ਮਾੜੀ ਮੁਸਤਫਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾੜੀ ਮੁਸਤਫਾ
ਪਿੰਡ
ਮਾੜੀ ਮੁਸਤਫਾ is located in Punjab
ਮਾੜੀ ਮੁਸਤਫਾ
ਮਾੜੀ ਮੁਸਤਫਾ
ਪੰਜਾਬ, ਭਾਰਤ ਵਿੱਚ ਸਥਿਤੀ
30°35′53″N 75°04′21″E / 30.59795°N 75.07250°E / 30.59795; 75.07250
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮੋਗਾ
ਬਲਾਕਬਾਘਾ ਪੁਰਾਣਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਬਾਘਾ ਪੁਰਾਣਾ

ਮਾੜੀ ਮੁਸਤਫਾ ਮੋਗਾ ਤੋਂ ਤਕਰੀਬਨ 32 ਕਿਲੋਮੀਟਰ ਦੱਖਣ ਵੱਲ ਅਤੇ ਰੇਲਵੇ ਲਿੰਕ ਕੋਟ ਕਪੂਰਾ ਤੋਂ ਤਕਰੀਬਨ 30 ਕਿਲੋਮੀਟਰ ਪੂਰਬ ਵੱਲ ਸਥਿਤ ਮਾਲਵੇ ਦਾ ਇਤਿਹਾਸਕ ਪਿੰਡ ਹੈ। ਇਸ ਪਿੰਡ ਵਿੱਚ ਮੁੱਖ ਚਾਰ ਪੱਤੀਆਂ ਮੱਲ੍ਹੀ, ਸਹਿਣ, ਮੱਲਕਾ ਤੇ ਦੀਵਾਨ ਹਨ। ਇਸ ਪਿੰਡ ਨੂੰ ਭਾਨੇ ਵਾਲੀ ਮਾੜੀ, ਅਸ਼ਟਾਂਗ ਕੋਟ ਵੀ ਕਿਹਾ ਜਾਂਦਾ ਰਿਹਾ ਹੈ। ਪੰਜਾਬ ਵਿੱਚ ਮਿਲਦੇ ਸਭ ਤੋਂ ਪੁਰਾਣੇ ਕੰਧ ਚਿੱਤਰਾਂ ਵਿੱਚ ਮਾੜੀ ਮੁਸਤਫਾ ਦੇ ਕੰਧ ਚਿੱਤਰ ਮਸ਼ਹੂਰ ਹਨ। ਬਾਬਾ ਲਛਮਣ ਸਿੱਧ ਦੀ ਯਾਦ ਵਿੱਚ ਇੱਥੇ ਬਣੀ ਕਿਲ੍ਹਾ-ਨੁਮਾ ਇਮਾਰਤ ਭਵਨ ਨਿਰਮਾਣ ਕਲਾ, ਨਾਥਾਂ ਦਾ ਡੇਰਾ ਜਿਸ ਦੀ ਛੱਤ ਗੁੰਬਦ ਆਕਾਰ ਦੀ ਹੈ। ਉਸ ਉਪਰ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਉੱਕਰੀਆਂ ਹੋਈਆਂ ਹਨ।

ਇਤਿਹਾਸ[ਸੋਧੋ]

ਮੁਗਲ ਬਾਦਸਾਹ ਅਕਬਰ ਦੇ ਰਾਜ ਸਮੇਂ ਮਾੜੀ ਪਰਗਣਾ ਚੌਧਰੀ ਭੱਲਣ ਦੇ ਅਧੀਨ ਸੀ। 1763 ਈਸਵੀ ਵਿੱਚ ਡੱਲੇਵਾਲੀਆ ਮਿਸਲ ਦੇ ਤਾਰਾ ਸਿੰਘ ਘੇਬਾ ਨੇ ਮਾੜੀ ਦੇ ਇਲਾਕੇ ‘ਤੇ ਕਬਜ਼ਾ ਕਰ ਲਿਆ।1806 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਮਾੜੀ ਪਰਗਣੇ ਜੋ ਕਿ ਤਹਿਸਾੀਲ ਸੀ ‘ਤੇ ਕਬਜ਼ਾ ਕਰਨ ਨਾਲ ਹੀ ਡੱਲੇਵਾਲੀਆ ਮਿਸਲ ਦਾ ਅੰਤ ਹੋ ਗਿਆ। ਮੁਗਲ ਕਾਲ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਤੱਕ ਇਹ ਪਿੰਡ ਸਰਕਾਰੀ ਮੁਖੀਆਂ ਦਾ ਹੈੱਡਕੁਆਰਟਰ ਰਿਹਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਚੇਤ ਦੀ ਸੁਦੀ ਪੱਖ ਦੇ ਤੀਜ ਵਾਲੇ ਦਿਨ ਸੰਮਤ 1684 ਬਿਕਰਮੀ ਤਾਰੀਕ 06-03-1628 ਈਸਵੀ ਨੂੰ ਇਸ ਪਿੰਡ ਵਿੱਖੇ ਆਏ।

ਸਹੁਲਤਾਂ[ਸੋਧੋ]

ਇਸ ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, 66 ਕੇ.ਵੀ., ਬਿਜਲੀ ਗਰਿੱਡ, ਟੈਲੀਫੋਨ ਐਕਸਚੇਂਜ, ਕੇਨਰਾ ਬੈਂਕ, ਸਹਿਕਾਰੀ ਸੁਸਾਇਟੀ, ਗਊਸ਼ਾਲਾ, ਖੇਡਾਂ ਲਈ ਸਟੇਡੀਅਮ ਹਨ। ਵਾਹਿਗੁਰੂ ਸੇਵਾ ਸੁਸਾਇਟੀ ਰਜਿ. ਮਾੜੀ ਮੁਸਤਫਾ, ਗਰੀਬ ਅਤੇ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕਰਨਾ ਹੈ।

ਹਸਤੀਆਂ[ਸੋਧੋ]

ਭਜਨ ਸਿੰਘ ਨੇ ਪੰਜਾਬੀ ਸੂਬੇ ਮੋਰਚੇ ਵਿੱਚ ਅਹਿਮ ਯੋਗਦਾਨ ਪਾਉਣ ਵਾਲਾ ਭਜਨ ਸਿੰਘ, ਨਗਿੰਦਰ ਸਿੰਘ ਆਈ.ਐਮ.ਏ., ਬਲਦੇਵ ਸਿੰਘ ਇੰਜਨੀਅਰ, ਕਹਾਣੀਕਾਰ ਪਿਆਰਾ ਸਿੰਘ ਮੱਲੀ, ਕਾਂਗਰਸੀ ਲੀਡਰ ਜਸਬੀਰ ਸਿੰਘ ਬਰਾੜ, ਮੋਹਨ ਸਿੰਘ ਮਰਗਿੰਦ ਬਾਘਾ ਪੁਰਾਣਾ ਸਾਹਿਤ ਸਭਾ ਦੇ ਬਾਨੀ ਮੋਹਨ ਸਿੰਘ ਮਰਗਿੰਦ, ਸਿਕੰਦਰ ਸਿੰਘ ਅਤੇ ਗੁਰਜੀਤ ਅਤੇ ਰੇਡਰ ਸਿਕੰਦਰ ਸਿੰਘ ਅੰਤਰਰਾਸ਼ਟਰੀ ਕਬੱਡੀ ਖਿਡਾਰੀ, 1980-90 ਦੇ ਦਹਾਕੇ ਮਸ਼ਹੂਰ ਗੀਤਕਾਰ ਕਰਮਜੀਤ ਭੱਟੀ ਇਸ ਪਿੰਡ ਦੇ ਜਮਪਲ ਹਨ। ਸਾਬਕਾ ਇਨਕਮ ਟੈਕਸ ਇੰਸਪੈਕਟਰ ਆਤਮਾ ਸਿੰਘ ਨੇ ‘ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਚੋਣਵੀਆਂ ਮਾਲਵਾ ਇਤਿਹਾਸਕ ਫੇਰੀਆਂ ਅਤੇ ਮਾੜੀ ਪਿੰਡ ਦਾ ਇਤਿਹਾਸ’ ਪੁਸਤਕ ਲਿਖੀ ਹੈ।[1]

ਹਵਾਲੇ[ਸੋਧੋ]