੪ ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧
੧੨ ੧੩ ੧੪ ੧੫ ੧੬ ੧੭ ੧੮
੧੯ ੨੦ ੨੧ ੨੨ ੨੩ ੨੪ ੨੫
੨੬ ੨੭ ੨੮ ੨੯ ੩੦ ੩੧
੨੦੧੫

੪ ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 185ਵਾਂ (ਲੀਪ ਸਾਲ ਵਿੱਚ 186ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 180 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1712ਨਿਊ ਯਾਰਕ ਵਿਚ ਗ਼ੁਲਾਮਾਂ ਵਲੋਂ ਬਗ਼ਾਵਤ ਕਰ ਕੇ 9 ਗੋਰੇ ਮਾਰਨ ਮਗਰੋਂ ਫ਼ੌਜ ਨੇ ਬਹੁਤ ਸਾਰੇ ਗ਼ੁਲਾਮ ਗ੍ਰਿਫ਼ਤਾਰ ਕਰ ਲਏ ਅਤੇ ਉਨ੍ਹਾਂ ਵਿਚੋਂ 12 ਨੂੰ ਗੋਲੀਆਂ ਨਾਲ ਉਡਾ ਦਿਤਾ।
  • 1776ਅਮਰੀਕਾ ਵਿਚ ਕਾਂਟੀਨੈਂਟਲ ਕਾਂਗਰਸ ਦੇ ਪ੍ਰਧਾਨ ਜਾਹਨ ਹੈਨਕੌਕ ਨੇ ਥਾਮਸ ਜੈਫ਼ਰਸਨ ਵਲੋਂ ਸੋਧੇ ਹੋਏ ‘ਆਜ਼ਾਦੀ ਦੇ ਐਲਾਨ-ਨਾਮੇ’ ਉਤੇ ਦਸਤਖ਼ਤ ਕੀਤੇ। ਹੁਣ ਇਸ ਦਿਨ ਨੂੰ ਅਮਰੀਕਾ ਵਿਚ ਆਜ਼ਾਦੀ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।
  • 1855– ਮਸ਼ਹੂਰ ਅਮਰੀਕਨ ਕਵੀ ਵਾਲਟ ਵਿਟਮੈਨ ਨੇ ਅਪਣੀ ਕਿਤਾਬ ‘ਲੀਵਜ਼ ਆਫ਼ ਗਰਾਸ’ (ਘਾਹ ਦੀਆਂ ਪੱਤੀਆਂ) ਅਪਣੇ ਖ਼ਰਚ ‘ਤੇ ਛਾਪੀ।
  • 1884– ਅਮਰੀਕਾ ਵਿਚ ‘ਝੋਟਿਆਂ ਦੀ ਲੜਾਈ’ ਦੀ ਖੇਡ ਸ਼ੁਰੂ ਕੀਤੀ ਗਈ।
  • 1902 ਨੂੰ ਸਵਾਮੀ ਵਿਵੇਕਾਨੰਦ ਜੀ ਦੀ ਮੌਤ ਹੋਈ।
  • 1946– 400 ਸਾਲ ਦੀ ਗ਼ੁਲਾਮੀ ਮਗਰੋਂ ਫ਼ਿਲਪਾਈਨਜ਼ ਮੁਲਕ ਨੂੰ ਆਜ਼ਾਦੀ ਮਿਲੀ।
  • 1955– 3 ਅਤੇ 4 ਜੁਲਾਈ ਦੀ ਅੱਧੀ ਰਾਤ ਨੂੰ ਪੁਲਿਸ ਨੇ ਦਰਬਾਰ ਸਾਹਿਬ ਦੇ ਦੁਆਲੇ ਘੇਰਾ ਪਾ ਕੇ ਨਾਕਾਬੰਦੀ ਕੀਤੀ।
  • 1960ਅਮਰੀਕਾ ਨੇ ਫ਼ਿਲਾਡੈਲਫ਼ੀਆ ‘ਚ ਅਪਣਾ 50 ਸਿਤਾਰਿਆਂ ਵਾਲਾ ਝੰਡਾ ਰੀਲੀਜ਼ ਕੀਤਾ।
  • 2009ਉੱਤਰੀ ਕੋਰੀਆ ਨੇ ਪਾਣੀ ਵਿਚ 7 ਬੈਲਿਸਟਿਕ ਮਿਜ਼ਾਈਲਾਂ ਚਲਾਉਣ ਦਾ ਕਾਮਯਾਬ ਤਜਰਬਾ ਕੀਤਾ।
  • 2009ਨਿਊ ਯਾਰਕ ਵਿਚ ‘ਸਟੈਚੂ ਆਫ਼ ਲਿਬਰਟੀ’ ਨੂੰ ਲੋਕਾਂ ਵਾਸਤੇ ਦੋਬਾਰਾ ਖੋਲ੍ਹ ਦਿਤਾ ਗਿਆ।
  • 1965ਲੁਧਿਆਣਾ ਵਿਚ ਨਲਵਾ ਕਾਨਫ਼ਰੰਸ ਨੇ ‘ਆਤਮ ਨਿਰਣੈ’ ਦਾ ਮਤਾ ਪਾਸ ਕੀਤਾ, ਇਸ ਮਤੇ ਨੂੰ ਬਾਅਦ ਵਿਚ ‘ਆਤਮ ਨਿਰਣੇ’ ਦੇ ਮਤੇ ਨਾਲ ਯਾਦ ਕੀਤਾ ਜਾਂਦਾ ਰਿਹਾ। ਮਤੇ ਦੇ ਲਫ਼ਜ਼ ਸਨ: “ਇਹ ਕਾਨਫ਼ਰੰਸ ਵਿਚਾਰਾਂ ਮਗਰੋਂ ਇਸ ਸਿੱਟੇ ‘ਤੇ ਪੁੱਜੀ ਹੈ ਕਿ ਸਿੱਖਾਂ ਕੋਲ ਅਪਣੀ ਹੋਂਦ ਨੂੰ ਕਾਇਮ ਰੱਖਣ ਲਈ ਭਾਰਤੀ ਰੀਪਬਲਿਕ ਅੰਦਰ ਆਪੂੰ ਫ਼ੈਸਲਾ ਕਰਨ (ਆਤਮ ਨਿਰਣੈ) ਦਾ ਸਿਆਸੀ ਦਰਜਾ ਹਾਸਲ ਕਰਨ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ।”
  • 2014ਰਘਬੀਰ ਸਿੰਘ ਸਮੱਘ, ਡਾਇਰੈਕਟਰ ਗੁਰਬਾਣੀ ਟੀ.ਵੀ. ਕਨੇਡਾ 4 ਜੁਲਾਈ 2014 ਦੇ ਦਿਨ ਚੜ੍ਹਾਈ ਕਰ ਗਏ। ਉਨ੍ਹਾਂ ਨੇ 24 ਸਾਲ ਇਸ ਪ੍ਰੋਗਰਾਮ ਨੂੰ ਚਲਾਇਆ ਸੀ।

ਛੁੱਟੀਆਂ[ਸੋਧੋ]

ਜਨਮ[ਸੋਧੋ]