ਸਮੱਗਰੀ 'ਤੇ ਜਾਓ

ਐਂਡੀ ਫਲਾਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਂਡੀ ਫਲਾਵਰ
ਨਿੱਜੀ ਜਾਣਕਾਰੀ
ਪੂਰਾ ਨਾਮ
ਐਂਡਰਿਊ ਫਲਾਵਰ
ਜਨਮ (1968-04-28) 28 ਅਪ੍ਰੈਲ 1968 (ਉਮਰ 56)
ਕੇਪ ਟਾਊਨ, ਕੇਪ ਪ੍ਰਾਂਤ, ਦੱਖਣੀ ਅਫ਼ਰੀਕਾ
ਕੱਦ5 ft 10 in (1.78 m)
ਬੱਲੇਬਾਜ਼ੀ ਅੰਦਾਜ਼ਖੱਬਾ-ਹੱਥ
ਗੇਂਦਬਾਜ਼ੀ ਅੰਦਾਜ਼ਖੱਬੀ-ਬਾਂਹ
ਭੂਮਿਕਾਵਿਕਟ-ਕੀਪਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 6)18 ਅਕਤੂਬਰ 1992 ਬਨਾਮ ਭਾਰਤ
ਆਖ਼ਰੀ ਟੈਸਟ16 ਨਵੰਬਰ 2002 ਬਨਾਮ ਪਾਕਿਸਤਾਨ
ਪਹਿਲਾ ਓਡੀਆਈ ਮੈਚ (ਟੋਪੀ 20)23 ਫਰਵਰੀ 1992 ਬਨਾਮ ਸ੍ਰੀਲੰਕਾ
ਆਖ਼ਰੀ ਓਡੀਆਈ15 ਮਾਰਚ 2003 ਬਨਾਮ ਸ੍ਰੀਲੰਕਾ
ਓਡੀਆਈ ਕਮੀਜ਼ ਨੰ.33
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1993/94–2002/03ਮਸ਼ੋਨਾਲੈਂਡ
2002–2006ਐਸੈਕਸ
2003/04ਸਾਊਥਰਨ ਰਾਕਸ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ FC LA
ਮੈਚ 63 213 223 380
ਦੌੜਾਂ 4,794 6,786 16,379 12,511
ਬੱਲੇਬਾਜ਼ੀ ਔਸਤ 51.54 35.34 54.05 38.97
100/50 12/27 4/55 49/75 12/97
ਸ੍ਰੇਸ਼ਠ ਸਕੋਰ 232* 145 271* 145
ਗੇਂਦਾਂ ਪਾਈਆਂ 3 30 629 132
ਵਿਕਟਾਂ 0 0 7 1
ਗੇਂਦਬਾਜ਼ੀ ਔਸਤ 38.57 103.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/1 1/21
ਕੈਚਾਂ/ਸਟੰਪ 151/9 141/32 361/21 254/48
ਸਰੋਤ: ਕ੍ਰਿਕਇੰਫੋ, 13 ਨਵੰਬਰ 2007

ਐਂਡਰਿਊ ਫਲਾਵਰ ਇੱਕ ਜ਼ਿੰਬਾਬਵੇ-ਅੰਗਰੇਜ਼ੀ ਕ੍ਰਿਕਟ ਕੋਚ ਅਤੇ ਇੱਕ ਸਾਬਕਾ ਕ੍ਰਿਕਟ ਖਿਡਾਰੀ ਹੈ। ਜਿਸਦਾ (ਜਨਮ 28 ਅਪ੍ਰੈਲ 1968)ਨੂੰ ਹੋਇਆ ਹੈ। ਇੱਕ ਕ੍ਰਿਕਟਰ ਦੇ ਤੌਰ 'ਤੇ, ਉਸਨੇ ਜ਼ਿੰਬਾਬਵੇ ਦੀ ਕੌਮਾਂਤਰੀ ਕ੍ਰਿਕਟ ਟੀਮ ਦੀ ਕਪਤਾਨੀ ਕੀਤੀ ਅਤੇ ਵਿਆਪਕ ਤੌਰ 'ਤੇ ਉਸਨੂੰ ਹੁਣ ਤੱਕ ਦੇ ਸਭ ਤੋਂ ਮਹਾਨ ਵਿਕਟ-ਕੀਪਰ-ਬੱਲੇਬਾਜ਼ਾਂ ਵਿੱਚੋਂ ਇੱਕ ਗਿਣਿਆਂ ਜਾਂਦਾ ਹੈ। [1] ਉਹ 10 ਸਾਲਾਂ ਤੋਂ ਵੱਧ ਸਮੇਂ ਤੱਕ ਜ਼ਿੰਬਾਬਵੇ ਦਾ ਵਿਕਟ-ਕੀਪਰ ਰਿਹਾ ਅਤੇ ਅੰਕੜਿਆਂ ਦੇ ਅਨੁਸਾਰ ਦੇਸ਼ ਦਾ ਸਭ ਤੋਂ ਮਹਾਨ ਬੱਲੇਬਾਜ਼ ਹੈ। ਇੱਕ ਦਿਨਾਂ ਕ੍ਰਿਕੇਟ ਵਿੱਚ ਉਸਦਾ ਸਭ ਤੋਂ ਵੱਧ ਸਕੋਰ ਜੋ ਕਿ ਉਸਨੇ 2002 ਆਈਸੀਸੀ ਚੈਂਪੀਅਨਸ ਟਰਾਫੀ ਦੇ ਵਿੱਚ ਭਾਰਤ ਦੇ ਵਿਰੁਧ 145 ਰਨਾਂ ਦਾ ਸੀ। ਜੋ ਕਿਸੇ ਵੀ ਟੂਰਨਾਮੈਂਟ ਵਿੱਚ ਜ਼ਿੰਬਾਬਵੇ ਦੇ ਖਿਡਾਰੀ ਦੁਆਰਾ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ। 2001 ਅਕਤੂਬਰ ਤੋਂ ਦਸੰਬਰ ਤੱਕ ਫਲਾਵਰ ਨੂੰ ਵਿਸ਼ਵ ਦੇ ਸਭ ਤੋਂ ਵਧੀਆ ਟੈਸਟ ਬੱਲੇਬਾਜ਼ ਵਜੋਂ ਦਰਜਾ ਦਿੱਤਾ ਗਿਆ ਸੀ। ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਬਾਅਦ, ਉਸਨੇ 2009 ਤੋਂ 2014 ਤੱਕ ਇੰਗਲੈਂਡ ਕ੍ਰਿਕਟ ਟੀਮ ਦੇ ਕੋਚ ਵਜੋਂ ਕੰਮ ਕੀਤਾ। ਉਸ ਦੀ ਕੋਚ ਹੁੰਦੇ ਹੋਏ ਇੰਗਲੈਂਡ ਨੇ 2010 ਆਈਸੀਸੀ ਵਿਸ਼ਵ ਟੀ-20 ਖਿਤਾਬ ਜਿੱਤਿਆ। ਐਂਡੀ ਫਲਾਵਰ ਜ਼ਿੰਬਾਬਵੇ ਟੀਮ ਦੇ ਇਤਿਹਾਸ ਵਿੱਚ ਦੂਸਰੇ ਵਿਦੇਸ਼ੀ ਕੋਚ ਬਣੇ।

ਆਪਣੇ ਕਾਰਜਕਾਲ ਦੇ ਤਹਿਤ, ਫਲਾਵਰ ਨੇ 2020 ਸੀਜ਼ਨ ਵਿੱਚ ਮੁਲਤਾਨ ਸੁਲਤਾਨ ਨੂੰ ਉਹਨਾਂ ਦੇ ਪਹਿਲੇ ਪਲੇਆਫ ਵਿੱਚ ਅਗਵਾਈ ਕੀਤੀ। ਫਲਾਵਰ ਨੇ ਲਖਨਊ ਸੁਪਰ ਜਾਇੰਟਸ ਦੇ ਮੁੱਖ ਕੋਚ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ IPL 2020 ਅਤੇ 2021 ਲਈ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼ ) ਦੇ ਸਹਾਇਕ ਕੋਚ ਵਜੋਂ ਸੇਵਾ ਨਿਭਾਈ। [2] ਜੂਨ 2021 ਵਿੱਚ, ਉਸਨੂੰ ICC ਕ੍ਰਿਕੇਟ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਓਹ ਸ਼ਾਮਲ ਹੋਣ ਵਾਲਾ ਪਹਿਲਾ ਜ਼ਿੰਬਾਬਵੇ ਦਾ ਖਿਡਾਰੀ ਬਣ ਗਿਆ ਸੀ।

ਖੇਡ ਕੈਰੀਅਰ

[ਸੋਧੋ]

ਐਂਡੀ ਫਲਾਵਰ ਦਾ ਜਨਮ ਕੇਪ ਟਾਊਨ, ਦੱਖਣੀ ਅਫ਼ਰੀਕਾ [3] ਵਿੱਚ ਹੋਇਆ ਸੀ ਅਤੇ ਓਰੀਅਲ ਬੁਆਏਜ਼ ਹਾਈ ਸਕੂਲ ਅਤੇ ਵੈਨੋਨਾ ਹਾਈ ਸਕੂਲ ਤੋਂ ਪੜ੍ਹਾਈ ਸ਼ੁਰੂ ਕਰਦੇ ਹੋਏ ਆਪਣੇ ਕੈਰੀਅਰ ਦਾ ਜ਼ਿਆਦਾਤਰ ਸਮਾਂ ਆਪਣੇ ਛੋਟੇ ਭਰਾ ਗ੍ਰਾਂਟ ਫਲਾਵਰ ਦੇ ਨਾਲ ਖੇਡਿਆ। ਐਂਡੀ ਫਲਾਵਰ ਨੂੰ ਐਮਐਸ ਧੋਨੀ, ਐਡਮ ਗਿਲਕ੍ਰਿਸਟ, ਕੁਮਾਰ ਸੰਗਾਕਾਰਾ ਅਤੇ ਜੈਫ ਡੂਜੋਨ ਵਰਗੇ ਖਿਡਾਰੀਆਂ ਦੇ ਨਾਲ-ਨਾਲ ਹੁਣ ਤੱਕ ਦੇ ਸਭ ਤੋਂ ਵਧੀਆ ਵਿਕਟ-ਕੀਪਰ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। [4] ਐਂਡੀ ਫਲਾਵਰ ਨੇ 1992 ਕ੍ਰਿਕਟ ਵਿਸ਼ਵ ਕੱਪ ਵਿੱਚ ਨਿਊ ਪਲਾਈਮਾਊਥ, ਨਿਊਜ਼ੀਲੈਂਡ ਵਿਖੇ ਸ਼੍ਰੀਲੰਕਾ ਦੇ ਖਿਲਾਫ ਇੱਕ ਦਿਨਾ ਕੌਮਾਂਤਰੀ ਮੈਚ ਵਿੱਚ ਆਪਣੇ ਕੌਮਾਂਤਰੀ ਕ੍ਰਿਕੇਟ ਦੀ ਸੁਰੂਆਤ ਕੀਤੀ। ਐਂਡੀ ਫਲਾਵਰ ਸਪਿਨ ਗੇਂਦ ਦਾ ਇੱਕ ਚੰਗਾ ਖਿਡਾਰੀ ਹੈ, ਉਸਨੇ 2000/01 ਵਿੱਚ ਭਾਰਤ ਦੇ ਵਿਰੁਧ ਇੱਕ ਟੈਸਟ ਲੜੀ ਵਿੱਚ 550 ਰਨ ਬਣਾਏ। ਇਹ ਰਨ ਸਿਰਫ਼ ਚਾਰ ਪਾਰੀਆਂ ਵਿੱਚ ਆਏ, ਅਤੇ ਵਿਸ਼ਵ ਕੱਪ ਮੈਚ ਵਿੱਚ ODI ਡੈਬਿਊ 'ਤੇ ਸੈਂਕੜਾ ਲਗਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ।

ਐਂਡੀ ਫਲਾਵਰ ਨੇ ਜ਼ਿੰਬਾਬਵੇ ਵਾਸਤੇ 63 ਟੈਸਟ ਮੈਚ ਖੇਡੇ, 51.54 ਦੀ ਔਸਤ ਨਾਲ 4,794 ਰਨ ਬਣਾਏ ਅਤੇ 151 ਕੈਚ ਅਤੇ 9 ਸਟੰਪਿੰਗ, ਅਤੇ 213 ਇੱਕ ਦਿਨਾਂ ਕੌਮਾਂਤਰੀ ਮੈਚਾਂ ਵਿੱਚ 35.34 ਦੀ ਔਸਤ ਨਾਲ 6,786 ਰਨ ਬਣਾਏ ਅਤੇ 141ਕੈਚ ਅਤੇ 32 ਸਟੰਪ ਆਉਟ ਕੀਤੇ।ਉਸ ਨੇ ਟੈਸਟ ਕਰੀਅਰ ਵਿੱਚ ਸਭ ਤੋਂ ਵੱਧ ਦੌੜਾਂ, ਸਭ ਤੋਂ ਵੱਧ ਟੈਸਟ ਬੱਲੇਬਾਜ਼ੀ ਔਸਤ, ਅਤੇ ਇੱਕ ਦਿਨਾਂ ਕੈਰੀਅਰ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਜ਼ਿੰਬਾਬਵੇ ਦਾ ਰਿਕਾਰਡ ਬਣਾਇਆ ਹੈ।

ਸਾਲ 2001 ਵਿੱਚ ਦੱਖਣੀ ਅਫ਼ਰੀਕਾ ਵਿਰੁਧ ਪਹਿਲੇ ਟੈਸਟ ਵਿੱਚ ਉਸਦਾ ਕੁੱਲ 341 ਰਨ ਹਾਰਨ ਵਾਲੀ ਟੀਮ ਦੇ ਕਿਸੇ ਬੱਲੇਬਾਜ਼ ਦਾ ਦੂਜਾ ਸਭ ਤੋਂ ਵੱਧ ਸਕੋਰ ਹੈ। [5]

ਐਂਡੀ ਫਲਾਵਰ ਵਿਸ਼ਵ ਕੱਪ ਮੈਚ 'ਚ ਆਪਣੇ ਪਹਿਲੇ ਮੈਚ ਵਿਚ ਇੱਕ ਦਿਨਾਂ ਸੈਂਕੜਾ ਲਗਾਉਣ ਵਾਲਾ ਇਕੱਲਾ ਖਿਡਾਰੀ ਹੈ। [6] ਉਸ ਕੋਲ ਡੈਬਿਊ 'ਤੇ ਸੈਂਕੜਾ ਲਗਾਉਣ ਤੋਂ ਬਾਅਦ ਆਪਣਾ ਦੂਜਾ ਇਕ ਦਿਨਾਂ (ਸੌ) ਬਣਾਉਣ ਲਈ ਸਭ ਤੋਂ ਵੱਧ ਮੈਚਾਂ (149) ਦਾ ਰਿਕਾਰਡ ਵੀ ਹੈ, ਜਦੋਂ ਐਂਡੀ ਫਲਾਵਰ ਨੇ ਇਹ ਆਪਣੇ 150ਵੇਂ ਇਕ ਦਿਨਾਂ ਮੈਚ ਵਿੱਚ ਹੀ ਕੀਤਾ ਸੀ।

ਐਂਡੀ ਫਲਾਵਰ ਦਾ ਕਰੀਅਰ ਪ੍ਰਦਰਸ਼ਨ ਗ੍ਰਾਫ। ਲਾਲ ਪੱਟੀਆਂ ਖਿਡਾਰੀ ਦੀ ਟੈਸਟ ਮੈਚ ਦੀ ਪਾਰੀ ਨੂੰ ਦਰਸਾਉਂਦੀਆਂ ਹਨ, ਜਦੋਂ ਕਿ ਨੀਲੀ ਲਾਈਨ ਉਸ ਬਿੰਦੂ 'ਤੇ ਸਭ ਤੋਂ ਤਾਜ਼ਾ ਦਸ ਪਾਰੀਆਂ ਦੀ ਔਸਤ ਦਰਸਾਉਂਦੀ ਹੈ।

ਐਂਡੀ ਫਲਾਵਰ ਕੋਲ ਇੱਕ ਟੈਸਟ ਦੀ ਇੱਕ ਪਾਰੀ (232*)ਨਾਬਾਦ ਇੱਕ ਵਿਕਟਕੀਪਰ ਬੱਲੇਬਾਜ਼ ਵਲੋ ਬਣਾਏ ਗਏ ਸਭ ਤੋਂ ਵੱਧ ਟੈਸਟ ਸਕੋਰ ਦਾ ਰਿਕਾਰਡ ਵੀ ਹੈ। [7] ਉਹ ਟੈਸਟ ਕ੍ਰਿਕਟ ਵਿੱਚ 50 ਦੀ ਬੱਲੇਬਾਜ਼ੀ ਔਸਤ ਰੱਖਣ ਵਾਲਾ ਪਹਿਲਾ ਅਤੇ ਇਕਲੌਤਾ ਵਿਕਟਕੀਪਰ ਬੱਲੇਬਾਜ਼ ਵੀ ਹੈ। [8] ਐਂਡੀ ਫਲਾਵਰ ਨੇ ਹੀਥ ਸਟ੍ਰੀਕ ਦੇ ਨਾਲ ਜ਼ਿੰਬਾਬਵੇ ਲਈ ਇਕ ਦਿਨਾਂ (130) ਵਿੱਚ ਸਭ ਤੋਂ ਵੱਧ 7ਵੀਂ ਵਿਕਟ ਦੀ ਹਿਸੇਦਾਰੀ ਨਾਲ ਰਿਕਾਰਡ ਬਣਾਇਆ ਸੀ [9]

ਬਲੈਕ ਆਰਮਬੈਂਡ

[ਸੋਧੋ]

ਆਪਣੇ ਕੈਰੀਅਰ ਦੇ ਅੰਤ ਵਿੱਚ, ਐਂਡੀ ਫਲਾਵਰ ਨੇ ਕੌਮਾਤਰੀ ਮਾਨਤਾ ਪ੍ਰਾਪਤ ਕੀਤੀ ਜਦੋਂ ਉਸਨੇ ਅਤੇ ਟੀਮ ਦੇ ਸਾਥੀ ਹੈਨਰੀ ਓਲੋਂਗਾ ਨੇ ਰਾਬਰਟ ਮੁਗਾਬੇ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਨਾਮੀਬੀਆ ਦੇ ਖਿਲਾਫ 2003 ਦੇ ਕ੍ਰਿਕੇਟ ਵਿਸ਼ਵ ਕੱਪ ਮੈਚ ਦੌਰਾਨ ਕਾਲੀ ਪੱਟੀ ਬਾਂਹ ਉਤੇ ਬੰਨ੍ਹੀ ਸੀ। ਸਾਰੀਆਂ ਸਥਿਤੀਆਂ ਵਿੱਚ, ਅਸੀਂ ਫੈਸਲਾ ਕੀਤਾ ਹੈ ਕਿ ਵਿਸ਼ਵ ਕੱਪ ਦੀ ਮਿਆਦ ਲਈ ਅਸੀਂ ਹਰ ਇੱਕ ਕਾਲੀ ਪੱਟੀ ਬਾਂਹ ਤੇ ਬੰਨ੍ਹਾਂਗੇ। ਅਜਿਹਾ ਕਰਕੇ ਅਸੀਂ ਆਪਣੇ ਪਿਆਰੇ ਜ਼ਿੰਬਾਬਵੇ ਵਿੱਚ ਲੋਕਤੰਤਰ ਦੀ ਮੌਤ ਦਾ ਸੋਗ ਮਨਾ ਰਹੇ ਹਾਂ। ਅਜਿਹਾ ਕਰਕੇ ਅਸੀਂ ਜ਼ਿੰਮੇਵਾਰ ਲੋਕਾਂ ਨੂੰ ਜ਼ਿੰਬਾਬਵੇ ਵਿੱਚ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਚੁੱਪ ਬੇਨਤੀ ਕਰ ਰਹੇ ਹਾਂ। ਅਜਿਹਾ ਕਰਦੇ ਹੋਏ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡੀ ਛੋਟੀ ਜਿਹੀ ਕਾਰਵਾਈ ਸਾਡੇ ਰਾਸ਼ਟਰ ਦੀ ਸੰਜਮ ਅਤੇ ਸਨਮਾਨ ਨੂੰ ਬਹਾਲ ਕਰੇ।


ਇਸੇ ਕਾਰਨ ਕਰਕੇ ਜ਼ਿੰਬਾਬਵੇ ਦੀ ਸਰਕਾਰ ਨੇੰ ਫਲਾਵਰ ਨੂੰ ਜ਼ਿੰਬਾਬਵੇ ਕ੍ਰਿਕਟ ਤੋਂ ਸੰਨਿਆਸ ਲੈਣ ਵਾਸਤੇ ਮਜਬੂਰ ਕੀਤਾ। ਬਾਅਦ ਵਿੱਚ ਉਸਨੇ ਏਸੇਕਸ ਲਈ ਇੱਕ ਇੰਗਲਿਸ਼ ਕਾਉਂਟੀ ਕ੍ਰਿਕਟ ਸੀਜ਼ਨ ਅਤੇ ਦੱਖਣੀ ਆਸਟਰੇਲੀਆ ਲਈ ਇੱਕ ਆਸਟਰੇਲੀਆਈ ਘਰੇਲੂ ਕ੍ਰਿਕੇਟ ਖੇਡਿਆ।

ਕੋਚਿੰਗ ਕੈਰੀਅਰ

[ਸੋਧੋ]
ਫਲਾਵਰ 2014 ਵਿੱਚ ਇੰਗਲੈਂਡ ਕ੍ਰਿਕਟ ਟੀਮ ਨਾਲ

7 ਮਈ 2007 ਨੂੰ,ਐਂਡੀ ਫਲਾਵਰ ਨੂੰ ਮੈਥਿਊ ਮੇਨਾਰਡ ਦੀ ਜਗ੍ਹਾ ਤੇ ਇੰਗਲੈਂਡ ਟੀਮ ਦਾ ਸਹਾਇਕ ਕੋਚ ਨਿਯੁਕਤ ਕੀਤਾ ਗਿਆ ਸੀ । [10] ਜ਼ਿੰਬਾਬਵੇ ਨੇ 17 ਮਈ 2007 ਨੂੰ ਲਾਰਡਸ ਵਿਖੇ ਵੈਸਟ ਇੰਡੀਜ਼ ਦੇ ਵਿਰੁਧ ਪਹਿਲੇ ਟੈਸਟ ਮੈਚ ਲਈ ਪੀਟਰ ਮੂਰਜ਼ ਅਤੇ ਬਾਕੀ ਟੀਮ ਨਾਲ ਜੁੜਿਆ।

15 ਅਪ੍ਰੈਲ 2009 ਨੂੰ, ਇੰਗਲੈਂਡ ਦੇ ਕੈਰੇਬੀਅਨ ਯਾਤਰਾ ਤੋਂ ਬਾਅਦ, ਜਿਸ ਲਈ ਉਸਨੂੰ ਪੀਟਰ ਮੂਰਜ਼ ਦੇ ਜਾਣ ਤੋਂ ਬਾਅਦ ਅੰਤਰਿਮ ਟੀਮ ਡਾਇਰੈਕਟਰ ਵਜੋਂ ਸਥਾਪਿਤ ਕੀਤਾ ਗਿਆ ਸੀ, ਉਸਨੂੰ ਫੁੱਲ-ਟਾਈਮ ਟੀਮ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। [11] 2009 ਦੀਆਂ ਗਰਮੀਆਂ ਵਿੱਚ, ਟੀਮ ਡਾਇਰੈਕਟਰ ਦੇ ਤੌਰ 'ਤੇ ਆਪਣੇ ਕਾਰਜਕਾਲ ਦੌਰਾਨ, ਇੰਗਲੈਂਡ ਨੇ ਆਸਟਰੇਲੀਆ ਨੂੰ ਦੋ ਟੈਸਟ ਮੈਚਾਂ ਨਾਲ ਹਰਾ ਕੇ ਏਸ਼ੇਜ਼ ਜਿੱਤੀ।

ਐਂਡੀ ਫਲਾਵਰ ਨੂੰ ਖੇਡਾਂ ਲਈ ਸੇਵਾਵਾਂ ਲਈ 2011 ਦੇ ਜਨਮਦਿਨ ਸਨਮਾਨਾਂ ਵਿੱਚ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ (OBE) ਦਾ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। [12]

13 ਅਗਸਤ 2011 ਨੂੰ ਫਲਾਵਰ ਨੇ ਇੰਗਲੈਂਡ ਕ੍ਰਿਕਟ ਟੀਮ ਦੀ ਅਗਵਾਈ ਕੀਤੀ ਅਤੇ ਟੈਸਟ ਖੇਡਣ ਵਾਲੇ ਦੇਸ਼ਾਂ ਦੇ ਮਾਮਲੇ ਵਿੱਚ ਨੰਬਰ ਇੱਕ ਰੈਂਕਿੰਗ ਵਾਲੀ ਟੀਮ ਬਣ ਗਈ। [13] 22 ਦਸੰਬਰ 2011 ਨੂੰ, ਉਸਨੂੰ ਬੀਬੀਸੀ ਸਪੋਰਟਸ ਪਰਸਨੈਲਿਟੀ ਆਫ ਦਿ ਈਅਰ ਅਵਾਰਡਾਂ ਵਿੱਚ ਸਾਲ ਦੇ 2011 ਦੇ ਕੋਚ ਨਾਲ ਸਨਮਾਨਿਤ ਕੀਤਾ ਗਿਆ।

ਉਸਨੇ ਜੁਲਾਈ-ਅਗਸਤ 2013 ਵਿੱਚ ਟੈਸਟ ਲੜੀ 3-0 ਨਾਲ ਜਿੱਤ ਕੇ ਇੰਗਲੈਂਡ ਦੀ ਸਫਲਤਾਪੂਰਵਕ ਏਸ਼ੇਜ਼ ਜਿੱਤ ਲਈ ਅਗਵਾਈ ਕੀਤੀ।

ਫਲਾਵਰ 2021 ਵਿੱਚ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਕੋਚਿੰਗ ਸਲਾਹਕਾਰ ਵਜੋਂ

ਐਂਡੀ ਫਲਾਵਰਦੇ ਕੋਚਿੰਗ ਦੇ ਕੈਰੀਅਰ ਨੂੰ ਇੱਕ ਵੱਡਾ ਝਟਕਾ ਨਵੰਬਰ-ਜਨਵਰੀ 2013 - 2014 ਏਸ਼ੇਜ਼ ਸੀਰੀਜ਼ ਵਿੱਚ ਆਸਟਰੇਲੀਆ ਦੁਆਰਾ 5-0 ਨਾਲ ਇੰਗਲੈਂਡ ਨੂੰ ਹਰਾਉਣਾ ਸੀ। 31 ਜਨਵਰੀ 2014 ਨੂੰ, ਫਲਾਵਰ ਨੇ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜਿਸ ਅਹੁਦੇ 'ਤੇ ਉਹ ਪੰਜ ਸਾਲਾਂ ਤੋਂ ਸੀ ਮਾਰਚ 2014 ਤੋਂ, ਉਸਨੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਦੇ 'ਇਲੀਟ ਕੋਚਿੰਗ ਦੇ ਤਕਨੀਕੀ ਨਿਰਦੇਸ਼ਕ' ਵਜੋਂ ਆਪਣੀ ਨੌਕਰੀ ਜਾਰੀ ਰੱਖੀ,ਜੁਲਾਈ 2014 ਤੋਂ, ਇਸ ਭੂਮਿਕਾ ਨੇ ਉਸ ਨੂੰ ਇੰਗਲੈਂਡ ਲਾਇਨਜ਼ ਟੀਮ ਦੇ ਮੁੱਖ ਕੋਚ ਵਜੋਂ ਵੀ ਸ਼ਾਮਲ ਕੀਤਾ ਹੈ, [14] [15] ਜਨਵਰੀ 2016 ਵਿੱਚ UAE ਦੇ ਇੱਕ ODI ਦੌਰੇ ਉੱਤੇ ਟੀਮ ਦੀ ਅਗਵਾਈ ਕੀਤੀ ਸੀ [16] ਬਾਅਦ ਵਿੱਚ 2016 ਵਿੱਚ ਉਸਨੂੰ ਪੇਸ਼ਾਵਰ ਜਾਲਮੀ ਦਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਸੀ। [17]

2020 ਵਿੱਚ, ਉਸਨੂੰ PCL ਵਿੱਚ ਮੁਲਤਾਨ ਸੁਲਤਾਨ, ਸੇਂਟ ਲੂਸੀਆ ਜ਼ੌਕਸ ਲਈ ਮੁੱਖ ਕੋਚ ਅਤੇ IPL ਵਿਚ ਕਿੰਗਜ਼ ਇਲੈਵਨ ਪੰਜਾਬ ਦਾ ਸਹਾਇਕ ਕੋਚ ਨਿਯੁਕਤ ਕੀਤਾ ਗਿਆ ਸੀ। 2021 ਵਿੱਚ ਉਸਨੂੰ ਲਖਨਊ ਸੁਪਰ ਜਾਇੰਟਸ ਲਈ ਮੁੱਖ ਕੋਚ ਬਣਾਇਆ ਗਿਆ ਸੀ।

ਚੈਰਿਟੀ

[ਸੋਧੋ]

ਸਤੰਬਰ 2007 ਵਿੱਚ, ਫਲਾਵਰ ਬੱਚਿਆਂ ਦੀ ਚੈਰਿਟੀ, ਹੋਪ ਫਾਰ ਚਿਲਡਰਨ ਲਈ ਇੱਕ ਰਾਜਦੂਤ ਬਣ ਗਿਆ, ਅਤੇ ਉਸਨੇ ਜ਼ਿੰਬਾਬਵੇ ਅਤੇ ਦੁਨੀਆ ਭਰ ਵਿੱਚ ਲੋੜਵੰਦ ਬੱਚਿਆਂ ਲਈ ਹਜ਼ਾਰਾਂ ਪੌਂਡ ਇਕੱਠੇ ਕਰਨ ਵਿੱਚ ਮਦਦ ਕੀਤੀ। [18] ਜੁਲਾਈ 2011 ਵਿੱਚ, ਫਲਾਵਰ ਮੈਲੀਗਨੈਂਟ ਮੇਲਾਨੋਮਾ ਸਪੋਰਟ ਗਰੁੱਪ, ਮੇਲਾਨੋਮਾ ਯੂਕੇ ਲਈ ਇੱਕ ਰਾਜਦੂਤ ਬਣ ਗਿਆ, ਜੋ ਖੁਦ ਇਸ ਬਿਮਾਰੀ ਤੋਂ ਪੀੜਤ ਸੀ। ਉਸਨੇ 2010 ਵਿੱਚ ਆਪਣੀ ਸੱਜੀ ਅੱਖ ਤੋਂ ਮੇਲਾਨੋਮਾ ਹਟਾਉਣ ਲਈ ਸਰਜਰੀ ਕਰਵਾਈ ਸੀ। 2012 ਦੀਆਂ ਗਰਮੀਆਂ ਵਿੱਚ, ਐਂਡੀ ਮੇਲਾਨੋਮਾ ਯੂਕੇ ਵਿੱਚ ਰਾਜਦੂਤ ਵਜੋਂ ਇੱਕ ਹੋਰ ਕਾਰਜਕਾਲ ਲੈਣ ਲਈ ਸਹਿਮਤ ਹੋ ਗਿਆ। ਅਪ੍ਰੈਲ 2012 ਵਿੱਚ ਮੈਰਾਥਨ ਦੌੜਨ ਤੋਂ ਬਾਅਦ ਐਂਡੀ ਨੇ ਕਿਹਾ, " ਮੇਲਾਨੋਮਾ ਯੂਕੇ ਵਿੱਚ ਰਾਜਦੂਤ ਵਜੋਂ ਆਪਣੀ ਭੂਮਿਕਾ ਨੂੰ ਜਾਰੀ ਰੱਖਣਾ ਮੇਰੇ ਲਈ ਕੋਈ ਔਖਾ ਫੈਸਲਾ ਨਹੀਂ ਸੀ। ਉਹ ਮਰੀਜ਼ਾਂ ਦੀ ਸਹਾਇਤਾ, ਫੰਡ ਇਕੱਠਾ ਕਰਨ ਅਤੇ ਸੂਰਜ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਵਧਾਉਣ ਵਿੱਚ ਸ਼ਾਨਦਾਰ ਕੰਮ ਕਰਦੇ ਹਨ।

ਨਿੱਜੀ ਜੀਵਨ

[ਸੋਧੋ]

ਐਂਡੀ ਫਲਾਵਰ ਪਤਨੀ ਦਾ ਨਾਮ ਰੇਬੇਕਾ ਹੈ ਅਤੇ ਤਿੰਨ ਬੱਚੇ ਹਨ ਇੰਗਲੈਂਡ ਵਿੱਚ ਖੇਡਦੇ ਸਮੇਂ ਆਪਣੀ ਪਤਨੀ ਰੇਬੇਕਾ ਨੂੰ ਮਿਲਿਆ, ਜੋ ਕਿ ਅੰਗਰੇਜ਼ੀ ਔਰਤ ਹੈ। ਉਸ ਨੇ ਆਪਣੇ ਕ੍ਰਿਕਟ ਕੈਰੀਅਰ ਦੇ ਕਾਰਨ ਆਪਣੇ ਪਰਿਵਾਰ ਤੋਂ ਦੂਰ ਰਹਿਣ ਦੇ ਸਮੇਂ ਦੇ ਮਾੜੇ ਪ੍ਰਭਾਵਾਂ ਬਾਰੇ ਗੱਲ ਕੀਤੀ ਹੈ।

ਡੇਲੀ ਮਿਰਰ ਨੇ 2013 ਵਿੱਚ ਰਿਪੋਰਟ ਦਿੱਤੀ ਸੀ ਕਿ ਫਲਾਵਰ ਬ੍ਰਿਟਿਸ਼ ਨਾਗਰਿਕ ਬਣ ਗਿਆ ਹੈ। [19]

ਹਵਾਲੇ

[ਸੋਧੋ]
  1. "Greatest wicket-keepers of all time: Andy Flower". sportskeeda (in ਅੰਗਰੇਜ਼ੀ). 9 February 2013. Retrieved 2023-01-03.
  2. "Andy Flower appointed assistant coach in Kings XI Punjab overhaul". ESPNcricinfo (in ਅੰਗਰੇਜ਼ੀ). 2020-03-07. Retrieved 2020-03-25.
  3. "Born in one country, played for another". International Cricket Council. Retrieved 27 April 2018.
  4. Dhruv Rupani (13 January 2012). "Top 10 Wicketkeeper Batsmen of all Time". Retrieved 1 November 2017.
  5. "Most runs in a match on the losing side". ESPNCricinfo. Retrieved 1 November 2017.
  6. "Records | One-Day Internationals | Batting records | Hundred on debut | ESPN Cricinfo". ESPNCricinfo. Retrieved 1 November 2017.
  7. "Records | Test matches | Batting records | Most runs in an innings by a wicketkeeper | ESPN Cricinfo". ESPNCricinfo. Retrieved 1 November 2017.
  8. Ravichandran, Venkatesh (2017-03-14). "The enigma of Andy Flower - The forgotten Test great". sportskeeda.com (in ਅੰਗਰੇਜ਼ੀ (ਅਮਰੀਕੀ)). Retrieved 2021-06-13.
  9. "Cricket Records | Records | / | Zimbabwe | One-Day Internationals | Highest partnerships by wicket | ESPN Cricinfo". ESPNCricinfo. Retrieved 1 November 2017.
  10. Weaver, Paul (8 May 2007). "Flower well placed to bring budding English talent into full bloom". The Guardian. Archived from the original on 3 October 2014. Retrieved 4 November 2020.
  11. "ECB appoint Flower as team director". 15 April 2009. Archived from the original on 8 July 2011. Retrieved 15 April 2009.
  12. "Andrew Strauss and Alastair Cook lead Birthday Honours list". BBC. 10 June 2011. Retrieved 1 November 2017.
  13. "England beat India to become world number one Test side"
  14. Alan Gardner (24 July 2014). "Flower to coach strong Lions team". ESPNCricinfo. Retrieved 1 November 2017.
  15. Will Macpherson (14 September 2015). "Steve Rhodes in frame for England Lions role". ESPNCricinfo. Retrieved 1 November 2017.
  16. Will Carpenter (20 January 2016). "CRICKET: Overton injury disappoints Lions coach Andy Flower". Somerset County Gazette. Retrieved 1 November 2017.
  17. Ali, Sarah. "Peshawar Zalmi". HBL Pakistan Super League. Archived from the original on 3 February 2016. Retrieved 1 November 2017.
  18. Our patrons, archived from the original on 18 December 2014, retrieved 17 December 2014
  19. King, Dave (10 April 2013). "My debt to people of England". Daily Mirror. Archived from the original on 18 February 2020. Retrieved 4 November 2020.