2 ਜੁਲਾਈ
ਦਿੱਖ
(੨ ਜੁਲਾਈ ਤੋਂ ਮੋੜਿਆ ਗਿਆ)
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
ਗ੍ਰੈਗਰੀ ਕਲੰਡਰ ਦੇ ਮੁਤਾਬਕ 2 ਜੁਲਾਈ ਸਾਲ ਦਾ 183ਵਾਂ (ਲੀਪ ਸਾਲ ਵਿੱਚ 184ਵਾਂ) ਦਿਨ ਹੁੰਦਾ ਹੈ। ਇਸ ਤੋਂ ਬਾਅਦ ਸਾਲ ਦੇ 182 ਦਿਨ ਬਾਕੀ ਰਹਿ ਜਾਂਦੇ ਹਨ।
ਵਾਕਿਆ
[ਸੋਧੋ]- 1940 – ਭਾਰਤ ਵਿੱਚ ਬਰਤਾਨੀਆ ਹਕੂਮਤ ਨੇ ਸੁਭਾਸ਼ ਚੰਦਰ ਬੋਸ ਨੂੰ ਗ੍ਰਿਫ਼ਤਾਰ ਕਰਕ ਕੇ ਉਸ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ।
- 1966– ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਨੀਂਹ ਪੱਥਰ ਭਾਰਤ ਦੇ ਉਪ-ਰਾਸ਼ਟਰਪਤੀ, ਡਾ. ਰਾਧਾਕ੍ਰਿਸ਼ਨਨ ਨੇ ਰੱਖਿਆ।
- 1976 – ਉਤਰੀ ਵੀਅਤਨਾਮ ਅਤੇ ਦੱਖਣੀ ਵੀਅਤਨਾਮ ਇਕੱਠੇ ਹੋ ਕਿ ਇੱਕ ਦੇਸ਼ ਬਣੇ।
- 1978 – ਭਾਈ ਅਮਰੀਕ ਸਿੰਘ ਸਿੱਖ ਸਟੁਡੈਂਟਸ ਫ਼ੈਡਰੇਸ਼ਨ ਦਾ ਪ੍ਰਧਾਨ ਬਣਿਆ।
- 1995 – ਫੋਰਬਜ਼ ਮੈਗਜ਼ੀਨ ਨੇ ਬਿਲ ਗੇਟਸ ਨੂੰ ਦੁਨੀਆ ਦਾ ਅਮੀਰ ਵਿਅਕਤੀ ਘੋਸ਼ਿਤ ਕੀਤਾ।
- 2000 – ਮੈਕਸੀਕੋ ਵਿੱਚ ਨੈਸ਼ਨਲ ਐਕਸ਼ਨ ਪਾਰਟੀ ਦੇ ਵਿਸੈਂਟੇ ਫ਼ਕਸ ਕੁਸਾਦਾ ਨੇ ਦੇਸ਼ ਤੇ 71 ਸਾਲ ਤੋਂ ਰਾਜ ਕਰ ਰਹੀ ਇੰਸਟੀਚਿਊਸ਼ਨਲ ਰੈਵੋਲੁਸ਼ਨਰੀ ਪਾਰਟੀ ਦੇ ਫ਼ਰਾਂਸਿਸਕੋ ਓਚਾਯਾ ਨੂੰ ਹਰਾ ਕਿ ਰਾਸ਼ਟਰਪਤੀ ਦੀ ਚੋਣ ਜਿਤੀ।
- 2009– ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਨੂੰਨ-2009 ਲਾਗੂ ਹੋਇਆ।
ਜਨਮ
[ਸੋਧੋ]- 1862– ਬ੍ਰਿਟਿਸ਼ ਭੌਤਿਕ ਵਿਗਿਆਨੀ, ਕੈਮਿਸਟ, ਗਣਿਤ ਵਿਗਿਆਨੀ ਵਿਲੀਅਮ ਹੈਨਰੀ ਬ੍ਰੈਗ ਦਾ ਜਨਮ।
- 1877– ਜਰਮਨੀ ਵਿੱਚ ਜੰਮਿਆ ਸਵਿਸ ਨਾਵਲਕਾਰ, ਕਹਾਣੀਕਾਰ, ਸ਼ਾਇਰ, ਚਿੱਤਰਕਾਰ ਅਤੇ ਨਿਬੰਧਕਾਰ ਹਰਮਨ ਹੈੱਸ ਦਾ ਜਨਮ।
- 1884– ਪਾਕਿਸਤਾਨ ਪ੍ਰਕਾਸ਼ਕ ਅਤੇ ਪੱਤਰਕਾਰ ਅਲੀ ਸੇਠੀ ਦਾ ਜਨਮ।
- 1947– ਅਮਰੀਕੀ ਕਾਮੇਡੀਅਨ, ਲੇਖਕ, ਅਭਿਨੇਤਾ, ਨਾਟਕਕਾਰ ਲੈਰੀ ਡੇਵਿਡ ਦਾ ਜਨਮ।
- 1958– ਹਿੰਦੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਪਵਨ ਮਲਹੋਤਰਾ ਦਾ ਜਨਮ।
- 1960– ਇਨਕਲਾਬੀ ਮਾਰਕਸਵਾਦੀ ਟੀ.ਪੀ ਚੰਦਰਸ਼ੇਖਰਨ ਦਾ ਜਨਮ।
- 1970– ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਆਰਤੀ ਵੈਦ ਦਾ ਜਨਮ।
- 1985– ਅਮਰੀਕੀ ਅਭਿਨੇਤਰੀ, ਗਾਇਕਾ, ਅਤੇ ਨਿਰਮਾਤਾ ਐਸ਼ਲੇ ਟਿਸਡੇਲ ਦਾ ਜਨਮ।
- 1985– ਅੰਗਰੇਜ਼ੀ ਕ੍ਰਿਕਟਰ ਕੈਥਰੀਨ ਬ੍ਰੰਟ ਦਾ ਜਨਮ।
- 1986– ਬ੍ਰਾਜ਼ੀਲੀਅਨ ਵਾਲੀਬਾਲ ਖਿਡਾਰੀ ਬਰੂਨੋ ਰੇਜ਼ੈਂਡੇ ਦਾ ਜਨਮ।
ਦਿਹਾਂਤ
[ਸੋਧੋ]- 1566– ਫ਼ਰਾਂਸੀਸੀ ਹਕੀਮ ਅਤੇ ਜੋਤਸ਼ੀ, ਭਵਿੱਖਬਾਣੀਆਂ ਕਰਕੇ ਮਸ਼ਹੂਰ ਨਾਸਟਰਡਾਮਸ ਦਾ ਦਿਹਾਂਤ।
- 1757– ਬੰਗਾਲ, ਬਿਹਾਰ ਅਤੇ ਉੜੀਸਾ ਦਾ ਸੰਯੁਕਤ ਨਵਾਬ, ਮੁਗ਼ਲ ਸਲਤਨਤ ਦਾ ਵਫ਼ਾਦਾਰ ਸਿਰਾਜ-ਉਦ-ਦੌਲਾ ਦਾ ਦਿਹਾਂਤ।
- 1778– ਸਵਿਸ ਚਿੰਤਕ, ਲੇਖਕ ਅਤੇ ਫਰਾਂਸੀਸੀ ਰੋਮਾਂਸਵਾਦ ਦੇ ਨਿਰਮਾਤਾ ਰੂਸੋ ਦਾ ਦਿਹਾਂਤ।
- 1843– ਹੋਮਿਓਪੈਥੀ ਦਾ ਜਨਮਦਾਤਾ ਡਾ. ਸੈਮੂਅਲ ਹਾਨੇਮਨ ਦਾ ਦਿਹਾਂਤ।
- 1950– ਅਜ਼ਾਦੀ ਸੈਨਾਪਤੀ ਅਤੇ ਸਮਾਜ ਸੁਧਾਰਕ ਯੂਸੁਫ਼ ਮੇਹਰ ਅਲੀ ਦਾ ਦਿਹਾਂਤ।
- 1961 – ਅੰਗਰੇਜ਼ੀ ਲੇਖਕ ਅਰਨੈਸਟ ਹੈਮਿੰਗਵੇ ਨੇ ਖ਼ੁਦਕਸ਼ੀ ਕੀਤੀ।(ਜਨਮ 1899)
- 1963– "ਨਿਊਜ਼ਡੇ" ਦੀ ਸੰਸਥਾਪਕ ਅਤੇ ਸੰਪਾਦਕ ਅਲੀਸਿਆ ਪੈਟਰਸਨ ਦਾ ਦਿਹਾਂਤ।
- 1977– ਰੂਸੀ-ਅਮਰੀਕੀ ਨਾਵਲਕਾਰ ਵਲਾਦੀਮੀਰ ਨਾਬੋਕੋਵ ਦਾ ਦਿਹਾਂਤ।
- 2001– ਮਿਜ਼ੋਰਮ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤਾ ਗਿਆ।
- 2007– ਭਾਰਤੀ ਟੈਸਟ ਕ੍ਰਿਕਟਰ ਦਿਲੀਪ ਸਰਦੇਸਾਈ ਦਾ ਦਿਹਾਂਤ।
- 2007– ਅਮਰੀਕੀ ਓਪਰੇਟਿਕ ਸੋਪ੍ਰਾਨੋ ਬੇਵਰਲੀ ਸੀਲਜ਼ ਦਾ ਦਿਹਾਂਤ।
- 2009– ਭਾਰਤੀ ਪੇਂਟਰ ਤਾਇਬ ਮਹਿਤਾ ਦਾ ਦਿਹਾਂਤ।
- 2011 –ਭਾਰਤੀ ਰਾਜਨੇਤਾ ਚਤੁਰਾਨਨ ਮਿਸ਼ਰ ਦਾ ਦਿਹਾਂਤ ਹੋਇਆ।
- 2012– ਪੰਜਾਬੀ ਚਿੱਤਰਕਾਰ ਅਤੇ ਕਵੀ ਅਜਾਇਬ ਚਿੱਤਰਕਾਰ ਦਾ ਦਿਹਾਂਤ।
- 2013– ਫਿਲਮੀ ਅਦਾਕਾਰ ਪ੍ਰਾਣ ਦਾ ਦਿਹਾਂਤ।