ਸਮੱਗਰੀ 'ਤੇ ਜਾਓ

11 ਦਸੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
12345
6789101112
13141516171819
20212223242526
2728293031  
2026

11 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 345ਵਾਂ (ਲੀਪ ਸਾਲ ਵਿੱਚ 346ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 20 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 27 ਮੱਘਰ ਬਣਦਾ ਹੈ।

ਵਾਕਿਆ

[ਸੋਧੋ]
  • 1773 ਸ਼ਹੀਦਾਂ ਦੀ ਮਿਸਲ ਦੇ ਕਰਮ ਸਿੰਘ ਨੇ ਨਨੌਤਾ ਉਤੇ ਹਮਲਾ ਕੀਤਾ।
  • 1844 ਮਸੂੜੇ ਸੁੰਨ ਕਰ ਕੇ ਦੰਦ ਕੱਢਣ ਦਾ ਪਹਿਲਾ ਕਾਮਯਾਬ ਐਕਸ਼ਨ ਕੀਤਾ ਗਿਆ। ਇਸ ਮਕਸਦ ਵਾਸਤੇ ਨਾਈਟਰੋ ਆਕਸਾਈਡ ਦੀ ਵਰਤੋਂ ਕੀਤੀ ਗਈ।
  • 1913 ਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਜਵਾਂ ਅੰਮ੍ਰਿਤਸਰ ਪੁੱਜਾ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪੁੱਜਾ।
  • 1936 ਆਪਣੀ ਮਹਿਬੂਬਾ ਵਾਲਿਸ ਵਾਰਫ਼ੀਲਡ ਸਿੰਪਸਨ ਨਾਲ ਸ਼ਾਦੀ ਕਰਨ ਵਾਸਤੇ ਇੰਗਲੈਂਡ ਦੇ ਬਾਦਸ਼ਾਹ ਐਡਵਰਡ ਅਠਵੇਂ ਨੇ 11 ਦਸੰਬਰ, 1936 ਦੀ ਰਾਤ ਨੂੰ ਤਖ਼ਤ ਛੱਡ ਦਿਤਾ। ਇੰਗਲੈਂਡ ਦੇ ਚਰਚ ਦੇ ਕਾਨੂੰਨ ਮੁਤਾਬਕ ਉਹ ਇੱਕ ਤਲਾਕਸ਼ੁਦਾ ਔਰਤ ਨਾਲ ਵਿਆਹ ਨਹੀਂ ਸੀ ਕਰ ਸਕਦਾ।
  • 1941 ਦੂਜੀ ਸੰਸਾਰ ਜੰਗ ਦੇ ਦੌਰਾਨ ਜਰਮਨ ਤੇ ਇਟਲੀ ਨੇ ਅਮਰੀਕਾ ਵਿਰੁਧ ਜੰਗ ਦਾ ਐਲਾਨ ਕਰ ਦਿਤਾ।
  • 1972 ਅਪੋਲੋ 17 ਚੰਦ ਤੇ ਜਾਣ ਵਾਲਾ ਛੇਵਾਂ ਅਤੇ ਅੰਤਿਮ ਅਪੋਲੋ ਮਿਸ਼ਨ ਸੀ।
  • 1972 ਨੀਤੀਆਂ ਦਾ ਖਰੜਾ ਬਣਾਉਣ ਵਾਸਤੇ (ਅਨੰਦਪੁਰ ਸਾਹਿਬ ਦਾ ਮਤਾ) ਕਮੇਟੀ ਬਣੀ।
  • 1978 ਇਰਾਨ ਦੇ ਸ਼ਾਹ ਪਹਿਲਵੀ ਵਿਰੁਧ ਸਾਰੇ ਮੁਲਕ ਵਿੱਚ ਜ਼ਬਰਦਸਤ ਮੁਜ਼ਾਹਰੇ ਹੋਏ।
  • 1987 ਮਸ਼ਹੂਰ ਹਾਸਰਸ ਐਕਟਰ ਚਾਰਲੀ ਚੈਪਲਿਨ ਦੀ ਕੇਨ (ਸੋਟੀ) ਅਤੇ ਟੋਪੀ ਦੀ ਨੀਲਾਮੀ ਹੋਈ। ਇਸ ਨੂੰ ਕਿ੍ਸਟੀ ਕੰਪਨੀ ਵਲੋਂ 62500 ਪੌਂਡ ਵਿੱਚ ਵੇਚਿਆ ਗਿਆ।
  • 1997 ਸਿੱਨ ਫ਼ੇਨ ਦਾ ਆਗੂ ਗੇਰੀ ਐਡਮਜ਼ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਮਿਲਿਆ। ਪਿਛਲੇ 76 ਸਾਲ ਵਿੱਚ ਉਹ ਸਿੱਨ ਫ਼ੇਨ ਦਾ ਪਹਿਲਾ ਆਗੂ ਸੀ ਜਿਸ ਨੇ ਕਿਸੇ ਬਰਤਾਨਵੀ ਆਗੂ ਨਾਲ ਗੱਲਬਾਤ ਕੀਤੀ ਸੀ।
  • 1997 ਕਿਓਤੋ (ਜਾਪਾਨ) ਵਿੱਚ 150 ਮੁਲਕਾਂ ਦੇ ਨੁਮਾਇੰਦਿਆਂ ਨੇ ਗਲੋਬਲ ਵਾਰਮਿੰਗ ਦੇ ਖ਼ਤਰਨਾਕ ਨਤੀਜਿਆਂ ਬਾਰੇ ਮੀਟਿੰਗ ਕੀਤੀ ਤੇ ਗਰੀਨਹਾਊਸ ਗੈਸ ਦੇ ਕੰਟਰੋਲ ਬਾਰੇ ਵਿਚਾਰਾਂ ਕੀਤੀਆਂ।
  • 1998 ਬਿਲ ਕਲਿੰਟਨ ਦੇ ਮੋਨਿਕਾ ਲਵਿੰਸਕੀ ਨਾਂ ਦੀ ਕੁੜੀ ਨਾਲ ਸੈਕਸ ਸਬੰਧਾਂ ਕਾਰਨ, ਅਮਰੀਕਾ ਦੀ ਕਾਂਗਰਸ ਵਿੱਚ ਰਾਸ਼ਟਰਪਤੀ ਬਿਲ ਕਲਿੰਟਨ ਤੇ ਮਹਾਂ ਮੁਕੱਦਮਾ (ਇਮਪੀਚਮੈਂਟ) ਦੀ ਕਾਰਵਾਈ ਸ਼ੁਰੂ ਹੋਈ।

ਜਨਮ

[ਸੋਧੋ]
ਦਲੀਪ ਕੁਮਾਰ
ਪ੍ਰਣਬ ਮੁਖਰਜੀ
ਐਮ. ਐਸ. ਸੁੱਬਾਲਕਸ਼ਮੀ

ਦਿਹਾਤ

[ਸੋਧੋ]