28 ਜਨਵਰੀ
ਦਿੱਖ
(ਜਨਵਰੀ ੨੮ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
28 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 28ਵਾਂ ਦਿਨ ਹੁੰਦਾ ਹੈ। ਸਾਲ ਦੇ 337 (ਲੀਪ ਸਾਲ ਵਿੱਚ 338) ਦਿਨ ਬਾਕੀ ਹੁੰਦੇ ਹਨ।
ਵਾਕਿਆ
[ਸੋਧੋ]- 1846 – ਆਲੀਵਾਲ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜੀ ਗਈ
- 1933 – ਚੌਧਰੀ ਰਹਿਮਤ ਅਲੀ ਨੇ ਨਾਉ ਔਰ ਨੇਵਰ (ਹੁਣ ਜਾਂ ਕਦੇ ਨਹੀਂ) ਸਿਰਲੇਖ ਦਾ ਇੱਕ ਪਰਚਾ ਜਾਰੀ ਕਿੱਤਾ, ਜਿਸ ਵਿੱਚ ਉਸਨੇ ਉੱਤਰੀ-ਪੱਛਮੀ ਭਾਰਤ ਵਿੱਚ ਪਾਕਿਸਤਾਨ ਨਾਮ ਦੇ ਇੱਕ ਮੁਸਲਿਮ ਦੇਸ਼ ਦੀ ਸਥਾਪਨਾ ਦੀ ਮੰਗ ਕੀਤੀ।
ਜਨਮ
[ਸੋਧੋ]- 1853 – ਕਿਊਬਾਈ ਕੌਮੀ ਨਾਇਕ ਅਤੇ ਲਾਤੀਨੀ ਅਮਰੀਕੀ ਸਾਹਿਤ ਵਿੱਚ ਮਹੱਤਵਪੂਰਨ ਹਸਤੀ ਖ਼ੋਸੇ ਮਾਰਤੀ ਦਾ ਜਨਮ।
- 1865 – ਭਾਰਤ ਦਾ ਸੁਤੰਤਰਤਾ ਸੈਨਾਪਤੀ ਅਤੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਜਨਮ।
- 1913 – ਗੁਜਰਾਤੀ ਭਾਸ਼ਾ ਦਾ ਕਵੀ ਅਤੇ ਸਾਹਿਤਕਾਰ ਰਾਜਿੰਦਰ ਸ਼ਾਹ ਦਾ ਜਨਮ।
- 1932 – ਭਾਰਤੀ ਹਾਕੀ ਉਲੰਪੀਅਨ ਪ੍ਰਿਥੀਪਾਲ ਸਿੰਘ ਦਾ ਜਨਮ।
- 1930 – ਭਾਰਤ ਦਾ ਸ਼ਾਸਤਰੀ ਗਾਇਕ ਪੰਡਤ ਜਸਰਾਜ ਦਾ ਜਨਮ।
- 1938 – ਸਵੀਡਿਸ਼ ਕੈਂਸਰ ਸਪੈਸਿਲਟ ਵਿਗਿਆਨੀ ਟੌਮਸ ਲਿੰਡਾਹਲ ਦਾ ਜਨਮ।
- 1955 – ਸਿਲੀਕੌਨ ਵੈਲੀ ਦਾ ਉੱਦਮੀ ਅਤੇ ਪੰਜਾਬੀ ਨਿਵੇਸ਼ਕ ਵਿਨੋਦ ਖੋਸਲਾ ਦਾ ਜਨਮ।
ਦਿਹਾਂਤ
[ਸੋਧੋ]- 814 – ਫ਼ਰਾਂਕੀਆ ਦਾ ਰਾਜਾ ਸ਼ਾਰਲਮੇਨ ਦਾ ਦਿਹਾਂਤ।
- 1939 – ਆਇਰਿਸ਼ ਕਵੀ ਵਿਲੀਅਮ ਬਟਲਰ ਯੇਟਸ ਦਾ ਦਿਹਾਂਤ।
- 1984 – ਭਾਰਤੀ ਫ਼ਿਲਮ ਨਿਰਦੇਸ਼ਕ ਸੋਹਰਾਬ ਮੋਦੀ ਦਾ ਦਿਹਾਂਤ।
- 1996 – ਪੰਜਾਬੀ ਗਾਇਕ ਦਿਲਸ਼ਾਦ ਅਖ਼ਤਰ ਦਾ ਦਿਹਾਂਤ।
- 2007 – ਭਾਰਤੀ ਫ਼ਿਲਮੀ ਸੰਗੀਤਕਾਰ ਓ. ਪੀ. ਨਈਅਰ ਦਾ ਦਿਹਾਂਤ।