27 ਸਤੰਬਰ
ਦਿੱਖ
(੨੭ ਸਤੰਬਰ ਤੋਂ ਮੋੜਿਆ ਗਿਆ)
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
27 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 270ਵਾਂ (ਲੀਪ ਸਾਲ ਵਿੱਚ 271ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 95 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1621 – ਰੁਹੀਲਾ ਦੀ ਲੜਾਈ ਦੀ ਲੜਾਈ ਸਿੱਖਾਂ ਅਤੇ ਮੁਗਲਾ ਵਿਚਕਾਰ ਹੋਈ।
- 1821 – ਮੈਕਸੀਕੋ ਨੂੰ ਸਪੇਨ ਤੋਂ ਅਜ਼ਾਦੀ ਮਿਲੀ।
- 1905 – ਅਲਬਰਟ ਆਈਨਸਟਾਈਨ ਦਾ ਖੋਜ ਪੇਪਰ ਅਤੇ ਸਮੀਕਰਨ E=mc² ਛਪੇ।
- 2008 – ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹਾ ਦਾ ਨਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਰੱਖਿਆ।
ਜਨਮ
[ਸੋਧੋ]- 1871 – ਇਤਾਲਵੀ ਲੇਖਿਕਾ ਗਰਾਸੀਆ ਦੇਲੇਦਾ ਦਾ ਜਨਮ।
- 1906 – ਅੰਗਰੇਜ਼ੀ ਸਾਹਿਤਕ ਆਲੋਚਕ ਅਤੇ ਕਵੀ ਵਿਲੀਅਮ ਐਂਪਸਨ ਦਾ ਜਨਮ।
- 1924 – ਯਹੂਦੀ-ਅਮਰੀਕੀ ਸੰਸਕ੍ਰਿਤਕ ਮਾਨਵਵਿਗਿਆਨੀ ਅਤੇ ਲੇਖਕ ਅਰਨੈਸਟ ਬੈਕਰ ਦਾ ਜਨਮ।
- 1931 – ਹਿੰਦੀ ਅਤੇ ਉਰਦੂ ਦਾ ਕਵੀ ਅਤੇ ਗਜਲਕਾਰ ਦੁਸ਼ਿਅੰਤ ਕੁਮਾਰ ਦਾ ਜਨਮ।
- 1933 – ਪੇਰੂ ਦੀ ਔਰਤ ਜੋ ਚਿਕਿਤਸਾ ਦੇ ਇਤਿਹਾਸ ਵਿੱਚ ਦੁਨੀਆ ਦੀ ਸਭ ਤੋਂ ਛੋਟੀ ਮਾਂ ਬਣੀ ਲੀਨਾ ਮੇਡੀਨਾ ਦਾ ਜਨਮ।
- 1948 – ਸਲੋਵਾਕੀਆ ਦਾ ਲੇਖਕ, ਪੱਤਰਕਾਰ, ਰਾਜਦੂਤ ਅਤੇ ਸਿਆਸਤਦਾਨ ਜੋਜ਼ਫ ਬਨਾਸ਼ ਦਾ ਜਨਮ।
- 1953 – ਪੰਜਾਬੀ ਗਲਪਕਾਰ, ਲੰਬੀ ਕਹਾਣੀ ਵਾਲਾ ਕਹਾਣੀਕਾਰ ਕੁਲਜੀਤ ਮਾਨ ਦਾ ਜਨਮ।
- 1960 – ਪੰਜਾਬੀ ਲੇਖਕ, ਕਵੀ ਅਤੇ ਸਾਹਿਤਕ ਤੇ ਦਾਰਸ਼ਨਿਕ ਪੁਸਤਕਾਂ ਦੇ ਅਨੁਵਾਦਕ ਪਰਮਿੰਦਰ ਸੋਢੀ ਦਾ ਜਨਮ।
- 1982 – ਪਾਕਿਸਤਾਨੀ ਟੀਵੀ ਤੇ ਫਿਲਮ ਅਦਾਕਾਰਾ ਆਇਸ਼ਾ ਖਾਨ ਦਾ ਜਨਮ।
- 1991 – ਰੋਮਾਨੀਆ ਦੀ ਟੈਨਿਸ ਖਿਡਾਰੀ ਸਿਮੋਨਾ ਹਾਲੇਪ ਦਾ ਜਨਮ।
ਦਿਹਾਂਤ
[ਸੋਧੋ]- 1833 – ਭਾਰਤ ਦਾ ਧਰਮ, ਸਮਾਜ ਅਤੇ ਸਿੱਖਿਆ ਸੁਧਾਰਕ ਰਾਜਾ ਰਾਮਮੋਹਨ ਰਾਏ ਦਾ ਦਿਹਾਂਤ।
- 1989 – ਪੰਜਾਬ ਦਾ ਦਲਿਤ ਵਰਗ ਦੇ ਅਨੁਭਵਾਂ ਨੂੰ ਲੋਕ ਬੋਲੀ ਵਿੱਚ ਪੇਸ਼ਕਰਤਾ ਲੋਕ ਕਵੀ ਗੁਰਦਾਸ ਰਾਮ ਆਲਮ ਦਾ ਜਨਮ।
- 1895 – ਫਰਾਂਸ ਰਸਾਇਣ ਵਿਗਿਆਨੀ ਲੁਈ ਪਾਸਚਰ ਦਾ ਦਿਹਾਂਤ।
- 1996 – ਅਫਗਾਨਿਸਤਾਨ ਦੇ ਰਾਸ਼ਟਰਪਤੀ ਮੁਹੰਮਦ ਨਜੀਬਉੱਲਾ ਦਾ ਦਿਹਾਂਤ।
- 2008 – ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਪਿਠ ਵਰਤੀ ਗਾਇਕ ਮਹਿੰਦਰ ਕਪੂਰ ਦਾ ਦਿਹਾਂਤ।
- 2011 – ਉੱਘੇ ਰੰਗਕਰਮੀ, ਲੋਕ ਰੰਗਮੰਚ, ਨੁੱਕੜ ਨਾਟਕਾਂ ਅਤੇ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ ਗੁਰਸ਼ਰਨ ਸਿੰਘ ਦਾ ਦਿਹਾਂਤ।