ਫ਼ਰਾਂਸੀਸੀ ਬਸਤੀਵਾਦੀ ਸਾਮਰਾਜ
ਦਿੱਖ
ਫ਼ਰਾਂਸੀਸੀ ਬਸਤੀਵਾਦੀ ਸਾਮਰਾਜ 17ਵੀਂ ਸਦੀ ਤੋਂ ਪਿਛੇਤਰੇ 1960 ਦੇ ਦਹਾਕੇ ਤੱਕ ਫ਼ਰਾਂਸੀਸੀ ਰਾਜ ਹੇਠ ਰਹਿਣ ਵਾਲੇ ਰਾਜਖੇਤਰਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ। 19ਵੀਂ ਅਤੇ 20ਵੀਂ ਸਦੀਆਂ ਵਿੱਚ ਫ਼ਰਾਂਸੀਸੀ ਸਾਮਰਾਜ ਬਰਤਾਨਵੀ ਸਾਮਰਾਜ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਾਮਰਾਜ ਸੀ। 1920 ਅਤੇ 1930 ਦਹਾਕਿਆਂ ਦੇ ਸਿਖਰਾਂ ਉੱਤੇ ਇਸ ਦਾ ਕੁੱਲ ਖੇਤਰਫਲ 24,000,000 ਵਰਗ ਕਿ.ਮੀ. (4,767,000 ਵਰਗ ਮੀਲ) ਸੀ। ਮੁੱਖਦੀਪੀ ਫ਼ਰਾਂਸ ਨੂੰ ਮਿਲਾ ਕੇ ਫ਼ਰਾਂਸੀਸੀ ਮੁ਼ਖ਼ਤਿਆਰੀ ਹੇਠਲੇ ਇਲਾਕਿਆਂ ਦਾ ਖੇਤਰਫਲ 24,000,000 ਵਰਗ ਕਿ.ਮੀ. (4,980,000 ਵਰਗ ਮੀਲ) ਸੀ ਜੋ ਧਰਤੀ ਦੇ ਕੁਲ ਜ਼ਮੀਨੀ ਖੇਤਰਫਲ ਦਾ ਦਸਵਾਂ ਹਿੱਸਾ ਹੈ। ਇਸ ਦੀ ਪ੍ਰਭੁਤਾ ਨੇ ਅੰਗਰੇਜ਼ੀ, ਸਪੇਨੀ, ਪੁਰਤਗਾਲੀ ਅਤੇ ਡੱਚ ਸਮੇਤ ਫ਼ਰਾਂਸੀਸੀ ਨੂੰ ਇੱਕ ਬਹੁਤ ਹੀ ਪ੍ਰਚੱਲਤ ਬਸਤੀਵਾਦੀ ਯੂਰਪੀ ਭਾਸ਼ਾ ਬਣਾ ਦਿੱਤਾ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |