31 ਅਕਤੂਬਰ
ਦਿੱਖ
(੩੧ ਅਕਤੂਬਰ ਤੋਂ ਮੋੜਿਆ ਗਿਆ)
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
31 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 304ਵਾਂ (ਲੀਪ ਸਾਲ ਵਿੱਚ 305ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 61 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1517– ਮਾਰਟਿਨ ਲੂਥਰ ਨੇ ਵਿਟਨਬਰਗ (ਜਰਮਨ) ਵਿੱਚ ਚਰਚ ਦੇ ਬੂਹੇ 'ਤੇ ਅਪਣਾ '95 ਥੀਸਿਸ' ਚਿਪਕਾਇਆ |
- 1758– ਸਰਬੱਤ ਖ਼ਾਲਸਾ ਇਕੱਠ ਵਿੱਚ ਪੰਜਾਬ ਉਤੇ ਕਬਜ਼ਾ ਕਰਨ ਦਾ ਮਤਾ |
- 1922– ਫ਼ਾਸਿਸਟ ਪਾਰਟੀ ਦਾ ਬੇਨੀਤੋ ਮੁਸੋਲੀਨੀ ਇਟਲੀ ਦਾ ਪ੍ਰਧਾਨ ਮੰਤਰੀ ਬਣਿਆ |
- 1941– ਅਮਰੀਕਾ ਵਿੱਚ 'ਮਾਊਟ ਰਸ਼ਮੋਰ ਨੈਸ਼ਨਲ ਮੈਮੋਰੀਅਲ' ਪ੍ਰਾਜੈਕਟ ਪੂਰਾ ਹੋ ਗਿਆ |
- 1941– ਜਰਮਨ ਨੇ ਆਈਸਲੈਂਡ ਨੇੜੇ ਅਮਰੀਕਾ ਦਾ ਨੇਵੀ ਜਹਾਜ਼ 'ਰੀਬੇਨ ਜੇਮਜ਼' ਡੁਬੋ ਦਿਤਾ |
- 1952– ਅਮਰੀਕਾ ਨੇ ਪਹਿਲਾ ਹਾਈਡਰੋਜਨ ਬੰਬ ਚਲਾਇਆ |
- 1956– ਰੀਅਰ ਐਡਮਿਰਲ ਜੀ.ਜੇ. ਡੁਫ਼ਕ ਦੱਖਣੀ ਧਰੁਵ 'ਤੇ ਜਹਾਜ਼ ਉਤਾਰਨ ਤੇ ਉਥੇ ਪੈਰ ਰੱਖਣ ਵਾਲਾ ਪਹਿਲਾ ਆਦਮੀ ਬਣਿਆ |
- 1984 – ਬੁਰਗੋਸ, ਸਪੇਨ ਦੇ ਬੁਰਗੋਸ ਵੱਡਾ ਗਿਰਜਾਘਰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ।
- 2013– ਸਰਦਾਰ ਪਟੇਲ ਦਾ 250 ਕਰੋੜ ਦੀ ਕੀਮਤ ਵਾਲਾ 182 ਮੀਟਰ (597 ਫੁੱਟ) ਉੱਚਾ ਬੁੱਤ ਸਾਧੂ ਬੇਟ (ਨੇੜੇ ਸਰਦਾਰ ਸਰੋਵਰ ਡੈਮ, ਗੁਜਰਾਤ) ਵਿੱਚ ਬਣਾਉਣ ਵਾਸਤੇ ਨੀਂਹ ਰੱਖੀ ਗਈ
- 2013 – ਐਂਡਰੌਇਡ (ਔਪਰੇਟਿੰਗ ਸਿਸਟਮ) ਦਾ ਕਿਟਕੈਟ ਵਰਜਨ ਜਾਰੀ ਹੋਇਆ।
- 2018 – ਭਾਰਤ ਨੇ ਦੁਨੀਆ ਦੀ ਸਭ ਤੋਂ ਉੱਚੇ ਬੁੱਤ, 182 ਮੀਟਰ (597 ਫੁੱਟ) ਏਕਤਾ ਦੇ ਬੁੱਤ ਦਾ ਉਦਘਾਟਨ ਕੀਤਾ।
ਜਨਮ
[ਸੋਧੋ]- 1451 – ਇਤਾਲਵੀ ਖੋਜੀ, ਬਸਤੀਵਾਦੀ ਕ੍ਰਿਸਟੋਫ਼ਰ ਕੋਲੰਬਸ ਦਾ ਜਨਮ।
- 1760 – ਈਦੋ ਕਾਲ ਦੇ ਜਾਪਾਨੀ ਕਲਾਕਾਰ, ੳਕਿਓ-ਈ ਚਿੱਤਰਕਾਰ ਅਤੇ ਪ੍ਰਿੰਟਮੇਕਰ ਕਾਤਸੁਸ਼ੀਕਾ ਹੋਕੁਸਾਈ ਦਾ ਜਨਮ।
- 1795 – ਅੰਗਰੇਜ਼ੀ ਰੋਮਾਂਟਿਕ ਕਵੀ ਜੌਨ ਕੀਟਸ ਦਾ ਜਨਮ।
- 1875 – ਭਾਰਤ ਦੇ ਇੱਕ ਬੈਰਿਸਟਰ ਅਤੇ ਰਾਜਨੀਤੀਵਾਨ ਵੱਲਭਭਾਈ ਪਟੇਲ ਦਾ ਜਨਮ।
- 1935 – ਅਮਰੀਕਾ ਦਾ ਮਾਰਕਸਵਾਦੀ ਅਤੇ ਸਮਾਜਕ ਭੂਗੋਲਵੇਤਾ ਅਤੇ ਸਮਾਜਕ ਸਿਧਾਂਤਕਾਰ ਡੇਵਿਡ ਹਾਰਵੇ ਦਾ ਜਨਮ।
- 1951 – ਪਾਕਿਸਤਾਨ ਦਾ ਮੁਸਲਿਮ ਵਿਚਾਰ ਵਿੱਚ ਇਸਲਾਮ, ਭਵਿੱਖਮੁਖੀ ਪੜ੍ਹਾਈ, ਸਾਇੰਸ ਅਤੇ ਸੱਭਿਆਚਾਰਕ ਆਲੋਚਕ ਵਿਦਵਾਨ ਜ਼ਿਆਉਦੀਨ ਸਰਦਾਰ ਦਾ ਜਨਮ।
- 1961 – ਭਾਰਤੀ ਸਿਆਸਤਦਾਨ ਸਰਬਾਨੰਦਾ ਸੋਨੋਵਾਲ ਦਾ ਜਨਮ।
ਦਿਹਾਂਤ
[ਸੋਧੋ]- 1929 – ਭਾਰਤੀ ਐਥਲੀਟ ਨੋਰਮਨ ਪ੍ਰਿਚਰਡ ਦਾ ਦਿਹਾਂਤ।
- 1984 – ਭਾਰਤ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ।
- 1993 – ਇਤਾਲਵੀ ਫਿਲਮ ਡਾਇਰੈਕਟਰ ਅਤੇ ਸਕ੍ਰਿਪਟ ਲੇਖਕ ਫ਼ੈਡੇਰੀਕੋ ਫ਼ੈਲੀਨੀ ਦਾ ਦਿਹਾਂਤ।
- 2005 – ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਅੰਮ੍ਰਿਤਾ ਪ੍ਰੀਤਮ ਦਾ ਦਿਹਾਂਤ।