ਸਮੱਗਰੀ 'ਤੇ ਜਾਓ

1 ਦਸੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
12345
6789101112
13141516171819
20212223242526
2728293031  
2026

1 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 335ਵਾਂ (ਲੀਪ ਸਾਲ ਵਿੱਚ 336ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 30 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 17 ਮੱਘਰ ਬਣਦਾ ਹੈ।

ਵਾਕਿਆ

[ਸੋਧੋ]
  • 1764 ਅਕਾਲ ਤਖ਼ਤ ਸਾਹਿਬ ਸਾਹਮਣੇ 30 ਸਿੰਘਾਂ ਦੀਆਂ ਸ਼ਹੀਦੀਆਂ।
  • 1831 ਲਿਓਨ ਦੇ ਵਿਦਰੋਹ ਸਮਾਪਤ।
  • 1925 ਪਹਿਲੀ ਸੰਸਾਰ ਜੰਗ ਖ਼ਤਮ ਹੋਣ ਦੇ ਸਤ ਸਾਲ ਦੇ ਕਬਜ਼ੇ ਮਗਰੋਂ ਬਿ੍ਟਿਸ਼ ਫ਼ੌਜਾਂ ਨੇ ਜਰਮਨ ਦਾ ਸ਼ਹਿਰ ਕੋਲੋਨ ਖ਼ਾਲੀ ਕਰ ਦਿਤਾ ।
  • 1942 ਪਹਿਲੀ ਸੰਸਾਰ ਜੰਗ ਦੌਰਾਨ ਗੈਸੋਲੀਨ (ਤੇਲ) ਦੀ ਕਮੀ ਕਾਰਨ ਸਾਰੇ ਅਮਰੀਕਾ ਵਿਚ ਤੇਲ ਦਾ ਰਾਸ਼ਨ ਲਾਗੂ ਕਰ ਦਿਤਾ ਗਿਆ।
  • 1952 ਡੈਨਮਾਰਕ ਵਿਚ ਲਿੰਗ ਬਦਲੀ ਦਾ ਪਹਿਲਾ ਕਾਮਯਾਬ ਆਪ੍ਰੇਸ਼ਨ ਕੀਤਾ ਗਿਆ।
  • 1955 ਅਮਰੀਕਾ ਦੀ ਸਟੇਟ ਅਲਬਾਮਾ ਦੇ ਸ਼ਹਿਰ ਮਿੰਟਗੁਮਰੀ ਵਿਚ ਬੱਸ ਵਿਚ ਸਫ਼ਰ ਕਰ ਰਹੀ, ਇਕ ਕਾਲੀ ਔਰਤ ਰੋਸਾ ਪਾਰਕ ਨੇ ਇਕ ਗੋਰੇ ਵਾਸਤੇ ਸੀਟ ਖ਼ਾਲੀ ਕਰਨ ਤੋਂ ਨਾਂਹ ਕਰ ਦਿਤੀ। ਉਸ ਔਰਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ, ਜਿਸ ਕਾਰਨ ਅਮਰੀਕਾ ਵਿਚ 'ਸਿਵਲ ਰਾਈਟਸ' (ਕਾਲਿਆਂ ਵਾਸਤੇ ਬਰਾਬਰ ਦੇ ਹਕੂਕ) ਦੀ ਲਹਿਰ ਸ਼ੁਰੂ ਹੋਈ।
  • 1985 ਸੁਰਜੀਤ ਸਿੰਘ ਬਰਨਾਲਾ ਨੇ ਕਿਹਾ ਮੈਂ 15 ਅਗਸਤ, 1986 ਤਕ ਸਤਲੁਜ ਜਮੁਨਾ ਲਿੰਕ ਨਹਿਰ ਬਣਾ ਕੇ ਦਿਆਂਗਾ।
  • 1989 ਪੂਰਬੀ ਜਰਮਨ ਨੇ ਕਮਿਊਨਿਸਟ ਪਾਰਟੀ ਦੀ ਸਿਆਸੀ ਉੱਚਤਾ ਦੇ ਕਾਨੂੰਨ ਨੂੰ ਖ਼ਤਮ ਕੀਤਾ।
  • 1991 ਯੂਕਰੇਨ ਦੇ ਲੋਕਾਂ ਨੇ ਵੋਟਾਂ ਪਾ ਕੇ, ਵੱਡੀ ਅਕਸਰੀਅਤ ਨਾਲ, ਰੂਸ ਤੋਂ ਆਜ਼ਾਦ ਹੋਣ ਦੀ ਹਮਾਇਤ ਕੀਤੀ।
  • 2011 ਇੰਗਲੈਂਡ ਦੇ ਹਰਪਾਲ ਸਿੰਘ ਦੀ ਥਰਿਸਲਿੰਗਟਨ ਪ੍ਰੋਡਕਟਸ ਕੰਪਨੀ, ਜਿਸ ਦਾ ਚੰਡੀਗੜ੍ਹ ਵਿਚ ਜ. ਡਬਲਯੂ. ਮੈਰੀਅਟ ਹੋਟਲ ਵੀ ਹੈ, ਨੇ ਮੋਹਾਲੀ ਵਿਚ ਇਕ ਦਸ ਮੰਜ਼ਿਲਾ ਇਮਾਰਤ ਦੋ ਦਿਨ (48 ਘੰਟੇ) ਵਿਚ ਤਿਆਰ ਕਰਨ ਦਾ ਕਮਾਲ ਅੰਜਾਮ ਕੀਤਾ।

ਜਨਮ

[ਸੋਧੋ]
ਮੇਧਾ ਪਾਟਕਰ

ਦਿਹਾਂਤ

[ਸੋਧੋ]