ਲਹਿਰਾਗਾਗਾ
ਲਹਿਰਾਗਾਗਾ | |
---|---|
ਸ਼ਹਿਰ | |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਖੇਤਰ | |
• ਕੁੱਲ | 10 km2 (4 sq mi) |
ਉੱਚਾਈ | 69 m (226 ft) |
ਆਬਾਦੀ (2013) | |
• ਕੁੱਲ | 22,450 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਵੈੱਬਸਾਈਟ | www.lehragagahelpline.com |
ਲਹਿਰਾਗਾਗਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਕਸਬਾ ਅਤੇ ਮਿਊਂਸਿਪਲ ਕੌਂਸਲ ਹੈ। ਇਹ ਪੰਜਾਬ ਅਤੇ ਹਰਿਆਣਾ ਦੀ ਹੱਦ ਦੇ ਨਜ਼ਦੀਕ ਹੈ।ਇਸ ਤੋਂ ਹਰਿਆਣਾ 10 ਕਿ.ਮੀ. ਦੂਰ ਹੈ। ਲਹਿਰਾਗਾਗਾ ਇੱਕ ਸ਼ਹਿਰ ਹੈ ਅਤੇ ਭਾਰਤ ਦੇ ਪੰਜਾਬ ਰਾਜ ਵਿੱਚ ਸੰਗਰੂਰ ਜ਼ਿਲ੍ਹੇ 'ਚ ਇੱਕ ਮਿਊਂਸਿਪਲ ਕੌਂਸਲ ਹੈ। ਇਹ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਦੇ ਨੇੜੇ ਹੈ।ਹਰਿਆਣਾ ਤੋਂ ਲਹਿਰਾਗਾਗਾ ਤੱਕ ਦੀ ਦੂਰੀ 10 ਕਿਲੋਮੀਟਰ ਹੈ।ਇਸ ਨੂੰ ਇੱਕ ਰੇਲਵੇ ਸਟੇਸ਼ਨ ਪੈਂਦਾ ਹੈ। ਅੱਜ ਲਹਿਰਾਗਾਗਾ ਜ਼ਿਲਾ ਸੰਗਰੂਰ 'ਚ ਇੱਕ ਸਿੱਖਿਆ ਬਿੰਦੂ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇੱਥੇ ਕਈ ਵਿਦਿਅਕ ਕਾਲਜ ਵੀ ਹਨ।ਵਿਦਿਅਕ ਕੋਰਸ ਜਿਵੇਂ ਇੰਜੀਨੀਅਰਿੰਗ, ਬੀ.ਐਡ, ਨਰਸਿੰਗ, ਆਰਟ ਐਂਡ ਅਤੇ ਕਰਾਫਟ, ਇੰਜੀਨੀਅਰਿੰਗ ਅਤੇ ਟੈਕਨਾਲੋਜੀ (ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਅਧੀਨ ਪੰਜਾਬ ਵਿੱਚ 5 ਸਰਕਾਰੀ ਕਾਲਜ) ਵਿਚੋਂ ਇੱਕ ਬਾਬਾ ਹੀਰਾ ਸਿੰਘ ਭਠਲ ਇੰਸਟੀਚਿਊਟ ਲਹਿਰਾਗਾਗਾ ਹੈ, ਪਰ ਲਹਿਰਾਗਾਗਾ ਪੰਜਾਬ ਦੇ ਪਛੜੇ ਖੇਤਰ ਦੇ ਵਰਗ ਵਿੱਚ ਹੈ, ਪਰ ਇਹ ਦਿਨ ਵਿੱਚ ਇਸ ਨੂੰ ਉੱਚ ਦਰ ਨਾਲ ਵਿਕਾਸ ਕਰ ਰਿਹਾ ਹੈ। ਲਹਿਰਾਗਾਗਾ ਦੇ ਪੁਰਾਣੇ ਰੁਝਾਨ ਆਧੁਨਿਕ ਅਤੇ ਫੈਸ਼ਨੇਬਲ ਸੰਸਾਰ ਵਿੱਚ ਬਦਲ ਰਹੀ ਹੈ। ਲਹਿਰਾਗਾਗਾ ਨਗਰ ਦੇ ਨੌਜਵਾਨ ਪੀੜ੍ਹੀ ਨੂੰ ਸਿਖਲਾਈ ਸੰਸਥਾਨ, ਕਾਲਜ ਅਤੇ ਸ਼ਹਿਰ ਵਿੱਚ ਆਪਣੇ ਦਫ਼ਤਰ ਦੀ ਸਥਾਪਨਾ ਵੈੱਬ ਵਿਕਾਸ ਕੰਪਨੀ ਨਾਲ ਟਾਊਨ ਦੇ ਵਿਕਾਸ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਪੰਜਾਬ ਅੰਦਰ ਸਥਿਤ ਹੋਰ ਲੈਹਰਿਆਂ ਤੋਂ ਇਸ ਨੂੰ ਵੱਖਰੀ ਪਛਾਣ ਦੇਣ ਲਈ, ਇਸਦੇ ਨਾਮ ਨਾਲ ਗਾਗਾ (ਨਾਲ ਦਾ ਇੱਕ ਪਿੰਡ) ਜੋੜ ਕੇ ਇਸਦਾ ਨਾਮ ਸੋਧਿਆ ਗਿਆ।
ਇਤਿਹਾਸ
[ਸੋਧੋ]ਲਹਿਰਾਗਾਗਾ ਪਟਿਆਲੇ ਦੇ ਸ਼ਾਹੀ ਰਾਜ ਦਾ ਹਿੱਸਾ ਸੀ, ਜਿਸਦਾ ਨੀਂਹ ਪੱਥਰ ਬਾਬਾ ਆਲਾ ਸਿੰਘ ਦੁਆਰਾ ਰੱਖਿਆ ਗਿਆ ਸੀ। ਇਸ ਸਥਾਨ ਉੱਤੇ ਬਾਬਰੀ ਮੁਸਲਿਮ ਰਾਜੇ ਭਾਈ ਮਨੀ ਸਿੰਘ ਹੱਥੋਂ ਕੀਤੇ ਗਏ ਸਨ। ਉਸ ਤੋਂ ਬਾਅਦ, ਇੱਥੇ ਇੱਕ ਗੁਰੂਦੁਆਰਾ ਉਸਾਰਿਆ ਗਿਆ। ਇੱਥੇ, ਭਾਈ ਮਨੀ ਸਿੰਘ ਦੀ ਯਾਦ ਦੇ ਸਨਮਾਨ ਵਜੋਂ ਇੱਕ ਮੇਲਾ ਵੀ ਲਗਦਾ ਹੈ। ਲਹਿਰਾਗਾਗਾ ਦਾ ਨਾਮ ਮੋਹਨ ਗਰਗ ਦੁਆਰਾ ਰੱਖਿਆ ਗਿਆ ਸੀ। ਉਹ ਗਰੀਬ ਲੋਕਾਂ ਪ੍ਰਤਿ ਬਹੁਤ ਦਿਆਲੂ ਸੀ; ਜੇਕਰ ਕਿਸੇ ਨੂੰ ਕਿਸੇ ਤਰਾਂ ਦੀ ਸਮੱਸਿਆ ਹੁੰਦੀ ਸੀ, ਤਾਂ ਉਹ ਉਹਨਾਂ ਦੀ ਮਦਦ ਪੈਸੇ ਜਾਂ ਹੋਰ ਚੀਜ਼ਾਂ ਨਾਲ ਕਰਦਾ ਸੀ ਜਿਵੇਂ ਵੀ ਕਿਸੇ ਦੀ ਜ਼ਰੂਰਤ ਹੁੰਦੀ ਸੀ। ਇਸੇ ਲਈ ਕਿਹਾ ਜਾਂਦਾ ਹੈ ਕਿ, “ਲੈਹਰੋ ਲਹਿਰ ਸਮੁੰਦਰ ਆਏ ਜਾਏ ਮੋਹਨ ਕਾ ਵਾਸ ਇੰਦਰ ਬਰਸੇ ਅਪਣੀ ਰੁੱਤ ਔਰ ਮੋਹਨ ਚਾਰੋਂ ਮਾਸ...”
ਲਹਿਰਾਗਾਗਾ ਬਹੁਤ ਸਾਰੇ ਮੰਦਰਾਂ ਅਤੇ ਗੁਰੂਦੁਆਰਿਆਂ ਵਾਲਾ ਇੱਕ ਧਾਰਮਿਕ ਸ਼ਹਿਰ ਹੈ। ਇਹ ਉਹਨਾਂ ਮਿਡਲ-ਸ਼੍ਰੇਣੀ ਦੇ ਲੋਕਾਂ ਦਾ ਸ਼ਹਿਰ ਹੈ ਜਿਹਨਾਂ ਦਾ ਇੱਕ ਚੰਗਾ ਨੈਤਿਕ ਕੰਮਕਾਰ ਹੈ।
ਜਨ-ਸੰਖਿਅਕੀ
[ਸੋਧੋ]2013 ਤੱਕ ਭਾਰਤੀ ਜਨ-ਸੰਖਿਆ ਮੁਤਾਬਿਕ,[1] ਲੈਹਰਾਗਾਗਾ ਦੀ ਜਨਸੰਖਿਆ 22450 ਸੀ। ਪੁਰਸ਼ 53% ਅਤੇ ਔਰਤਾਂ 47% ਸਨ। ਲੈਹਰਾਗਾਗਾ ਦੀ ਲਿਟਰੇਸੀ (ਸਾਖਰਤਾ) ਦਰ 64% ਹੈ, ਜੋ ਰਾਸ਼ਟਰੀ ਸਾਖਰਤਾ ਦੀ ਔਸਤਨ ਦਰ 59.5% ਤੋਂ ਜਿਆਦਾ ਹੈ; ਪੁਰਸ਼ ਸਾਖਰਤਾ ਦਰ 70% ਅਤੇ ਔਰਤਾਂ ਦੀ ਸਾਖਰਤਾ ਦਰ 57% ਹੈ। ਲਹਿਰਾਗਾਗਾ ਅੰਦਰ, ਜਨਸੰਖਿਆ ਦਾ 13% ਹਿੱਸਾ 6 ਸਾਲ ਦੀ ਉਮਰ ਤੋਂ ਥੱਲੇ ਦੇ ਬੱਚਿਆਂ ਦਾ ਹੈ।
ਪ੍ਰਮੁੱਖ ਬਜ਼ਾਰ
[ਸੋਧੋ]ਮਾਹਰਾਜਾ ਅਗ੍ਰਸੇਨ ਮਾਰਕਿਟ: ਇਹ ਬਜ਼ਾਰ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਮੁੱਖ ਸ਼ਹਿਰੀ ਮੰਦਰ ਤੱਕ ਫੈਲਿਆ ਹੈ। ਰੋਜ਼ਾਨਾ ਵਰਤੋਂ ਦੇ ਸਾਰੇ ਸਮਾਨ ਵਾਸਤੇ ਦੁਕਾਨਾਂ ਹੋਣ ਕਾਰਨ, ਇਹ ਬਜ਼ਾਰ ਨੇੜੇ ਦੇ ਪਿੰਡਾਂ ਤੋਂ ਲੋਕਾਂ ਦੇ ਲਈ ਵੀ ਖਾਸਤੌਰ ਤੇ ਪ੍ਰਸਿੱਧ ਹੈ। ਤਿਓਹਾਰ ਦੇ ਸਮਿਆਂ ਦੌਰਾਨ, ਇਹ ਬਜ਼ਾਰ ਦੁਕਾਨਦਾਰਾਂ ਵੱਲੋਂ ਪ੍ਰਮੁੱਖ ਤੌਰ ਤੇ ਸਜਾਇਆ ਜਾਂਦਾ ਹੈ ਅਤੇ ਪ੍ਰਮੁੱਖ ਮੰਦਰ ਉੱਤੇ ਸਜਾਵਟ ਕੀਤੀ ਜਾਂਦੀ ਹੈ ਅਤੇ ਨੇੜੇ ਦਾ ਗੁਰੂਦੁਆਰਾ ਇਸ ਬਜ਼ਾਰ ਦੀ ਸੁੰਦਰਤਾ ਨੂੰ ਚਾਰ ਚੰਦ ਲਗਾ ਦਿੰਦਾ ਹੈ।
ਖਾਈ ਰੋਡ: ਇਹ ਸੜਕ ਛੋਟੀ ਨਦੀ (ਜਿਸਨੂੰ ਖਾਸ ਤੌਰ ਤੇ 'ਸੂਆ' ਕਿਹਾ ਜਾਂਦਾ ਹੈ) ਤੋਂ ਲੈ ਕੇ ਨੇੜੇ ਦੇ ਖਾਈ ਪਿੰਡ ਤੱਕ ਜਾਂਦੀ ਹੈ। ਇਹ ਸੜਕ ਲਹਿਰਾਗਾਗਾ ਅਤੇ ਪਾਤੜਾਂ ਸ਼ਹਿਰ ਸਮੇਤ ਲਹਿਰਾਗਾਗੇ ਦੇ ਪੂਰਬ ਵੱਲ ਦੇ ਪਿੰਡਾਂ ਨੂੰ ਜੋੜਨ ਵਾਲੀ ਪ੍ਰਮੁੱਖ ਸੰਪਰਕ ਸੜਕ ਹੈ। ਇਸ ਸੜਕ ਉੱਤੇ ਪ੍ਰਮੁੱਖ ਹਸਪਤਾਲ, ਵੈਬ-ਡਿਵੈਲਪਮੈਂਟ ਕੰਪਨੀਆਂ ਅਤੇ ਨਿੱਤ-ਵਰਤੋਂ ਦੇ ਸਮਾਨ ਲਈ ਦੁਕਾਨਾਂ ਹਨ।
ਫਰਨੀਚਰ ਮਾਰਕਿਟ: ਇਹ ਮਾਰਕਿਟ ਗਾਗਾ ਰੋਡ ਉੱਤੇ ਸਥਿਤ ਹੈ ਅਤੇ ਲੰਬੇ ਅਰਸੇ ਤੋਂ ਅਪਣੇ ਉੱਚ ਕਿਸਮ ਦੇ ਫਰਨੀਚਰ ਲਈ ਮਸ਼ਹੂਰ ਹੈ। ਇਹ ਬਜ਼ਾਰ ਸਾਰੇ ਖੇਤਰ ਵਾਸਤੇ ਸਭ ਤੋਂ ਪਸੰਦੀਦਾ ਬਜ਼ਾਰ ਹੈ ਕਿਉਂਕਿ ਇੱਥੇ ਉਪਲਬਧ ਫਰਨੀਚਰ ਚੰਗਾ ਹੋਣ ਦੇ ਨਾਲ ਨਾਲ ਸਸਤਾ ਵੀ ਹੁੰਦਾ ਹੈ।
ਰਾਮੇ ਵਾਲੀ ਖੂਹੀ:ਇਹ ਬਜ਼ਾਰ ਫਰਨੀਚਰ ਮਾਰਕਿਟ ਦੇ ਨਾਲ ਹੀ ਲਗਦਾ ਹੈ। ਇਸ ਬਜ਼ਾਰ ਵਿੱਚ ਹਰੇਕ ਕਿਸਮ ਦੀ ਐਕਸੈੱਸਰੀ (ਸਹਾਇਕ ਵਸਤੂਆਂ) ਉਪਲਬਧ ਹੈ। ਇਸ ਨੂੰ ਸਬਜ਼ੀ ਮੰਡੀ ਵੀ ਕਿਹਾ ਜਾਂਦਾ ਹੈ। ਰਾਮੇ ਵਾਲੀ ਖੂਹੀ ਤੋਂ ਇੱਕ ਸੜਕ ਜੁੜਦੀ ਹੈ ਜਿਸਦਾ ਨਾਮ ਗਊਸ਼ਾਲਾ ਰੋਡ ਹੈ ਜੋ ਲੈਹਰਾ ਪੁਲਿਸ ਥਾਣੇ ਤੱਕ ਜਾਂਦੀ ਹੈ।
ਪੰਜਾਬੀ ਕਲੌਨੀ ਰੋਡ: ਇਹ ਸੜਕ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਨੂੰ ਜੋੜਦੀ ਹੈ। ਇਸ ਲਈ ਇਹ ਇੱਕ ਵਿਅਸਤ ਸੜਕ ਹੈ। ਇਹ ਪੰਜਾਬੀ ਕਲੌਨੀ ਅੰਦਰ ਸਥਿਤ ਹੈ ਅਤੇ ਇਸੇ ਕਰਕੇ ਇਸਦਾ ਨਾਮ ਪੰਜਾਬੀ ਕਲੌਨੀ ਰੋਡ ਰੱਖਿਆ ਗਿਆ ਹੈ।
ਸੱਭਿਆਚਾਰਕ ਅਤੇ ਸਮਾਜਿਕ
[ਸੋਧੋ]ਲਹਿਰਾਗਾਗੇ ਅੰਦਰ ਰੇਲਵੇ ਸਟੇਸ਼ਨ, ਡਾਕ-ਖਾਨਾ ਅਤੇ GPF ਲੈਹਰੇਗਾਗੇ ਦੇ ਲੋਕਾਂ ਵਾਸਤੇ ਮਸ਼ਹੂਰ ਸਥਾਨ ਹਨ। ਸਵੇਰੇ ਅਤੇ ਸ਼ਾਮ ਵੇਲੇ, ਲੋਕ ਉੱਥੇ ਸੈਰ ਕਰਨਾ ਪਸੰਦ ਕਰਦੇ ਹਨ ਅਤੇ ਬਹੁਤ ਸਾਰੇ ਲੋਕ ਅਜਿਹਾ ਕਰਦੇ ਹਨ। ਰੇਲਵੇ ਸਟੇਸ਼ਨ ਨੂੰ ਅਕਸਰ ਇੱਕ ਪਾਰਕ ਦੀ ਤਰਾਂ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ।
ਧਾਰਮਿਕ ਸਥਾਨ
[ਸੋਧੋ]ਲਹਿਰਾਗਾਗੇ ਦੇ ਵਸਨੀਕ ਬਹੁਤ ਧਾਰਮਿਕ ਲੋਕਾਂ ਦੇ ਤੌਰ ਤੇ ਜਾਣੇ ਜਾਂਦੇ ਹਨ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਕਿ ਕੋਈ ਤਿਓਹਾਰ ਕਿਸ ਧਰਮ ਨਾਲ ਸਬੰਧ ਰੱਖਦਾ ਹੈ, ਸ਼ਹਿਰ ਦੇ ਸਾਰੇ ਵਸਨੀਕ ਸਤਿਕਾਰ ਨਾਲ ਸਾਰੇ ਤਿਓਹਾਰਾਂ ਅਤੇ ਗਤੀਵਿਧੀਆਂ ਵਿੱਚ ਯੋਗਦਾਨ ਪਾਉਂਦੇ ਹਨ। ਸ਼ਹਿਰ ਦੇ ਪ੍ਰਮੁੱਖ ਧਾਰਮਿਕ ਸਥਾਨ ਅੱਗੇ ਲਿਖੇ ਹਨ;
ਸਨਾਤਨ ਧਰਮ ਮੰਦਰ: ਇਹ ਮੰਦਰ ਮੁੱਖ ਬਜ਼ਾਰ ਵਿਖੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤੋਂ ਲੱਗਪਗ .4 km ਅਤੇ ਬੱਸ ਅੱਡੇ ਤੋਂ ਤਕਰੀਬਨ 1 km ਦੂਰ ਸਥਿਤ ਹੈ। ਰੇਲਵੇ ਸਟੇਸ਼ਨ ਤੇ ਖੜਕੇ ਮੰਦਰ ਉੱਤੇ ਦਾ ਸ੍ਰਿੰਗਾਰ ਦੇਖਿਆ ਜਾ ਸਕਦਾ ਹੈ।
ਮੁੱਖ ਗੁਰੂਦੁਆਰਾ: ਗੁਰੂਦੁਆਰਾ ਵੀ ਰੇਲਵੇ ਸਟੇਸ਼ਨ ਦੇ ਨੇੜੇ ਹੀ ਸਥਿਤ ਹੈ ਅਤੇ ਇਹ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ, ਸਕੂਲ, ਲੈਹਰਾਗਾਗਾ ਦੇ ਨੇੜੇ ਸਥਿਤ ਹੈ।
ਹੈ। ਹਨੂਮਾਨ ਮੰਦਰ: ਇਹ ਹੁਣੇ ਬਣਿਆ ਮੰਦਰ ਲੈਹਰਾਗਾਗਾ-ਜਾਖਲ ਹਾਈਵੇ ਉੱਤੇ ਸਥਿਤ ਹੈ ਅਤੇ ਸ਼ਹਿਰ ਦੀ ਹੱਦ ਤੋਂ ਲੱਗਪਗ 1 km ਦੀ ਦੂਰੀ ਉੱਤੇ ਹੈ। ਸਾਰੀਆਂ ਅਜੋਕੀਆਂ ਸੁਵਿਧਾਵਾਂ ਨਾਲ ਬਣਿਆ ਹੋਣ ਕਰਕੇ ਇਹ ਨਵੀਨ ਮੰਦਰ ਮਸ਼ਹੂਰ ਹੈ।
ਸ਼ਿਵ ਦੁਰਗਾ ਮੰਦਰ: ਇਹ ਮੰਦਰ ਗਾਗੇ ਵਾਲੇ ਪਾਸੇ ਵੱਲ ਸਥਿਤ ਹੈ ਅਤੇ ਇਹ ਅਪਣੇ ਮਹਾਸ਼ਿਵਰਾਤਰੀ ਤਿਓਹਾਰਾਂ ਨੂੰ ਮਨਾਓਣ ਕਾਰਨ ਪ੍ਰਸਿੱਧ ਹੈ। ਇਸ ਮੰਦਰ ਵਿੱਚ ਸ਼ਨੀਦੇਵ ਮੰਦਰ ਅਤੇ ਸਾਈਂ ਮੰਦਰ ਵੀ ਬਣੇ ਹਨ।
ਬਾਬਾ ਮਸਤ ਰਾਮ ਸਮਾਧ: ਇਹ ਮੰਦਰ ਲੈਹਰਾਗਾਗਾ-ਖਾਈ ਪਿੰਡ ਸੜਕ ਉੱਤੇ ਸਥਿਤ ਹੈ। ਇਹ ਮੰਦਰ ਸ਼ਹਿਰ ਦੇ ਸਭ ਤੋਂ ਜਿਆਦਾ ਪੁਰਾਤਨ ਮੰਦਰਾਂ ਵਿੱਚੋਂ ਇੱਕ ਹੈ। ਪੁਰਾਣੇ ਬਿਜਲੀ ਘਰ ਤੋਂ ਉਲਟ ਪਾਸੇ ਸਥਿਤ ਇਹ ਮੰਦਰ ਰੇਲਵੇ ਸਟੇਸ਼ਨ ਤੋਂ ਲੱਗਪਗ 1 km ਦੂਰੀ ਉੱਤੇ ਹੈ। ਇਹ ਮੰਦਰ ਮੁੱਖ ਤੌਰ ਤੇ ਐਤਵਾਰ ਨੂੰ ਲੋਕਾਂ ਲਈ ਦਰਸ਼ਨ ਸਥਾਨ ਬਣਦਾ ਹੈ ਅਤੇ ਖਾਸਕਰ ਔਰਤਾਂ ਵਾਸਤੇ ਇਹ ਪ੍ਰਸਿੱਧ ਮੰਦਰ ਹੈ।
ਕਾਲੀ ਮਾਤਾ ਮੰਦਰ: ਇਹ ਫਰਨੀਚਰ ਮਾਰਕਿਟ ਅੰਦਰ ਸਥਿਤ ਹੈ ਅਤੇ ਇਹ ਬੁੱਢੀ ਮਾਤਾ ਮੰਦਰ ਅਤੇ ਫੂਲਨ ਦਾਹ ਮਾਤਾ ਮੰਦਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ।
ਬਾਲਮੀਕੀ ਮੰਦਰ:ਇਹ ਚੈਨਪੁਰਾ ਬਸਤੀ ਵਿੱਚ ਸਥਿਤ ਹੈ
ਬਸੰਤੀ ਮਾਤਾ, ਕਲਾਰਾਂ ਵਾਲੀ ਮਾਤਾ ਮੰਦਰ:ਇਹ ਦੋਵੇਂ ਮੰਦਰ ਸ੍ਰੀ ਐੱਸ.ਡੀ.ਐੱਸ.ਐੱਸ ਸਕੂਲ ਨੇੜੇ ਰੇਲਵੇ ਸਟੇਸ਼ਨ ਉੱਤੇ ਸਥਿਤ ਹਨ।
ਖੇਤਰ ਦਾ ਸਿੱਖਿਆ ਧੁਰਾ
[ਸੋਧੋ]ਅੱਜਕੱਲ ਲਹਿਰਾਗਾਗਾ, ਜ਼ਿਲ੍ਹੇ ਵਿੱਚ ਹੀ ਨਹੀਂ ਸਗੋਂ ਪੰਜਾਬ ਦੇ ਮਾਲਵੇ ਖੇਤਰ ਅੰਦਰ ਵੀ ਇੱਕ ਮਸ਼ਹੂਰ ਸਿੱਖਿਆ ਧੁਰੇ ਦੇ ਤੌਰ ਤੇ ਜਾਣਿਆ ਜਾਣ ਲੱਗਾ ਹੈ। ਸ਼ਹਿਰ ਅੰਦਰਲੇ ਬਹੁਤ ਸਾਰੀ ਗਿਣਤੀ ਦੇ ਕਾਲਜਾਂ ਦੀ ਉਪਲਬਧਤਾ ਕਾਰਨ ਅਜਿਹਾ ਹੈ। ਲੱਗਪਗ ਹਰੇਕ ਸਟ੍ਰੀਮ ਨਾਲ ਸਬੰਧਤ ਕਾਲਜ ਹਨ ਚਾਹੇ ਉਹ ਪੌਲੀਟੈਕਨਿਕ ਹੋਣ ਜਾਂ ਇੰਜਨਿਅਰਿੰਗ, ਫਾਰਮੇਸੀ, ਆਰਟਸ, ਸਾਇੰਸ, ਨਰਸਿੰਗ, ਬੀ.ਐਡ, ਆਰਟ ਐਂਡ ਕ੍ਰਾਫਟ, ਜਾਂ ਕਾਮਰਸ ਹੋਵੇ।
ਬੈਂਕ
[ਸੋਧੋ]ਲਹਿਰਾਗਾਗਾ ਅੰਦਰ ਕਈ ਬੈਂਕ ਹਨ ਜਿਵੇਂ ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਔਫ ਪਟਿਆਲਾ, ਕੋ-ਔਪਰੇਟਿਵ ਬੈਂਕ, ਐਚਡੀਏੱਫਸੀ ਬੈਂਕ, ਆਈਸੀਆਈਸੀਆਈ ਬੈਂਕ, ਪੰਜਾਬ ਐਂਡ ਸਿੰਧ ਬੈਂਕ ਅਤੇ ਐਕਸਿਸ ਬੈਂਕ
ਨਜ਼ਦੀਕੀ ਪਿੰਡ
[ਸੋਧੋ]- ਹਰਿਆਊ,
- ਚੰਗਾਲੀਵਾਲਾ,
- ਰਾਮਪੁਰਾ ਜਵਾਹਰਵਾਲਾ,
- ਫਤਿਹਗੜ੍ਹ
- ਲਹਿਲ ਕਲਾਂ
- ਲੇਹਲ ਖੁਰਦ,
- ਬੱਲਰਾਂ,
- ਖੰਡੇਵਾਦ,
- ਕਾਲਬੰਜਾਰਾ,
- ਭੁਟਾਲ ਕਲਾਂ,
- ਅੜਕਵਾਸ,
- ਖੋਖਰ,
- ਖਾਈ
- ਗਾਗਾ
ਹਵਾਲੇ
[ਸੋਧੋ]- ↑ "Census of India 2013: Data from the 2013 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.