ਸਮੱਗਰੀ 'ਤੇ ਜਾਓ

ਪੰਜਾਬੀ ਤਿਓਹਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪੰਜਾਬੀ ਤਿਉਹਾਰ ਤੋਂ ਮੋੜਿਆ ਗਿਆ)

ਮੇਲੇ ਅਤੇ ਤਿਉਹਾਰ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਖੁਸ਼ੀਆਂ, ਚਾਅ ਮਲਾਰ, ਸੱਧਰਾਂ, ਯਾਦਾਂ, ਕਾਮਨਾਵਾਂ, ਮਨੌਤਾਂ ਅਤੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਵਾਲਾ ਇੱਕ ਸੋਮਾ ਹਨ। ਤਿਉਹਾਰ ਅਤੇ ਮੇਲੇ ਮਨੁੱਖ ਦੀਆਂ ਧਾਰਮਿਕ ਰਹੁ-ਰੀਤਾਂ ਤੇ ਜਜਬਾਤੀ ਰਹੁ-ਰੀਤਾਂ ਨਾਲ ਜੁੜੇ ਹੁੰਦੇ ਹਨ। ਕੁਝ ਇੱਕ ਤਿਉਹਾਰ ਕੁੜੀਆਂ ਮੁਟਿਆਰਾਂ ਦੇ ਹੁੰਦੇ ਹਨ। ਪੰਜਾਬ, ਮਨਮੋਹਕ ਖੇਤਾਂ ਅਤੇ ਦਿਲ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਧਰਤੀ ਹੈ, ਇਹ ਸਭਿਆਚਾਰਕ ਅਮੀਰੀ ਲਈ ਸਭ ਤੋਂ ਵੱਧ ਪ੍ਰਸ਼ੰਸਾ ਵਾਲਾ ਰਾਜ ਹੈ| ਉਹ ਰਾਜ ਜੋ 5 ਗਾਰਲਿੰਗ ਨਦੀਆਂ ਦੀ ਸੁੰਦਰਤਾ ਪ੍ਰਾਪਤ ਕਰਦਾ ਹੈ ਸੈਲਾਨੀਆਂ ਨੂੰ ਇਸ ਦੇ ਸੁੰਦਰਤਾ ਦੇ ਹੇਠਾਂ ਲਿਆਉਣ ਦਾ ਰਾਹ ਪੱਧਰਾ ਕਰਦਾ ਹੈ। ਇਸ ਸੁੰਦਰ ਅਵਸਥਾ ਦਾ ਸਾਰ ਆਪਣੇ ਤਿਉਹਾਰਾਂ ਦੁਆਰਾ ਸੱਚਮੁੱਚ ਅਨੁਭਵ ਕੀਤਾ ਜਾਂਦਾ ਹੈ|

ਤਿਓਹਾਰ

[ਸੋਧੋ]

ਤੀਆਂ

[ਸੋਧੋ]

ਇਹ ਜਵਾਨ ਦਿਲ ਦੀ ਹੂਕ ਨੂੰ ਤੀਆਂ ਦੇ ਇੱਕਠ ਵਿੱਚ ਪ੍ਰਗਟ ਕਰਦੀਆਂ ਹਨ। ਇਕ ਮੁਟਿਆਰ ਪੀਘ ਦੇ ਜੋਰ ਜੋਰ ਦੇ ਹੁਲਾਰਿਆ ਨਾਲ ਆਪਣੇ ਮਨ ਦੀਆ ਜੋਰਦਾਰ ਉਮੰਗਾ ਤੇ ਤਰੰਗਾਂ ਜੋ ਉਸਨੇ ਆਪਣੇ ਸੀਨੇ ਵਿੱਚ ਦਬਾਈਆਂ ਹਨ, ਪ੍ਰਗਟਾਉਦੀਆਂ ਹਨ। ਇਹ ਸਾਉਣ ਦੇ ਮਹੀਨੇ ਦੀ ਚਾਨਣੀ ਤੋ ਆਰੰਭ ਹੋ ਕੇ ਪੂਰਨਮਾਸੀ ਤਕ ਮਨਾਇਆ ਜਾਦਾ ਹੈ।
ਛਮ,ਛਮ,ਛਮ,ਛਮ ਪੈਣ ਫੁਹਾਰਾ
ਬਿਜਲੀ ਭਗੳ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ।
ਤੀਆਂ ਤੀਜ ਦੀਆਂ
ਵਰ੍ਹੇ ਦਿਨਾਂ ਨੂੰ ਫੇਰ।

“ਮਾਲਵੇ ਵਿੱਚ ਲੋਗੋਵਾਲ ਦੀਆਂ ਤੀਆਂ ਬਹੁਤ ਮਸਹੂਰ ਸੁਣੀਦੀਆਂ ਹਨ”(1)

ਪੰਜਾਬੀ ਲੋਕ ਸੂਰਜ ਅਤੇ ਚੰਦਰ ਦੋਵੇਂ ਕਿਸਮ ਦੇ ਕਲੰਡਰਾਂ ਨੂੰ ਮੰਨਦੇ ਹਨ। ਵੈਸਾਖੀ ਪਹਿਲਾ ਮਹੀਨਾ ਹੈ ਅਤੇ ਪੰਜਾਬ ਦਾ ਨਵਾ ਸਾਲ ਵਿਸਾਖੀ ਤੋ ਸੁਰੂ ਹੁੰਦਾ ਹੈ। ਕਿਉਕਿ ਸੂਰਜ ਦੀ ਪਹਿਲੀ ਰਾਸ਼ੀ ਮੇਖ ਹੈ। ਕਈ ਵਾਰ ਤਾਂ ਵਿਸਾਖੀ ਨੂੰ ਮੇਖ ਵੀ ਕਹਿ ਦਿੱਤਾ ਜਾਦਾ ਹੈ।ਰਪ

ਇਸ ਦਿਨ ਹਾੜੀ ਦੀ ਵਢਾਈ ਸੁਰੂ ਹੁੰਦੀ ਹੈ।ਇਸੇ ਕਾਰਨ ਇਸ ਤਿਉਹਾਰ ਦੀ ਕਿਸਾਨਾਂ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ। ਧਨੀ ਰਾਮ ਚਾਤਿ੍ਕ ਨੇ ਬਹੁਤ ਸੋਹਣਾ ਲਿਖਿਆ ਹੈ ਕਿ:

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,

ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ,

ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,

ਕੱਛੇ ਮਾਰ ਵੰਝਲ਼ੀ ਆਨੰਦ ਛਾ ਗਿਆ

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਨਿਰਜਲਾ ਇੱਕਾਦਸੀ

ਵਿਸਾਖੀ ਪਿਛੋ ਨਿਰਜਲਾ ਇਕਾਦਸੀ ਮਨਾਈ ਜਾਦੀ ਹੈ। ਪਿੰਡ ਵਿੱਚ ਸੀਰ ਅਤੇ ਕਾਮਿਆਂ ਦਾ ਸਾਲ ਇਸੇ ਤਿਥ ਤੋ ਸੁਰੂ ਹੁੰਦਾ ਹੈ। ਇਸ ਦਿਨ ਰਜਵੇ ਖਰਬੂਜੇ ਖਾਧੇ ਜਾਂਦੇ ਹਨ।ਅਤੇ ਮਿੱਠਾ ਪਾਣੀ ਛਕਿਆ ਜਾਂਦਾ ਹੈ।(3)

ਸਾਵਨ ਦੀ ਪੂਰਨਮਾਸੀ ਰੱਖੜੀਆਂ ਬੰਨਣ ਦਾ ਤਿਉਹਾਰ ਹੈ। ਇਹ ਤਿਉਹਾਰ ਰੱਖਿਆਂ ਨਾਲ ਸਬੰਧਤ ਹੈ। ਭੈਣਾਂ ਵੀਰਾਂ ਦੇ ਗੁੱਟਾਂ ਤੇ ਲੋਗੜੀ ਦੀਆਂ ਰੱਖੜੀਆਂ ਬੰਨਦੀਆਂ ਹਨ। ਗਿਆਨੀ ਗੁਰਦਿੱਤ ਸਿੰਘ ਅਨੁਸਾਰ, ਪੁਰਾਤਨ ਸਮੇ ਵਿੱਚ ਬ੍ਰਾਹਮਣ ਲੋਕ ਯੋਗ ਅਤੇ ਪੂਜਾ ਕਰਦੇ ਹਨ।ਖੱਤਰੀ ਲੜਦੇ ਸਨ। ਇਸ ਦਿਨ ਖੱਤਰਿਆਂ ਦੇ ਇਹ ਗਾਨੜਾਂ ਬੰਦਨ ਦਿੰਦੇ ਸਨ ਕਿ ਮੈਦਾਨ ਵਿੱਚ ਲੜੇ ਮਰੋ ਤੇ ਸਾਡੀ ਰੱਖਿਆਂ ਕਰੋ।

ਪੁਰਾਤਨ ਸਮੇਂ ਤੋਂ ਹੀ ਰੱਖੜੀ (Raakhi) ਨੂੰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੋ ਹਰ ਸਾਲ ਭੈਣਾਂ ਤੇ ਭਰਾਵਾਂ ਵੱਲੋਂ ਬਹੁਤ ਹੀ ਚਾਅ ਨਾਲ ਮਨਾਇਆ ਜਾਂਦਾ ਹੈ। ਜਿਸ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ `ਤੇ ਖੰਮਣੀ ਜਾਂ ਅੱਜਕੱਲ੍ਹ ਬਜ਼ਾਰ ਚੋਂਂ ਮਿਲਣ ਵਾਲੇ ਚਮਕਦਾਰ ਧਾਗੇ ਨੂੰ ਰੱਖੜੀ ਦੇ ਰੂਪ ਵਿੱਚ ਬੰਨ੍ਹਦੀਆਂ ਹਨ।

ਇਸ ਤਿਉਹਾਰ ਨੂੰ ਮਨਾਉਣ ਪਿੱਛੇ ਕਈ ਦੰਦ-ਕਥਾਵਾਂ ਪ੍ਰਚਲਿਤ ਹਨ। ਖਾਸ ਕਰਕੇ ਹਿੰਦੂ ਧਰਮ ਵਿੱਚ ਇਹ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜਿਸ ਦੌਰਾਨ ਸਮਝਿਆ ਜਾਂਦਾ ਹੈ ਕਿ ਜਦੋਂ ਭੈਣ ਆਪਣੇ ਭਰਾ ਦੇ ਗੁੱਟ `ਤੇ ਰੱਖੜੀ ਬੰਨ੍ਹਦੀ ਹੈ ਤਾਂ ਭਰਾ ਆਪਣੀ ਭੈਣ ਦੀ ਹਮੇਸ਼ਾ ਰੱਖਿਆ ਕਰਨ ਦਾ ਵਚਨ ਦੁਹਰਾਉਂਦਾ ਹੈ। ਕਈ ਸੂੁਬਿਆਂ ਵਿੱਚ ਜਦੋਂ ਭਰਾ ਜੰਗ ਲੜਨ ਜਾਂਦਾ ਹੈ ਤਾਂ ਉਸ ਵੇਲੇ ਵੀ ਭੈਣਾਂ ਆਪਣੇ ਭਰਾ ਦੇ ਰੱਖੜੀ ਬੰਨ੍ਹ ਕੇ ਉਸਨੂੰ ਆਪਣਾ ਆਸ਼ੀਰਵਾਦ ਦਿੰਦੀਆਂ ਹਨ ਅਤੇ ਉਸਦੀ ਜਿੱਤ ਅਤੇ ਸਲਾਮਤੀ ਲਈ ਦੁਆ ਕਰਦੀਆਂ ਹਨ।

ਸਿੱਖ ਧਰਮ `ਚ ਰੱਖੜੀ ਬੰਨ੍ਹਣ ਨੂੰ ਲੈ ਕੇ ਵੱਖ-ਵੱਖ ਵਿਚਾਰ ਚੱਲ ਰਹੇ ਹਨ। ਕਈ ਪ੍ਰਚਾਰਕ ਆਖ ਰਹੇ ਹਨ ਕਿ ਰੱਖੜੀ ਸਿਰਫ਼ ਹਿੰਦੂ ਧਰਮ ਦਾ ਤਿਉਹਾਰ ਹੈ ਅਤੇ ਸਿੱਖਾਂ ਦਾ ਇਸ ਨਾਲ ਕੋਈ ਲੈਣ-ਦੇਣ ਨਹੀਂ। ਪਰ ਪੰਜਾਬ ਦੇ ਇਤਿਹਾਸਕ ਕਸਬੇ ਬਾਬਾ ਬਕਾਲਾ ਵਿਖੇ ਹਰ ਸਾਲ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿੱਚ ‘ਰੱਖੜ-ਪੁੰਨਿਆ’ ਦਾ ਮੇਲਾ ਲੱਗਦਾ ਹੈ। ਜਿਸ ਵਿੱਚ ਸ਼ਰਧਾਲੂ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ।

ਖ਼ੈਰ ! ਇਸ ਰੱਖੜੀ ਤਿਉਹਾਰ ਦਾ ਕਿਸੇ ਧਰਮ ਨਾਲ ਸਬੰਧ ਹੋਵੇ ਜਾਂ ਨਾਂ, ਇਹ ਵੱਖਰਾ ਵਿਸ਼ਾ ਹੈ। ਪਰ ਇਸ ਤਿਉਹਾਰ ਨੂੰ ਪੰਜਾਬੀ ਲੋਕ ਵੀ ਧੂਮ-ਧਾਮ ਨਾਲ ਮਨਾਉਂਦੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰ ਹਮੇਸ਼ਾਂ ਹੀ ਖੁਸ਼ੀ ਦਾ ਪ੍ਰਤੀਕ ਹੁੰਦੇ ਹਨ, ਜਿਸਨੂੰ ਸਬੰਧਤ ਖਿੱਤੇ ਦੇ ਸਾਰੇ ਲੋਕਾਂ ਵੱਲੋਂ ਰਲਮਿਲ ਕੇ ਮਨਾਉਣਾ ਚਾਹੀਦਾ ਹੈ, ਕਿਉਂਕਿ ਇਸ ਤਿਉਹਾਰ ਨਾਲ ਭੈਣ-ਭਰਾਵਾਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਕਈ ਵਾਰ ਤਾਂ ਇਹ ਤਿਉਹਾਰ ਟੁੱਟ ਚੁੱਕੇ ਪਰਿਵਾਰਾਂ ਨੂੰ ਮੁੜ ਜੋੜਨ ਦਾ ਸਬੱਬ ਵੀ ਬਣਦਾ ਹੈ।

ਲੋਕ ਗੀਤਾਂ ਵਿੱਚ ਅਕਸਰ ਆਖਿਆ ਜਾਂਦਾ ਹੈ।

“ਟੁੱਟ ਕੇ ਨਾ ਬਹਿਜੀਂ ਵੀਰਨਾ, ਭੈਣਾਂ ਵਰਗਾ ਸਾਕ ਨਾ ਕੋਈ।”

ਅਜਿਹੇ ਆਲਮ ਵਿੱਚ ਰੱਖੜੀ ਹੀ ਅਜਿਹਾ ਸਬੱਬ ਹੈ, ਜਿਸ ਰਾਹੀਂ ਭੈਣਾਂ-ਭਰਾਵਾਂ ਦਾ ਰਿਸ਼ਤਾ ਲੱਖ ਕੁੜੱਤਣਾਂ ਦੇ ਬਾਵਜੂਦ ਮੁੜ ਮਿਠਾਸ ਭਰਿਆ ਬਣ ਜਾਂਦਾ ਹੈ।

ਮੇਲੇ

[ਸੋਧੋ]

ਪੰਜਾਬ ਵਿੱਚ ਨਵਾ ਸਾਲ ਵਿਸਾਖੀ ਨੂੰ ਸੁਰੂ ਹੁੰਦਾ ਹੈ। ਵਿਸਾਖੀ ਦਾ ਤਿਉਹਾਰ ਪੁਰਾਤਨ ਕਾਲ ਤੋ ਹੀ ਮਨਾਇਆ ਜਾਦਾ ਸੀ। ਪਰ ਇਸ ਦਿਨ ਕੋਈ ਮੇਲਾ ਨਹੀ ਲੱਗਦਾ ਸੀ।ਲੋਕ ਦਰਿਆਵਾਂ ਤੇ ਇਸਨਾਨ ਹੀ ਕਰਦੇ ਸਨ ਜਾਂ ਪਿੰਡਾਂ ਵਿੱਚ ਨੱਚ ਗਾ ਲਿਆ ਕਰਦੇ ਸਨ।ਵਿਸਾਖੀ ਵਾਲੇ ਦਿਹਾੜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ।

ਪੰਜਾਬ ਦੇ ਮੇਲਿਆਂ ਵਿੱਚ ਛਪਾਰ ਦੇ ਮੇਲੇ ਦਾ ਪ੍ਰਮੁੱਖ ਸਥਾਨ ਹੈ। ਛਪਾਰ ਪਿੰਡ ਅਹਿਮਦਗੜ੍ਹ ਪਾਸ ਜਿਲ੍ਹਾਂ ਲੁਧਿਆਣੇ ਵਿੱਚ ਸਥਿਤ ਹੈ।ਛਪਾਰ ਦਾ ਮੇਲਾ ਭਾਦੋ ਦੀ ਚਾਨਣੀ ਚੋਦਸ ਨੂੰ ਭਰਦਾ ਹੈ।ਇਹ ਮੇਲਾ ਪੰਜਾਬ ਦੇ ਪੁਰਾਤਨ ਸਭਿਆਚਾਰ ਅਤੇ ਨਵੀਨ ਝੁਕਾਵਾਂ ਦਾ ਸੰਸਲੇਸ਼ਣ ਪੇਸ਼ ਕਰਦਾ ਹੈ।(5)

ਜਰਗ ਦਾ ਮੇਲਾ ਪਿੰਡ ਜਰਗ ਤਹਿਸੀਲ ਪਾਇਲ ਤੇ ਜਿਲ੍ਹਾਂ ਲੁਧਿਆਣਾ ਵਿਖੇ ਚੇਤ ਦੇ ਮਹੀਨੇ ਮੰਗਲਵਾਰ ਨੂੰ ਲੱਗਦਾ। ਜਰਗ ਦਾ ਮੇਲਾ ਸੀਤਲਾ ਮਾਈ ਦੀ ਸਿਮਰਤੀ ਵਿੱਚ ਮਨਾਇਆਂ ਜਾਦਾ ਹੈ। ਇਸ ਮੇਲੇ ਬਾਰੇ ਕਈ ਬੋਲੀਆ ਮਿਲਦੀਆਂ ਹਨ।
“ਜੇਹੀ ਤੇਰੀ ਗੁੱਤ ਦੇਖ ਲੀ, ਜੇਹਾ ਦੇਖਿਆਂ ਜਰਗ ਦਾ ਮੇਲਾ”(6)

ਇਹ ਮੇਲਾ ਜਗਰਾਵਾਂ ਜਿਲ੍ਹਾਂ ਲੁਧਿਆਣਾ ਵਿਖੇ ਪੰਨਿਆਂ ਵਾਲੇ ਫਕੀਰ ਦੀ ਦਰਗਾਹ ਤੇ 14, 15 ਅਤੇ 16 ਫੱਗਣ ਨੂੰ ਲੱਗਦਾ ਹੈ। ਵਿਸ਼ਵਾਸ ਹੈ ਇੱਥੇ ਚੋਕੀਆਂ ਭਰਨ ਨਾਲ ਮਨੋ-ਕਾਮਨਾਵਾਂ ਪੂਰੀਆ ਹੁੰਦੀਆ ਹਨ। ਇਸ ਰੌਸ਼ਨੀ ਤੋ ਹੀ ਇਸ ਮੇਲੇ ਦਾ ਨਾਂ ਪਿਆ ਹੈ।(7)

ਲੋਪੋ ਦਾ ਮੇਲਾ ਪਿੰਡ ਲੋਪੋ ਜ਼ਿਲ੍ਹਾ ਮੋਗਾ ਵਿੱਖੇ ਚੇਤ ਸੁਦੀ ਚੌਦੇ ਨੂੰ ਬਾਬਾ ਮਹਿਮਾਸ਼ਾਹ ਦੀ ਸਿਮਰਤੀ ਵਿੱਚ ਲੱਗਦਾ ਹੈ। ਬਾਬਾ ਮਹਿਮਾਸ਼ਾਹ ਨਿਰਮਲਾ ਸੰਪ੍ਰਦਾਇ ਵਿੱਚੋ ਹੋਏ ਹਨ, ਇਹਨਾਂ ਦੇ ਜੀਵਨ ਨਾਲ ਬਹੁਤ ਸਾਰੀਆ ਕਰਾਮਾਤਾਂ ਜੁੜੀਆ ਹੋਈਆ ਹਨ।(8)

ਵੈਸੇ ਤਾ ਪਟਿਆਲੇ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹਰ ਪੰਚਮੀ ਨੂੰ ਲੋਕ ਇਸ਼ਨਾਨ ਕਰਨ ਆਉਦੇ ਹਨ। ਪਰ ਬਸੰਤ ਪੰਚਮੀ ਵਾਲੇ ਦਿਨ ਖਾਸ ਮੇਲਾ ਜੁੜਦਾ ਹੈ।

ਲਾਲਾ ਵਾਲੇ ਪੀਰ ਦਾ ਮੇਲਾ

[ਸੋਧੋ]

ਇਸ ਨੂੰ ਹੈਦਰਸ਼ੇਖ਼ ਦਾ ਮੇਲਾ ਵੀ ਕਿਹਾ ਜਾਂਦਾ ਹੈ।ਇਹ ਮੇਲਾ ਮਲੇਰਕੋਟਲਾ ਵਿਖੇ ਹੈਦਰਸ਼ੇਖ਼ ਦੀ ਦਰਗਾਹ ਤੇ ਲੱਗਦਾ ਹੈ।ਹੈਦਰਸ਼ੇਖ਼ ਕੋਟਲੇ ਦਾ ਬਾਨੀ ਸੀ।ਇਹ ਮੁਲਾ ਨਿਮਾਣੀ ਇਕਾਦਸ਼ੀ ਵਾਲੇ ਦਿਨ ਭਰਦਾ ਹੈ।ਵੈਸੇ ਤਾਂ ਇਥੇ ਹਰ ਤਰ੍ਹਾਂ ਦੀ ਸੁੱਖ ਵਰ ਆਉਂਦੀ ਹੈ ਪਰ ਲਾਲਾਂ(ਪੁੱਤਰ)ਦੀਆਂ ਦਾਤਾਂ ਖ਼ਾਸ ਤੌਰ ਤੇ ਪ੍ਰਾਪਤ ਹੁੰਦੀਆਂ ਹਨ।ਆਲੇ ਦੁਆਲੇ ਦੇ ਪਿੰਡਾਂ ਵਿਚ ਲਾਲਾਂ ਵਾਲੇ ਦੀ ਸਿਮਰਤੀ ਵਿਚ ਰੋਟ(ਮੰਨ੍ਹੀਆਂ) ਪਕਾਇਆ ਜਾਂਦਾਂ ਹੈ।ਜਿਹਨਾ ਦੀਆਂ ਸੁੱਖਾਂ ਵਰ ਆ ਗਈਆਂ ਹੁੰਦੀਆਂ ਹਨ,ਉਹ ਪੀਰ ਨੂੰ ਕਾਲੇ ਬੱਕਰੇ ਜਾਂ ਕੁੱਕੜ ਪ੍ਰਦਾਨ ਕਰਦੇ ਹਨ।ਹੈਦਰਸ਼ੇਖ਼ ਦੀ ਦਰਗਾਹ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਨਾਲ ਭੂਤ ਪ੍ਰੇਤ ਦਾ ਛਾਇਆ ਵੀ ਦੂਰ ਹੋ ਜਾਂਦਾ ਹੈ।[1]

ਵਿਦਿਆ ਮਾਤਾ ਦਾ ਮੇਲਾ

[ਸੋਧੋ]

ਵਿਦਿਆ ਮਾਤਾ ਦਾ ਮੇਲਾ ਪੰਜਾਬ ਵਿਚ ਸ੍ਰੀ ਮੁਕਤਸਰ ਦੇ ਨੇੜੇ ਪਿੰਡ ਬਾਮ ਵਿਖੇ ਲੱਗਦਾ ਹੈ।ਇਸ ਮੇਲੇ ਵਿਚ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ।ਇਥੇ ਇਕ ਛੱਪੜ ਬਣਿਆ ਹੈ।ਉਸ ਵਿੱਚ ਮਾਤਾ ਰਹਿੰਦੀ ਸੀ।ਇਹ(ਹਾੜ੍ਹ)ਜੂਨ ਮਹੀਨੇ ਵਿਚ ਲੱਗਦਾ ਹੈ।

ਹੋਲਾ ਮਹੱਲਾ

[ਸੋਧੋ]

ਇਹ ਇਕ ਧਾਰਮਕ ਅਕੀਦੇ ਵਾਲਾ ਮੇਲਾ ਹੈ।ਇਕ ਹੱਥ ਇਹ ਨਵੀਨ ਪਰੰਪਰਾ ਨੂੰ ਨਾਲ ਲੈ ਕੇ ਚਲਦਾ ਹੈ।ਦੂਸਰੇ ਪਾਸੇ ਹੋਲੀ ਦੀ ਪੁਰਾਣੀ ਪਰੰਪਰਾ ਨੂੰ ਅਪਣਾਉਂਦਾ ਹੈ।ਇਹ ਮੇਲਾ ਚੇਤਰ ਸੁਦੀ ਚੌਦੇ ਨੂੰ ਆਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਵਿਖੇ ਭਰਦਾ ਹੈ।ਭੀੜ ਤੇ ਜੁੜੇ ਇਕੱਠ ਨੂੰ ਮੁੱਖ ਰੱਖਦਾ ਇਸਨੂੰ ਪੰਜਾਬ ਦਾ ਪ੍ਰਮੁੱਖ ਮੇਲਾ ਕਿਹਾ ਜਾ ਸਕਦਾ ਹੈ।ਨਿਹੰਗ ਸਿੰਘਾਂ ਦੇ ਕੌਤਕ ਭਰੇ ਖੇਡ ਮੇਲੇ ਵਿਚ ਵੇਖਣ ਨੂੰ ਮਿਲਦੇ ਹਨ।ਇਸ ਮੇਲੇ ਤੇ ਮੇਲੀ ਘੱਟ ਹੁੰਦੇ ਹਨ ਸਾਧ ਸੰਗਤ ਜ਼ਿਆਦਾ ਹੁੰਦੀ ਹੈ।ਅਤੇ ਪਿੰਡਾਂ ਦੇ ਮੁੰਡੇ ਟਰੈਕਟਰਾਂ ਤੇ ਟਰਾਲੀਆ ਸਜਾ ਕੇ ਕੇਸਰੀ ਜਾ ਨੀਲੇ ਰੰਗ ਦੇ ਝੰਡੇ ਲਕੇ ਜਾਂਦੇ ਹਨ ਆਪਣੀ ਸਰਦਾ ਨਾਲ ਨਤਮਸਤਕ ਹੁੰਦੇ ਹਨ [2]

ਮੇਲਾ ਮੁਕਤਸਰ ਦਾ

[ਸੋਧੋ]

ਇਹ ਵਾਰਸ਼ਿਕ ਮੇਲਾ ਮਾਘੀ ਵਾਲੇ ਦਿਨ ਮੁਕਤਸਰ ਵਿਖੇ ਲੱਗਦਾ ਹੈ।ਇਥੇ ਇਕ ਪਵਿਤਰ ਸਰੋਵਰ ਬਣਿਆ ਹੋਇਆ ਹੈ।ਗੁਰੂ ਗੋਬਿੰਦ ਸਿੰਘ ਨੇ ਇਹ ਬਖ਼ਸ਼ਿਸ਼ ਕੀਤੀ ਸੀ ਕਿ ਜਿਹੜਾ ਇਸ ਸਰੋਵਰ ਵਿਚ ਇਸ਼ਨਾਨ ਕਰੇਗਾ ਉਹ ਪਾਪਾਂ ਤੋਂ ਮੁਕਤ ਹੋ ਜਾਵੇਗਾ।ਮਾਘੀ ਵਾਲੇ ਦਿਨ ਲੋਕੀ ਸ਼ਰਦਾ ਨਾਲ ਇਸ ਸਰੋਵਰ ਵਿਚ ਇਸ਼ਨਾਨ ਕਰਦੇ ਹਨ।ਇਸ਼ਨਾਨ ਪਿਛੋਂ ਸੰਗਤਾਂ ਜਲੂਸ ਦੀ ਸ਼ਕਲ ਵਿਚ,ਮੁਕਤਸਰ ਦੇ ਹੋਰ ਪਵਿੱਤਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਨਿਕਲਦੀਆਂ ਹਨ।[3]

ਪੰਜ ਪੈਆ

[ਸੋਧੋ]

ਪੰਜ ਪੈਆ,ਜੇਠ ਸ਼ੁਕਲ ਪੱਖ ਦੀ ਪੰਜਵੀਂ ਨੂੰ ਮਨਾਇਆ ਜਾਂਦਾ ਹੈ।ਇਹ ਨਵੇਂ ਅਨਾਜ ਭਾਵ ਕਣਕ ਤੇ ਛੋਲਿਆਂ ਨੂੰ ਜੀਉ ਆਇਆਂ ਕਹਿਣ ਵਾਲਾ ਤਿਉਹਾਰ ਹੈ।ਪਿੰਡ ਦੀਆਂ ਲੜਕੀਆਂ ਅਨਾਜ ਨਾਲ ਥਾਲੀਆਂ ਭਰਕੇ ਸਾਰੇ ਪਿੰਡ ਦੀ ਪਰਿਕਰਮਾ ਕਰਦੀਆਂ ਹਨ।ਫੇਰ ਸਾਰੇ ਅਨਾਜ ਨੂੰ ਇਕ ਥਾਂ ਢੇਰੀ ਕਰਕੇ ਪੂਜਦੀਆਂ ਹਨ।ਕਣਕ ਤੇ ਛੋਲਿਆਂ ਦੀਆਂ ਘੂੰਗਣੀਆਂ ਬਣਾ ਕੇ ਵੰਡਦੀਆਂ ਹਨ ਤੇ ਚਬਦੀਆਂ ਹਨ।[4]

ਹਵਾਲੇ ਅਤੇ ਹਵਾਲਾ ਪੁਸਤਕਾਂ

[ਸੋਧੋ]

1. ਪਰਮਜੀਤ ਪੰਮੀ, “ਪੰਜਾਬ ਦੀਆਂ ਖੇਡਾ, ਮੇਲੇ ਅਤੇ ਤਿਉਹਾਰ”, ਤਰਲੋਚਨ ਪਬਲਿਸ਼ਰਜ, 368135 ਬੀ ਚੰਡੀਗੜ੍ਹ - ਪੰਨਾ 67

2. ਉਹੀ ਰਚਨਾ ਪੰਨਾ 68

3. ਭੁਪਿੰਦਰ ਸਿੰਘ ਖਹਿਰਾ, “ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ”, ਪੈਪਸੁ ਬੁੱਕ ਡਿਪੂ, ਪਟਿਆਲਾ 1986 ਪੰਨਾ 73

4. ਉਹੀ ਰਚਨਾ ਪੰਨਾ 74

5. ਉਹੀ ਰਚਨਾ ਪੰਨਾ 136

6. ਉਹੀ ਰਚਨਾ ਪੰਨਾ 137

7. ਉਹੀ ਰਚਨਾ ਪੰਨਾ 138

8. ਉਹੀ ਰਚਨਾ ਪੰਨਾ 139

9. ਉਹੀ ਰਚਨਾ ਪੰਨਾ 141

  1. ਭੁਪਿੰਦਰ ਸਿੰਘ ਖਹਿਰਾ,ਲੋਕਧਾਰਾ ਭਾਸ਼ਾ ਅਤੇ ਸਭਿਆਚਾਰ,ਪੰਨਾ-119
  2. ਭੁਪਿੰਦਰ ਸਿੰਘ ਖਹਿਰਾ,ਲੋਕਧਾਰਾ ਭਾਸ਼ਾ ਅਤੇ ਸਭਿਆਚਾਰ,ਪੰਨਾ-119
  3. ਭੁਪਿੰਦਰ ਸਿੰਘ ਖਹਿਰਾ,ਲੋਕਧਾਰਾ ਭਾਸ਼ਾ ਅਤੇ ਸਭਿਆਚਾਰ,ਪੰਨਾ-120
  4. ਡਾ.ਗੁਰਦਿਆਲ ਸਿੰਘ ਫੁੱਲ,ਪੰਜਾਬੀ ਸਭਿਆਚਾਰ ਇਕ ਦ੍ਰਿਸ਼ਟੀਕੋਣ,ਪੰਨਾ-69

5. ਸੀਨੀਅਰ ਪੱਤਰਕਾਰ ਅਵਤਾਰ ਸਿੰਘ ਟਹਿਣਾ