ਪਾਣੀਪਤ ਦੀ ਦੂਜੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਾਣੀਪਤ ਦੀ ਦੂਜੀ ਲੜਾਈ (1556) ਉੱਤਰੀ ਭਾਰਤ ਦੇ ਹਿੰਦੂ ਰਾਜਾ ਹੇਮਚੰਦਰ ਵਿਕਰਮਾਦਿਤਆ ਪਰਚੱਲਤ ਨਾਮ ਹੇਮੂ ਅਤੇ ਅਕਬਰ ਦੀਆਂ ਫੌਜ਼ਾ ਦੇ ਵਿਚਕਾਰ 5 ਨਵੰਬਰ, 1556 ਨੂੰ ਪਾਣੀਪਤ ਦੇ ਸਥਾਂਨ ਤੇ ਹੋਈ। ਅਕਬਰ ਦੇ ਸੈਨਾਪਤੀ ਖਾਨ ਜਮਾਨ ਅਤੇ ਬੈਰਮ ਖਾਨ ਦੀ ਇਹ ਨਿਰਨਾਇਕ ਜਿੱਤ ਸੀ। ਦਿੱਲੀ ਵਿੱਚ ਮੁਗਲਾਂ ਅਤੇ ਹਿੰਦੂ ਵਿੱਚ ਯੁੱਧ ਹੋਇਆ ਜਿਸ ਵਿੱਚ ਮੁਗਲਾਂ ਦੀ ਜਿਤ ਹੋਈ। ਜਿਸ ਨਾਲ ਭਾਰਤ ਤਿੰਨ ਸੋਂ ਸਾਲਾ ਲਈ ਮੁਗਲਾਂ ਦੇ ਗੁਲਾਮ ਹੋ ਗਿਆ। 24 ਜਨਵਰੀ 1556 ਨੂੰ ਮੁਗਲ ਸਮਰਾਟ ਹੁਮਾਯੂੰ ਦੀ ਮੌਤ ਹੋ ਗਈ ਅਤੇ ਉਸ ਦੇ ਬੇਟੇ ਅਕਬਰ ਨੇ 13 ਸਾਲ ਦੀ ਉਮਰ ਵਿੱਚ ਗੱਦੀ ਸੰਭਾਲੀ। 14 ਫਰਵਰੀ 1556 ਨੂੰ ਪੰਜਾਬ ਦੇ ਕਲਾਨੌਰ ਸਥਾਨ ਤੇ ਅਕਬਰ ਦਾ ਰਾਜਤਿਲਕ ਹੋਇਆ। ਉਸ ਸਮੇਂ ਮੁਗਲ ਰਾਜ ਕਾਬੁਲ, ਕੰਧਾਰ, ਦਿੱਲੀ ਅਤੇ ਪੰਜਾਬ ਦੇ ਕੁਝ ਹਿਸਿਆਂ ਵਿੱਚ ਫੈਲਿਆ ਹੋਇਆ ਸੀ। ਬਾਦਸਾਹ ਅਕਬਰ ਆਪਣੇ ਸਾਥੀ ਬੈਰਮ ਖਾਨ ਦੇ ਸਾਥ ਕਾਬੁਲ ਵਿੱਚ ਸੀ।[1]

1[ਸੋਧੋ]

1556 ਵਿੱਚ ਦਿੱਲੀ ਦੀ ਲੜਾਈ ਵਿੱਚ ਬਾਦਸਾਹ ਹੇਮੂ ਅਕਬਰ ਦੀ ਸੈਨਾ ਨੂੰ ਹਰਾ ਕੇ ਉੱਤਰੀ ਭਾਰਤ ਦਾ ਬਾਦਸਾਹ ਬਣ ਗਿਆ ਜੋ ਹਰਿਆਣਾ ਦੇ ਰੇਵਾੜੀ ਦਾ ਇੱਕ ਹਿੰਦੂ ਸੀ। 1553-1556 ਦੇ ਸਮੇਂ ਦੌਰਾਨ ਹੇਮੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਤੌਰ ਤੇ ਪੰਜਾਬ ਤੇ ਬੰਗਾਲ ਵਿੱਚ 22 ਜੰਗ ਕੀਤੇ ਅਤੇ ਜਿੱਤ ਪ੍ਰਾਪਤ ਕੀਤੀ। ਜਨਵਰੀ 1556 ਵਿੱਚ ਹਮਾਯੂ ਦੀ ਮੌਤ ਸਮੇਂ ਹੇਮੂ ਬੰਗਾਲ ਵਿੱਚ ਸੀ, ਹੇਮੂ ਨੇ ਆਪਣੇ ਸੈਨਾਪਤੀ ਨੂੰ ਬੁਲਾ ਕੇ ਦਿੱਲੀ ਤੇ ਹਮਲਾ ਕਰਨ ਦਾ ਹੁਕਮ ਦਿਤਾ। ਹੇਮੂ ਦੀ ਫੌਜ ਨੇ 6 ਅਕਤੂਬਰ ਨੂੰ ਮੁਗਲ ਫੌਜ਼ ਨੂੰ ਹਰਾ ਦਿਤਾ ਜਿਸ ਨਾਲ ਲਗਭਗ 3,000 ਮੁਗਲ ਨੂੰ ਮਾਰਦਿਤਾ ਜਿਸ ਨਾਲ 350 ਸਾਲਾ ਦਾ ਮੁਗਲ ਰਾਜ ਖਤਮ ਹੋ ਗਿਆ ਲੇਕਿਨ ਇਹ ਕੁਝ ਹੀ ਦਿਨ ਰਾਜ ਰਿਹਾ। ਅਕਬਰ ਦੇ ਸੇਨਾਪਤੀ ਅਬੁਲ ਫ਼ਜ਼ਲ ਨੇ ਸੈਨਾ ਵਿੱਚ ਕਈ ਸੁਧਰ ਕੀਤੇ।

ਯੁੱਧ[ਸੋਧੋ]

ਦਿੱਲੀ ਅਤੇ ਆਗਰਾ ਦੇ ਪਤਨ ਤੋਂ ਕਲਾਨੌਰ ਵਿੱਚ ਮੁਗਲ ਪਰੇਸ਼ਾਨ ਹੋ ਗਏ। ਕਈ ਮੁਗਲ ਸੈਨਾਪਤੀਉ ਨੇ ਅਕਬਰ ਨੂੰ ਪਿਛੇ ਹਟਨੇ ਦੀ ਸਲਾਹ ਦਿੱਤੀ, ਸਿਰਫ ਬੈਰਮ ਖਾਹ ਤੋਂ ਬਗੈਰ ਤੇ ਅਕਬਰ ਨੇ ਦਿੱਲੀ ਵੱਲ ਆਪਣੀ ਫੌਜ ਨੂੰ ਜਾਣ ਦਾ ਹੁਕਮ ਦਿਤਾ। 5 ਨਵੰਬਰ ਨੂਮ ਪਾਣੀਪਤ ਦੇ ਸਥਾਂਨ ਤੇ ਯੁੱਧ ਹੋਇਆ। ਇਸ ਸਥਾਂਨ ਤੇ ਅਕਬਰ ਦੇ ਦਾਦਾ ਬਾਬਰ ਨੂੰ ਇਬਰਾਹਿਮ ਲੋਧੀ ਨੂੰ ਹਰਾਇਆ ਸੀ। ਔਚ. ਜੀ. ਕੀਨ ਅਨੁਸਾਰ "ਅਕਬਰ ਅਤੇ ਉਸ ਦੇ ਸਾਥੀ ਬੈਰਮ ਖਾਨ ਨੇ ਲੜਾਉ ਵਿੱਚ ਹਿਸਾ ਨਹੀਂ ਲਿਆ ਦੋਨੋ 8 ਮੀਲ ਦੀ ਦੂਰੀ ਤੇ ਯੁੱਧ ਦੇ ਮੈਦਾਨ ਵਿੱਚ ਸਾਮਿਲ ਸੀ। ਬੈਰਮ ਖਾਨ ਆਪਣੇ 13 ਸਾਲ ਦੇ ਰਾਜਾ ਦੇ ਯੁੱਧ ਦੇ ਮੈਂਦਨ ਵਿੱਚ ਸਾਮਿਲ ਹੋਣ ਦੇ ਹੱਕ ਵਿੱਚ ਨਹੀਂ ਸੀ। ਹੇਮੂ ਨੂੰ ਆਪਣੀ ਪਿਛਲੀ ਜਿੱਤ ਤੇ ਘਮੰਡ ਸੀ ਤੇ ਆਪਣੀ ਫੌਜ਼ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ।

ਨਤੀਜਾ[ਸੋਧੋ]

ਹੇਮੂ ਦੀ ਵੱਡੀ ਸੈਨਾ ਦੇ ਮੁਕਾਬਲੇ ਅਕਬਰ ਨੇ ਇਹ ਲੜਾਈ ਜਿੱਤ ਲਈ। ਤੇ ਹੇਮੂ ਨੂੰ ਗ੍ਰਿਫਤਾਰ ਕਰਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ। ਹੇਮੂ ਦਾ ਕੱਟਿਆ ਹੋਇਆ ਸਿਰ ਕਾਬੁਲ ਭੇਜਿਆ ਗਿਆ। ਅਤੇ ਬਾਕੀ ਸਰੀਰ ਨੂੰ ਫਾਸੀ ਤੇ ਲਟਕਾ ਦਿਤਾ ਗਿਆ ਤਾਂ ਕਿ ਹਿੰਦੂ ਲੋਕਾਂ ਦੇ ਮਨ ਵਿੱਚ ਡਰ ਪੈਦਾ ਕੀਤਾ ਜਾ ਸਕੇ। ਬੈਰਮ ਖਾਨ ਨੇ ਹਿੰਦੂਆ ਦੇ ਕਤਲ ਦਾ ਫਤਵਾ ਦਿਤਾ ਜੋ ਕਈ ਦਿਨ ਤੱਕ ਜਾਰੀ ਰਿਹਾ। ਹੇਮੂ ਦੇ ਭਰਾ, ਪਿਤਾ, ਹੋਰ ਰਿਸਤੇਦਾਰਾ ਨੂੰ ਵੀ ਮੌਤ ਦੇ ਘਾਟ ਉਤਾਰ ਦਿਤਾ।

1556 ਵਿੱਚ ਪਾਣੀਪਤ ਵਿੱਚ ਅਕਬਰ ਦੀ ਜਿਤ ਨਾਲ ਮੁਗਲ ਸਾਮਰਾਜ ਸਥਾਪਿਤ ਹੋ ਗਿਆ। ਬੰਗਾਲ ਤੱਕ ਦਾ ਸਾਰਾ ਰਾਜ ਅਕਬਰ ਦੇ ਕਬਜੇ ਵਿੱਚ ਆ ਗਿਆ।

ਹਵਾਲੇ[ਸੋਧੋ]

  1. S. Chand. History of Medieval India. ISBN 81-219-0364-5.