8 ਜਨਵਰੀ
Jump to navigation
Jump to search
<< | ਜਨਵਰੀ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2021 |
8 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 8ਵਾਂ ਦਿਨ ਹੁੰਦਾ ਹੈ। ਸਾਲ ਦੇ 357 (ਲੀਪ ਸਾਲ ਵਿੱਚ 358) ਦਿਨ ਬਾਕੀ ਹੁੰਦੇ ਹਨ।
ਵਾਕਿਆ[ਸੋਧੋ]
- 1867 – ਅਮਰੀਕਾ ਵਿੱਚ ਅਫ਼ਰੀਕੀ ਅਮਰੀਕੀ ਪੁਰਸ਼ਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ।
- 1889 – ਪਹਿਲਾ ਕੰਪਿਊਟਰ ਪੇਟੈਂਟ ਕਰਵਾਇਆ ਗਿਆ।
- 1912 – ਅਫ਼ਰੀਕੀ ਨੈਸ਼ਨਲ ਕਾਂਗਰਸ ਦਾ ਸਥਾਪਨਾ ਹੋਈ।
- 1940 – ਬਰਤਾਨੀਆ ਨੇ ਮੱਖਣ, ਖੰਡ ਅਤੇ ਬੇਕਨ (ਸੂਰ ਦਾ ਮਾਸ) ਦੀ ਕਮੀ ਕਾਰਨ ਇਨ੍ਹਾਂ ਦਾ ਰਾਸ਼ਨ ਨੀਅਤ ਕਰ ਦਿਤਾ।
- 1947 – ਰਾਜਸਥਾਨ ਯੂਨੀਵਰਸਿਟੀ ਦੀ ਸਥਾਪਨਾ ਹੋਈ।
- 1959 – ਚਾਰਲਸ ਡੀਗਾਲ ਫ਼ਰਾਂਸ ਦਾ ਰਾਸ਼ਟਰਪਤੀ ਬਣਿਆ।
- 1961 – ਫ਼ਤਿਹ ਸਿੰਘ ਨੇ ਮਰਨ ਵਰਤ ਛਡਿਆ।
- 1971 ਅੰਤਰਰਾਸ਼ਟਰੀ ਦਬਾਵ ਦੇ ਕਾਰਨ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੁਲਫੀਕਾਰ ਅਲੀ ਭੁੱਟੋ ਨੇ ਬੰਗਾਲੀ ਆਗੂ ਸ਼ੇਖ ਮੁਜੀਬੁਰਹਿਮਾਨ ਨੇ ਜੇਲ ਤੋਂ ਰਿਹਾਅ ਕਿੱਤਾ, ਜਿਸ ਨੂੰ ਬੰਗਲਾਦੇਸ਼ ਦੇ ਆਜ਼ਾਦੀ ਘੋਸ਼ਿਤ ਕਰਨ ਲਈ ਬੰਦੀ ਬਣਾਇਆ ਗਿਆ ਸੀ।
- 1981 – ਆਸਟਰੇਲੀਆ ਨਾਲ ਹੋਏ ਇੱਕ ਕਿ੍ਕਟ ਮੈਚ ਵਿੱਚ ਭਾਰਤ ਦੀ ਸਾਰੀ ਟੀਮ 63 ਦੌੜਾਂ ਤੇ ਆਊਟ ਹੋ ਗਈ।
- 1992 – ਟੋਕੀਓ ਵਿੱਚ ਇੱਕ ਡਿਨਰ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੂੰ ਉਲਟੀ ਆਈ, ਜੋ ਉਸ ਨੇ ਨਾਲ ਬੈਠੇ ਜਪਾਨੀ ਮੁੱਖ ਮੰਤਰੀ ਦੇ ਕਪੜਿਆਂ 'ਤੇ ਕਰ ਦਿਤੀ ਅਤੇ ਨੀਮ ਬੇਹੋਸ਼ ਹੋ ਗਿਆ।
- 2009 – ਮਿਸਰ ਵਿੱਚ ਸਾਇੰਸਦਾਨਾਂ 4300 ਸਾਲ ਪੁਰਾਣੇ ਪਿਰਾਮਿਡ ਵਿੱਚ ਸੈਸ਼ੈਸ਼ਟ ਰਾਣੀ ਦੀ 'ਮਮੀ' (ਮਸਾਲਿਆ ਨਾਲ ਸੰਭਾਲ ਕੇ ਰੱਖੀ ਦੇਹ) ਲੱਭੀ।
ਜਨਮ[ਸੋਧੋ]
- 626 – ਅਲੀ ਦੇ ਦੂਜਾ ਬੇਟੇ ਅਤੇ ਮੁਹੰਮਦ ਦਾ ਦੋਹਤਾ ਸ਼ਹੀਦ ਹੁਸੈਨ ਦਾ ਜਨਮ।
- 1691 – ਪਟਿਆਲਾ ਰਿਆਸਤ ਦੇ ਬਾਨੀ ਮਹਾਰਾਜਾ ਆਲਾ ਸਿੰਘ ਦਾ ਜਨਮ।
- 1867 – ਅਮਰੀਕੀ ਲੇਖਕ ਅਤੇ ਅਰਥ ਸ਼ਾਸਤਰੀ ਐਮਿਲੀ ਗ੍ਰੀਨ ਬਾਲਚ ਦਾ ਜਨਮ।
- 1925 – ਪੰਜਾਬੀ ਲੇਖਕ ਨਵਤੇਜ ਸਿੰਘ ਪ੍ਰੀਤਲੜੀ ਦਾ ਜਨਮ।
- 1925 – ਭਾਰਤ ਦਾ ਆਧੁਨਿਕ ਹਿੰਦੀ ਨਾਟਕਕਾਰ ਮੋਹਨ ਰਾਕੇਸ਼ ਦਾ ਜਨਮ।
- 1929 – ਭਾਰਤੀ ਮੂਲ ਦਾ ਬ੍ਰਿਟਿਸ਼ ਫਿਲਮੀ ਅਦਾਕਾਰ ਸਈਦ ਜਾਫ਼ਰੀ ਦਾ ਜਨਮ।
- 1939 – ਭਾਰਤੀ ਫ਼ਿਲਮ ਅਦਾਕਾਰਾ ਨੰਦਾ ਦਾ ਜਨਮ।
- 1942 – ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸਟੀਵਨ ਹਾਕਿੰਗ ਦਾ ਜਨਮ।
- 1934 – ਪਾਕਿਸਤਾਨ ਦੀ ਲੇਖਕਾ ਕਹਿਕਸ਼ਾਂ ਮਲਿਕ ਦਾ ਜਨਮ।
- 1947 – ਅੰਗਰੇਜ਼ੀ ਗਾਇਕ, ਗੀਤਕਾਰ ਅਤੇ ਚਿੱਤਰਕਾਰ ਡੇਵਿਡ ਬੋਵੀ ਦਾ ਜਨਮ।
- 1984 – ਉਤਰੀ ਕੋਰੀਆਈ ਵਰਕਰਜ਼ ਪਾਰਟੀ ਦਾ ਚੇਅਰਮੈਨ ਅਤੇ ਸਰਵਉੱਚ ਮੁਖੀ ਕਿਮ ਜੌਂਗ ਉਨ ਦਾ ਜਨਮ।
ਦਿਹਾਂਤ[ਸੋਧੋ]
- 1324 – ਇਤਾਲਵੀ ਵਪਾਰੀ ਅਤੇ ਯਾਤਰੀ ਮਾਰਕੋ ਪੋਲੋ ਦਾ ਦਿਹਾਂਤ।
- 1878 – ਰੂਸੀ ਕਵੀ, ਲੇਖਕ, ਆਲੋਚਕ ਅਤੇ ਪ੍ਰਕਾਸ਼ਕ ਨਿਕੋਲਾਈ ਨੇਕਰਾਸੋਵ ਦਾ ਦਿਹਾਂਤ।
- 1642 – ਮਸ਼ਹੂਰ ਤਾਰਾ ਵਿਗਿਆਨੀ ਗੈਲੀਲਿਓ ਗੈਲੀਲੀ ਦੀ ਮੌਤ ਹੋਈ।
- 1942 – ਲੇਖਕ, ਮਾਨਵਵਾਦੀ ਚੌਧਰੀ ਅਫ਼ਜਲ ਹੱਕ ਦਾ ਜਨਮ।
- 1956 – ਭਾਰਤੀ ਵਕੀਲ ਅਤੇ ਨੇਤਾ ਮਨੀਲਾਲ ਡਾਕਟਰ ਦਾ ਦਿਹਾਂਤ।
- 1963 – ਅਮਰੀਕੀ ਪਦਾਰਥਵਾਦੀ ਕਲਾਕਾਰ ਅਤੇ ਕਵੀ ਕੈਥਰੀਨ ਲਿਨ ਸਾਗੇ ਦਾ ਦਿਹਾਂਤ।
- 2016 – ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸੀਨੀਅਰ ਟਰੱਸਟੀ, ਉੱਘੇ ਸੁਤੰਤਰਤਾ ਸੰਗਰਾਮੀ, ਲੇਖਕ ਚੈਨ ਸਿੰਘ ਚੈਨ ਦਾ ਦਿਹਾਂਤ।