ਕੇਦਾਰ ਜਾਧਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇਦਾਰ ਜਾਧਵ
ਨਿੱਜੀ ਜਾਣਕਾਰੀ
ਪੂਰਾ ਨਾਮ
ਕੇਦਾਰ ਮਹਾਂਦੇਵ ਜਾਧਵ
ਜਨਮ (1985-03-26) 26 ਮਾਰਚ 1985 (ਉਮਰ 38)
ਪੂਨੇ, ਮਹਾਂਰਾਸ਼ਟਰ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਔਫ਼ ਬ੍ਰੇਕ
ਭੂਮਿਕਾਬੱਲੇਬਾਜ਼ੀ ਆਲ-ਰਾਊਂਡਰ, ਵਿਕਟ-ਕੀਪਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 205)16 ਨਵੰਬਰ 2014 ਬਨਾਮ ਸ਼੍ਰੀਲੰਕਾ
ਆਖ਼ਰੀ ਓਡੀਆਈ22 ਜੂਨ 2019 ਬਨਾਮ ਅਫ਼ਗਾਨਿਸਤਾਨ
ਓਡੀਆਈ ਕਮੀਜ਼ ਨੰ.81
ਪਹਿਲਾ ਟੀ20ਆਈ ਮੈਚ (ਟੋਪੀ 51)17 ਜੁਲਾਈ 2015 ਬਨਾਮ ਜ਼ਿੰਬਾਬਵੇ
ਆਖ਼ਰੀ ਟੀ20ਆਈ10 ਅਕਤੂੂਬਰ 2017 ਬਨਾਮ ਆਸਟਰੇਲੀਆ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007–ਚਲਦਾਮਹਾਂਰਾਸ਼ਟਰ
2010ਦਿੱਲੀ ਡੇਅਰਡੈਵਿਲਜ਼ (ਟੀਮ ਨੰ. 9)
2011ਕੋਚੀ ਟਸਕਰਜ਼ ਕੇਰਲਾ (ਟੀਮ ਨੰ. 45)
2013–2015ਦਿੱਲੀ ਡੇਅਰਡੈਵਿਲਜ਼ (ਟੀਮ ਨੰ. 18)
2016–2017ਰੌਇਲ ਚੈਲੇਂਜਰਜ਼ ਬੰਗਲੌਰ (ਟੀਮ ਨੰ. 81)
2018–ਚਲਦਾਚੇੱਨਈ ਸੂਪਰ ਕਿੰਗਜ਼ (ਟੀਮ ਨੰ. 81)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਓਡੀਆਈ ਟੀ20ਆਈ ਲਿ.ਏ. ਟੀ20
ਮੈਚ 59 9 150 112
ਦੌੜਾਂ 1,174 122 4,667 1,779
ਬੱਲੇਬਾਜ਼ੀ ਔਸਤ 43.48 20.33 47.62 24.04
100/50 2/5 0/1 9/27 0/9
ਸ੍ਰੇਸ਼ਠ ਸਕੋਰ 120 58 141 69
ਗੇਂਦਾਂ ਪਾਈਆਂ 1,091 1,283 60
ਵਿਕਟਾਂ 27 30 4
ਗੇਂਦਬਾਜ਼ੀ ਔਸਤ 34.70 38.26 22.00
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0
ਸ੍ਰੇਸ਼ਠ ਗੇਂਦਬਾਜ਼ੀ 3/23 3/23 2/23
ਕੈਚਾਂ/ਸਟੰਪ 26/– 1/– 65/– 43/7
ਸਰੋਤ: ESPNcricinfo, 22 ਜੂਨ 2019

ਕੇਦਾਰ ਮਹਾਦੇਵ ਜਾਧਵ (ਮਰਾਠੀ: केदार जाधव; ਜਨਮ 26 ਮਾਰਚ 1985) ਇੱਕ ਭਾਰਤੀ ਕ੍ਰਿਕਟਰ ਹੈ ਜੋ ਮਹਾਂਰਾਸ਼ਟਰ ਅਤੇ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਲਈ ਖੇਡਦਾ ਹੈ। ਉਹ ਬੱਲੇਬਾਜ਼ੀ ਕਰਨ ਵਾਲਾ ਆਲ-ਰਾਊਂਡਰ ਹੈ ਜੋ ਸੱਜੇ ਹੱਥ ਦਾ ਬੱਲੇਬਾਜ਼ ਅਤੇ ਸੱਜੇ ਹੱਥ ਦਾ ਔਫ਼ ਬ੍ਰੇਕ ਗੇਂਦਬਾਜ਼ ਹੈ। ਉਹ ਕਦੇ-ਕਦੇ ਵਿਕਟਕੀਪਿੰਗ ਕਰ ਲੈਂਦਾ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਚੇਨਈ ਸੁਪਰ ਕਿੰਗਜ਼ ਲਈ ਖੇਡਦਾ ਹੈ, ਅਤੇ ਇਸ ਤੋਂ ਪਹਿਲਾਂ ਉਹ ਦਿੱਲੀ ਡੇਅਰਡੈਵਿਲਜ਼, ਰਾਇਲ ਚੈਲੇਂਜਰਜ਼ ਬੈਂਗਲੌਰ ਅਤੇ ਕੋਚੀ ਟਸਕਰਸ ਕੇਰਲਾ ਲਈ ਵੀ ਖੇਡ ਚੁੱਕਾ ਹੈ।

ਜਾਧਵ ਨੇ 16 ਨਵੰਬਰ 2014 ਨੂੰ ਸ਼੍ਰੀਲੰਕਾ ਖ਼ਿਲਾਫ਼ ਭਾਰਤ ਲਈ ਇਕ ਦਿਨਾ ਅੰਤਰਰਾਸ਼ਟਰੀ (ਇਕ ਰੋਜ਼ਾ) ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ ਅਤੇ 17 ਜੁਲਾਈ 2015 ਨੂੰ ਜ਼ਿੰਬਾਬਵੇ ਦੇ ਖਿਲਾਫ ਭਾਰਤ ਲਈ ਟੀ -20ਆਈ ਦੀ ਸ਼ੁਰੂਆਤ ਕੀਤੀ ਸੀ।[1]

ਮੁੱਢਲਾ ਜੀਵਨ[ਸੋਧੋ]

ਕੇਦਾਰ ਜਾਧਵ ਦਾ ਜਨਮ 26 ਮਾਰਚ 1985 ਨੂੰ ਪੂਨੇ ਵਿੱਚ ਇੱਕ ਮੱਧਵਰਗੀ ਪਰਿਵਾਰ ਵਿੱਚ ਹੋਇਆ ਸੀ ਜੋ ਮੂਲ ਰੂਪ ਵਿੱਚ ਸੋਲਾਪੁਰ ਜ਼ਿਲ੍ਹੇ ਦੇ ਮਧਾ ਦੇ ਜਾਧਵਵਾਦੀ ਦੇ ਰਹਿਣ ਵਾਲੇ ਸਨ।[2] ਉਹ ਚਾਰ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਹੈ।[2][3] ਉਸਦੇ ਪਿਤਾ ਮਹਾਂਦੇਵ ਜਾਧਵ ਨੇ 2003 ਵਿੱਚ ਆਪਣੀ ਸੇਵਾ ਮੁਕਤੀ ਤੱਕ ਮਹਾਂਰਾਸ਼ਟਰ ਰਾਜ ਬਿਜਲੀ ਬੋਰਡ ਵਿੱਚ ਕਲਰਕ ਵਜੋਂ ਨੌਕਰੀ ਕੀਤੀ ਹੈ।[3][4]

ਜਾਧਵ ਕੋਥਰੂਡ[5] ਦੇ ਪੱਛਮੀ ਪੂਨੇ ਇਲਾਕੇ ਵਿੱਚ ਰਹਿੰਦਾ ਹੈ ਅਤੇ ਉਸਨੇ ਪੀ.ਵਾਈ.ਸੀ. ਹਿੰਦੂ ਜਿਮਖਾਨਾ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।[4][6] ਉਹ ਸ਼ੁਰੂ ਵਿੱਚ ਟੈਨਿਸ ਬਾਲ ਕ੍ਰਿਕੇਟ ਟੂਰਨਾਮੈਂਟਾਂ ਵਿੱਚ ਰੇਨਬੋ ਕ੍ਰਿਕਟ ਕਲੱਬ ਵਿੱਚ ਖੇਡਦਾ ਰਿਹਾ ਹੈ, ਅਤੇ ਮਗਰੋਂ 2004 ਵਿੱਚ ਉਸਨੂੰ ਮਹਾਂਰਾਸ਼ਟਰ ਦੀ ਅੰਡਰ -19 ਟੀਮ ਵਿੱਚ ਚੁਣਿਆ ਗਿਆ ਸੀ।[7]

ਘਰੇਲੂ ਕੈਰੀਅਰ[ਸੋਧੋ]

2012 ਵਿੱਚ ਜਾਧਵ ਨੇ ਪੂਨੇ ਦੇ ਮਹਾਂਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਉੱਤਰ ਪ੍ਰਦੇਸ਼ ਦੇ ਵਿਰੁੱਧ 327 ਦੌੜਾਂ ਬਣਾ ਕੇ ਰਣਜੀ ਟਰਾਫ਼ੀ ਵਿੱਚ ਆਪਣਾ ਪਹਿਲਾ ਤੀਹਰਾ ਸੈਂਕੜਾ ਬਣਾਇਆ। ਸਾਲ 2013-14 ਦੇ ਰਣਜੀ ਟਰਾਫੀ ਸੀਜ਼ਨ ਦੌਰਾਨ ਉਸਨੇ ਛੇ ਸੈਕੜਿਆਂ ਸਮੇਤ ਕੁੱਲ 1,223 ਦੌੜਾਂ ਬਣਾਈਆਂ ਅਤੇ ਇਹ ਇਸ ਟੂਰਨਾਮੈਂਟ ਦੇ ਇਤਿਹਾਸ ਦਾ ਇੱਕ ਸੀਜ਼ਨ ਵਿੱਚ ਚੌਥਾ ਸਭ ਤੋਂ ਵੱਧ ਸਕੋਰ ਹੈ। ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਸਨੇ ਮਹਾਂਰਾਸ਼ਟਰ ਨੂੰ 1992/93 ਤੋਂ ਬਾਅਦ ਆਪਣਾ ਪਹਿਲੇ ਰਣਜੀ ਟਰਾਫੀ ਦੇ ਫਾਈਨਲ ਵਿੱਚ ਪੁਚਾਉਣ ਵਿੱਚ ਮਦਦ ਕੀਤੀ। ਜਾਧਵ ਭਾਰਤ ਏ ਅਤੇ ਵੈਸਟ ਜ਼ੋਨ ਕ੍ਰਿਕਟ ਟੀਮ ਵਿੱਚ ਵੀ ਖੇਡਿਆ ਹੈ।

ਅੰਤਰਰਾਸ਼ਟਰੀ ਕੈਰੀਅਰ[ਸੋਧੋ]

ਜੂਨ 2014 ਵਿੱਚ ਉਸਨੂੰ ਬੰਗਲਾਦੇਸ਼ ਦੌਰੇ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਉਸ ਨੂੰ ਟੀਮ ਵਿੱਚ ਜਗ੍ਹਾ ਨਾ ਮਿਲ ਸਕੀ। ਉਸ ਨੇ ਨਵੰਬਰ 2014 ਵਿੱਚ ਰਾਂਚੀ ਵਿੱਚ ਸ੍ਰੀਲੰਕਾ ਦੇ ਭਾਰਤੀ ਦੌਰੇ ਦੇ ਪੰਜਵੇਂ ਮੈਚ ਵਿੱਚ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਿਆ। ਇਸ ਮੈਚ ਵਿੱਚ ਉਸਨੇ ਸਟੰਪ ਆਊਟ ਹੋਣ ਤੋਂ ਪਹਿਲਾਂ 24 ਗੇਂਦਾਂ ਵਿੱਚ 20 ਦੌੜਾਂ ਬਣਾਈਆਂ।

ਜਾਧਵ ਨੇ ਜੁਲਾਈ 2015 ਵਿੱਚ ਜ਼ਿੰਬਾਬਵੇ ਵਿਰੁੱਧ ਤਿੰਨੇ ਇੱਕ ਦਿਨਾ ਮੈਚ ਖੇਡੇ। ਹਰਾਰੇ ਵਿੱਚ ਤੀਜੇ ਮੈਚ ਵਿੱਚ ਉਸ ਨੇ 87 ਗੇਂਦਾਂ ਵਿੱਚ ਨਾਬਾਦ 105 ਦੌੜਾਂ ਬਣਾਈਆਂ, ਜਿਹੜਾ ਕਿ ਉਸਦਾ ਪਹਿਲਾ ਇੱਕ ਰੋਜ਼ਾ ਸੈਂਕੜਾ ਸੀ। ਦੌਰੇ ਦੇ ਦੌਰਾਨ, ਉਸਨੇ ਆਪਣੇ ਟੀ -20ਆਈ ਕੈਰੀਅਰ ਦੀ ਵੀ ਸ਼ੁਰੂਆਤ ਕੀਤੀ।

ਜਨਵਰੀ 2017 ਵਿੱਚ ਜਾਧਵ ਨੇ 76 ਗੇਂਦਾਂ 'ਤੇ 120 ਦੌੜਾਂ ਬਣਾਈਆਂ ਅਤੇ ਕਪਤਾਨ ਵਿਰਾਟ ਕੋਹਲੀ ਨਾਲ 200 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ ਇੰਗਲੈਂਡ ਵਿਰੁੱਧ ਆਪਣੇ ਘਰੇਲੂ ਮੈਦਾਨ ਤੇ ਜਿੱਤ ਦਰਜ ਕੀਤੀ। ਇਸੇ ਲੜੀ ਦੇ ਤੀਜੇ ਮੈਚ ਵਿੱਚ ਉਸਨੇ 90 ਦੌੜਾਂ ਬਣਾਈਆਂ ਅਤੇ 320 ਦੇ ਟੀਚੇ ਦਾ ਪਿੱਛਾ ਕਰਦਿਆਂ ਲਗਭਗ ਭਾਰਤ ਨੂੰ ਜਿੱਤ ਦਿਵਾ ਹੀ ਦਿੱਤੀ ਸੀ। ਪਰ ਉਹ ਪਾਰੀ ਦੀ ਦੂਜੀ ਆਖ਼ਰੀ ਗੇਂਦ 'ਤੇ ਆਊਟ ਹੋ ਗਿਆ ਸੀ, ਅਤੇ ਭਾਰਤ ਉਹ ਮੈਚ ਹਾਰ ਗਿਆ ਸੀ। ਜਾਧਵ ਨੇ ਉਸ ਮੈਚ ਵਿੱਚ ਆਪਣੇ ਪ੍ਰਦਰਸ਼ਨ ਦੇ ਦਮ ਤੇ ਮੱਧ ਕ੍ਰਮ ਵਿੱਚ ਆਪਣੀ ਜਗ੍ਹਾ ਪੱਕਾ ਕਰ ਲਈ ਸੀ ਅਤੇ ਲੜੀ ਵਿੱਚ 232 ਦੌੜਾਂ ਬਣਾ ਕੇ ਉਹ ਪਲੇਅਰ ਆਫ਼ ਦ ਸੀਰੀਜ਼ ਵੀ ਬਣਿਆ। ਜਾਧਵ ਆਈਸੀਸੀ ਚੈਂਪੀਅਨਜ਼ ਟਰਾਫੀ 2017 ਵਿੱਚ ਭਾਰਤ ਵੱਲੋ ਖੇਡਿਆ ਸੀ ਅਤੇ ਉਸ ਮਗਰੋਂ ਭਾਰਤੀ ਟੀਮ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ।

ਅਪ੍ਰੈਲ 2019 ਵਿੱਚ, ਉਸਨੂੰ 2019 ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[8][9]

ਇੰਡੀਅਨ ਪ੍ਰੀਮੀਅਰ ਲੀਗ[ਸੋਧੋ]

ਜਾਧਵ ਪਹਿਲਾਂ ਰੌਇਲ ਚੈਲੇਂਜਰਜ਼ ਬੰਗਲੌਰ ਦੇ ਸਹਾਇਕ ਦਲ ਵਿੱਚ ਸ਼ਾਮਿਲ ਸੀ ਅਤੇ ਉਸ ਵੇਲੇ ਉਸਨੂੰ 2010 ਵਿੱਚ ਦਿੱਲੀ ਡੇਅਰਡੈਵਿਲਜ਼ ਵੱਲੋਂ ਖਰੀਦਿਆ ਗਿਆ ਸੀ। ਉਸਨੇ ਆਪਣੇ ਪਹਿਲੇ ਆਈਪੀਐਲ ਮੈਚ ਵਿੱਚ ਹੀ ਦਿੱਲੀ ਵਿਰੁੱਧ 29 ਗੇਂਦਾਂ ਵਿੱਚ 50 ਦੌੜਾਂ ਬਣਾ ਕੇ ਆਪਣਾ ਹੁਨਰ ਸਾਬਿਤ ਕੀਤਾ। ਇਸ ਤੋਂ ਅਗਲੇ ਸੀਜ਼ਨ ਵਿੱਚ ਉਸਨੂੰ ਕੋਚੀ ਟਸਕਰਸ ਕੇਰਲਾ ਵੱਲੋਂ ਖਰੀਦਿਆ ਗਿਆ ਜਿਸ ਵਿੱਚ ਉਸਨੇ ਸਿਰਫ਼ 6 ਮੈਚ ਖੇਡੇ। 2013 ਵਿੱਚ ਉਸਨੂੰ ਮੁੜ ਦਿੱਲੀ ਦੀ ਟੀਮ ਨੇ ਖਰੀਦਿਆ ਪਰ ਉਸਦਾ ਪ੍ਰਦਰਸ਼ਨ ਮਾੜਾ ਰਿਹਾ ਜਿਸ ਕਰਕੇ 2014 ਦੀ ਆਈਪੀਐਲ ਨੀਲਾਮੀ ਵਿੱਚ ਉਸਨੂੰ ਦਿੱਲੀ ਨੇ ਛੱਡ ਦਿੱਤਾ। ਪਰ ਮਗਰੋਂ ਉਸਨੂੰ 20 ਲੱਖ ਰੁਪਏ ਵਿੱਚ ਮੁੜ ਤੋਂ ਉਨ੍ਹਾਂ ਨੇ ਖਰੀਦ ਲਿਆ ਅਤੇ ਉਸ ਸੀਜ਼ਨ ਵਿੱਚ ਉਸਨੇ 10 ਪਾਰੀਆਂ ਵਿੱਚ 149 ਦੌੜਾਂ ਬਣਾਈਆਂ।

2016 ਦੇ ਆਈਪੀਐਲ ਤੋਂ ਪਹਿਲਾਂ, ਉਸਨੂੰ ਨਾ ਦੱਸੀ ਗਈ ਰਕਮ ਉੱਪਰ ਰਾਇਲ ਚੈਲੇਂਜਰਜ਼ ਬੰਗਲੌਰ ਨੇ ਖਰੀਦ ਲਿਆ। 2018 ਵਿੱਚ ਉਸਨੂੰ ਚੇਨਈ ਸੁਪਰ ਕਿੰਗਜ਼ ਦੁਆਰਾ ਚੁਣਿਆ ਗਿਆ ਪਰ ਉਹ ਪਹਿਲੇ ਮੈਚ ਵਿੱਚ ਹੀ ਹੈਮਸਟਰਿੰਗ ਸੱਟ ਦੇ ਕਾਰਨ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ।[10]

ਹਵਾਲੇ[ਸੋਧੋ]

  1. "India tour of Zimbabwe, 1st T20I: Zimbabwe v India at Harare, Jul 17, 2015". ESPNCricinfo. Retrieved 17 July 2015.
  2. 2.0 2.1 Dighe, Sandip (17 November 2014). "Jadhav makes Pune proud with India cap". Pune Mirror. Archived from the original on 19 ਜਨਵਰੀ 2017. Retrieved 22 January 2017. {{cite news}}: Unknown parameter |dead-url= ignored (help)
  3. 3.0 3.1 Naik, Shivani (17 January 2017). "Kedar Jadhav: A Salman fan with penchant for sunglasses, clothes and belts". The Indian Express. Retrieved 22 January 2017.
  4. 4.0 4.1 Karhadkar, Amol (17 January 2017). "Jadhav's rags-to-riches story". The Hindu. Retrieved 22 January 2017.
  5. Mandani, Rasesh (16 January 2017). "Kedar Jadhav sends man-of-the-match trophy home for family to savour". India Today. Retrieved 22 January 2017.
  6. "Selected for India... but Kedar Jadhav has to pay to practice!". Rediff. 29 May 2014. Retrieved 22 January 2017.
  7. Sundaresan, Bharat (17 January 2017). "Kedar Jadhav: Tennis ball legend who hit an ace". The Indian Express. Retrieved 22 January 2017.
  8. "Rahul and Karthik in, Pant and Rayudu out of India's World Cup squad". ESPN Cricinfo. Retrieved 15 April 2019.
  9. "Dinesh Karthik, Vijay Shankar in India's World Cup squad". International Cricket Council. Retrieved 15 April 2019.
  10. "Kedar Jadhav ruled out of IPL 2018". ESPN Cricinfo. 2018-04-09. Retrieved 9 April 2018.

ਬਾਹਰੀ ਲਿੰਕ[ਸੋਧੋ]