜਖੇਤਰ

ਸਪੇਨੀ ਸਾਮਰਾਜ (ਸਪੇਨੀ: Imperio Español) ਵਿੱਚ ਯੂਰਪ, ਏਸ਼ੀਆ, ਅਫ਼ਰੀਕਾ ਅਤੇ ਓਸ਼ੇਨੀਆ ਦੇ ਸਪੇਨੀ ਮੁਕਟ ਅਧੀਨ ਰਾਜਖੇਤਰ ਅਤੇ ਬਸਤੀਆਂ ਸ਼ਾਮਲ ਸਨ। ਇਹ ਖੋਜ-ਕਾਲ ਸਮੇਂ ਹੋਂਦ ਵਿੱਚ ਆਇਆ ਅਤੇ ਸਭ ਤੋਂ ਪਹਿਲੇ ਵਿਸ਼ਵ ਸਾਮਰਾਜਾਂ ਵਿੱਚੋਂ ਇੱਕ ਸੀ। ਸਪੇਨੀ ਹਾਬਸਬਰਗਾਂ ਹੇਠ ਇਹ ਆਪਣੀ ਰਾਜਨੀਤਕ ਅਤੇ ਆਰਥਕ ਤਾਕਤਾਂ ਦੇ ਸਿਖ਼ਰ 'ਤੇ ਪੁੱਜਿਆ ਜਦੋਂ ਇਹ ਸਭ ਤੋਂ ਪ੍ਰਮੁੱਖ ਵਿਸ਼ਵ-ਸ਼ਕਤੀ ਬਣ ਗਿਆ। ਪੁਰਤਗਾਲੀ ਸਾਮਰਾਜ ਸਮੇਤ ੧੫ਵੀਂ ਸਦੀ ਵਿੱਚ ਇਸ ਸਾਮਰਾਜ ਦੀ ਸਥਾਪਨਾ ਨੇ ਆਧੁਨਿਕ ਵਿਸ਼ਵ ਯੁੱਗ ਅਤੇ ਵਿਸ਼ਵੀ ਮਾਮਲਿਆਂ ਵਿੱਚ ਯੂਰਪੀ ਪ੍ਰਭੁੱਤਾ ਨੂੰ ਹੋਂਦ ਵਿੱਚ ਲਿਆਉਂਦਾ।[੧] ਸਪੇਨ ਦੀ ਯੂਰਪੋਂ-ਪਾਰ ਰਾਜਖੇਤਰੀ ਪਹੁੰਚ ਪੰਜ ਸਦੀਆਂ ਤੱਕ ਰਹੀ; ੧੪੯੨ ਵਿੱਚ ਅਮਰੀਕਾ ਵੱਲ ਦੇ ਅਗੇਤਰੇ ਸਫ਼ਰਾਂ ਤੋਂ ਲੈ ਕੇ ੧੯੭੫ ਵਿੱਚ ਅਫ਼ਰੀਕੀ ਬਸਤੀਆਂ ਦੇ ਖਸਾਰੇ ਤੱਕ।

ਹਵਾਲੇ[ਸੋਧੋ]