ਜਰਮਨ ਬਸਤੀਵਾਦੀ ਸਾਮਰਾਜ
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਜਰਮਨ ਬਸਤੀਵਾਦੀ ਸਾਮਰਾਜ ਪਿਛੇਤਰੀ 19ਵੀਂ ਸਦੀ ਵਿੱਚ ਜਰਮਨ ਸਾਮਰਾਜ ਦੇ ਹਿੱਸੇ ਵਜੋਂ ਹੋਂਦ ਵਿੱਚ ਆਇਆ ਇੱਕ ਵਿਦੇਸ਼ੀ ਕਾਰਜ-ਖੇਤਰ ਸੀ। ਇਸ ਤੋਂ ਪਹਿਲੀਆਂ ਸਦੀਆਂ ਵਿੱਚ ਅਲੱਗ-ਅਲੱਗ ਜਰਮਨ ਰਾਜਾਂ ਵੱਲੋਂ ਥੋੜ੍ਹਚਿਰੀ ਬਸਤੀਵਾਦੀ ਯਤਨ ਕੀਤੇ ਗਏ ਸਨ ਪਰ ਸ਼ਾਹੀ ਜਰਮਨੀ ਦੇ ਬਸਤੀਵਾਦੀ ਉੱਪਰਾਲੇ 1884 ਵਿੱਚ ਸ਼ੁਰੂ ਹੋਏ। ਭਾਵੇਂ ਜਰਮਨੀ ਦੀਆਂ ਜ਼ਿਆਦਾਤਰ ਅਫ਼ਰੀਕੀ ਅਤੇ ਪ੍ਰਸ਼ਾਂਤ ਬਸਤੀਆਂ ਪਹਿਲੇ ਵਿਸ਼ਵ ਯੁੱਧ ਦੇ ਪਹਿਲੇ ਹਫ਼ਤਿਆਂ ਮੌਕੇ ਇਸ ਦੇ ਦੁਸ਼ਮਣਾਂ ਵੱਲੋਂ ਜ਼ਬਤ ਕਰ ਲਈਆਂ ਗਈਆਂ ਸਨ ਪਰ ਅਧਿਕਾਰਕ ਤੌਰ ਉੱਤੇ ਇਸ ਸਾਮਰਾਜ ਦਾ ਅੰਤ 10 ਜਨਵਰੀ 1920 ਵਿੱਚ ਯੁੱਧ ਵਿੱਚ ਹਾਰ ਮਗਰੋਂ ਵਰਸੈਯੇ ਦੀ ਸੰਧੀ ਉੱਤੇ ਦਸਤਖ਼ਤ ਕਰਨ ਉੱਪਰੰਤ ਹੋਇਆ।