ਸਮੱਗਰੀ 'ਤੇ ਜਾਓ

30 ਦਸੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
12345
6789101112
13141516171819
20212223242526
2728293031  
2026

30 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 364ਵਾਂ (ਲੀਪ ਸਾਲ ਵਿੱਚ 365ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦਾ 1 ਦਿਨ ਬਾਕੀ ਹੈ। ਅੱਜ ਐਤਵਾਰ ਹੈ ਅਤੇ 'ਨਾਨਕਸ਼ਾਹੀ ਕੈਲੰਡਰ' ਮੁਤਾਬਕ ਅੱਜ '15 ਪੋਹ' ਬਣਦਾ ਹੈ।

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

[ਸੋਧੋ]

ਵਾਕਿਆ

[ਸੋਧੋ]
  • 1853 ਅਮਰੀਕਾ ਨੇ ਮੈਕਸੀਕੋ ਮੁਲਕ ਤੋਂ ਉਸ ਦੇ ਇਲਾਕੇ (ਹੁਣ ਨਿਊ ਮੈਕਸੀਕੋ) ਦੀ 45000 ਵਰਗ ਕਿਲੋਮੀਟਰ ਜ਼ਮੀਨ ਖ਼ਰੀਦੀ।
  • 1887 ਦਸ ਲੱਖ ਔਰਤਾਂ ਨੇ ਦਸਤਖ਼ਤ ਕਰ ਕੇ ਇੱਕ ਪਟੀਸ਼ਨ ਇੰਗਲੈਂਡ ਦੀ 'ਰਾਣੀ ਵਿਕਟੋਰੀਆ' ਨੂੰ ਦਿੱਤੀ। ਜਿਸ ਵਿੱਚ ਮੰਗ ਕੀਤੀ ਹੋਈ ਸੀ ਕਿ 'ਪਬਲਿਕ ਹਾਊਸ' ਐਤਵਾਰ ਦੇ ਦਿਨ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਮਰਦ ਘੱਟੋ-ਘੱਟ ਐਤਵਾਰ ਤਾਂ ਘਰਾਂ ਵਿੱਚ ਰਹਿ ਸਕਣ।
  • 1906 ਮੁਸਲਿਮ ਲੀਗ਼ ਪਾਰਟੀ ਦੀ ਨੀਂਹ ਢਾਕਾ (ਹੁਣ ਬੰਗਲਾਦੇਸ਼) ਵਿੱਚ ਰੱਖੀ ਗਈ।
  • 1920 ਗੁਰਦਵਾਰਾ ਸੱਚਾ ਸੌਦਾ ਉੱਤੇ ਪੰਥ ਦਾ ਕਬਜ਼ਾ ਅਤੇ ਅਕਾਲੀ ਜਥਾ ਸ਼ੇਖ਼ੂਪੁਰਾ ਦੀ ਕਾਇਮ ਕੀਤਾ।
  • 1922 ਸੋਵੀਅਤ ਰੂਸ ਦਾ ਨਾਂ ਬਦਲ ਕੇ 'ਯੂਨੀਅਨ ਆਫ਼ ਸੋਵੀਅਤ ਰੀਪਬਲਿਕ' ਰੱਖ ਦਿੱਤਾ ਗਿਆ।
  • 1932 ਰੂਸ ਵਿੱਚ ਬੇਕਾਰ ਲੋਕਾਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੇ ਪੈਕਟ, ਹੁਣ 36 ਸਾਲ ਤੋਂ ਘੱਟ ਉਮਰ ਦੀਆਂ ਘਰੇਲੂ ਔਰਤਾਂ ਨੂੰ ਦਿੱਤੇ ਜਾਣੇ ਬੰਦ ਕਰ ਦਿੱਤੇ ਗਏ ਤੇ ਉਹਨਾਂ ਨੂੰ ਕੰਮ ਲੱੱਭਣ ਅਤੇ ਆਪਣੀ ਕਮਾਈ ਨਾਲ ਖਾਣਾ ਖਾਣ ਵਾਸਤੇ ਕਿਹਾ ਗਿਆ।
  • 1943 ਸੁਭਾਸ਼ ਚੰਦਰ ਬੋਸ ਨੇ ਅੰਡੇਮਾਨ ਟਾਪੂਆਂ ਵਿੱਚ (ਪੋਰਟ ਬਲੇਅਰ ਨਗਰ) ਵਿੱਚ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ।
  • 1953 ਪਹਿਲਾ ਰੰਗਦਾਰ ਟੀ.ਵੀ. ਸੈੱਟ 1175 ਡਾੱਲਰ ਵਿੱਚ ਵੇਚਿਆ ਗਿਆ।
  • 2006 ਇਰਾਕ ਦੇ ਸਾਬਕਾ ਹਾਕਮ ਸਦਾਮ ਹੁਸੈਨ ਨੂੰ ਫ਼ਾਂਸੀ ਦੇ ਕੇ ਖ਼ਤਮ ਕਰ ਦਿੱਤਾ ਗਿਆ।

ਜਨਮ

[ਸੋਧੋ]
ਰਾਮਨ ਮਹਾਰਿਸ਼ੀ
ਵਿਕਰਮ ਸਾਰਾਭਾਈ

ਦਿਹਾਂਤ

[ਸੋਧੋ]