20 ਦਸੰਬਰ
ਦਿੱਖ
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | 31 | ||||
2024 |
20 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 354ਵਾਂ (ਲੀਪ ਸਾਲ ਵਿੱਚ 355ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 11 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1518 – ਗੁਰੂ ਨਾਨਕ ਦੇਵ ਜੀ ਮੱਕਾ ਗਏ।
- 1699 – ਰੂਸ ਦੇ ਜ਼ਾਰ ਪੀਟਰ ਨੇ ਨਵਾਂ ਸਾਲ 1 ਸਤੰਬਰ ਦੀ ਜਗ੍ਹਾ 1 ਜਨਵਰੀ ਤੋਂ ਸ਼ੁਰੂ ਕਰਨ ਦਾ ਹੁਕਮ ਜਾਰੀ ਕੀਤਾ।
- 1803 – ਅਮਰੀਕਾ ਨੇ ਡੇਢ ਕਰੋੜ ਡਾਲਰ ਦੇ ਕੇ ਲੂਈਜ਼ੀਆਨਾ ਸਟੇਟ ਦਾ ਇਲਾਕਾ ਫ਼ਰਾਂਸ ਤੋਂ ਖ਼ਰੀਦ ਲਿਆ।
- 1820 – ਅਮਰੀਕਾ ਦੀ ਰਿਆਸਤ ਮਿਸਉਰੀ ਨੇ ਕਾਨੂੰਨ ਪਾਸ ਕਰ ਕੇ ਛੜਿਆਂ 'ਤੇ ਟੈਕਸ ਲਾ ਦਿਤਾ। 21 ਸਾਲ ਤੋਂ 50 ਸਾਲ ਤਕ ਦੇ ਛੜਿਆਂ ਨੇ 1 ਡਾਲਰ ਸਾਲ ਦਾ ਟੈਕਸ ਦੇਣਾ ਸੀ।
- 1924 – ਅਡੋਲਫ ਹਿਟਲਰ ਨੂੰ ਇੱਕ ਸਾਲ ਦੀ ਕੈਦ ਮਗਰੋਂ ਰਿਹਾਅ ਕੀਤਾ ਗਿਆ।
- 1938 – ਪਹਿਲਾ ਇਲੈਕਟਰਾਨਿਕ ਟੈਲੀਵਿਜ਼ਨ ਸਿਸਟਮ ਪੇਟੈਂਟ ਕਰਵਾਇਆ ਗਿਆ।
- 1943 – ਔਰਟੋਨਾ ਦੀ ਲੜਾਈ ਨਾਜ਼ੀ ਜਰਮਨ ਅਤੇ ਕੈਨੇਡਾ ਦੇ ਵਿਚਕਾਰ ਸ਼ੁਰੂ ਹੋਈ।
- 1959 – ਕਾਨਪੁਰ ਵਿੱਚ ਯਸੂ ਪਟੇਲ ਨੇ ਭਾਰਤ-ਆਸਟਰੇਲੀਆ ਵਿਚਕਾਰ ਹੋਏ ਇੱਕ ਮੈਚ ਵਿੱਚ 69 ਰਨ ਦੇ ਕੇ 9 ਖਿਡਾਰੀ ਆਊਟ ਕੀਤੇ।
- 2011 – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 'ਸਹਿਧਾਰੀਆਂ' ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਹੱਕ ਖੋਹਣ ਬਾਰੇ ਨੋਟੀਫ਼ੀਕੇਸ਼ਨ ਰੱਦ ਕੀਤਾ।
ਜਨਮ
[ਸੋਧੋ]- 1919 – ਬੰਗਾਲੀ ਕਲਾਕਾਰ ਅਤੇ ਰੰਗਕਰਮੀ ਖਾਲਿਦ ਚੌਧਰੀ ਦਾ ਜਨਮ।
- 1940 – ਭਾਰਤੀ ਡਾਂਸਰ ਯਾਮਿਨੀ ਕ੍ਰਿਸ਼ਨਾਮੂਰਤੀ ਦਾ ਜਨਮ।
- 1942 – ਪਾਕਿਸਤਾਨੀ ਸਰਬੁੱਚ ਅਦਾਲਤ ਦੇ ਜਸਟਿਸ ਅਤੇ ਕਾਰਜਵਾਹਕ ਚੀਫ਼ ਜਸਟਿਸ ਰਾਣਾ ਭਗਵਾਨਦਾਸ ਦਾ ਜਨਮ।
- 1950 – ਭਾਰਤੀ ਉਰਦੂ ਕਵੀ ਜ਼ਾਹਿਦ ਅਬਰੋਲ ਦਾ ਜਨਮ।
- 1959 – ਪੰਜਾਬੀ ਗ਼ਜ਼ਲਗੋ ਅਤੇ ਕਵੀ ਕਵਿੰਦਰ ਚਾਂਦ ਦਾ ਜਨਮ।
- 1972 – ਭਾਰਤੀ ਪੰਜਾਬ ਦਾ ਕਿੱਤਾ ਕਵੀ ਸਤਪਾਲ ਭੀਖੀ ਦਾ ਜਨਮ।
- 1990 – ਭਾਰਤ ਦਾ ਗ੍ਰੈਕੋ-ਰੋਮਨ ਪਹਿਲਵਾਨ ਹਰਦੀਪ ਸਿੰਘ ਦਾ ਜਨਮ।
ਦਿਹਾਂਤ
[ਸੋਧੋ]- 1968 – ਅਮਰੀਕੀ ਲੇਖਕ ਜੌਨ ਸਟਾਈਨਬੈਕ ਦਾ ਦਿਹਾਂਤ।
- 1974 – ਗ੍ਰੇਟ ਬ੍ਰਿਟੇਨ ਦੀ ਕਮਿਊਨਿਸਟ ਪਾਰਟੀ ਦਾ ਮੋਹਰੀ ਪੱਤਰਕਾਰ ਅਤੇ ਸਿਧਾਂਤਕਾਰ ਰਜਨੀ ਪਾਮ ਦੱਤ ਦਾ ਦਿਹਾਂਤ।
- 1991 – ਪੰਜਾਬ ਦਾ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦਾ ਦਿਹਾਂਤ।
- 1996 – ਖਗੋਲ ਰਸਾਇਣ ਸ਼ਾਸਤਰੀ ਕਾਰਲ ਐਡਵਰਡ ਸੇਗਨ ਦਾ ਦਿਹਾਂਤ।
- 2001 – ਸੈਨੇਗਾਲੀ ਕਵੀ, ਸਿਆਸਤਦਾਨ ਅਤੇ ਸਭਿਆਚਾਰਕ ਸਿਧਾਂਤਕਾਰ ਲੀਓਪੋਲਡ ਸੈਨਘੋਰ ਦਾ ਦਿਹਾਂਤ।
- 2009 – ਅਮਰੀਕੀ ਫਿਲਮ ਅਦਾਕਾਰਾ ਅਤੇ ਗਾਇਕਾ ਬ੍ਰਿਟਨੀ ਮਰਫੀ ਦਾ ਦਿਹਾਂਤ।
- 2012 – ਭਾਰਤੀ ਹਾਕੀ ਦਾ ਧਰੂ ਤਾਰਾ ਲੇਸਲੀ ਵਾਲਟਰ ਕਲਾਡੀਅਸ ਦਾ ਦਿਹਾਂਤ।