ਰਾਮੇਆਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਮੇਆਣਾ
ਰਾਮੇਆਣਾ is located in Punjab
ਰਾਮੇਆਣਾ
ਪੰਜਾਬ, ਭਾਰਤ ਵਿੱਚ ਸਥਿੱਤੀ
30°25′05″N 74°47′03″E / 30.417977°N 74.784263°E / 30.417977; 74.784263
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਰੀਦਕੋਟ
ਬਲਾਕਕੋਟਕਪੂਰਾ
ਉਚਾਈ185
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਫ਼ਰੀਦਕੋਟ

ਰਾਮੇਆਣਾ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ।[1]

ਇਤਿਹਾਸਕ ਪਿਛੋਕੜ[ਸੋਧੋ]

ਇਹ ਪਿੰਡ 1610 ਬਿਕ੍ਰਮੀ ਨੂੰ ਬਾਬਾ ਰਾਮਾ ਨਾਮ ਦੇ ਇੱਕ ਮਹਾਂਪੁਰਸ਼ ਨੇ ਵਸਾਇਆ ਸੀ। ਕਿਹਾ ਜਾਂਦਾ ਹੈ ਕਿ ਬਾਬਾ ਰਾਮਾ ਜੀ ਦਾ ਇੱਕ ਮਹਾਂਪੁਰਖ/ ਸੰਤ ਨਾਲ ਝਗੜਾ ਹੋ ਗਿਆ।ਸੰਤ/ਮਹਾਪੁਰਸ਼ ਨੇ ਬਾਬਾ ਰਾਮਾ ਜੀ ਨੂੰ ਸਰਾਪ ਦੇ ਦਿੱਤਾ। ਉਸ ਸੰਤ ਨੇ ਬਾਬਾ ਰਾਮਾ ਨੂੰ ਕਿਹਾ " ਬਾਬਾ ਰਾਮਾ ਤੇਰਾ ਉਜੜ ਵਸੇਬਾ ਗਾਮਾ", ਇਸ ਲਈ ਇਹ ਪਿੰਡ ਇੱਕ ਵਾਰ ਪੂਰੀ ਤਰਾਂ ਉੱਜੜ ਗਿਆ ਸੀ। ਪਿੰਡ ਦਾ ਨਾਮ ਬਾਬਾ ਰਾਮਾ ਦੇ ਨਾਮ ਤੇ ਪੈ ਗਿਆ । ਪਿੰਡ ਦੇ ਚੜ੍ਹਦੇ ਵਾਲੇ ਪਾਸੇ ਇੱਕ ਡੇਰਾ ਹੈ ਜਿਥੇ ਬਾਬਾ ਰਾਮਾ ਰਹਿੰਦੇ ਸਨ ਤੇ ਨਾਲ ਹੀ ਬਾਬਾ ਰਾਮਾ ਦੀ ਸਮਾਧ ਹੈ। ਇਹ ਪਿੰਡ ਮੁਗਲਬਾਦਸ਼ਾਹ ਨੇ ਗੁਰੂ ਹਰਸਹਾਹੇ ਦੇ ਸੋਢੀ ਅਮੀਰ ਸਿੰਘ ਦੇ ਵਡੇਰਿਆ ਨੂੰ ਦੇ ਦਿੱਤਾ। ਅਮੀਰ ਸਿੰਘ ਦੇ ਆਪਣੀ ਪਤਨੀ ਨਾਲ ਅਣਬਣ ਰਹਿੰਦੀ ਸੀ। ਉਸਨੇ ਇਹ ਪਿੰਡ ਆਪਣੀ ਪਤਨੀ ਨੂੰ ਦੇ ਦਿੱਤਾ ਸੀ ਜੋ 'ਮਾਈ' ਦੇ ਨਾਮ ਨਾਲ ਪ੍ਰਸਿੱਧ ਹੋਈ। ਉਸ ਨੇ ਆਪਣੇ ਪੇਕੇ ਪਿੰਡ ਸੁਖਨਾ (ਤਹਿ ਮੁਕਤਸਰ) ਤੋਂ ਆਪਣੇ ਭਰਾਵਾਂ ਤੇ ਪਿੰਡੋਂ ਹੋਰ ਕੌਮਾਂ ਨੂੰ ਲਿਆ ਕੇ ਪਿੰਡ ਨੂੰ ਆਬਾਦ ਕੀਤਾ। ਬਆਦ ਵਿੱਚ ਅੰਗਰੇਜਾ ਨੇ ਮੁਦਕੀ ਦੇ ਲੜਾਈ ਸਮੇਂ ਖੋਹ ਲਿਆ ਅਤੇ ਫਰੀਦਕੋਟ ਦੇ ਮਹਾਂ ਸਿੰਘ ਨੂੰ ਸਿੱਖ ਨਾਲ ਗਦਾਰੀ ਕਰਨ ਦੇ ਇਵਜਾਨੇ ਵਜੋਂ ਦੇ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੇ ਲੜਾਈ ਤੋਂ ਬਆਦ 1761 ਬਿਕ੍ਰਮੀ ਵਿੱਚ ਇਸ ਪਿੰਡ ਪਹੁੰਚੇ ਸੀ। ਗੁਰੁਦੁਆਰੇ ਦੇ ਪ੍ਰਧਾਨ ਦੇ ਦੱਸਣ ਮੁਤਾਬਕ ਇਥੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਆਜ਼ਾਦੀ ਤੋਂ ਪਹਿਲਾਂ ਕੀਰਤਨ ਕਰਿਆ ਕਰਦੇ ਸਨ।[2]

ਹਵਾਲੇ[ਸੋਧੋ]

  1. http://pbplanning.gov.in/districts/Kot%20Kapura.pdf
  2. ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 484.