ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ
ਪੰਜਾਬੀ ਯੂਨੀਵਰਸਿਟੀ
ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ
ਸਥਾਨਭਵਾਨੀਗੜ੍ਹ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਸਥਾਪਨਾ1978
Postgraduatesਐਮ. ਏ
ਵੈੱਬਸਾਈਟwww.punjabcolleges.com/382-indiacolleges-Guru-Tegh-Bahadur-College-Bhawanigarh/

ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਸੰਗਰੂਰ ਜ਼ਿਲ੍ਹੇ ਦੇ ਕਸਬੇ ਭਵਾਨੀਗੜ੍ਹ ਵਿਖੇ ਸਥਿਤ ਹੈ। ਇਹ ਕਾਲਜ ਇਲਾਕੇ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ। ਇਹ ਕਾਲਜ 1978 ਈ. ਤੋਂ ਸਰਕਾਰੀ ਮਾਨਤਾ ਪ੍ਰਾਪਤ ਹੈ। ਪਰ 1989 ਵਿੱਚ ਇਲਾਕੇ ਦੇ ਪਿੰਡ ਸਕਰੌਦੀ ਦੇ ਜੰਮਪਲ ਤੇ ਇੰਗਲੈਂਡ ਨਿਵਾਸੀ ਮਹਿਮਾ ਸਿੰਘ ਗਰੇਵਾਲ (ਸਵਰਗੀ) ਨੇ ਕਾਲਜ ਦੀ ਇਮਾਰਤ ਬਣਾਉਣ ਦਾ ਉੱਦਮ ਕੀਤਾ। ਗੁਰੂ ਤੇਗ ਬਹਾਦਰ ਸਟੇਡੀਅਮ ਦੇ ਨਾਲ ਕਾਲਜ ਦੀ ਦੋ ਏਕੜ ਜ਼ਮੀਨ ਵਿੱਚ ਕਾਲਜ ਦੀ ਇਮਾਰਤ ਦੀ ਉਸਾਰੀ ਆਰੰਭ ਕਰ ਦਿੱਤੀ। ਅਠਾਰਾਂ ਲੱਖ ਦੇ ਖਰਚੇ ਨਾਲ ਤਿਆਰ ਹੋਈ ਇਮਾਰਤ ਵਿੱਚ 1991 ਤੋਂ ਇਹ ਕਾਲਜ ਨਵੀਂ ਬਿਲਡਿੰਗ ਵਿੱਚ ਤਬਦੀਲ ਹੋ ਗਿਆ।[1]

ਸਹੂਲਤਾਂ[ਸੋਧੋ]

ਪ੍ਰਸ਼ਾਸਕੀ ਬਲਾਕ, ਸਟੇਡੀਅਮ, ਵਿਦਿਆਰਥੀ ਸੈਂਟਰ, ਸੈਮੀਨਾਰ ਹਾਲ, ਅਧੁਨਿਕ ਲੈਬਾਰਟਰੀਆਂ ਤੇ ਕੰਪਿਊਟਰਾਈਜ਼ਡ ਲਾਇਬਰੇਰੀ ਹਨ।

ਕੋਰਸ[ਸੋਧੋ]

ਕਾਲਜ ਵਿੱਚ ਬੀ.ਏ., ਬੀ.ਐਸਸੀ. (ਮੈਡੀਕਲ ਤੇ ਨਾਨ ਮੈਡੀਕਲ), ਬੀ.ਕਾਮ, ਬੀ.ਸੀ.ਏ., ਪੀ.ਜੀ.ਡੀ.ਸੀ.ਏ., ਐਮ.ਐਸਸੀ. (ਆਈ ਟੀ.), ਐਮ.ਏ. ਹਿਸਟਰੀ, ਐਮ.ਐਸਸੀ. (ਮੈਥ), ਐਮ.ਐਸਸੀ. ਕੈਮਿਸਟਰੀ ਕੋਰਸ ਚੱਲ ਰਹੇ ਹਨ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2013-03-11. Retrieved 2018-01-30. {{cite web}}: Unknown parameter |dead-url= ignored (|url-status= suggested) (help)