ਸਮੱਗਰੀ 'ਤੇ ਜਾਓ

ਗੁਰੂ ਨਾਨਕ ਸਰਕਾਰੀ ਕਾਲਜ, ਗੁਰੂ ਤੇਗ ਬਹਾਦਰਗੜ੍ਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰੂ ਨਾਨਕ ਸਰਕਾਰੀ ਕਾਲਜ
ਪੰਜਾਬ ਯੂਨੀਵਰਸਿਟੀ
ਗੁਰੂ ਨਾਨਕ ਸਰਕਾਰੀ ਕਾਲਜ
ਸਥਾਨਗੁਰੂ ਤੇਗ ਬਹਾਦਰਗੜ੍ਹ
ਮੋਟੋਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਸੰਸਥਾਪਕਸਮਾਜ ਸੇਵੀ ਸੰਸਥਾ
ਸਥਾਪਿਤ1959
Postgraduatesਬੀ. ਏ
ਵੈੱਬਸਾਈਟwww.gcgtb.ac.in

ਗੁਰੂ ਨਾਨਕ ਸਰਕਾਰੀ ਕਾਲਜ, ਗੁਰੂ ਤੇਗ ਬਹਾਦਰਗੜ੍ਹ ਜੋ ਰੋਡਿਆਂ ਵਾਲੇ ਕਾਲਜ ਦੇ ਨਾਂ ਨਾਲ ਮਸ਼ਹੂਰ ਹੈ। ਇਸ ਕਾਲਜ ਦੀ ਸਥਾਪਨਾ 1959 ਈ. ਵਿੱਚ ਇੱਕ ਪ੍ਰਾਈਵੇਟ ਕਾਲਜ ਵਜੋਂ ਹੋਈ ਤੇ ਜੂਨ 1977 ਵਿੱਚ ਪੰਜਾਬ ਸਰਕਾਰ ਨੇ ਇਸ ਨੂੰ ਆਪਣੇ ਪ੍ਰਬੰਧ ਹੇਠ ਲੈ ਲਿਆ। ਇਹ ਕਾਲਜ ਮੋਗਾ-ਕੋਟਕਪੂਰਾ ਸੜਕ ਉਪਰ ਦੋਹਾਂ ਸ਼ਹਿਰਾਂ ਤੋਂ ਲਗਪਗ ਇੱਕੋ ਜਿੰਨੇ ਫਾਸਲੇ ਉਪਰ ਸਥਿਤ ਹੈ।

ਸਹੂਲਤਾਂ

[ਸੋਧੋ]

ਕਾਲਜ ਦੀ ਇਮਾਰਤ ਵਿਸ਼ਾਲ ਹੈ। ਲਾਇਬਰੇਰੀ, ਕੰਪਿਊਟਰ ਰੂਮ ਤੇ ਖੁੱਲ੍ਹੇ ਹਵਾਦਾਰ ਕਮਰਿਆਂ ਦਾ ਪ੍ਰਬੰਧ ਹੈ। ਕਾਲਜ ਵਿੱਚ ਮੁੰਡੇ-ਕੁੜੀਆਂ ਲਈ ਵੱਖਰਾ-ਵੱਖਰਾ ਰੀਡਿੰਗ ਰੂਮ ਤੇ ਪਾਰਕ ਹਨ।

ਖਾਸ਼ ਵਿਦਿਆਰਥੀ

[ਸੋਧੋ]

ਚਾਚਾ ਚੰਡੀਗੜ੍ਹੀਆ (ਡਾ. ਗੁਰਨਾਮ ਸਿੰਘ ਤੀਰ), ਪ੍ਰੋ. ਅਵਤਾਰ ਸਿੰਘ ਬਿਲਾਸਪੁਰੀਆ, ਜਰਨੈਲ ਘੋਲੀਆ, ਕਹਾਣੀਕਾਰ ਚਰਨਜੀਤ ਗਿੱਲ ਸਮਾਲਸਰ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ।

ਕੋਰਸ

[ਸੋਧੋ]

ਇਹ ਕਾਲਜ ਸਿਰਫ ਆਰਟਸ ਦੀ ਪੜ੍ਹਾਈ ਹੀ ਕਰਵਾ ਰਿਹਾ ਹੈ।

ਹਵਾਲੇ

[ਸੋਧੋ]