ਗੌਤਮ ਗੰਭੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੌਤਮ ਗੰਭੀਰ
ਨਿੱਜੀ ਜਾਣਕਾਰੀ
ਜਨਮ (1981-10-14) 14 ਅਕਤੂਬਰ 1981 (ਉਮਰ 42)
ਨਵੀਂ ਦਿੱਲੀ, ਭਾਰਤ
ਛੋਟਾ ਨਾਮਗੌਤੀ
ਕੱਦ5 ft 6 in (1.68 m)
ਬੱਲੇਬਾਜ਼ੀ ਅੰਦਾਜ਼ਖੱਬੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਲੈੱਗਬਰੇਕ
ਭੂਮਿਕਾਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 249)3 ਨਵੰਬਰ 2004 ਬਨਾਮ ਆਸਟਰੇਲੀਆ
ਆਖ਼ਰੀ ਟੈਸਟ9 ਨਵੰਬਰ 2016 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 149)11 ਅਪ੍ਰੈਲ 2003 ਬਨਾਮ ਬੰਗਲਾਦੇਸ਼
ਆਖ਼ਰੀ ਓਡੀਆਈ27 ਜਨਵਰੀ 2013 ਬਨਾਮ ਇੰਗਲੈਂਡ
ਓਡੀਆਈ ਕਮੀਜ਼ ਨੰ.5
ਪਹਿਲਾ ਟੀ20ਆਈ ਮੈਚ (ਟੋਪੀ 12)13 ਸਤੰਬਰ 2007 ਬਨਾਮ ਸਕਾਟਲੈਂਡ
ਆਖ਼ਰੀ ਟੀ20ਆਈ28 ਦਸੰਬਰ 2012 ਬਨਾਮ ਪਾਕਿਸਤਾਨ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1999/00–ਵਰਤਮਾਨਦਿੱਲੀ
2008–2010ਦਿੱਲੀ ਡੇਅਰਡੈਵਿਲਜ਼ (ਟੀਮ ਨੰ. 5)
2011–2017ਕੋਲਕਾਤਾ ਨਾਇਟ ਰਾਈਡੱਰਜ਼ (ਟੀਮ ਨੰ. 23 (5 ਵੀ ਸੀ))
2018ਦਿੱਲੀ ਡੇਅਰਡੇਵਿਲਸ (ਟੀਮ ਨੰ. 23)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟੀ20 ਅੰ: ਲਿਸਟ ਏ
ਮੈਚ 58 147 37 283
ਦੌੜਾਂ 4,154 5,238 932 9,385
ਬੱਲੇਬਾਜ਼ੀ ਔਸਤ 41.95 39.68 27.41 36.51
100/50 9/22 11/34 -/7 19/57
ਸ੍ਰੇਸ਼ਠ ਸਕੋਰ 206 150* 75 150*
ਗੇਂਦਾਂ ਪਾਈਆਂ 12 6 37
ਵਿਕਟਾਂ 0 1
ਗੇਂਦਬਾਜ਼ੀ ਔਸਤ 36.00
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ n/a
ਸ੍ਰੇਸ਼ਠ ਗੇਂਦਬਾਜ਼ੀ 1/7
ਕੈਚਾਂ/ਸਟੰਪ 38/– 36/– 11/– 68/–
ਸਰੋਤ: ਕ੍ਰਿਕਇੰਫ਼ੋ, 29 ਜਨਵਰੀ 2017

ਗੌਤਮ ਗੰਭੀਰ (ਜਨਮ 14 ਅਕਤੂਬਰ 1981) ਇੱਕ ਅੰਤਰਰਾਸ਼ਟਰੀ ਭਾਰਤੀ ਕ੍ਰਿਕਟ ਖਿਡਾਰੀ ਹੈ। ਉਹ ਇੱਕ ਖੱਬੂ-ਬੱਲੇਬਾਜ਼ ਹੈ ਅਤੇ ਬਤੌਰ ਓਪਨਰ ਖੇਡਦਾ ਰਿਹਾ ਹੈ। ਘਰੇਲੂ ਕ੍ਰਿਕਟ ਵਿੱਚ ਉਹ ਦਿੱਲੀ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਕੋਲਕਾਤਾ ਨਾਇਟ ਰਾਈਡੱਰਜ਼ ਵੱਲੋਂ ਖੇਡਦਾ ਹੈ ਅਤੇ ਉਹ ਕੋਲਕਾਤਾ ਦੀ ਟੀਮ ਦਾ ਕਪਤਾਨ ਵੀ ਹੈ। ਉਹ ਭਾਰਤ ਵੱਲੋਂ ਤਿੰਨੇ ਤਰ੍ਹਾਂ ਦੀ (ਟੈਸਟ, ਓਡੀਆਈ ਅਤੇ ਟਵੰਟੀ20) ਕ੍ਰਿਕਟ ਖੇਡਦਾ ਹੈ। ਉਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਬੰਗਲਾਦੇਸ਼ ਦੀ ਟੀਮ ਖ਼ਿਲਾਫ 2003 ਵਿੱਚ ਖੇਡਿਆ ਸੀ ਅਤੇ ਪਹਿਲਾ ਟੈਸਟ ਮੈਚ ਉਸਨੇ ਆਸਟਰੇਲੀਆਈ ਟੀਮ ਖ਼ਿਲਾਫ ਖੇਡਿਆ ਸੀ। ਉਸਨੇ 2010-11 ਦੌਰਾਨ ਭਾਰਤੀ ਕ੍ਰਿਕਟ ਟੀਮ ਦੀ ਛੇ ਓਡੀਆਈ ਮੈਚਾਂ ਵਿੱਚ ਕਪਤਾਨੀ ਵੀ ਕੀਤੀ ਸੀ ਅਤੇ ਭਾਰਤੀ ਟੀਮ ਨੇ ਇਹ ਸਾਰੇ ਮੈਚ ਜਿੱਤੇ ਸਨ। ਉਹ ਭਾਰਤੀ ਟੀਮ ਦੀਆਂ ਜਿੱਤਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ ਜਿਵੇਂ ਕਿ 2007 ਵਿਸ਼ਵ ਟਵੰਟੀ20 (75 ਦੌੜਾਂ, 54 ਗੇਂਦਾ) ਅਤੇ 2011 ਕ੍ਰਿਕਟ ਵਿਸ਼ਵ ਕੱਪ (97 ਦੌੜਾਂ 122 ਗੇਂਦਾ ਵਿੱਚ)।

ਗੰਭੀਰ ਅਜਿਹਾ ਇਕਲੌਤਾ ਅਤੇ ਵਿਸ਼ਵ ਦੇ ਓਨ੍ਹਾ ਚਾਰ ਮੁੱਢਲੇ ਕ੍ਰਿਕਟ ਖਿਡਾਰੀਆਂ ਵਿੱਚੋਂ ਇੱਕ ਹੈ, ਜਿਹਨਾਂ ਨੇ ਲਗਾਤਾਰ ਪੰਜ ਟੈਸਟ ਮੈਚਾਂ ਵਿੱਚ ਸੈਂਕਡ਼ੇ ਬਣਾਏ ਹੋਣ।[1] ਉਹ ਇਕਲੌਤਾ ਭਾਰਤੀ ਬੱਲੇਬਾਜ਼ ਹੈ ਜਿਸਨੇ ਲਗਾਤਾਰ ਚਾਰ ਟੈਸਟ ਸੀਰੀਜ਼ਾਂ (ਲਡ਼ੀਆਂ) ਵਿੱਚ 300 ਤੋਂ ਵੱਧ ਰਨ ਬਣਾਏ ਹੋਣ। ਫਰਵਰੀ 2014 ਅਨੁਸਾਰ, ਉਹ ਟਵੰਟੀ20 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ।[2] ਗੰਭੀਰ ਦੀ ਕਪਤਾਨੀ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕੋਲਕਾਤਾ ਦੀ ਟੀਮ ਨੇ 2012 ਅਤੇ 2014 ਵਿੱਚ ਆਈਪੀਐੱਲ ਖ਼ਿਤਾਬ ਜਿੱਤਿਆ ਸੀ।

ਗੰਭੀਰ ਨੂੰ 2008 ਵਿੱਚ ਭਾਰਤੀ ਰਾਸ਼ਟਰਪਤੀ ਦੁਆਰਾ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਖੇਡ ਇਨਾਮ ਅਰਜੁਨ ਅਵਾਰਡ ਦਿੱਤਾ ਗਿਆ ਸੀ।[3] 2009 ਵਿੱਚ, ਉਹ ਬੱਲੇਬਾਜ਼ਾਂ ਦੀ ਆਈਸੀਸੀ ਦਰਜਾਬੰਦੀ ਵਿੱਚ ਪਹਿਲੇ ਸਥਾਨ 'ਤੇ ਸੀ।[4][5] ਫਿਰ 2009 ਵਿੱਚ ਹੀ ਉਸਨੂੰ ਆਈਸੀਸੀ ਟੈਸਟ ਪਲੇਅਰ ਆਫ਼ ਦ ਯੀਅਰ ਇਨਾਮ ਵੀ ਦਿੱਤਾ ਗਿਆ ਸੀ।

ਸ਼ੁਰੂਆਤੀ ਜ਼ਿੰਦਗੀ[ਸੋਧੋ]

ਗੰਭੀਰ ਦਾ ਜਨਮ ਨਵੀਂ ਦਿੱਲੀ ਵਿੱਚ ਦੀਪਕ ਗੰਭੀਰ ਅਤੇ ਸੀਮਾ ਗੰਭੀਰ ਦੇ ਘਰ ਹੋਇਆ ਸੀ। ਉਸਦਾ ਪਿਤਾ ਇੱਕ ਛੋਟਾ ਵਪਾਰੀ ਸੀ ਅਤੇ ਮਾਂ ਘਰ ਦਾ ਕੰਮ ਕਰਦੀ ਸੀ। ਗੰਭੀਰ ਦੀ ਇੱਕ ਭੈਣ ਹੈ, ਜਿਸਦਾ ਨਾਮ ਏਕਤਾ ਹੈ, ਉਹ ਉਸ ਤੋਂ ਦੋ ਸਾਲ ਛੋਟੀ ਹੈ।[6] ਗੰਭੀਰ ਨੂੰ ਉਸਦੇ ਜਨਮ ਤੋਂ 18 ਦਿਨ ਬਾਅਦ ਹੀ ਉਸਦੇ ਦਾਦਾ-ਦਾਦੀ ਦੁਆਰਾ ਰੱਖ ਲਿਆ ਗਿਆ ਸੀ ਅਤੇ ਫਿਰ ਉਹ ਓਨ੍ਹਾਂ ਨਾਲ ਹੀ ਰਿਹਾ।[7] ਗੰਭੀਰ ਨੇ 10 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ। ਉਹ ਨਵੀਂ ਦਿੱਲੀ ਦੇ ਮਾਡਰਨ ਸਕੂਲ ਵਿੱਚ ਪਡ਼੍ਹਿਆ ਅਤੇ ਗ੍ਰੈਜ਼ੂਏਸ਼ਨ ਉਸ ਨੇ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਤੋਂ ਕੀਤੀ।

ਸੰਨਿਆਸ[ਸੋਧੋ]

ਦਸੰਬਰ 2018 ਵਿਚ, ਉਸਨੇ ਕ੍ਰਿਕੇਟ ਦੇ ਸਾਰੇ ਫਾਰਮਾਂ ਤੋਂ ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕੀਤੀ

ਹਵਾਲੇ[ਸੋਧੋ]

  1. Hundreds in consecutive matches
  2. Cricket Records |।ndia | Records | Twenty20।nternationals | Most runs | ESPN Cricinfo Archived 17 November 2011 at the Wayback Machine.. Stats.espncricinfo.com. Retrieved on 2013-12-23.
  3. Gambhir honoured with Arjuna Award |।ndia Cricket News. ESPN Cricinfo. Retrieved on 2013-12-23.
  4. "Gambhir is No. 1 Test batsman". Archived from the original on 2015-09-24. Retrieved 2018-03-08. {{cite web}}: Unknown parameter |dead-url= ignored (help)
  5. "Sangakkara topples Gambhir from top of।CC Test rankings". The Times of।ndia. 25 July 2009. Archived from the original on 25 ਅਕਤੂਬਰ 2012. Retrieved 11 August 2009. {{cite news}}: Unknown parameter |dead-url= ignored (help)
  6. "A knight's tale". TOI. 10 June 2011. Archived from the original on 6 ਅਕਤੂਬਰ 2012. Retrieved 3 October 2012. {{cite web}}: Unknown parameter |dead-url= ignored (help)
  7. The Telegraph – Calcutta: Weekend. Telegraphindia.com (2006-05-13). Retrieved on 2013-12-23.

ਬਾਹਰੀ ਲਿੰਕ[ਸੋਧੋ]