ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਸਰਹਾਲੀ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ | |||
---|---|---|---|
ਗੁਰੂ ਨਾਨਕ ਦੇਵ ਯੂਨੀਵਰਸਿਟੀ | |||
| |||
ਸਥਾਨ | ਸਰਹਾਲੀ | ||
ਨੀਤੀ | ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin) | ||
ਮੌਢੀ | ਸਮਾਜ ਸੇਵੀ ਲੋਕ | ||
ਸਥਾਪਨਾ | 1970 | ||
Postgraduates | ਐਮ. ਏ | ||
ਵੈੱਬਸਾਈਟ | www |
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਦੀ ਸਥਾਪਨਾ ਸੇਵਾ ਦੇ ਪੁੰਜ ਬਾਬਾ ਤਾਰਾ ਸਿੰਘ ਨੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ 1970 ਵਿੱਚ ਕੀਤੀ। ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਮਾਨਤਾ ਪ੍ਰਾਪਤ ਹੈ। ਸਰਕਾਰੀ ਸਹਾਇਤਾ ਪ੍ਰਾਪਤ ਕੋ-ਐਜੂਕੇਸ਼ਨ ਕਾਲਜ ਨੂੰ ਨੈੱਕ ਵੱਲੋਂ ਬੀ ਗ੍ਰੇਡ ਹਾਸਲ ਹੈ। ਇਹ ਕਾਲਜ ਅੰਮ੍ਰਿਤਸਰ-ਤਰਨ ਤਾਰਨ – ਹਰੀਕੇ ਮੁੱਖ ਮਾਰਗ ਉੱਤੇ ਕੁਦਰਤ ਦੇ ਖੁੱਲ੍ਹੇ ਵਾਤਾਵਰਨ ਵਿੱਚ ਸਥਿਤ ਹੈ।
ਕੋਰਸ
[ਸੋਧੋ]ਵਿਦਿਆਰਥੀ ਕਾਲਜ ਵਿੱਚ ਆਰਟਸ, ਕਾਮਰਸ, ਸਾਇੰਸ ਅਤੇ ਕੰਪਿਊਟਰ ਸਾਇੰਸ ਨਾਲ ਸਬੰਧਤ ਵਿਸ਼ਿਆਂ ਵਿੱਚ ਵਿਦਿਆ ਹਾਸਲ ਕਰ ਰਹੇ ਹਨ। ਕੈਂਪਸ ਵਿੱਚ ਵੱਖਰਾ ਕੰਪਿਊਟਰ ਬਲਾਕ ਹੈ ਜਿਸ ਵਿੱਚ ਬੀ.ਸੀ.ਏ., ਬੀ.ਐਸਸੀ. (ਆਈ.ਟੀ), ਐਮ.ਐਸਸੀ. (ਕੰਪਿ. ਸਾਇੰਸ), ਐਮ.ਐਸਸੀ. (ਆਈ.ਟੀ), ਪੀ.ਜੀ.ਡੀ.ਸੀ.ਏ, ਡੀ.ਸੀ.ਏ., ਬੀ.ਕਾਮ, ਬੀ.ਕਾਮ (ਪ੍ਰੋਫੈਸ਼ਨਲ), ਐਮ.ਕਾਮ,ਬੀ.ਐਸਸੀ. (ਨਾਨ-ਮੈਡੀਕਲ), ਬੀ.ਐਸਸੀ. (ਕੰਪਿ. ਸਾਇੰਸ) ਨਾਲ ਬੀ.ਏ., ਬੀ.ਐਸਸੀ. (ਇਕਨਾਮਿਕਸ), ਐਮ.ਏ. (ਪੰਜਾਬੀ), ਐਮ.ਐਸਸੀ. (ਮੈਥ), ਲੜਕੀਆਂ ਲਈ ਡਿਪਲੋਮਾ ਸਟਿਚਿੰਗ ਐਂਡ ਟੇਲਰਿੰਗ ਦਾ ਖਾਸ ਪ੍ਰਬੰਧ ਹੈ।
ਸਹੂਲਤਾਂ ਅਤੇ ਗਤੀਵਿਧੀਆਂ
[ਸੋਧੋ]ਕਾਲਜ ਵਿੱਚ ਵਿਸ਼ਾਲ, ਖ਼ੂਬਸੂਰਤ, ਕੰਪਿਊਟਰਾਈਜ਼ਡ ਡਬਲ ਸਟੋਰੀ ਲਾਇਬਰੇਰੀ ਹੈ। ਅਧਿਆਪਕਾਂ ਕੋਲ ਪੜ੍ਹਾਉਣ ਦੇ ਨਾਲ-ਨਾਲ ਕਾਲਜ ਦੀਆਂ ਕੁਝ ਹੋਰ ਵੱਖਰੀਆਂ ਡਿਊਟੀਆਂ ਅਕਦਾਮਿਕ ਗਤੀਵਿਧੀਆਂ ਸਬੰਧੀ, ਲਾਇਬਰੇਰੀ, ਪਬਲੀਕੇਸ਼ਨ, ਸੈਮੀਨਾਰ, ਅਨੁਸ਼ਾਸਨ ਤੇ ਵਿਦਿਆਰਥੀ ਭਲਾਈ, ਖਰੀਦੋ-ਫਰੋਖਤ, ਰੈਗਿੰਗ ਵਿਰੋਧੀ, ਸੱਭਿਆਚਾਰਕ ਗਤੀਵਿਧੀਆਂ, ਗਾਈਡੈਂਸ/ ਪਲੇਸਮੈਂਟ ਸਬੰਧੀ ਵੀ ਹਨ। ਕਾਲਜ ਦਾ ਐਨ.ਸੀ.ਸੀ. ਯੂਨਿਟ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਕੈਂਪ ਅਤੇ ਸਾਲਾਨਾ ਕੈਂਪਾਂ ਵਿੱਚ ਸ਼ਾਮਲ ਹੋਣ ਲਈ ਭੇਜਿਆ ਜਾਂਦਾ ਹੈ। ਹਰ ਸਾਲ ਕਾਲਜ ਦਾ ਮੈਗਜ਼ੀਨ ‘ਪਰਮ-ਪੁਰਖ’ ਵਿਦਿਆਰਥੀਆਂ ਦੀਆਂ ਰਚਨਾਵਾਂ ਲੈ ਕੇ ਛਾਪਿਆ ਜਾਂਦਾ ਹੈ।