ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ
ਪੰਜਾਬ ਸਟੇਟ ਤਕਨੀਕੀ ਸਿੱਖਿਆ ਅਤੇ ਉਦਯੋਗਕ ਟ੍ਰੇਨਿੰਗ ਬੋਰਡ
ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ
ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ is located in Punjab
ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ
ਪੰਜਾਬ, ਭਾਰਤ ਵਿੱਚ ਸਥਿਤੀ
31°22′52.98″N 75°33′51.588″E / 31.3813833°N 75.56433000°E / 31.3813833; 75.56433000
ਸਥਾਨਜਲੰਧਰ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਡੀ. ਏ. ਵੀ ਪ੍ਰਬੰਧਕ ਕਮੇਟੀ
ਸਥਾਪਨਾ1963
Postgraduatesਡਿਪਲੋਮਾ
ਵੈੱਬਸਾਈਟwww.mcpolyjal.com

ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਸਿੱਖਿਆ ਸ਼ਾਸਤਰੀ ਲਾਲਾ ਮਿਹਰ ਚੰਦ ਦੀ ਯਾਦ ਵਿੱਚ ਸਥਾਪਤ ਕੀਤਾ ਗਿਆ ਸੀ। ਇਹ ਕਾਲਜ ਨੂੰ ਪੰਜਾਬ ਦੇ ਸਭ ਤੋਂ ਪੁਰਾਣੇ ਪੋਲੀਟੈਕਨਿਕ ਕਾਲਜ ਹੋਣ ਦਾ ਮਾਣ ਹਾਸਲ ਹੈ। ਡੀ.ਏ.ਵੀ. ਪ੍ਰਬੰਧਕ ਕਮੇਟੀ ਨਵੀਂ ਦਿੱਲੀ ਨੇ ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਚਲਾ ਰਹੀ ਹੈ। ਇਸ ਕਾਲਜ ਦੀ ਪੰਜਾਬ ਸਟੇਟ ਤਕਨੀਕੀ ਸਿੱਖਿਆ ਅਤੇ ਉਦਯੋਗਕ ਟ੍ਰੇਨਿੰਗ ਬੋਰਡ ਤੋਂ ਮਾਨਤਾ ਹੈ।[1]

ਕੋਰਸ[ਸੋਧੋ]

ਸਿਵਲ, ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰਾਨਿਕਸ, ਕੰਪਿਊਟਰ, ਆਟੋਮੋਬਾਈਲ ਇੰਜੀਨੀਅਰਿੰਗ ਦੇ ਤਿੰਨ ਸਾਲਾ ਡਿਪਲੋਮਾ ਕੋਰਸ ਕਰਵਾਏ ਜਾਂਦੇ ਹਨ।

ਸਹੂਲਤਾਂ[ਸੋਧੋ]

ਵਿਦਿਆਰਥੀਆਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਵਰਕਸ਼ਾਪਾਂ ਅਤੇ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦਾ ਵਿਦਿਆਰਥੀ ਪੂਰਾ-ਪੂਰਾ ਲਾਭ ਉਠਾਉਂਦੇ ਹਨ। ਕਾਲਜ ਵਿੱਚ 10 ਦੇ ਕਰੀਬ ਛੋਟੇ-ਵੱਡੇ ਖੇਡ ਦੇ ਮੈਦਾਨ ਹਨ, ਜਿਥੇ ਹਰ ਸਾਲ ਕ੍ਰਿਕਟ, ਖੋ-ਖੋ, ਵਾਲੀਬਾਲ, ਕਬੱਡੀ, ਬੈਡਮਿੰਟਨ, ਟੇਬਲ ਟੈਨਿਸ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ।

ਸੱਭਿਆਚਾਰਕ ਗਤੀਵਿਧੀਆ[ਸੋਧੋ]

ਕਾਲਜ ਵਿੱਖੇ ਸਭਿਆਚਾਰਕ ਪ੍ਰੋਗਰਾਮ, ਅਧਿਆਤਮਕ ਲੇਖਣ, ਭਾਸ਼ਣ, ਸੰਗੀਤ ਅਤੇ ਫੋਟੋਗ੍ਰਾਫੀ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਕਾਲਜ ਵਿੱਚ ਐਨ.ਸੀ.ਸੀ. ਤੇ ਐੱਨ.ਐੱਸ.ਐੱਸ. ਵਿਭਾਗ ਚੱਲ ਰਹੇ ਹਨ ਜਿਨ੍ਹਾਂ ਵੱਲੋਂ ਹਰ ਸਾਲ ਵੱਖ-ਵੱਖ ਪਿੰਡਾਂ ਤੇ ਮੁਹੱਲਿਆਂ ਵਿੱਚ ਕੈਂਪ ਲਗਾਏ ਜਾਂਦੇ ਹਨ।

ਹਵਾਲੇ[ਸੋਧੋ]