8 ਜੁਲਾਈ
ਦਿੱਖ
(੮ ਜੁਲਾਈ ਤੋਂ ਮੋੜਿਆ ਗਿਆ)
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
8 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 189ਵਾਂ (ਲੀਪ ਸਾਲ ਵਿੱਚ 190ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 176 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1497 – ਵਾਸਕੋ ਦਾ ਗਾਮਾ ਨੇ ਆਪਣੀ ਭਾਰਤ ਵੱਲ ਯਾਤਰਾ ਸ਼ੁਰੂ ਕੀਤੀ।
- 1693 – ਅਮਰੀਕਾ ਦੇ ਸ਼ਹਿਰ ਨਿਊ ਯਾਰਕ ਵਿੱਚ ਪੁਲਿਸ ਵਾਸਤੇ ਰਸਮੀ ਵਰਦੀ ਸ਼ੁਰੂ ਕੀਤੀ ਗਈ।
- 1794 – ਫ਼ਰਾਂਸ ਨੇ ਬੈਲਜੀਅਮ ਦੀ ਰਾਜਧਾਨੀ ਪੇਬਰੱਸਲਜ਼ ‘ਤੇ ਕਬਜ਼ਾ ਕਰ ਲਿਆ।
- 1865 – ਸੀ.ਈ. ਬਾਰਨਜ਼ ਨੇ ਮਸ਼ੀਨ ਗੰਨ ਪੇਟੈਂਟ ਕਰਵਾਈ।
- 1865 – ਅਬਰਾਹਮ ਲਿੰਕਨ ਨੂੰ ਕਤਲ ਕਰਨ ਦੀ ਸਾਜ਼ਿਸ਼ ਕਰਨ ਵਾਲੇ ਚਾਰ ਮੁਜਰਮਾਂ ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਫਾਂਸੀ ਦਿਤੀ ਗਈ।
- 1889 – ‘ਵਾੱਲ ਸਟਰੀਟ ਜਰਨਲ’ ਛਪਣਾ ਸ਼ੁਰੂ ਹੋਇਆ।
- 1951 – ਭਾਰਤ ਵਿੱਚ ਮਰਦਮਸ਼ੁਮਾਰੀ ਸਮੇਂ ਪੰਜਾਬੀ ਹਿੰਦੂਆਂ ਨੇ ਮਾਂ ਬੋਲੀ ਹਿੰਦੀ ਲਿਖਾ।
- 1994 – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਨੂੰ ਦੂਜੀ ਜ਼ਬਾਨ ਦਾ ਦਰਜਾ ਮਿਲਿਆ।
ਜਨਮ
[ਸੋਧੋ]- 1621 – 17ਵੀਂ ਸਦੀ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਫਰਾਂਸੀਸੀ ਕਵੀ ਯਾਂ ਦ ਲਾ ਫੋਂਤੈਨ ਦਾ ਜਨਮ।
- 1914 – ਪੱਛਮੀ ਬੰਗਾਲ, ਭਾਰਤ ਕਮਿਊਨਿਸਟ ਨੇਤਾ ਅਤੇ ਮੁੱਖ ਮੰਤਰੀ ਜੋਤੀ ਬਾਸੂ ਦਾ ਜਨਮ।
- 1940 – ਪੰਜਾਬੀ ਲੇਖਕ, ਪ੍ਰਿੰਸੀਪਲ, ਖੇਡ ਸਾਹਿਤ ਲੇਖਕ ਸਰਵਣ ਸਿੰਘ ਦਾ ਜਨਮ।
- 1942 – ਪੰਜਾਬੀ ਅਤੇ ਹਿੰਦੀ ਲੇਖਕ ਬਲਦੇਵ ਰਾਜ ਗੁਪਤਾ ਦਾ ਜਨਮ।
- 1971 – ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਸ਼ਯਾਮਾ ਸ਼ਾ ਦਾ ਜਨਮ।
- 1972 – ਭਾਰਤੀ ਕ੍ਰਿਕਟਰ ਸੌਰਵ ਗਾਂਗੁਲੀ ਦਾ ਜਨਮ
- 1984 – ਤਾਮਿਲ,ਤੇਲਗੂ ਅਤੇ ਹਿੰਦੀ ਫ਼ਿਲਮਾਂ ਕਲਾਕਾਰ ਮੀਰਾ ਚੋਪੜਾ ਦਾ ਜਨਮ।
ਦਿਹਾਂਤ
[ਸੋਧੋ]- 1822 – ਅੰਗਰੇਜ਼ੀ ਰੋਮਾਂਸਾਵਾਦੀ ਕਵੀ ਪਰਸੀ ਬਿਸ਼ ਸ਼ੈਲੇ ਦਾ ਦਿਹਾਂਤ।
- 1873 – ਜਰਮਨ ਪੇਂਟਰ ਅਤੇ ਲਿਥੋਗ੍ਰਾਫਰ ਫ਼ਰੰਸ ਕਸਾਵਰ ਵਿੰਟਰਹਾਲਟਰ ਦਾ ਦਿਹਾਂਤ।
- 1994 – ਕੋਰੀਅਨ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਕਿਮ ਇਲ-ਸੁੰਙ ਦਾ ਦਿਹਾਂਤ।
- 2006 – ਭਾਰਤੀ ਦਾਰਸ਼ਨਿਕ ਅਤੇ ਅੰਗਰੇਜ਼ੀ, ਨਾਵਲ, ਕਹਾਣੀਆਂ ਲੇਖਕ ਰਾਜਾ ਰਾਓ ਦਾ ਦਿਹਾਂਤ।
- 2007 – ਭਾਰਤੀ ਸਿਆਸਤਦਾਨ ਅਤੇ ਪ੍ਰਧਾਨਮੰਤਰੀ ਚੰਦਰ ਸ਼ੇਖਰ ਦਾ ਦਿਹਾਂਤ।