ਸਮੱਗਰੀ 'ਤੇ ਜਾਓ

ਨਾਗਾਲੈਂਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਾਗਾਲੈਂਡ
ਨਾਗਾਲੈਂਡ ਦੀ ਸਥਿਤੀ
ਨਾਗਾਲੈਂਡ ਦੀ ਸਥਿਤੀ
ਨਾਗਾਲੈਂਡ ਦਾ ਨਕਸ਼ਾ
ਨਾਗਾਲੈਂਡ ਦਾ ਨਕਸ਼ਾ
ਦੇਸ਼ ਭਾਰਤ
ਖੇਤਰਉੱਤਰ ਪੂਰਬੀ ਭਾਰਤ
Formation1 ਦਸੰਬਰ 1963
ਰਾਜਧਾਨੀਕੋਹਿਮਾ
ਵੱਡਾ ਸ਼ਹਿਰਦਿਮਾਪੁਰ
ਜ਼ਿਲ੍ਹੇ11
ਸਰਕਾਰ
 • ਵਿਧਾਨ ਸਭਾ(60 ਸੀਟਾਂ)
 • ਲੋਕ ਸਭਾਰਾਜ ਸਭਾ 1
ਲੋਕ ਸਭਾ 1
 • ਭਾਰਤ ਦੇ ਹਾਈਕੋਰਟਗੁਹਾਟੀ ਹਾਈ ਕੋਰਟ – ਕੋਹਿਮਾ ਬੈਂਚ
ਖੇਤਰ
 • ਕੁੱਲ16,579 km2 (6,401 sq mi)
 • ਰੈਂਕ25ਵਾਂ
ਆਬਾਦੀ
 (2011)
 • ਕੁੱਲ19,80,602
 • ਰੈਂਕ24ਵਾਂ
 • ਘਣਤਾ119/km2 (310/sq mi)
ਸਮਾਂ ਖੇਤਰਯੂਟੀਸੀ+05:30 (IST)
ISO 3166 ਕੋਡIN-NL
HDIIncrease 0.770 (high)
HDI rankਚੌਥਾ (2005)
ਸ਼ਾਖਰਤਾ80.11% (13ਵਾਂ)
ਦਫਤਰੀ ਭਾਸ਼ਾਅੰਗਰੇਜ਼ੀ
ਵੈੱਬਸਾਈਟnagaland.nic.in

ਨਾਗਾਲੈਂਡ ਭਾਰਤ ਦਾ ਉੱਤਰੀ ਪੂਰਬੀ ਸਭ ਤੋਂ ਛੋਟਾ ਪ੍ਰਾਂਤ ਹੈ। ਇਸ ਦੇ ਪੱਛਮ 'ਚ ਅਸਾਮ, ਉੱਤਰ 'ਚ ਅਰੁਨਾਚਲ ਪ੍ਰਦੇਸ਼, ਕੁਝ ਹਿਸਾ ਅਸਾਮ, ਪੂਰਬ 'ਚ ਮਿਆਂਮਾਰ ਅਤੇ ਦੱਖਣ 'ਚ ਮਨੀਪੁਰ ਹੈ।ਇਸ ਦੀ ਰਾਜਧਾਨੀ ਕੋਹਿਮਾ ਅਤੇ ਵੱਡਾ ਸ਼ਹਿਰ ਦਿਮਾਪੁਰ ਹੈ। ਇਸ ਪ੍ਰਾਂਤ ਦਾ ਖੇਤਰਫਲ 16,579 ਵਰਗ ਕਿਲੋਮੀਟਰ (6,401 ਵਰਗ ਮੀਲ) ਜਨਸੰਖਿਆ 1,988,636(2001 ਅਨੁਸਾਰ) ਹੈ। ਇਸਦੀ ਮੁੱਖ ਭਾਸ਼ਾ ਸੇਮਾ ਅਤੇ ਅੰਗਰੇਜ਼ੀ ਹੈ। ਇਸ ਰਾਜ ਵਿੱਚ ਜ਼ਿਲ੍ਹਿਆਂ ਦੀ ਗਿਣਤੀ 8 ਹੈ।

ਕਬੀਲੇ

[ਸੋਧੋ]

ਇਸ ਪ੍ਰਾਂਤ 'ਚ 16 ਮੁੱਖ ਕਬੀਲੇ ਰਹਿੰਦੇ ਹਨ। ਅੋ ਕਬੀਲਾ, ਅੰਗਾਮੀ ਕਬੀਲਾ, ਚਾਂਗ ਕਬੀਲਾ, ਕੋਨੀਅਕ ਕਬੀਲਾ, ਲੋਚਾ ਕਬੀਲਾ, ਸੁਮੀ ਕਬੀਲਾ, ਚਾਕੇਸੰਗ ਕਬੀਲਾ, ਖਿਆਮਨੀਉਂਗਾਂ ਕਬੀਲਾ, ਬੋਡੋ-ਕਚਾਰੀ ਕਬੀਲਾ, ਫੋਮ ਕਬੀਲਾ, ਰੇੰਗਮਾ ਕਬੀਲਾ, ਸੰਗਤਮ ਕਬੀਲਾ, ਯਿਮਚੁੰਗਰ ਕਬੀਲਾ, ਥਾਡੋਓ ਕਬੀਲਾ, ਜ਼ੇਮੇ-ਲਿਆਂਗਮਈ ਕਬੀਲਾ, ਪੋਚੂਰੀ ਕਬੀਲਾ ਆਦਿ ਹਨ। ਹਰੇਕ ਕਬੀਲੇ ਦਾ ਲਿਬਾਸ, ਰਹਿਣੀ ਬਹਿਣੀ, ਰਸਮਾਂ ਰਿਵਾਜ ਭਾਸ਼ਾ ਵੱਖਰੀ ਵੱਖਰੀ ਹੈ। ਇਸ ਰਾਜ ਵਿੱਚ ਇਸਾਈ ਧਰਮ ਅਤੇ ਅੰਗਰੇਜ਼ੀ ਭਾਸ਼ਾ ਜ਼ਿਆਦਾ ਬੋਲੀ ਜਾਂਦੀ ਹੈ।[1]

2001 'ਚ ਨਾਗਾਲੈਂਡ ਦੀ ਭਾਸ਼ਾ      ਅੋ ਕਬੀਲਾ (12.91%)     ਕੋਨੀਅਕ ਕਬੀਲਾ (12.46%)     ਲੋਥਾ ਕਬੀਲਾ (8.44%)     ਅੰਗਾਮੀ ਕਬੀਲਾ (6.58%)     ਫੋਮ ਕਬੀਲਾ (6.13%)     ਸੇਮਾ ਕਬੀਲਾ (4.67%)     ਯਿਮਚੁੰਗਰ ਕਬੀਲਾ (4.6%)     ਸੰਗਤਮ ਕਬੀਲਾ (4.22%)     ਚੱਕਰੂ ਕਬੀਲਾ (4.17%)     ਚਾਂਗ ਕਬੀਲਾ (3.11%)     ਜ਼ੇਲਿੰਗ ਕਬੀਲਾ (3.06%)     ਰੇੰਗਮਾ ਕਬੀਲਾ (2.91%)     ਹੋਰ (26.74%)

ਹਵਾਲੇ

[ਸੋਧੋ]
  1. Nagaland - State Human Development Report Archived 2014-08-21 at the Wayback Machine. United Nations Development Programme (2005)