ਯੁਜ਼ਵੇਂਦਰ ਚਾਹਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੁਜ਼ਵੇਂਦਰ
ਨਿੱਜੀ ਜਾਣਕਾਰੀ
ਜਨਮ (1990-07-23) 23 ਜੁਲਾਈ 1990 (ਉਮਰ 33)
ਜੀਂਦ, ਹਰਿਆਣਾ, ਭਾਰਤ
ਛੋਟਾ ਨਾਮਯੂਜ਼ੀ, ਤਿੱਲੀ[1]
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਲੈੱਗ ਬ੍ਰੇਕ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 211)11 ਜੂਨ 2016 ਬਨਾਮ ਜ਼ਿੰਬਾਬਵੇ
ਆਖ਼ਰੀ ਓਡੀਆਈ27 ਜੂਨ 2019 ਬਨਾਮ ਵੈਸਟਇੰਡੀਜ਼
ਓਡੀਆਈ ਕਮੀਜ਼ ਨੰ.3
ਪਹਿਲਾ ਟੀ20ਆਈ ਮੈਚ (ਟੋਪੀ 60)18 ਜੂਨ 2016 ਬਨਾਮ ਜ਼ਿੰਬਾਬਵੇ
ਆਖ਼ਰੀ ਟੀ20ਆਈ27 ਫ਼ਰਵਰੀ 2019 ਬਨਾਮ ਆਸਟਰੇਲੀਆ
ਟੀ20 ਕਮੀਜ਼ ਨੰ.6
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009/10–ਚਲਦਾਹਰਿਆਣਾ (ਟੀਮ ਨੰ. 3)
2011–2013ਮੁੰਬਈ ਇੰਡੀਅਨਜ਼
2014–ਚਲਦਾਰੌਇਲ ਚੈਲੇਂਜਰਜ਼ ਬੈਂਗਲੋਰ (ਟੀਮ ਨੰ. 3)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਓਡੀਆਈ ਟੀ20ਆਈ ਫ਼.ਕ. ਲਿਸਟ ਏ
ਮੈਚ 40 29 31 77
ਦੌੜਾਂ 34 4 299 184
ਬੱਲੇਬਾਜ਼ੀ ਔਸਤ 11.33 4.00 8.79 13.14
100/50 0/0 0/0 0/0 0/0
ਸ੍ਰੇਸ਼ਠ ਸਕੋਰ 18* 3* 42 24*
ਗੇਂਦਾਂ ਪਾਈਆਂ 2113 681 5463 3720
ਵਿਕਟਾਂ 71 45 84 111
ਗੇਂਦਬਾਜ਼ੀ ਔਸਤ 23.83 19.93 33.21 25.86
ਇੱਕ ਪਾਰੀ ਵਿੱਚ 5 ਵਿਕਟਾਂ 2 1 2 3
ਇੱਕ ਮੈਚ ਵਿੱਚ 10 ਵਿਕਟਾਂ ਨਹੀਂ ਨਹੀਂ 0 ਨਹੀਂ
ਸ੍ਰੇਸ਼ਠ ਗੇਂਦਬਾਜ਼ੀ 6/42 6/25 6/44 6/24
ਕੈਚਾਂ/ਸਟੰਪ 10/- 7/- 11/- 18/-
ਸਰੋਤ: ESPNcricinfo, 28 ਜੂਨ 2019

ਯੁਜ਼ਵੇਂਦਰ ਸਿੰਘ ਚਾਹਲ (ਜਨਮ 23 ਜੁਲਾਈ 1990) ਭਾਰਤੀ ਕ੍ਰਿਕਟਰ ਅਤੇ ਸਾਬਕਾ ਸ਼ਤਰੰਜ ਖਿਡਾਰੀ ਹੈ ਜੋ ਕਿ ਭਾਰਤ ਦੀ ਰਾਸ਼ਟਰੀ ਕ੍ਰਿਕਟ ਟੀਮ ਵੱਲੋਂ ਦੋਵਾਂ ਇਕ ਦਿਨਾ ਅਤੇ ਟੀ -20 ਕ੍ਰਿਕਟ ਮੁਕਾਬਲਿਆਂ ਵਿੱਚ ਖੇਡਦਾ ਹੈ। ਉਸਨੇ ਪਹਿਲਾਂ ਸ਼ਤਰੰਜ ਵਿੱਚ ਵੀ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਹ ਭਾਰਤੀ ਘਰੇਲੂ ਕ੍ਰਿਕਟ ਵਿਚ ਹਰਿਆਣਾ ਵਿਚ ਖੇਡਦਾ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਰਾਇਲ ਚੈਲੰਜਰਜ਼ ਬੰਗਲੌਰ ਲਈ ਖੇਡਦਾ ਹੈ।[2] ਉਹ ਇਕ ਲੈੱਗ ਬ੍ਰੇਕ ਸਪਿਨ ਗੇਂਦਬਾਜ਼ ਹੈ।

ਟੀ20ਆਈ ਕ੍ਰਿਕਟ ਦੇ ਇਤਿਹਾਸ ਵਿੱਚ ਚਾਹਲ ਇੱਕੋ ਇੱਕ ਗੇਂਦਬਾਜ਼ ਹੈ ਜਿਸਨੇ ਇੱਕ ਪਾਰੀ ਵਿੱਚ 6 ਵਿਕਟਾਂ ਲਈਆਂ ਹਨ।[3]

ਚਾਹਲ ਨੂੰ ਪਹਿਲੀ ਵਾਰ ਮੁੰਬਈ ਇੰਡੀਅਨਜ਼ ਨੇ 2008 ਵਿੱਚ ਸਾਈਨ ਕੀਤਾ ਸੀ। ਉਹ ਤਿੰਨ ਸੀਜ਼ਨਾਂ ਵਿੱਚ ਟੀਮ ਲਈ ਸਿਰਫ 1 ਆਈਪੀਐਲ ਮੈਚ ਵਿੱਚ ਖੇਡਿਆ ਪਰਉਹ 2011 ਦੇ ਚੈਂਪੀਅਨਜ਼ ਲੀਗ ਟਵੰਟੀ 20 ਦੇ ਸਾਰੇ ਮੈਚਾਂ ਵਿਚ ਖੇਡਿਆ। ਉਸ ਨੇ ਰਾਇਲ ਚੈਂਲੇਜਰਜ਼ ਬੰਗਲੌਰ ਵਿਰੁੱਧ ਫਾਈਨਲ ਮੈਚ ਵਿੱਚ 3 ਓਵਰਾਂ ਵਿਚ 9 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਜਿਸ ਨਾਲ ਮੁੰਬਈ ਨੇ ਕੁੱਲ 139 ਦੌੜਾਂ ਦਾ ਸਫ਼ਲਤਾਪੂਰਵਕ ਬਚਾਅ ਕੀਤਾ ਅਤੇ ਉਨ੍ਹਾਂ ਨੇ ਟੂੁਰਨਾਮੈਂਟ ਜਿੱਤ ਲਿਆ। 2014 ਦੀ ਆਈਪੀਐਲ ਖਿਡਾਰੀ ਨਿਲਾਮੀ ਵਿੱਚ ਉਸਨੂੰ 10 ਲੱਖ ਰੁਪਏ ਦੀ ਅਧਾਰ ਕੀਮਤ ਤੇ ਰੌਇਲ ਚੈਲੰਜਰਜ਼ ਬੰਗਲੌਰ ਨੇ ਖਰੀਦਿਆ। ਉਸਨੇ ਆਈਪੀਐਲ 2014 ਵਿਚ ਦਿੱਲੀ ਡੇਅਰਡੈਵਿਲਜ਼ ਵਿਰੁੱਧ ਮੈਨ ਆਫ਼ ਦ ਮੈਚ ਪੁਰਸਕਾਰ ਪ੍ਰਾਪਤ ਕੀਤਾ।

ਜਨਵਰੀ 2018 ਵਿੱਚ ਉਸਨੂੰ ਆਈਪੀਐਲ 2018 ਦੀ ਨਿਲਾਮੀ ਵਿੱਚ ਰਾਇਲ ਚੈਲੇਂਜਰਜ਼ ਬੈਂਗਲੂਰ ਨੇ ਖਰੀਦਿਆ। [4]

ਅੰਤਰਰਾਸ਼ਟਰੀ ਕੈਰੀਅਰ[ਸੋਧੋ]

ਉਸ ਨੂੰ 2016 ਦੇ ਜ਼ਿੰਬਾਬਵੇ ਦੌਰੇ ਲਈ 14 ਮੈਂਬਰੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ। ਉਸਨੇ 11 ਜੂਨ 2016 ਨੂੰ ਹਰਾਰੇ ਸਪੋਰਟਸ ਕਲੱਬ ਮੈਦਾਨ ਉੱਪਰ ਜ਼ਿੰਬਾਬਵੇ ਖਿਲਾਫ਼ ਆਪਣੇ ਇਕ ਦਿਨਾ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ।[5]

ਦੂਜੇ ਮੈਚ ਵਿੱਚ ਚਾਹਲ ਨੇ ਸਿਰਫ਼ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਭਾਰਤ ਨੂੰ 8 ਵਿਕਟਾਂ ਨਾਲ ਜਿੱਤ ਦਵਾਈ। ਆਪਣੇ ਦੂਜੇ ਓਵਰ ਵਿਚ ਉਸਨੇ 109 ਕਿਮੀ/ਘੰਟੇ ਦੀ ਰਫ਼ਤਾਰ ਨਾਲ ਇੱਕ ਗੇਂਦ ਕੀਤੀ।[6] ਉਸਦੇ ਇਸ ਗੇਂਦਬਾਜ਼ੀ ਪ੍ਰਦਰਸ਼ਨ ਨੇ ਉਸਨੂੰ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਨ ਆਫ ਦ ਮੈਚ ਅਵਾਰਡ ਮਿਲਿਆ।

ਉਸਨੇ 18 ਜੂਨ 2016 ਨੂੰ ਹਰਾਰੇ ਵਿੱਚ ਜ਼ਿੰਬਾਬਵੇ ਦੇ ਖਿਲਾਫ਼ ਖੇਡ ਕੇ ਆਪਣੇ ਟੀ 20 ਅੰਤਰਰਾਸ਼ਟਰੀ (ਟੀ -20) ਕੈਰੀਅਰ ਸ਼ੁਰੂਆਤ ਕੀਤੀ ਸੀ।[7]

1 ਫ਼ਰਵਰੀ 2017 ਨੂੰ ਇੰਗਲੈਂਡ ਵਿਰੁੱਧ ਇੱਕ ਟੀ20ਆਈ ਮੁਕਾਬਲੇ ਵਿੱਚ 5 ਵਿਕਟਾਂ ਲਈਆਂ ਅਤੇ ਅਜਿਹਾ ਕਰਨ ਵਾਲਾ ਉਹ ਭਾਰਤ ਦਾ ਪਹਿਲਾ ਗੇਂਦਬਾਜ਼ ਬਣਿਆ ਅਤੇ ਉਸਦੇ ਉਸ ਮੈਚ ਦੇ ਅੰਕੜੇ 6/25 ਸਨ।[8] [9] ਯੁਜ਼ਵਿੰਦਰ ਚਾਹਲ ਟੀ20ਆਈ ਵਿੱਚ ਇੱਕ ਮੈਚ ਵਿੱਚ 5 ਅਤੇ 6 ਵਿਕਟਾਂ ਲੈਣ ਵਾਲਾ ਪਹਿਲਾ ਲੈੱਗ ਸਪਿਨਰ ਹੈ ਅਤੇ ਟੀ20ਆਈ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ ਦਾ ਰਿਕਾਰਡ (6/25) ਵੀ ਉਸੇ ਦੇ ਨਾਮ ਹੇਠ ਦਰਜ ਹੈ।

ਸਾਲ 2017 ਵਿੱਚ 23 ਟੀ20ਆਈ ਵਿਕਟਾਂ ਲੈ ਕੇ ਉਹ ਉਸ ਸਾਲ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ।[10]

18 ਜਨਵਰੀ 2019 ਨੂੰ ਆਸਟਰੇਲੀਆ ਵਿਰੁੱਧ 6/42 ਦੇ ਅੰਕੜਿਆਂ ਦੇ ਨਾਲ ਚਾਹਲ ਨੇ ਆਪਣਾ ਦੂਜਾ ਇੱਕ ਦਿਨਾ ਅੰਤਰਰਾਸ਼ਟਰੀ 5 ਵਿਕਟ ਹਾਲ ਕੀਤਾ। ਇਹ ਆਸਟ੍ਰੇਲੀਆ ਦੇ ਵਿਰੁੱਧ ਕਿਸੇ ਇੱਕ ਮੈਚ ਵਿੱਚ ਸਭ ਤੋਂ ਵਧੀਆ ਅੰਕੜੇ ਸਨ ਅਤੇ ਇਸਤੋਂ ਪਹਿਲਾਂ ਸਿਰਫ਼ ਅਜੀਤ ਅਗਰਕਰ ਹੀ ਸੀ ਜਿਸਨੇ ਅਜਿਹਾ ਕੀਤਾ ਸੀ। ਇਹ ਆਸਟ੍ਰੇਲੀਆ ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਹੀ ਐਮਸੀਜੀ ਵਿਚ ਇਕ ਭਾਰਤੀ ਸਪਿਨਰ ਦੁਆਰਾ ਸਭ ਤੋਂ ਵਧੀਆ ਅੰਕੜੇ ਵੀ ਸਨ। ਇਸ ਮੈਚ ਵਿਤੱਚ ਆਸਟ੍ਰੇਲੀਆ ਨੇ 48.5 ਓਵਰਾਂ ਵਿਚ 230 ਦੌੜਾਂ ਬਣਾਈਆਂ ਜਦਕਿ ਭਾਰਤ ਨੇ 7 ਵਿਕਟਾਂ ਨਾਲ ਇਸ ਮੁਕਾਬਲੇ ਨੂੰ ਜਿੱਤ ਕੇ ਆਸਾਨੀ ਨਾਲ ਇਸ ਦਾ ਪਿੱਛਾ ਕੀਤਾ ਜਿਸ ਵਿੱਚ ਮਹਿੰਦਰ ਸਿੰਘ ਧੋਨੀ ਅਤੇ ਕੇਦਾਰ ਜਾਧਵ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ।

ਅਪ੍ਰੈਲ 2019 ਵਿੱਚ ਉਸਨੂੰ 2019 ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ।[11] [12]

ਸ਼ਤਰੰਜ ਕੈਰੀਅਰ[ਸੋਧੋ]

ਚਾਹਲ ਨੇ ਵਿਸ਼ਵ ਯੂਥ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਹਾਲਾਂਕਿ ਉਸਨੇ ਪਿੱਛੋਂ ਇਸ ਖੇਡ ਨੂੰ ਛੱਡ ਦਿੱਤਾ ਸੀ ਜਦੋਂ ਉਸਨੂੰ ਕੋਈ ਸਪਾਂਸਰ ਨਾ ਮਿਲਿਆ।[13] [14] ਉਹ ਵਿਸ਼ਵ ਸ਼ਤਰੰਜ ਫੈਡਰੇਸ਼ਨ ਦੀ ਦਫ਼ਤਰੀ ਸਾਈਟ ਵਿੱਚ ਸੂਚੀਬੱਧ ਹੈ।[15]

ਹਵਾਲੇ[ਸੋਧੋ]

 1. "ESPNcricinfo - 25 Questions with Yuzvendra Chahal". M.youtube.com. Retrieved 2019-01-18.
 2. "Haryana Squad". Cricinfo. Retrieved 28 April 2019.
 3. "Yuzvendra Chahal Biography, Records, Achievements, Career & Stats". Sportskeeda.com. Retrieved 28 April 2019.
 4. "List of sold and unsold players". ESPN Cricinfo. Retrieved 27 January 2018.
 5. "India tour of Zimbabwe, 1st ODI: Zimbabwe v India at Harare, Jun 11, 2016". ESPN Cricinfo. Retrieved 11 June 2016.
 6. "Chahal breaks the 100 km/h-mark". ESPNcricinfo. Retrieved 13 June 2016.
 7. "India tour of Zimbabwe, 1st T20I: Zimbabwe v India at Harare, Jun 18, 2016". ESPN Cricinfo. Retrieved 18 June 2016.
 8. "Record bowling figures for India, and a near-record collapse from England". ESPN Cricinfo. Retrieved 1 February 2017.
 9. "England in India T20I Series, 2016–17 – 3rd T20I Scorecard". ESPNcricinfo. 1 February 2017. Retrieved 1 February 2017.
 10. "Most Wickets in Twenty20 Internationals in 2017". Stats.espncricinfo.com. Retrieved 31 December 2017.
 11. "Rahul and Karthik in, Pant and Rayudu out of India's World Cup squad". ESPN Cricinfo. Retrieved 15 April 2019.
 12. "Dinesh Karthik, Vijay Shankar in India's World Cup squad". International Cricket Council. Retrieved 15 April 2019.
 13. "From Checkmate to Howzatt: The journey of Yuzvendra Chahal - Times of India". The Times of India. Retrieved 2018-02-20.
 14. "Yuzvendra Chahal: Chess' loss was IPL's gain". Archived from the original on 6 May 2014. Retrieved 2014-05-06. {{cite web}}: Unknown parameter |dead-url= ignored (help)
 15. "Yuzvendra, S. Chahal FIDE Chess Profile - Players Arbiters Trainers". Ratings.fide.com. Retrieved 28 April 2019.