ਪੰਜਾਬ ਦੀ ਰਾਜਨੀਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਰਤ ਦੇ ਜਟਿਲ ਸਮਾਜ ਵਿਚ ਕਈ ਤਰ੍ਹਾਂ ਦੀਆਂ ਜਾਤੀ, ਜਮਾਤੀ, ਧਾਰਮਿਕ, ਆਰਥਿਕ ਅਤੇ ਸਭਿਆਚਾਰਕ ਸਮੱਸਿਆਵਾਂ ਹਨ। ਹਰ ਸਿਆਸੀ ਪਾਰਟੀ ਨੂੰ ਚੰਗੇ ਪ੍ਰਸ਼ਾਸਨ ਦੇ ਮੁੱਦੇ ਤੋਂ ਅਗਾਂਹ ਜਾਂਦਿਆਂ ਇਕ ਅਜਿਹੀ ਵਿਚਾਰਧਾਰਾ ਅਪਨਾਉਣੀ ਪੈਂਦੀ ਹੈ ਜਿਸ ਰਾਹੀਂ ਉਹ ਆਪਣੇ ਵੋਟਰਾਂ ਨੂੰ ਇਹ ਦੱਸ ਸਕੇ ਕਿ ਸਮਾਜ ਵਿਚ ਮੌਜੂਦ ਵੱਖ ਵੱਖ ਸਮੱਸਿਆਵਾਂ ਨੂੰ ਹੱਲ ਕਰਨ ਪ੍ਰਤੀ ਉਹਦੀ ਪਹੁੰਚ ਕੀ ਹੈ। ਰਾਸ਼ਟਰੀ ਸਵੈਮਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਅਨੁਸਾਰ ਸਮੱਸਿਆਵਾਂ ਦਾ ਹੱਲ ਹਿੰਦੂਤਵ ਦੀ ਸ੍ਰੇਸ਼ਟਤਾ ਵਿਚ ਪਿਆ ਹੈ ਅਤੇ ਕਾਂਗਰਸ ਤੇ ਹੋਰ ਕਈ ਕੇਂਦਰਵਾਦੀ ਪਾਰਟੀਆਂ ਅਨੁਸਾਰ ਉਦਾਰਵਾਦੀ ਤੇ ਧਰਮਨਿਰਪੱਖ ਪਹੁੰਚ ਵਿਚ। ਖੱਬੇ-ਪੱਖੀ ਧਿਰਾਂ ਇਸ ਨੂੰ ਜਮਾਤੀ ਦ੍ਰਿਸ਼ਟੀਕੋਣ ਤੋਂ ਦੇਖਦੀਆਂ ਹਨ ਅਤੇ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ ਆਦਿ ਜਾਤੀਵਾਦੀ ਪਹੁੰਚ ਤੋਂ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਅਤੇ ਸਿੱਖ ਘੱਟਗਿਣਤੀ ਦੀ ਪ੍ਰਤੀਨਿਧਤਾ ਕਰਦਾ ਹੈ।[1]

1947 ਤੋਂ ਬਾਅਦ ਪੰਜਾਬ ਵਿੱਚ ਤਿੰਨ ਮੁੱਖ ਸਿਆਸੀ ਧਿਰਾਂ ਸਾਹਮਣੇ ਆਈਆਂ। ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ)। ਵਰਤਮਾਨ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ, ਇੰਡੀਅਨ ਨੈਸ਼ਨਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਮੁੱਖ ਧਿਰਾਂ ਹਨ ਅਤੇ ਕੁਝ ਹੋਰ ਪਾਰਟੀਆਂ ਦਾ ਥੋੜ੍ਹਾ ਬਹੁਤਾ ਪ੍ਰਭਾਵ ਹੈ।[2] ਪੰਜਾਬ ਵਿਚ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ-ਭਾਜਪਾ ਦਰਮਿਆਨ ਹੀ ਹੁੰਦਾ ਆਇਆ ਹੈ। ਇਨ੍ਹਾਂ ਵਿਚ ਕੰਮ ਕਰਨ ਦੇ ਤੌਰ-ਤਰੀਕੇ ਦੀ ਸਮਾਨਤਾ, ਪਰਿਵਾਰਵਾਦ ਤੇ ਹੋਰ ਸਮੱਸਿਆਵਾਂ ਕਾਰਨ ਤੀਸਰੇ ਬਦਲ ਦੀ ਸੰਭਾਵਨਾ ਹਮੇਸ਼ਾ ਹੀ ਦੇਖੀ ਜਾਂਦੀ ਰਹੀ ਹੈ।[3] ਪੰਜਾਬ ਦਾ ਸਿਆਸੀ ਧਰਾਤਲ ਬਹੁਤ ਚਿਰਾਂ ਤੋਂ ਲਗਾਤਾਰ ਅਕਾਲੀ-ਭਾਜਪਾ ਤੇ ਕਾਂਗਰਸ ਦੇ ਦੋ-ਪੱਖੀ ਵਿਰੋਧ ਦੇ ਨਾਲ ਨਾਲ ਤੀਸਰੇ ਬਦਲ ਲਈ ਤਿਆਰ ਦਿਖਾਈ ਦੇ ਰਿਹਾ ਹੈ ਪਰ ਇਸ ਵਾਸਤੇ ਯੋਗ ਆਗੂ ਅਤੇ ਸੰਗਠਨ ਦੀ ਘਾਟ ਕਾਰਨ ਇਹ ਸੰਭਵ ਨਹੀਂ ਹੋ ਸਕਿਆ।[4] ਉਪਰੋਕਤ ਦੇ ਸਿੱਟੇ ਵਜੋਂ ਪੰਜਾਬ ਵਿਚ ਸਿਆਸੀ ਆਪਾ-ਧਾਪੀ ਵਾਲਾ ਮਾਹੌਲ ਬਣ ਗਿਆ ਹੈ।[5]

ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਗੁਣ-ਧਰਮ[ਸੋਧੋ]

ਸ਼੍ਰੋਮਣੀ ਅਕਾਲੀ ਦਲ ਦਾ ਪਛਾਣ ਸੰਕਟ ਹੈ ਕਿ ਇਹ ਸਿੱਖਾਂ ਦੀ ਪਾਰਟੀ ਹੈ ਜਾਂ ਧਰਮ ਨਿਰਪੱਖ ਪਾਰਟੀ। ਇਸ ਦੋਚਿਤੀ ਵਿਚੋਂ ਨਿਕਲਣ ਲਈ ਇਸ ਨੇ ਸੁਖਾਲਾ ਰਾਹ ਫੜਿਆ ਹੋਇਆ ਹੈ: ਜਦੋਂ ਇਹ ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਇਹ ਸਿੱਖ ਪਾਰਟੀ ਹੁੰਦੀ ਹੈ ਅਤੇ ਜਦੋਂ ਸੱਤਾ ਵਿਚ ਹੁੰਦੀ ਹੈ ਤਾਂ ‘ਧਰਮ ਨਿਰਪੱਖ’ ਪਾਰਟੀ। ਉਂਝ, ਤਬਦੀਲੀਆਂ ਦੀ ਇਹ ਕਵਾਇਦ ਆਖ਼ਿਰਕਾਰ ਇਸ ਨੂੰ ਹਾਸ਼ੀਏ ਉੱਤੇ ਲਿਜਾਂਦੀ ਭਾਸਦੀ ਹੈ। ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਵਾਂਗ ਹੁਣ ਅਕਾਲੀ ਦਲ ਦੇ ਆਗੂਆਂ ਨੂੰ ਪਾਰਟੀ ਓਨਾ ਚਿਰ ਤਕ ਹੀ ਪਿਆਰੀ ਲੱਗਦੀ ਹੈ ਜਦ ਤਕ ਉਹ ਸੱਤਾ ਵਿਚ ਹੁੰਦੇ ਹਨ ਅਤੇ ਸੱਤਾ ਤੋਂ ਬਾਹਰ ਹੁੰਦਿਆਂ ਹੀ ਉਹਨਾਂ ਵਿਚਲੇ ਮੱਤਭੇਦ ਸਾਹਮਣੇ ਆਉਣ ਲੱਗ ਪੈਂਦੇ ਹਨ। ਅਕਾਲੀ ਦਲ ਦੀ ਸ਼ੁਰੂਆਤ ਦਾ ਇਤਿਹਾਸ ਬਹੁਤ ਮਾਣਮੱਤਾ ਹੈ ਕਿਉਂਕਿ ਇਸ ਦਾ ਜਨਮ ਗੁਰਦੁਆਰਾ ਸੁਧਾਰ ਲਹਿਰ, ਜਿਹੜੀ ਬ੍ਰਿਟਿਸ਼ ਸਾਮਰਾਜ ਨਾਲ ਟੱਕਰ ਲੈ ਕੇ ਜਿੱਤ ਪ੍ਰਾਪਤ ਕਰਨ ਵਾਲੀ ਲਹਿਰ ਸੀ, ਵਿਚੋਂ ਹੋਇਆ। ਇਸ ਲਹਿਰ ਤੇ ਪਾਰਟੀ ਨੇ ਪੰਜਾਬ ਨੂੰ ਬਾਬਾ ਖੜਕ ਸਿੰਘ, ਸੁਰਮੁਖ ਸਿੰਘ ਝਬਾਲ, ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਤੇ ਹੋਰ ਕੱਦਾਵਰ ਆਗੂ ਦਿੱਤੇ। ਉਸ ਸ਼ਾਨਦਾਰ ਇਤਿਹਾਸਕ ਅਤੀਤ ਵੱਲ ਵੇਖੀਏ ਤਾਂ ਹੁਣ ਦੇ ਅਕਾਲੀ ਦਲ ਦੀ ਲੀਡਰਸ਼ਪਿ ਦੀ ਬੌਧਿਕ ਤੇ ਨੈਤਿਕ ਪੱਖ ਤੋਂ ਹਾਲਤ ਬਹੁਤ ਵਿਚਾਰਗੀ ਵਾਲੀ ਹੈ। 80ਵਿਆਂ ਦੇ ਸੰਕਟਮਈ ਸਮਿਆਂ ਵਿਚ ਤੇ ਉਸ ਤੋਂ ਬਾਅਦ ਕਈ ਅਕਾਲੀ ਦਲ ਬਣੇ ਪਰ ਬਾਦਲ ਤੇ ਟੌਹੜਾ ਦੀ ਅਗਵਾਈ ਵਾਲਾ ਅਕਾਲੀ ਦਲ ਹੀ ਪੰਜਾਬ ਦੀ ਮੁੱਖ ਪਾਰਟੀ ਰਿਹਾ।[6]

ਪੰਜਾਬ ਕਾਂਗਰਸ ਐਨ ਦੂਜੇ ਸਿਰੇ ਤੋਂ ਕੰਮ ਕਰਦੀ ਨਜ਼ਰ ਆ ਰਹੀ ਹੈ: ਸੱਤਾ ਤੋਂ ਬਾਹਰ ਹੋਵੇ ਤਾਂ ਧਰਮ ਨਿਰਪੱਖ ਅਤੇ ਸੱਤਾ ਵਿਚ ਹੋਵੇ ਤਾਂ ਸਿੱਖਾਂ ਦੀ ਚੈਂਪੀਅਨ। ਅੱਸੀਵਿਆਂ ਦੇ ਸ਼ੁਰੂ ਵਿਚ ਅਤੇ ਹੁਣ ਦਾ ਤਜਰਬਾ ਇਹੀ ਦੱਸਦਾ ਹੈ।[7]

ਰਾਜਨੀਤਿਕ ਰੁਝਾਨ ਅਤੇ ਮੁੱਦੇ[ਸੋਧੋ]

ਪੰਜਾਬ ਵਿੱਚ ਪ੍ਰਮੁੱਖ ਸਿਆਸੀ ਧਿਰਾਂ ਲੋਕਾਂ ਦੇ ਅਸਲ ਮੁੱਦਿਆਂ ਦੀ ਥਾਂ ਜਜ਼ਬਾਤੀ ਮੁੱਦੇ ਉਠਾ ਕੇ ਵੋਟਾਂ ਬਟੋਰਦੀਆਂ ਹਨ।[8]

ਕਿਸਾਨਾਂ ਲਈ ਬਿਜਲੀ[ਸੋਧੋ]

ਖੇਤੀ ਅਤੇ ਕਿਸਾਨੀ ਇਸ ਮੌਕੇ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੀ ਹੈ। ਦੁਨੀਆਂ ਭਰ ਵਿਚ ਖੇਤੀ ਸਬਸਿਡੀ ਤੋਂ ਬਿਨਾਂ ਚੱਲਣੀ ਨਾਮੁਮਕਿਨ ਹੈ। ਸੀਮਾਂਤ ਅਤੇ ਛੋਟੇ ਕਿਸਾਨ ਜ਼ਿਆਦਾ ਸੰਕਟ ਵਿਚ ਹਨ। ਕਰਜ਼ੇ ਦੇ ਬੋਝ ਹੇਠ ਖ਼ੁਦਕੁਸ਼ੀ ਵਾਲੀ ਵੱਡੀ ਗਿਣਤੀ ਵੀ ਇਨ੍ਹਾਂ ਵਿਚੋਂ ਹੀ ਹੈ। ਹਰੇਕ ਪਾਰਟੀ ਵੋਟਾਂ ਲਈ ਕਿਸਾਨਾਂ ਨਾਲ ਮੁਫ਼ਤ ਬਿਜਲੀ ਦੇਣ ਦਾ ਵਾਇਦਾ ਕਰਦੀ ਹੈ ਪਰ ਜੋ ਪਾਰਟੀ ਸੱਤਾ ਵਿੱਚ ਆ ਜਾਂਦੀ ਹੈ ਉਹ ਖੇਤੀ ਲਈ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਨੂੰ ਬੰਦ ਕਰਨਾ ਚਾਹੁੰਦੀ ਹੈ ਜਿਸ ਕਾਰਨ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦਾ ਤਕਰਾਰ ਲਗਾਤਾਰ ਚਲਦਾ ਰਹਿੰਦਾ ਹੈ[9]

ਕਿਸਾਨੀ ਸਿਰ ਕਰਜ਼ਾ[ਸੋਧੋ]

ਕੈਗ’ ਦੀ ਰਿਪੋਰਟ ਅਨੁਸਾਰ ਪੰਜਾਬ ਸਰਕਾਰ ਦਾ ਕਰਜ਼ਾ 2013-14 ਦੌਰਾਨ 1.02 ਲੱਖ ਕਰੋੜ ਰੁਪਏ ਸੀ ਜੋ 2017-18 ਦੌਰਾਨ 1.95 ਲੱਖ ਕਰੋੜ ਰੁਪਏ ਹੋ ਗਿਆ। ਇਉਂ ਹਰ ਪੰਜਾਬੀ ਸਿਰ ਇਸ ਸਮੇਂ 70000 ਰੁਪਏ ਦਾ ਕਰਜ਼ਾ ਸੀ। ਇਸ ਤੋਂ ਕਿਤੇ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਅਨੁਸਾਰ ਇਸ ਕਰਜ਼ੇ ਦੇ 248236 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਜਿਸ ਅਨੁਸਾਰ ਹਰ ਪੰਜਾਬੀ 89000 ਰੁਪਏ ਸਰਕਾਰੀ ਕਰਜ਼ੇ ਦੇ ਭਾਰ ਥੱਲੇ ਹੈ।[10]ਪੰਜਾਬ ਦਾ ਕਿਸਾਨੀ ਖੇਤਰ ਕਈ ਵਰ੍ਹਿਆਂ ਤੋਂ ਸੰਕਟਾਂ ਨਾਲ ਜੂਝ ਰਿਹਾ ਹੈ ਅਤੇ ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ। ਇਸ ਦਾ ਮੁੱਖ ਕਾਰਨ ਉਨ੍ਹਾਂ ਦਾ ਕਰਜ਼ੇ ਦੇ ਬੋਝ ਥੱਲੇ ਦਬੇ ਹੋਣਾ ਹੈ।[11]

ਸਥਾਨਕ ਸਰਕਾਰਾਂ ਤੇ ਕਬਜ਼ਾ[ਸੋਧੋ]

ਪੰਜਾਬ ਅਜਿਹਾ ਸੂਬਾ ਹੈ ਜਿਸ ਵਿੱਚ ਪੰਚਾਇਤ ਪਧਰ ਤੇ ਵੀ ਚੋਣਾਂ ਵਿੱਚ ਸੂਬਾਈ ਪਾਰਟੀਆਂ ਦਖਲਅੰਦਾਜ਼ੀ ਕਰਦੀਆਂ ਹਨ, ਉਹਨਾਂ ਦਾ ਧਿਆਨ ਹਰ ਪਾਸੇ ਆਪਣੀ ਹਿਮਾਇਤੀਆਂ ਨੂ ਲਾਹਾ ਦੇਣ ਤੇ ਹੁੰਦਾ ਹੈ। ਇਸ ਲਈ ਉਹ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਧੱਕੇਸ਼ਾਹੀ ਕਰਦੀਆਂ ਹਨ।[12] ਵਿਕਾਸ ਦੀਆਂ ਇਨ੍ਹਾਂ ਸੰਸਥਾਵਾਂ ਦੀਆਂ ਚੋਣਾਂ ਪਾਰਟੀ ਚੋਣ ਨਿਸ਼ਾਨ ਉੱਤੇ ਲੜ ਕੇ ਪਿੰਡਾਂ ਨੂੰ ਧੜੇਬੰਦੀ ਵਿਚ ਵੰਡਣ ਦਾ ਕੰਮ ਲਗਭੱਗ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਕੀਤਾ ਹੈ।[13]

ਪਰਵਾਸ[ਸੋਧੋ]

ਪੰਜਾਬ ਵਿਚੋਂ ਹਰ ਸਾਲ ਤਕਰੀਬਨ 1.5 ਲੱਖ ਨੌਜਵਾਨ ਵਿਦੇਸ਼ਾਂ ਵਿਚ ਪੜ੍ਹਾਈ ਵਾਸਤੇ ਜਾ ਰਹੇ ਹਨ। ਕਰੋੜਾਂ ਰੁਪਏ ਫੀਸਾਂ ਅਤੇ ਰਹਿਣ ਦੇ ਖਰਚੇ ਵਾਸਤੇ ਨਾਲ ਲੈ ਕੇ ਜਾ ਰਹੇ ਹਨ। ਇਸ ਨਾਲ ਪੰਜਾਬ ਵਿਚੋਂ ਬੌਧਿਕ ਅਤੇ ਪੂੰਜੀ ਦਾ ਹੂੰਝਾ (brain drain and capital drain) ਫਿਰ ਰਿਹਾ ਹੈ। ਬੱਚਿਆਂ ਦੇ ਪਿੱਛੇ ਮਾਪੇ ਵੀ ਜਾ ਰਹੇ ਹਨ। ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿਚੋਂ ਵਿਦਿਆਰਥੀ ਗਾਇਬ ਹੋ ਰਹੇ ਹਨ। ਲੋਕ ਜ਼ਮੀਨਾਂ/ਜਾਇਦਾਦਾਂ ਗਹਿਣੇ ਪਾ ਕੇ ਜਾਂ ਵੇਚ ਕੇ ਬੱਚੇ ਬਾਹਰ ਭੇਜ ਰਹੇ ਹਨ। ਪਰਵਾਸੀ ਪੰਜਾਬੀ ਪੰਜਾਬ ਦੀ ਰਾਜਨੀਤੀ ਵਿੱਚ ਖੁਦ ਮੁੱਦਾ ਹਨ ਜਿਨ੍ਹਾਂ ਦੀਆਂ ਜਾਇਦਾਦਾਂ ਅਤੇ ਪਰਿਵਾਰ ਅਜੇ ਇੱਥੇ ਹਨ।[14]

ਨਸ਼ਾ ਕਾਰੋਬਾਰ[ਸੋਧੋ]

ਸਰਹੱਦੀ ਸੂਬਾ ਕਰਕੇ ਪੰਜਾਬ ਨੂੰ ਨਸ਼ਿਆਂ ਸਮੇਤ ਹੋਰ ਕਈ ਅਲਾਮਤਾਂ ਨਾਲ ਜੂਝਣਾ ਪੈ ਰਿਹਾ ਹੈ। ਇਸ ਕਾਰੋਬਾਰ ਵਿਚ ਸਿਆਸਤਦਾਨਾਂ, ਪੁਲੀਸ ਅਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਨੇ ਇਹ ਮਸਲਾ ਬਹੁਤ ਗੁੰਝਲਦਾਰ ਬਣ ਦਿੱਤਾ ਹੈ।[15] ਸੂਬੇ ਵਿਚ ਜਿਸ ਪੱਧਰ ਉੱਤੇ ਨਸ਼ੇ ਆ ਰਹੇ ਹਨ ਅਤੇ ਇਨ੍ਹਾਂ ਦੀ ਵੰਡ-ਵੰਡਾਈ ਹੋ ਰਹੀ ਹੈ, ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਵੱਡੀ ਪੱਧਰ ਉੱਤੇ ਮਿਲੀਭੁਗਤ ਤੋਂ ਬਗ਼ੈਰ ਅਜਿਹਾ ਹੋ ਸਕਣਾ ਅਸੰਭਵ ਹੈ। ਇਸ ਨਾਲ ਨਜਿੱਠਣਾ ਆਸਾਨ ਨਹੀਂ ਪਰ ਇੰਨਾ ਵੀ ਮੁਸ਼ਕਿਲ ਨਹੀਂ ਸੀ ਕਿ ਇਹ ਕਾਰੋਬਾਰ ਚਲਾ ਰਹੇ ਲੋਕਾਂ ਦੀ ਸ਼ਨਾਖ਼ਤ ਨਾ ਹੋ ਸਕਦੀ ਅਤੇ ਇਨ੍ਹਾਂ ਨੂੰ ਖਦੇੜਿਆ ਨਾ ਜਾ ਸਕਦਾ ਹੋਵੇ।[15] 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਮੁੱਦੇ ਨੇ ਆਪਣਾ ਅਸਰ ਦਿਖਾਇਆ ਅਤੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੇ ਖ਼ਿਲਾਫ਼ ਗੁੱਸੇ ਦਾ ਇਜ਼ਹਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਚਾਰ ਉਮੀਦਵਾਰ ਲੋਕ ਸਭਾ ਲਈ ਚੁਣੇ।[16]

ਧਾਰਮਿਕ ਮੁੱਦੇ[ਸੋਧੋ]

ਪੰਜਾਬ ਦੀਆਂ ਸਿਆਸੀ ਪਾਰਟੀਆਂ ਬਹੁਤ ਹੇਠਲੇ ਸਤਰ ਤਕ ਜਾ ਕੇ ਧਰਮ ਨਾਲ ਜੁੜੀ ਸਿਆਸਤ ਕਰਦੀਆਂ ਹਨ .[7][17]

ਰੈਲੀਆਂ ਦੀ ਸਿਆਸਤ[ਸੋਧੋ]

ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਵੱਲੋਂ ਆਪਣਾ ਸਾਰਾ ਧਿਆਨ ਵੱਡੀਆਂ ਰੈਲੀਆਂ ਦੀ ਸਿਆਸਤ ਉੱਤੇ ਕੇਂਦਰਿਤ ਕਰਨ ਨਾਲ ਲੋਕਾਂ ਦੇ ਬਹੁਤ ਸਾਰੇ ਮੁੱਦੇ ਨਜ਼ਰਅੰਦਾਜ਼ ਹੋ ਗਏ ਹਨ।[18]

ਚੰਡੀਗੜ੍ਹ ਦਾ ਮੁੱਦਾ[ਸੋਧੋ]

ਪੰਜਾਬ ਦੀ ਰਾਜਧਾਨੀ ਵਜੋਂ ਵਿਉਂਤੇ ਅਤੇ ਵਿਕਸਤ ਕੀਤੇ ਗਏ, ਪਰ 1966 ਵਿਚ ਪੰਜਾਬ ਤੋਂ ਬਾਹਰ ਰੱਖ ਲਏ ਗਏ ਸ਼ਹਿਰ ਚੰਡੀਗੜ੍ਹਨੂੰਜਾਬ ਦੇ ਪਹਿਲੀ ਨਵੰਬਰ 1966 ਨੂੰ ਹੋਏ ਪੁਨਰਗਠਨ ਕਾਰਨ ਹਰਿਆਣਾ ਸੂਬਾ ਹੋਂਦ ਵਿਚ ਆਉਣ ਕਰਕੇ ਚੰਡੀਗੜ੍ਹ ਸ਼ਹਿਰ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਐਲਾਨ ਕੇ ਇਨ੍ਹਾਂ ਦੋਹਾਂ ਸੂਬਿਆਂ ਦੀ ਰਾਜਧਾਨੀ ਬਣਾ ਦਿੱਤਾ ਗਿਆ ਸੀਰਸ਼ਨ ਸਿੰਘ ਫ਼ੇਰੂਮਾਨ ਜਿਸ ਨੇ ਪੰਜਾਬ ਦੀ ਰਾਜਧਾਨੀ ਵਜੋਂ ਵਿਉਂਤੇ ਅਤੇ ਵਿਕਸਤ ਕੀਤੇ ਗਏ, ਪਰ 1966 ਵਿਚ ਪੰਜਾਬ ਤੋਂ ਬਾਹਰ ਰੱਖ ਲਏ ਗਏ ਸ਼ਹਿਰ ਚੰਡੀਗੜ੍ਹ ਨੂੰ ਪੰਜਾਬੀ ਸੂਬੇ ਵਿਚ ਸ਼ਾਮਲ ਕਰਾਉਣ ਦੀ ਮੰਗ ਨੂੰ ਲੈ ਕੇ 27 ਅਕਤੂਬਰ 1969 ਨੂੰ 84 ਸਾਲ ਦੀ ਉਮਰ ਵਿਚ ਸ਼ਹਾਦਤ ਦਿੱਤੀ ਸੀ।।[19]

ਬੇਅਦਬੀ ਕਾਂਡ[ਸੋਧੋ]

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਬਰਗਾੜੀ ਕਸਬੇ ਵਿੱਚ ਇਨਸਾਫ਼ ਮੋਰਚਾ ਲਾਇਆ। ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬਾਦਲ ਸਰਕਾਰ ਵਿਰੁੱਧ ਬਹੁਤ ਰੋਸ ਮੁਜ਼ਾਹਰੇ ਹੋਏ ਸਨ ਅਤੇ ਇਹ ਘਟਨਾਵਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਈ ਨਮੋਸ਼ੀ ਭਰੀ ਹਾਰ ਦਾ ਮੁੱਖ ਕਾਰਨ ਸਨ।ਸਾਲ 2018 ਦੀ ਪੰਜਾਬ ਦੀ ਰਾਜਨੀਤੀ ਨੂੰ ਅਸਰਅੰਦਾਜ਼ ਕਰਨ ਵਾਲੀ ਇਹ ਵੱਡੀ ਘਟਨਾ ਸੀ।[20]

ਹਵਾਲੇ[ਸੋਧੋ]

  1. "ਵਿਚਾਰਧਾਰਕ ਕੰਗਾਲੀ". Punjabi Tribune Online (in ਹਿੰਦੀ). 2020-03-02. Retrieved 2020-03-05. 
  2. ਸਵਰਾਜਬੀਰ (2018-09-22). "ਪੰਜਾਬ ਵਿਚ ਤੀਸਰੇ ਬਦਲ ਦੀ ਤਲਾਸ਼ - Tribune Punjabi". Tribune Punjabi. Retrieved 2018-09-23. 
  3. "ਤੀਸਰਾ ਬਦਲ". Punjabi Tribune Online (in ਹਿੰਦੀ). 2019-01-25. Retrieved 2019-01-25. 
  4. "ਗੱਠਜੋੜ ਦੀ ਸਿਆਸਤ". Punjabi Tribune Online (in ਹਿੰਦੀ). 2019-03-13. Retrieved 2019-03-16. 
  5. ਗੁਰਦੀਪ ਸਿੰਘ ਢੁੱਡੀ (2019-04-17). "ਪੰਜਾਬ ਦੀ ਸਿਆਸੀ ਆਪਾ-ਧਾਪੀ ਦੇ ਖ਼ਤਰਨਾਕ ਸਿੱਟੇ". Punjabi Tribune Online. Retrieved 2019-04-17. 
  6. "ਨਵਾਂ ਸ਼੍ਰੋਮਣੀ ਅਕਾਲੀ ਦਲ". Tribune Punjabi (in ਹਿੰਦੀ). 2018-12-03. Retrieved 2018-12-04T16:04:26Z.  Check date values in: |access-date= (help)
  7. 7.0 7.1 ਕੁਲਜੀਤ ਬੈਂਸ (2018-11-05). "ਹਾਲਾਤ-ਏ-ਪੰਜਾਬ - Tribune Punjabi". Tribune Punjabi (in ਅੰਗਰੇਜ਼ੀ). Retrieved 2018-11-10. 
  8. ਹਮੀਰ ਸਿੰਘ (2018-09-23). "ਪੰਜਾਬ ਦੇ ਅਸਲ ਮੁੱਦੇ ਮੌਜੂਦਾ ਸਿਆਸੀ ਦ੍ਰਿਸ਼ 'ਚੋਂ ਗਾਇਬ - Tribune Punjabi". Tribune Punjabi. Retrieved 2018-09-24. 
  9. "ਖੇਤੀ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ - Tribune Punjabi". Tribune Punjabi (in ਅੰਗਰੇਜ਼ੀ). 2018-09-27. Retrieved 2018-09-28. 
  10. ਡਾ. ਗਿਆਨ ਸਿੰਘ (2020-03-02). "ਪੰਜਾਬ ਦਾ ਬਜਟ: ਸਮੱਸਿਆਵਾਂ ਨਜ਼ਰਅੰਦਾਜ਼ ?". Punjabi Tribune Online (in ਹਿੰਦੀ). Retrieved 2020-03-05. 
  11. "ਸੀਮਤ ਸੰਭਾਵਨਾਵਾਂ ਵਾਲਾ ਬਜਟ". Punjabi Tribune Online (in ਹਿੰਦੀ). 2020-02-29. Retrieved 2020-03-05. 
  12. "ਚੋਣਾਂ ਵਿੱਚ ਕਾਂਗਰਸ ਦਾ ਸੁਨੇਹਾ: ਹੁਣ ਅਸੀਂ ਸੱਤਾ 'ਚ ਹਾਂ... - Tribune Punjabi". Tribune Punjabi (in ਅੰਗਰੇਜ਼ੀ). 2018-09-23. Retrieved 2018-09-28. 
  13. "ਜਮਹੂਰੀਅਤ ਦਾ ਜਸ਼ਨ ਪਿਆ ਫਿੱਕਾ - Tribune Punjabi". Tribune Punjabi (in ਅੰਗਰੇਜ਼ੀ). 2018-09-19. Retrieved 2018-09-28. 
  14. ਸੁੱਚਾ ਸਿੰਘ ਗਿੱਲ (2020-03-04). "ਪੰਜਾਬ ਬਜਟ 2020-21 ਦੇ ਵਾਅਦੇ ਅਤੇ ਮਸਲੇ". Punjabi Tribune Online (in ਹਿੰਦੀ). Retrieved 2020-03-05. 
  15. 15.0 15.1 "ਕੈਪਟਨ ਦਾ ਵਾਅਦਾ ਅਤੇ ਨਸ਼ਾ ਕਾਰੋਬਾਰ - Tribune Punjabi". Tribune Punjabi (in ਅੰਗਰੇਜ਼ੀ). 2018-10-07. Retrieved 2018-10-07. 
  16. "ਨਸ਼ਿਆਂ ਦਾ ਫੈਲਾਅ". Punjabi Tribune Online (in ਹਿੰਦੀ). 2019-03-26. Retrieved 2019-03-26. 
  17. ਕੁਲਜੀਤ ਬੈਂਸ (2018-10-07). "ਪੰਜਾਬ ਵਿਚ ਰੈਲੀਆਂ ਅਤੇ ਰਾਜ ਪ੍ਰਬੰਧ - Tribune Punjabi". Tribune Punjabi (in ਅੰਗਰੇਜ਼ੀ). Retrieved 2018-10-07. 
  18. "ਪੰਜਾਬ ਵਿਚ ਰੈਲੀਆਂ ਦੀ ਸਿਆਸਤ - Tribune Punjabi". Tribune Punjabi (in ਅੰਗਰੇਜ਼ੀ). 2018-10-08. Retrieved 2018-10-09. 
  19. ਜਗਤਾਰ ਸਿੰਘ (2018-10-26). "ਪੰਜਾਬ ਦੀ ਸਿਆਸਤ ਅਤੇ ਫ਼ੇਰੂਮਾਨ ਦੀ ਵਿਰਾਸਤ - Tribune Punjabi". Tribune Punjabi (in ਅੰਗਰੇਜ਼ੀ). Retrieved 2018-10-29. 
  20. "ਬਰਗਾੜੀ ਮੋਰਚੇ ਦਾ ਅੰਜਾਮ ਅਤੇ ਪੰਜਾਬ ਦੀ ਸਿਆਸਤ". Tribune Punjabi (in ਹਿੰਦੀ). 2018-12-14. Retrieved 2018-12-15.