੨੫ ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧ ੧੨ ੧੩ ੧੪
੧੫ ੧੬ ੧੭ ੧੮ ੧੯ ੨੦ ੨੧
੨੨ ੨੩ ੨੪ ੨੫ ੨੬ ੨੭ ੨੮
੨੯ ੩੦ ੩੧
੨੦੧੫

੨੫ ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 84ਵਾਂ (ਲੀਪ ਸਾਲ ਵਿੱਚ 85ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 281 ਦਿਨ ਬਾਕੀ ਹਨ।

ਵਾਕਿਆ[ਸੋਧੋ]

 • 421ਵੀਨਿਸ ਸ਼ਹਿਰ ਦੀ ਨੀਂਹ ਰੱਖੀ ਗਈ ਜੋ ਪਹਿਲਾਂ ਇਹ ਇਕ ਆਜ਼ਾਦ ਦੇਸ਼ ਸੀ ਪਰ ਹੁਣ ਇਹ ਇਟਲੀ ਮੁਲਕ ਦਾ ਇਕ ਸ਼ਹਿਰ ਹੈ।
 • 1807ਬਰਤਾਨਵੀ ਪਾਰਲੀਮੈਂਟ ਨੇ ਗ਼ੁਲਾਮਾਂ ਦੇ ਵਪਾਰ 'ਤੇ ਪਾਬੰਦੀ ਲਾਈ।
 • 1821ਯੂਨਾਨ ਨੇ ਟਰਕੀ ਤੋਂ ਆਜ਼ਾਦੀ ਹਾਸਲ ਕੀਤੀ। ਸਿਕੰਦਰ ਵੇਲੇ ਅੱਧੀ ਦੁਨੀਆਂ 'ਤੇ ਰਾਜ ਕਰਨ ਵਾਲਾ ਯੂਨਾਨ ਪੰਦਰਵੀਂ ਸਦੀ ਵਿਚ ਮੁਸਲਿਮ ਔਟੋਮਨ ਕੌਮ ਦੇ ਕਬਜ਼ੇ ਵਿਚ ਆ ਗਿਆ ਸੀ ਤੇ ਫਿਰ ਕਾਫ਼ੀ ਸਾਲ ਇਹ ਟਰਕੀ ਦਾ ਗ਼ੁਲਾਮ ਵੀ ਰਿਹਾ। ਅਖ਼ੀਰ 350 ਸਾਲ ਤੋਂ ਵਧ ਦੀ ਗ਼ੁਲਾਮੀ ਮਗਰੋਂ ਆਜ਼ਾਦ ਹੋਇਆ।
 • 1975ਸਊਦੀ ਅਰਬ ਦੇ ਬਾਦਸ਼ਾਹ ਫ਼ੈਸਲ ਨੂੰ ਉਸ ਦੇ ਇਕ ਭਤੀਜੇ ਨੇ ਗੋਲੀ ਮਾਰ ਕੇ ਮਾਰ ਦਿਤਾ (ਕਾਤਲ ਨੂੰ ਜੂਨ ਵਿਚ ਸਿਰ ਕਲਮ ਕਰਨ ਦੀ ਸਜ਼ਾ ਦਿਤੀ ਗਈ)।
 • 1664ਗੁਰੂ ਹਰਿਕ੍ਰਿਸ਼ਨ ਜੀ ਸਾਹਿਬ ਦੀ ਔਰੰਗਜ਼ੇਬ ਨਾਲ ਲਾਲ ਕਿਲ੍ਹੇ ਵਿਚ ਮੁਲਾਕਾਤ ਹੋਈ।
 • 1921– ਸਿੱਖ ਐਜੂਕੇਸ਼ਨਲ ਕਾਨਫ਼ਰੰਸ, ਹੁਸ਼ਿਆਰਪੁਰ ਵਿਚ 25 ਤੋਂ 27 ਮਾਰਚ ਤਕ ਹੋਈ। ਕੁੱਝ ਖਾੜਕੂ ਸਿੱਖ (ਜਿਨ੍ਹਾਂ ਨੇ ਮਗਰੋਂ ਬੱਬਰ ਅਕਾਲੀ ਦਲ ਬਣਾਇਆ) ਪਹਿਲੀ ਵਾਰ ਇਸ ਮੌਕੇ ਮਿਲੇ।
 • 1940– ਧੰਨਾ ਸਿੰਘ ਬਹਿਬਲਪੁਰ, ਬੱਬਰ ਅਕਾਲੀ ਲਹਿਰ ਦਾ ਇਕ ਵੱਡਾ ਥੰਮ੍ਹ ਸੀ। ਉਸ ਦੀ ਸ਼ਹੀਦੀ ਵਾਲੇ ਦਿਨ ਮੁਖ਼ਬਰੀ, ਕਰਮ ਸਿੰਘ ਮੰਨਣਹਾਣਾ ਨੇ ਕੀਤੀ ਸੀ। ਉਹ 17 ਸਾਲ ਬਚਿਆ ਰਿਹਾ। ਉਸ ਨੂੰ ਅਜਾਇਬ ਸਿੰਘ (ਦਾਖਾ, ਲੁਧਿਆਣਾ) ਅਤੇ ਬਚਿੰਤ ਸਿੰਘ (ਢੁੰਢਾਲੀ, ਫਗਵਾੜਾ ਕੋਲ) ਨੇ ਕਤਲ ਕਰ ਦਿਤਾ।
 • 1940ਗ਼ਦਰ ਲਹਿਰ ਵਿਚ ਉਮਰ ਕੈਦ ਕੱਟਣ ਮਗਰੋਂ ਭਾਈ ਰਣਧੀਰ ਸਿੰਘ, ਅਕਾਲ ਤਖ਼ਤ 'ਤੇ ਹਾਜ਼ਰ ਹੋਏ ਜਿਥੇ ਉਨ੍ਹਾਂ ਨੂੰ ਸਿਰੋਪਾਉ ਬਖ਼ਸ਼ਿਸ਼ ਕੀਤਾ ਗਿਆ।
 • 1970ਫ਼ਤਹਿ ਸਿੰਘ ਨੂੰ ਨਾਰਾਜ਼ ਕਰਨ ਕਾਰਨ ਜਸਟਿਸ ਗੁਰਨਾਮ ਸਿੰਘ ਸਰਕਾਰ ਤੋੜੀ ਗਈ। ਰਾਜ ਸਭਾ ਦੀਆਂ ਕੁੱਝ ਸੀਟਾਂ ਦੀਆਂ ਚੋਣਾਂ ਆ ਗਈਆਂ। ਗਿਣਤੀ ਮੁਤਾਬਕ ਅਕਾਲੀਆਂ ਨੂੰ ਦੋ ਸੀਟਾਂ ਮਿਲ ਸਕਦੀਆਂ ਸਨ। ਫ਼ਤਹਿ ਸਿੰਘ ਨੇ ਸੰਤੋਖ ਸਿੰਘ ਅਤੇ ਟੌਹੜਾ ਨੂੰ ਉਮੀਦਵਾਰ ਨਾਮਜ਼ਦ ਕਰ ਦਿਤਾ। ਇਸ 'ਤੇ ਗਿਆਨੀ ਭੁਪਿੰਦਰ ਸਿੰਘ ਨੇ ਆਜ਼ਾਦ ਤੌਰ 'ਤੇ ਚੋਣ ਲੜਨ ਦਾ ਐਲਾਨ ਕਰ ਦਿਤਾ। ਚੋਣ ਵਿਚ ਗੁਰਨਾਮ ਸਿੰਘ ਨੇ ਅੰਦਰੋ-ਅੰਦਰੀ ਭੂਪਿੰਦਰ ਸਿੰਘ ਦੀ ਮਦਦ ਕੀਤੀ ਅਤੇ ਉਹ ਜਿੱਤ ਗਿਆ। ਇਸੇ ਦਿਨ ਐਪਰੋਪ੍ਰੀਏਸ਼ਨ ਬਿਲ ਪੇਸ਼ ਹੋਣਾ ਸੀ। ਪਰ ਵਿੱਤ ਮੰਤਰੀ ਬਲਵੰਤ ਸਿੰਘ ਨੇ ਬਿਲ ਪੇਸ਼ ਕਰਨ ਤੋਂ ਇਨਕਾਰ ਕਰ ਦਿਤਾ। ਗੁਰਨਾਮ ਸਿੰਘ ਨੇ ਆਪ ਉਠ ਕੇ ਬਿਲ ਪੇਸ਼ ਕਰ ਦਿਤਾ ਜੋ 22 ਦੇ ਮੁਕਾਬਲੇ 44 ਵੋਟਾਂ ਨਾਲ ਫ਼ੇਲ੍ਹ ਹੋ ਗਿਆ। ਅਗਲੇ ਦਿਨ ਸ਼ਾਮ ਨੂੰ ਸਾਢੇ ਸੱਤ ਵਜੇ ਗੁਰਨਾਮ ਸਿੰਘ ਨੇ ਅਸਤੀਫ਼ਾ ਭੇਜ ਦਿਤਾ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ।
 • 1972– ਜਥੇਦਾਰ ਮੋਹਨ ਸਿੰਘ ਤੁੜ, ਅਕਾਲੀ ਦਲ ਦਾ ਕਾਇਮ ਮੁਕਾਮ ਪ੍ਰਧਾਨ ਬਣੇ।
 • 1981ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 'ਸਿੱਖ ਇਕ ਕੌਮ ਹਨ' ਦਾ ਮਤਾ ਪਾਸ ਕੀਤਾ। ਚੀਫ਼ ਖਾਲਸਾ ਦੀਵਾਨ ਨੇ ਸਾਲਾਨਾ 'ਸਿੱਖ ਐਜੂਕੇਸ਼ਨਲ ਕਾਨਫ਼ਰੰਸ' ਦੇ ਮੌਕੇ 15 ਮਾਰਚ, 1981 ਦੇ ਸੈਸ਼ਨ ਵਿਚ 'ਸਿੱਖ ਇਕ ਵਖਰੀ ਕੌਮ ਹਨ' ਅਤੇ 'ਸਿੱਖਾਂ ਨੂੰ ਯੂ.ਐਨ.ਓ. ਵਿਚ ਐਸੋਸੀਏਟ ਮੈਂਬਰਸ਼ਿਪ ਦਿਤੀ ਜਾਵੇ' ਦਾ ਮਤਾ ਪਾਸ ਕੀਤਾ। ਕੁੱਝ ਦਿਨ ਮਗਰੋਂ ਚੀਫ਼ ਖ਼ਾਲਸਾ ਦੀਵਾਨ ਨੇ ਇਹ ਮਤਾ ਵਾਪਸ ਲੈ ਲਿਆ ਸੀ। ਜਦ ਚੀਫ਼ ਖ਼ਾਲਸਾ ਦੀਵਾਨ ਨੇ ਕਮਜ਼ੋਰੀ ਵਿਖਾਈ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 'ਸਿੱਖ ਇਕ ਕੌਮ ਹਨ' ਦਾ ਮਤਾ ਪਾਸ ਕੀਤਾ।

ਛੁੱਟੀਆਂ[ਸੋਧੋ]

ਜਨਮ[ਸੋਧੋ]