ਜਸਦੇਵ ਸਿੰਘ ਸੰਧੂ ਕਾਲਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਸਦੇਵ ਸਿੰਘ ਸੰਧੂ ਕਾਲਜ
ਪੰਜਾਬੀ ਯੂਨੀਵਰਸਿਟੀ
ਜਸਦੇਵ ਸਿੰਘ ਸੰਧੂ ਕਾਲਜ
ਸਥਾਨਕੌਲੀ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਸਥਾਪਨਾ2001
Postgraduatesਐਮ. ਏ
ਵੈੱਬਸਾਈਟwww.jssgoi.com

ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ਪਿੰਡ ਕੌਲੀ ਵਿਖੇ ਰਾਜਪੁਰਾ ਰੋਡ ‘ਤੇ ਸਥਿਤ ਹੈ। ਇਸ ਵਿੱਦਿਅਕ ਸੰਸਥਾ ਦੀ ਸਥਾਪਨਾ 2001 ‘ਚ ਇਲਾਕੇ ਦੇ ਦਰਵੇਸ਼ ਸਿਆਸਤਦਾਨ ਜਸਦੇਵ ਸਿੰਘ ਸੰਧੂ ਦੀ ਯਾਦ ‘ਚ ਉਹਨਾਂ ਦੇ ਸਪੁੱਤਰ ਵੱਲੋਂ ਕੀਤੀ ਗਈ। ਇਹ ਕਾਲਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ। ਲਾਇਬਰੇਰੀ, ਹਵਾਦਾਰ ਕਮਰੇ ਤੋਂ ਇਲਾਵਾ ਰੀਡਿੰਗ ਰੂਮ, ਕਾਮਨ ਰੂਮ, ਕੰਪਿਊਟਰ ਲੈਬ, ਸੈਮੀਨਾਰ ਹਾਲ, ਕੰਟੀਨ, ਖੇਡਣ ਲਈ ਕਈ ਏਕੜਾਂ ‘ਚ ਮੈਦਾਨ ਹੈ।

ਕੋਰਸ[ਸੋਧੋ]

ਵਿਦਿਆਰਥੀ ਕਾਲਜ ਵਿੱਚ ਆਰਟਸ, ਕਾਮਰਸ, ਸਾਇੰਸ ਅਤੇ ਕੰਪਿਊਟਰ ਸਾਇੰਸ ਨਾਲ ਸਬੰਧਤ ਵਿਸ਼ਿਆਂ ਵਿੱਚ ਵਿਦਿਆ ਹਾਸਲ ਕਰ ਰਹੇ ਹਨ। ਕੈਂਪਸ ਵਿੱਚ ਵੱਖਰਾ ਕੰਪਿਊਟਰ ਬਲਾਕ ਹੈ ਜਿਸ ਵਿੱਚ ਬੀ.ਸੀ.ਏ., ਬੀ.ਐਸਸੀ. (ਆਈ.ਟੀ), ਐਮ.ਐਸਸੀ. (ਕੰਪਿ. ਸਾਇੰਸ), ਐਮ.ਐਸਸੀ. (ਆਈ.ਟੀ), ਪੀ.ਜੀ.ਡੀ.ਸੀ.ਏ, ਡੀ.ਸੀ.ਏ., ਬੀ.ਕਾਮ, ਬੀ.ਕਾਮ (ਪ੍ਰੋਫੈਸ਼ਨਲ), ਐਮ.ਕਾਮ,ਬੀ.ਐਸਸੀ. (ਨਾਨ-ਮੈਡੀਕਲ), ਬੀ.ਐਸਸੀ. (ਕੰਪਿ. ਸਾਇੰਸ) ਨਾਲ ਬੀ.ਏ., ਬੀ.ਐਸਸੀ. (ਇਕਨਾਮਿਕਸ), ਦਾ ਖਾਸ ਪ੍ਰਬੰਧ ਹੈ।

ਹਵਾਲੇ[ਸੋਧੋ]