ਚੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਚੀਨ ਦਾ ਲੋਕਤੰਤਰੀ ਗਣਰਾਜ
 • 中华人民共和国
 • Zhōnghuá Rénmín Gònghéguó
ਚੀਨ ਲੋਕ ਗਣਰਾਜ ਦਾ ਝੰਡਾ ਕੌਮੀ ਤਰਾਨਾ of ਚੀਨ ਲੋਕ ਗਣਰਾਜ
ਕੌਮੀ ਗੀਤ
 • "ਮਾਰਚ ਆਫ ਦਿ ਵਲੰਟੀਅਰਜ਼"
 • 义勇军进行曲

ਚੀਨ ਲੋਕ ਗਣਰਾਜ ਦੀ ਥਾਂ
ਨਕਸ਼ੇ 'ਚ ਹਰਾ ਰੰਗ ਦਾ ਅਧਿਕਾਰ ਚੀਨ ਕੋਲ ਹੈ ਪਰ ਹਲਕਾ ਹਰੇ ਰੰਗ ਤੇ ਹੱਕ ਤਾਂ ਹੈ ਪਰ ਅਧਿਕਾਰ ਨਹੀਂ।
ਰਾਜਧਾਨੀ ਬੀਜਿੰਗ
39°55′N 116°23′E / 39.917°N 116.383°E / 39.917; 116.383
ਸਭ ਤੋਂ ਵੱਡਾ ਸ਼ਹਿਰ ਸ਼ੰਘਾਈ[1]
ਰਾਸ਼ਟਰੀ ਭਾਸ਼ਾਵਾਂ ਸਟੈਂਡਰ ਚੀਨੀ,
ਪੁਰਤਗਾਲ ਭਾਸ਼ਾ,
ਮਕਾਓ ਭਾਸ਼ਾ
ਅੰਗਰੇਜ਼ੀ ਭਾਸ਼ਾ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ
ਸਰਕਾਰੀ ਲਿਖਤ ਭਾਸ਼ਾ ਚੀਨੀ
ਜਾਤੀ ਸਮੂਹ 
ਵਾਸੀ ਸੂਚਕ ਚੀਨੀ
ਸਰਕਾਰ ਸਮਾਜਵਾਦੀ ਇੱਕ ਪਾਰਟੀ ਰਾਜ[2]
 -  ਰਾਸ਼ਟਰਪਤੀ ਜੀ ਜਿੰਪਿੰਗ ਦੇ ਕੋਲ ਚਾਰ ਅਹੁਦੇ ਹਨ:
ਜਰਨਲ ਸਕੱਤਰ,
ਰਾਸ਼ਟਰਪਤੀ, ਅਤੇ
ਕੇਂਦਰੀ ਫੌਜ ਕਮਿਸ਼ਨ ਦਾ ਚੇਅਰਮੈਨ
 -  ਪ੍ਰੀਮੀਅਰ
 -  ਕਾਂਗਰਸ ਚੇਅਰਮੈਨ
 -  ਕਾਨਫ੍ਰੰਸ ਚੇਅਰਮੈਨ
 -  ਸੈਕਟਰੀ
ਵਿਧਾਨ ਸਭਾ ਕੌਮੀ ਲੋਕ ਕਾਂਗਰਸ
ਚੀਨ ਦਾ ਇਤਿਹਾਸ
 -  [ਸ਼ਿਆ ਰਾਜਵੰਸ਼]] ਦੀ ਪ੍ਰੀ-ਸ਼ਾਹੀ
ਵਾਰ ਦੇ ਦੌਰਾਨ ਦੀ ਸਥਾਪਨਾ
c. 2070 ਬੀ ਸੀ 
 -  ਕਿਨ ਰਾਜਵੰਸ਼ ਦੀ
ਕਿਨ ਦੀ ਲੜਾਈ 'ਚ ਜਿੱਤ
221 BCE 
 -  1911 ਦੀ ਚੀਨੀ ਕ੍ਰਾਂਤੀ 1 ਜਨਵਰੀ 1912 
 -  ਚੀਨੀ ਗ੍ਰਹਿ ਯੁੱਧ 1 ਅਕਤੁਬਰ, 1949 
ਖੇਤਰਫਲ
 -  ਕੁੱਲ 9 ਕਿਮੀ2 ਹਾਂਗਕਾਂਗ, ਮਕਾਓ ਅਤੇ
ਤਾਇਵਾਨ ਤੋਂ ਬਗੈਰ ਖੇਤਰਫਲ।
ਇਸ ਵਿੱਚ ਟ੍ਰਾਂਸ-ਕਾਰਾਕੋਰਮ ਟਰੈਕ
(5,800 km2 (2,200 sq mi)),
ਅਕਹਾਈ ਚਿਨ
(37,244 km2 (14,380 sq mi)) ਅਤੇ
ਹੋਰ ਇਲਾਕੇ ਜੋ ਗੁਆਂਢੀ ਦੇਸ਼ਾਂ ਨਾਲ
ਝਗੜੇ 'ਚ ਹੈ ਸਾਮਿਲ ਹਨ।
ਚੀਨ ਦਾ ਕੁਲ਼ ਖੇਤਰਫਲ
9,572,900 km2 (3,696,100 sq mi)(3rd/4th)
sq mi 
 -  ਪਾਣੀ (%) 2.8%
ਅਬਾਦੀ
 -  2015 ਦਾ ਅੰਦਾਜ਼ਾ 1,376,049,000 (1st)
 -  2010 ਦੀ ਮਰਦਮਸ਼ੁਮਾਰੀ 1,339,724,852 (1st)
 -  ਆਬਾਦੀ ਦਾ ਸੰਘਣਾਪਣ 2013 : 145/ਕਿਮੀ2 (83rd)
373/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2015 ਦਾ ਅੰਦਾਜ਼ਾ
 -  ਕੁਲ $18.976 ਟ੍ਰਿਲੀਅਨ (1st)
 -  ਪ੍ਰਤੀ ਵਿਅਕਤੀ ਆਮਦਨ $13,801 (87th)
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2015 ਦਾ ਅੰਦਾਜ਼ਾ
 -  ਕੁੱਲ $11.212 trillion (2nd)
 -  ਪ੍ਰਤੀ ਵਿਅਕਤੀ ਆਮਦਨ $8,154 (75th)
ਜਿਨੀ (2014) 46.9 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2014) 0.727 (90th)
ਮੁੱਦਰਾ ਰਨਮਿਨਬੀ(¥),
ਹਾਂਗਕਾਂਗ 'ਚ ਹਾਂਗਕਾਂਗ ਡਾਲਰ
ਅਤੇ ਮਕਾਓ 'ਚ ਮਕਾਉਈ ਪਤਾਕਾ
ਸਿੱਕਾ ਚਲਦਾ ਹੈ (CNY)
ਸਮਾਂ ਖੇਤਰ ਚੀਨੀ ਮਿਆਰੀ ਸਮਾਂ (ਯੂ ਟੀ ਸੀ+8)
Date formats
 • yyyy-mm-dd
 • or yyyymd
 • (CE; CE-1949)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ ਪਾਸੇ ਪਰ ਹਾਂਗਕਾਂਗ ਅਤੇ ਮਕਾਓ ਤੋਂ ਬਗੈਰ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ
ਕਾਲਿੰਗ ਕੋਡ +86


ਚੀਨ (ਮੰਦਾਰਿਨੀ ਚੀਨੀ ਵਿਚ: 中国) ਜਾਂ ਚੀਨ ਦਾ ਲੋਕਰਾਜੀ ਗਣਤੰਤਰ (ਮੰਦਾਰਿਨੀ ਚੀਨੀ ਵਿਚ: 中华人民共和国) ਪੂਰਬੀ ਏਸ਼ੀਆ ਅਤੇ ਭਾਰਤ ਦੇ ਉੱਤਰ ਵਿੱਚ ਸਥਿਤ ਇੱਕ ਦੇਸ਼ ਹੈ।ਲਗਭਗ 1 .3 ਅਰਬ ਦੀ ਆਬਾਦੀ ਵਾਲੇ ਇਸ ਮੁਲਕ ਦੀ ਰਾਜਧਾਨੀ ਬੀਜਿੰਗ ਹੈ ਅਤੇ ਮੰਦਾਰਿਨੀ ਇਸ ਦੀ ਦਫਤਰੀ ਬੋਲੀ ਹੈ। ਖੇਤਰਫਲ ਦੇ ਮੁਤਾਬਿਕ ਚੀਨ ਸੰਸਾਰ ਵਿੱਚ ਰੂਸ ਅਤੇ ਕੈਨੇਡਾ ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦਾ ਹੈ। ਇਸ ਦੀ ਲਗਪਗ 3380 ਕਿਲੋਮੀਟਰ ਦੀ ਹੱਦ ਭਾਰਤ ਨਾਲ ਜੁੜਦੀ ਹੈ। ਇਹ ਦੇਸ਼ ਪਹਾੜਾਂ ਵਿੱਚ ਘਿਰਿਆ ਹੋਇਆ ਹੈ।

ਨਾਂਅ[ਸੋਧੋ]

ਚੀਨ ਦੇ ਸਾਮਾਨ ਰੂਪ ਵਿੱਚ ਉਤਪੰਨ ਹੋਣ ਵਾਲੇ ਨਾਂਮ ਹਨ "ਝੋਂਗੁਆ" (中华/中華) ਅਤੇ "ਝੋਂਗੁਓ" (中国/中國), ਜਦਕਿ ਚੀਨੀ ਮੂਲ ਦੇ ਲੋਕਾਂ ਨੂੰ ਆਮ-ਤੌਰ 'ਤੇ "ਹਾਨ" (汉/漢) ਅਤੇ "ਤਾਂਗ" (唐) ਨਾਂਮ ਦਿੱਤਾ ਜਾਂਦਾ ਹੈ। ਹੋਰ ਪੈਦਾ ਹੋਣ ਵਾਲੇ ਨਾਂਮ ਹਨ, ਹੁਆਸ਼ਿਆ, ਸ਼ੇਨਝੋਊ ਅਤੇ ਜਿਝੋਊ। ਚੀਨੀ ਲੋਕਵਾਦੀ ਗਣਰਾਜ (中华人民共和国) ਅਤੇ ਚੀਨੀ ਗਣਰਾਜ (中国共和国), ਓਨ੍ਹਾ ਦੋ ਦੇਸ਼ਾਂ ਦੇ ਨਾਂਮ ਹਨ ਜੋ ਪਰੰਪਰਿਕ ਤੌਰ ਤੇ ਚੀਨ ਨਾਂਮ ਨਾਲ ਪਹਿਚਾਣੇ ਜਾਣ ਵਾਲੇ ਖੇਤਰ 'ਤੇ ਆਪਣੀ ਦਾਵੇਦਾਰੀ ਕਰਦੇ ਹਨ। "ਮੁੱਖ-ਭੂਮੀ ਚੀਨ" ਓਨ੍ਹਾ ਖੇਤਰਾਂ ਦੇ ਸੰਦਰਭ ਵਿੱਚ ਲਿਆ ਜਾਣ ਵਾਲਾ ਨਾਂਮ ਹੈ ਜੋ ਖੇਤਰ ਚੀਨੀ ਲੋਕਵਾਦੀ ਗਣਰਾਜ ਦੇ ਅਧੀਨ ਹਨ ਅਤੇ ਇਸ ਵਿੱਚ ਹਾਂਗ ਕਾਂਗ ਅਤੇ ਮਕਾਊ ਸ਼ਾਮਿਲ ਨਹੀਂ ਹਨ।

ਵਿਸ਼ਵ ਦੇ ਹੋਰ ਭਾਗਾਂ ਵਿੱਚ ਚੀਨ ਦੇ ਬਹੁਤ ਨਾਂਮ ਪ੍ਰਚਲਿਤ ਹਨ, ਜਿਨ੍ਹਾ ਵਿੱਚੋਂ "ਕਿਨ" ਜਾਂ "ਜਿਨ" ਅਤੇ "ਹਾਨ" ਜਾਂ "ਤਾਨ" ਦੇ ਲਿਪੀ-ਅੰਤਰਣ ਹਨ। ਹਿੰਦੀ ਵਿੱਚ ਪ੍ਰਯੁਕਤ ਨਾਂਮ ਵੀ ਇਸ ਲਿਪੀ-ਅੰਤਰਣ ਤੋਂ ਲਿਆ ਗਿਆ ਹੈ।

ਇਤਿਹਾਸ[ਸੋਧੋ]

ਜਪਾਨ ਦੇ ਦੂਜੀ ਵਿਸ਼ਵ ਜੰਗ ਵਿੱਚ ਹਾਰ ਜਾਣ ਤੋਂ ਬਾਅਦ ਕਮਿਊਨਿਸਟ ਪੀਪਲਜ਼ ਲਿਬਰੇਸ਼ਨ ਆਰਮੀ ਨੇ ਆਪਣੇ ਨੇਤਾ ਮਾਓ ਤਸੇ-ਤੁੰਗ ਦੀ ਅਗਵਾਈ ਵਿੱਚ ਸਿਵਲ ਵਾਰ ਜਿੱਤੀ। ਚੀਨ ਸੰਨ 1949 ਵਿੱਚ ਇੱਕ ਆਜ਼ਾਦ ਦੇਸ਼ ਬਣ ਗਿਆ ਸੀ। ਚੀਨ ਦੀ ਸ਼ਕਤੀਸ਼ਾਲੀ ਸੰਸਥਾ ਨੈਸ਼ਨਲ ਪੀਪਲਜ਼ ਕਾਂਗਰਸ ਹੈ ਜਿਸ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਇਸ ਦੇ ਮੈਂਬਰ ਕਮਿਊਨਿਸਟ ਪਾਰਟੀ ਹੀ ਚੁਣਦੀ ਹੈ। ਦੇਸ਼ ਦਾ ਪ੍ਰਧਾਨ ਨੈਸ਼ਨਲ ਪੀਪਲਜ਼ ਕਾਂਗਰਸ ਦਾ ਮੁਖੀ ਹੁੰਦਾ ਹੈ ਅਤੇ ਸਟੇਟ ਕੌਂਸਲ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੰਮ ਕਰਦੀ ਹੈ। ਦੇਸ਼ ਦੇ ਪ੍ਰਬੰਧਕੀ ਢਾਂਚੇ ਨੂੰ ਚਲਾਉਣ ਦੀ ਜ਼ਿੰਮੇਵਾਰੀ ਸਟੇਟ ਕੌਂਸਲ ਦੀ ਹੈ। ਦੇਸ਼ ਦੀ ਪੀਪਲਜ਼ ਲਿਬੇਰਸ਼ਨ ਆਰਮੀ ਇੱਕ ਹੋਰ ਮਹੱਤਵਪੂਰਨ ਅੰਗ ਹੈ, ਜਿਸਦੀ ਰਾਜਸੀ ਤਾਕਤ ਵਿੱਚ ਮਹੱਤਵਪੂਰਨ ਭੂਮਿਕਾ ਹੈ।

ਭੂਗੋਲ[ਸੋਧੋ]

ਚੀਨ ਖੇਤਰਫਲ ਪੱਖੋਂ ਵਿਸ਼ਵ ਦਾ ਤੀਸਰਾ ਸਭ ਤੋਂ ਵੱਡਾ ਦੇਸ਼ ਹੈ। ਇੰਨਾਂ ਵੱਡਾ ਭੂ-ਭਾਗ ਹੋਣ ਕਰਕੇ ਇਸ ਦੇਸ਼ ਵਿੱਚ ਵੱਖ-ਵੱਖ ਮੌਸਮੀ ਖੇਤਰ ਪਾਏ ਜਾਂਦੇ ਹਨ। ਪੂਰਬ ਵਿੱਚ, ਪੀਲਾ ਸਾਗਰ ਅਤੇ ਪਰਬੀ ਚੀਨ ਸਾਗਰ ਨਾਲ ਲਗਦੇ ਜਲੌਡ਼ ਮੈਦਾਨ ਹਨ। ਦੱਖਣੀ ਚੀਨ ਸਾਗਰ ਨਾਲ ਲਗਦਾ ਤੱਟੀ ਖੇਤਰ ਭੂ-ਭਾਗ ਵਾਲਾ ਹੈ ਅਤੇ ਦੱਖਣੀ ਚੀਨ ਖੇਤਰ ਪਹਾਡ਼ੀਆਂ ਅਤੇ ਟਿੱਲਿਆਂ ਨਾਲ ਭਰਿਆ ਹੋਇਆ ਹੈ। ਮੱਧ ਪੂਰਬ ਵਿੱਚ ਡੈਲਟਾ ਹੈ ਜੋ ਕਿ ਦੋ ਨਦੀਆਂ ਪੀਲੀ ਨਦੀ ਅਤੇ ਯਾਂਗਤਜੇ ਨਦੀ ਤੋਂ ਮਿਲਕੇ ਬਣਿਆ ਹੈ। ਹੋਰ ਪ੍ਰਮੁੱਖ ਨਦੀਆਂ ਹਨ ਪਲ੍ਰ ਨਦੀ, ਮੇਕਾਂਗ ਨਦੀ, ਬ੍ਰਹਮਪੁੱਤਰ ਨਦੀ, ਅਮੂਰ ਨਦੀ, ਹੁਆਈ ਹੇ ਨਦੀ ਅਤੇ ਸ਼ੀ ਜੀਯਾਂਗ ਨਦੀ।

ਪੱਛਮ ਵਿੱਚ ਹਿਮਾਲਿਆ ਪਰਬਤ ਲਡ਼ੀ ਹੈ ਜੋ ਚੀਨ ਦੀ ਭਾਰਤ, ਭੂਟਾਨ ਅਤੇ ਨੇਪਾਲ ਨਾਲ ਕੁਦਰਤੀ ਸੀਮਾ ਬਣਾਉਦੀ ਹੈ। ਭੂਗੋਲਿਕ ਆਧਾਰ 'ਤੇ ਚੀਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ -

 • ਉੱਤਰੀ ਚੀਨ: ਇਸ ਵਿੱਚ ਲੋਇਸ ਮਿਟੀ ਦਾ ਪ੍ਰਦੇਸ਼, ਮੰਗੋਲੀਆ ਦੀ ਪਠਾਰ ਦਾ ਕੁਝ ਹਿੱਸਾ, ਪੀਹੋ ਦਰਿਆ ਦੀ ਘਾਟੀ, ਹਵਾਂਗਹੋ ਦਾ ਬੇਸਿਨ ਅਤੇ ਸ਼ਾਨਟਿੰਗ ਪ੍ਰਾਇਦੀਪ ਸ਼ਾਮਿਲ ਹਨ।
 • ਮੱਧ ਚੀਨ: ਇਸ ਵਿੱਚ ਪੱਛਮ ਦਾ ਪਹਾਡ਼ੀ ਪ੍ਰਦੇਸ਼, ਲਾਲ ਮਿਟੀ ਦਾ ਪ੍ਰਦੇਸ਼, ਹੂਪੇ ਬੇਸਿਨ ਅਤੇ ਯਾਂਗਸੀਕਿਆਂਗ ਦਾ ਡੈਲਟਾ ਸ਼ਾਮਿਲ ਹਨ। ਇੱਕ ਤਰ੍ਹਾਂ ਨਾਲ ਤਾਂ ਇਹ ਸਾਰਾ ਭਾਗ ਯਾਂਗਸੀ ਦਰਿਆ ਦੀ ਘਾਟੀ ਕਿਹਾ ਜਾ ਸਕਦਾ ਹੈ। ਲਾਲ ਮਿੱਟੀ ਦੇ ਪ੍ਰਦੇਸ਼ ਵਿੱਚ ਇਸ ਦੀ ਉੱਪਰਲੀ ਵਾਦੀ ਹੈ। ਹੂਪੇ ਬੇਸਿਨ ਵਿੱਚ ਇਸ ਦੀ ਮੱਧ-ਘਾਟੀ ਅਤੇ ਡੈਲਟਾ ਪ੍ਰਦੇਸ਼ ਇਸ ਦੀ ਹੇਠਲੀ ਘਾਟੀ ਹੈ। ਸ਼ਿਨਲਿੰਗਸ਼ਾਨ ਪਰਬਤ ਇਸ ਨੂੰ ਉੱਤਰੀ ਚੀਨ ਤੋਂ ਵੱਖ ਕਰਦਾ ਹੈ।
 • ਦੱਖਣੀ ਚੀਨ: ਇਸ ਵਿੱਚ ਯੂਨਾਨ ਦੀ ਪਠਾਰ, ਸੀਕਿਆਂਗ ਦਰਿਆ ਦੀ ਘਾਟੀ ਤੇ ਡੈਲਟਾ ਅਤੇ ਦੱਖਣ ਪੂਰਬੀ ਤੱਟ ਦਾ ਮੈਦਾਨ ਸ਼ਾਮਿਲ ਹਨ। ਦੱਖਣੀ ਚੀਨ ਦੀਆਂ ਪਠਾਰਾਂ 'ਵਾਂਗ ਸੀ' ਘਾਟੀ ਨੂੰ ਸੀਕਿਆਂਗ ਦੀ ਤਲਹਟੀ ਤੋਂ ਵੱਖ ਕਰਦੀਆਂ ਹਨ।

ਜਲਵਾਯੂ[ਸੋਧੋ]

ਚੀਨ ਦੀ ਜਲਵਾਯੂ ਵੈਸੇ ਤਾਂ ਹਰ ਪ੍ਰਦੇਸ਼ ਵਿੱਚ ਵੱਖ-ਵੱਖ ਹੈ ਪਰ ਮੌਨਸੂਨੀ ਪੌਣਾਂ ਸਭ ਥਾਂ ਹਨ। ਸਿਰਫ਼ ਉੱਤਰੀ ਚੀਨ ਵਿੱਚ ਸਮਾਨ ਜਲਵਾਯੂ ਮਿਲਦੀ ਹੈ। ਸਾਲ ਦੇ ਬਹੁਤੇ ਮਹੀਨਿਆਂ ਵਿੱਚ ਤਾਪਮਾਨ ਬਹੁਤ ਨੀਵਾਂ ਰਹਿੰਦਾ ਹੈ, ਵਰਖਾ ਗਰਮੀਆਂ ਵਿੱਚ ਜਿਆਦਾ ਹੁੰਦੀ ਹੈ ਪਰ ਔਸਤ 20" ਤੋਂ ਨਹੀਂ ਵਧਦੀ। ਸਰਦੀਆਂ ਵਿੱਚ ਅੰਦਰਲੇ ਰੇਗਿਸਤਾਨਾਂ ਤੋਂ ਠੰਡੀਆਂ ਅਤੇ ਮਿੱਟੀ ਉਡਾਉਣ ਦੀਆਂ ਹਵਾਵਾਂ ਚਲਦੀਆਂ ਹਨ। ਪਾਲਾ ਪੈਂਦਾ ਹੈ ਅਤੇ ਬਰਫ਼ ਵੀ ਵਰ੍ਹਦੀ ਹੈ। ਗਰਮੀਆਂ ਵਿੱਚ ਦੱਖਣੀ ਅਤੇ ਮੱਧ ਚੀਨ ਮੌਨਸੂਨੀ ਪੌਣਾਂ ਦੇ ਅਸਰ ਥੱਲੇ ਆ ਜਾਂਦੇ ਹਨ ਜਿਸ ਤੋਂ 40" ਤੋਂ 60" ਤੱਕ ਵਰਖਾ ਹੁੰਦੀ ਹੈ। ਦੇਸ਼ ਦਾ ਭੂ-ਭਾਗ ਵਿਸ਼ਾਲ ਹੋਣ ਕਾਰਨ ਚੀਨ ਦੇ ਭਿੰਨ-ਭਿੰਨ ਖੇਤਰਾਂ ਦੀ ਜਲਵਾਯੂ ਵਿੱਚ ਬਹੁਤ ਫ਼ਰਕ ਆਉਂਦਾ ਹੈ।

ਜੈਵਿਕ ਵਿਭਿੰਨਤਾ[ਸੋਧੋ]

ਵਿਸ਼ਵ ਦੇ ਸਤਾਰਾਂ ਜਿਆਦਾ-ਵਿਵਿਧ ਦੇਸ਼ਾਂ ਵਿੱਚੋਂ ਇੱਕ, ਚੀਨ ਵਿਸ਼ਵ ਦੇ ਦੋ ਪ੍ਰਮੁੱਖ ਜੈਵਿਕ-ਖੇਤਰਾਂ ਵਿੱਚੋਂ ਇੱਕ ਵਿਵਨ੍ਰਆਰਕਟਿਕ ਅਤੇ ਹਿੰਦੋਮਾਲਯਾ ਵਿੱਚ ਆਉਂਦਾ ਹੈ। ਵਿਵਨ੍ਰਆਰਕਟਿਕ ਵਿੱਚ ਪਾਏ ਜਾਣ ਵਾਲੇ ਜੀਵ ਹਨ ਘੋਡ਼ੇ, ਊਠ, ਟਪੀਰ ਅਤੇ ਜ਼ੈਬਰਾ। ਹਿੰਦੋਮਾਲਯਾ ਖੇਤਰ ਦੀਆਂ ਪ੍ਰਜਾਤੀਆਂ ਹਨ ਤੇਂਦੁਆ ਬਿੱਲੀ, ਬੰਬੂ ਚੂਹਾ, ਟ੍ਰੀਘੋ ਅਤੇ ਕਈ ਤਰ੍ਹਾਂ ਦੇ ਬਾਂਦਰ ਅਤੇ ਬਾਨਰ ਕੁਦਰਤੀ ਫੈਲਾਅ ਕਰਕੇ ਦੋਵਾਂ ਖੇਤਰਾਂ ਵਿੱਚ ਪਾਏ ਜਾਂਦੇ ਹਨ। ਪ੍ਰਸਿੱਧ ਵਿਸ਼ਾਲ ਪਾਂਡਾ, ਚਾਡਗ ਜਿਆਡ੍ਰਗ ਦੇ ਸੀਮਿਤ ਖੇਤਰਾਂ ਵਿੱਚ ਪਾਇਆ ਜਾਂਦਾ ਹੈ। ਲੁਪਤ ਹੋ ਰਹੀਆਂ ਪ੍ਰਜਾਤੀਆਂ ਸੰਬੰਧੀ ਵੀ ਕਈ ਕਾਨੂੰਨ ਬਣਾਏ ਗਏ ਹਨ।

ਚੀਨ ਵਿੱਚ ਕਈ ਤਰ੍ਹਾਂ ਦੇ ਵਣ ਮਿਲਦੇ ਹਨ। ਉੱਤਰ-ਪੂਰਬੀ ਅਤੇ ਉੱਤਰ-ਪੱਛਮੀ ਖੇਤਰਾਂ ਵਿੱਚ ਪਰਬਤੀ ਅਤੇ ਠੰਡੇ ਸ਼ੰਕੂਧਾਰੀ ਵਣ ਹਨ, ਜੋ ਕਿ ਜਾਨਵਰਾਂ ਦੀਆਂ ਪ੍ਰਜਾਤੀਆਂ ਜਿਵੇਂ ਮੂਸ ਅਤੇ ਏਸ਼ੀਆਈ ਕਾਲੇ ਭਾਲੂ ਦੇ ਲਗਭਗ 120 ਪ੍ਰਕਾਰ ਦੇ ਪੰਛੀਆਂ ਦੇ ਘਰ ਹਨ। ਨਮ ਸ਼ੰਕੁਰੁੱਖ ਵਣਾਂ ਦੇ ਹੇਠਲੇ ਸਥਾਨਾਂ ਤੇ ਬਾਂਸ ਦੀਆਂ ਝਾਡ਼ੀਆਂ ਪਾਈਆਂ ਜਾਂਦੀਆਂ ਹਨ। ਉਪੋਸ਼ਨਕਟੀਬੱਧ ਵਣ, ਜੋ ਮੱਧ ਅਤੇ ਦੱਖਣੀ ਚੀਨ ਦੀ ਬਹੁਲਤਾ ਨਾਲ ਉਪਲਬਧ ਹੈ, 1,46,000 ਪ੍ਰਕਾਰ ਦੀਆਂ ਬਨਸਪਤੀਆਂ ਦਾ ਘਰ ਹੈ। ਪਰ ਇਹ ਚੀਨ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਜਾਤੀਆਂ ਦਾ ਇੱਕ-ਚੌਥਾਈ ਹੈ।

ਵਾਤਾਵਰਣ[ਸੋਧੋ]

ਚੀਨ ਵਿੱਚ ਕੁਝ ਪ੍ਰਸੰਗਿਕ ਵਾਤਾਵਰਣ ਨਿਯਮ ਹਨ, 1979 ਦਾ ਵਾਤਾਵਰਣ ਸੁਰੱਖਿਅਣ ਕਾਨੂੰਨ ਹੈ, ਜੋ ਮੋਟੇ 'ਤੇ ਅਮਰੀਕੀ ਕਾਨੂੰਨ 'ਤੇ ਆਧਾਰਿਤ ਹੈ। ਭਾਵੇਂ ਕਿ ਨਿਯਮ ਬਹੁਤ ਸਖ਼ਤ ਹਨ, ਫਿਰ ਵੀ ਆਰਥਿਕ ਵਿਕਾਸ ਦੀਆਂ ਇੱਛੁੱਕ ਸਮੁਦਾਵਾਂ ਦੁਆਰਾ ਇਹਨਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਇਸ ਕਾਨੂੰਨ ਦੇ ਬਾਰਾਂ ਸਾਲਾਂ ਬਾਅਦ ਕੇਵਲ ਇੱਕ ਚੀਨੀ ਨਗਰ ਨੇ ਆਪਣੇ ਜਲ ਸਰੋਤਾਂ ਨੂੰ ਸਾਫ਼ ਰੱਖਣ ਦਾ ਯਤਨ ਕੀਤਾ ਸੀ।

ਚੀਨ ਦੇ ਜਲ ਸੰਸਥਾਨ ਵਿਭਾਗ ਦੇ ਅਨੁਸਾਰ, ਲਗਭਗ 30 ਕਰੋਡ਼ ਚੀਨੀ ਲੋਕ ਅਸੁਰੱਖਿਅਤ ਪਾਣੀ ਪੀ ਰਹੇ ਹਨ ਅਤੇ ਕਈ ਨਗਰ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ।

ਚੀਨ ਹੋਰ ਸਾਰੇ ਦੇਸ਼ਾਂ ਦੇ ਮੁਕਾਬਲੇ ਸੌਰ ਪੈਨਲਾਂ ਅਤੇ ਪੌਣ ਟਰਬਾਇਨਾਂ ਦਾ ਬਹੁਤ ਜਿਆਦਾ ਉਤਪਾਦਨ ਕਰਦਾ ਹੈ।

ਸਮਾਂ ਖੇਤਰ[ਸੋਧੋ]

ਚੀਨ ਇੱਕ ਵਿਸ਼ਾਲ ਦੇਸ਼ ਹੈ ਜੋ ਪੂਰਬ ਤੋਂ ਪੱਛਮ ਤੱਕ 4,000 ਕਿਲੋਮੀਟਰ ਤੱਕ ਫ਼ੈਲਿਆ ਹੋਇਆ ਹੈ ਪਰ ਫਿਰ ਵੀ ਇਸ ਦੇਸ਼ ਦਾ ਕੇਵਲ ਇੱਕ ਸਮਾਂ ਖੇਤਰ (ਸਮਾਂ ਜ਼ੋਨ) ਹੈ ਜੋ ਯੂਟੀਸੀ ਤੋਂ 8 ਘੰਟੇ ਅੱਗੇ ਹੈ। ਮੰਨਿਆ ਜਾਂਦਾ ਹੈ ਕਿ ਸਮਾਂ ਖੇਤਰ ਇੱਕ ਹੋਣ ਕਰਕੇ ਪੱਛਮੀ ਖੇਤਰ ਦੇ ਲੋਕਾਂ ਨੂੰ ਦਿਨ ਵਿੱਚ ਕੰਮ ਕਰਨ ਲਈ ਘੱਟ ਸਮਾਂ ਮਿਲਦਾ ਹੈ ਅਤੇ ਪੂਰਬੀ ਖੇਤਰ ਨੂੰ ਜਿਆਦਾ ਛੋਟ ਦਿੱਤੀ ਗਈ ਹੈ। ਇਸ ਕਰਕੇ ਪੱਛਮੀ ਖੇਤਰ, ਪੂਰਬੀ ਖੇਤਰ ਮੁਕਾਬਲੇ ਪੱਛਡ਼ਿਆ ਹੋਇਆ ਹੈ।

ਜਨਸੰਖਿਆ[ਸੋਧੋ]

ਚੀਨ ਸੰਸਾਰ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਇਸ ਦੀ ਅਬਾਦੀ 138 ਕਰੋੜ ਦੇ ਲਗਭਗ ਹੈ। ਵਧਦੀ ਅਬਾਦੀ ਦੀ ਸਮੱਸਿਆ ਨੂੰ ਰੋਕਣ ਲਈ ਸੰਨ 1979 ਵਿੱਚ ਸਰਕਾਰ ਨੇ ਕਾਨੂੰਨ ਬਣਾਇਆ ਸੀ ਕਿ ਵਿਆਹੁਤਾ ਜੋੜਾ ਕੇਵਲ ਇੱਕ ਬੱਚੇ ਨੂੰ ਹੀ ਜਨਮ ਦੇਵੇਗਾ।

ਧਰਮ[ਸੋਧੋ]

ਚੀਨ ਵਿੱਚ ਸੀਮਿਤ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਕੇਵਲ ਓਹਨਾਂ ਸਮੁਦਾਵਾਂ ਪ੍ਰਤੀ ਹੀ ਸ਼ਹਿਨਸ਼ੀਲਤਾ ਵਰਤੀ ਜਾਂਦੀ ਹੈ ਜੋ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ। 1998 ਦੇ ਏਡ਼ਹਿਯੰਟਰ ਡਾਟ ਕਾਮ ਅਨੁਸਾਰ ਚੀਨ ਦੀ 49% ਜਨਸੰਖਿਆ ਅਧਰਮੀਆਂ ਦੀ ਹੈ। ਇਸੇ ਦੌਰਾਨ 2007 ਦੇ ਇੱਕ ਹੋਰ ਸਰਵੇਖਣ ਅਨੁਸਾਰ ਚੀਨ ਵਿੱਚ 30 ਕਰੋਡ਼ (23%) ਵਿਸ਼ਵਾਸੀ ਹਨ। ਸਰਵੇਖਣਾਂ ਅਨੁਸਾਰ ਚੀਨ ਵਿੱਚ ਪ੍ਰਾਚੀਨ ਧਰਮ ਜਿਆਦਾ ਹਨ ਜਿਵੇਂ ਕਿ ਬੁੱਧ ਧਰਮ, ਤਾਓ ਧਰਮ ਅਤੇ ਚੀਨੀ ਲੋਕ ਧਰਮ।

ਸ਼ਹਿਰੀ ਖੇਤਰ[ਸੋਧੋ]

ਚੀਨ ਦੇ ਪ੍ਰਸਿੱਧ ਸ਼ਹਿਰ ਸ਼ੰਘਾਈ, ਹਾਂਗ ਕਾਂਗ, ਨਾਨਕਿੰਗ, ਰਾਜਧਾਨੀ ਬੀਜਿੰਗ ਆਦਿ ਹਨ। ਕੈਨਟਨ ਦੱਖਣੀ ਚੀਨ ਦਾ ਪ੍ਰਸਿੱਧ ਨਗਰ ਅਤੇ ਬੰਦਰਗਾਹ ਹੈ। ਚੀਨ ਦਾ ਜਿਆਦਾਤਰ ਵਪਾਰ ਸ਼ੰਘਾਈ ਸ਼ਹਿਰ ਰਾਂਹੀ ਹੁੰਦਾ ਹੈ। ਇਥੇ ਰੇਸ਼ਮੀ ਅਤੇ ਸੂਤੀ ਕੱਪਡ਼ਿਆਂ ਦੇ ਕਾਰਖ਼ਾਨੇ ਹਨ।

ਭਾਸ਼ਾ[ਸੋਧੋ]

ਚੀਨ ਵਿੱਚ ਸਟੈਂਡਰ ਚੀਨੀ, ਪੁਰਤਗਾਲੀ ਭਾਸ਼ਾ, ਮਕਾਓ ਭਾਸ਼ਾ, ਅੰਗਰੇਜ਼ੀ ਭਾਸ਼ਾ ਬੋਲੀਆਂ ਜਾਂਦੀਆਂ ਹਨ। ਹੋਰ ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਉਇਗ਼ੁਰ ਭਾਸ਼ਾ, ਜ਼ਹੁੰਗ ਭਾਸ਼ਾ, ਚੀਨੀ ਭਾਸ਼ਾ ਹਨ ਅਤੇ ਚੀਨੀ ਭਾਸ਼ਾ ਇੱਥੋਂ ਦੀ ਸਰਕਾਰੀ ਭਾਸ਼ਾ ਹੈ।

ਸਿੱਖਿਆ[ਸੋਧੋ]

1986 ਵਿੱਚ ਚੀਨ ਨੇ ਹਰੇਕ ਬੱਚੇ ਨੂੰ ਨੌ ਸਾਲ ਦੀ ਜਰੂਰੀ ਸ਼ੁਰੂਆਤੀ ਸਿੱਖਿਆ ਦੇਣ ਦਾ ਨਿਸ਼ਚਾ ਨਿਰਧਾਰਿਤ ਕੀਤਾ ਸੀ। 2007 ਤੱਕ ਚੀਨ ਵਿੱਚ 3,97,567 ਪ੍ਰਾਰੰਭਿਕ ਸਕੂਲ, 94,116 ਮੱਧਵਰਤੀ ਸਕੂਲ ਅਤੇ 2,236 ਉੱਚ ਸਿੱਖਿਆ ਸੰਸਥਾਨ ਸਨ। ਫਰਵਰੀ 2006 ਵਿੱਚ ਸਰਕਾਰ ਨੇ ਇਹ ਫੈਸਲਾ ਲਿਆ ਕਿ ਨੌ ਸਾਲ ਤੱਕ ਦੀ ਸਿੱਖਿਆ ਮੁਫ਼ਤ ਦਿੱਤੀ ਜਾਵੇਗੀ, ਜਿਸ ਵਿੱਚ ਪਾਠ-ਪੁਸਤਕਾਂ ਅਤੇ ਹੋਰ ਖ਼ਰਚ ਪ੍ਰਦਾਨ ਕੀਤੇ ਜਾਣਗੇ। ਚੀਨ ਵਿੱਚ ਨੌ ਸਾਲ ਦੀ ਉਮਰ ਦੇ ਬੱਚੇ ਪ੍ਰਾਰੰਭਿਕ ਸਕੂਲ ਹੇਠ ਆਉਂਦੇ ਹਨ। 2007 ਤੱਕ 25 ਸਾਲ ਦੀ ਉਮਰ ਤੱਕ ਦੇ 93.3% ਲੋਕ ਸ਼ਾਖਰ ਹਨ।[3]ਚੀਨ ਦੀ ਯੁਵਾ ਸ਼ਾਖਰਤਾ ਦਰ 2000 ਵਿੱਚ (ਉਮਰ 25 ਤੋਂ 32) 98.9% ਸੀ।(ਪੁਰਸ਼ 99.2% ਅਤੇ ਮਹਿਲਾ 98.5%)[4][5]

ਸਿਹਤ[ਸੋਧੋ]

ਰਾਜਨੀਤਕ[ਸੋਧੋ]

ਚੀਨ ਵਿੱਚ ਰਾਜਨੀਤਿਕ ਢਾਂਚਾ ਇਸ ਪ੍ਰਕਾਰ ਹੈ: ਸਭ ਤੋਂ ਉੱਪਰ ਚੀਨੀ ਸਾਮਵਾਦੀ ਦਲ ਅਤੇ ਫਿਰ ਸੈਨਾ ਅਤੇ ਸਰਕਾਰ। ਚੀਨ ਦਾ ਰਾਸ਼ਟਰ-ਮੁਖੀ ਰਾਸ਼ਟਰਪਤੀ ਹੁੰਦਾ ਹੈ, ਜਦ ਕਿ ਦਲ ਦਾ ਨੇਤਾ ਉਸਦਾ ਆਮ ਸਚਿਵ ਹੁੰਦਾ ਹੈ ਅਤੇ ਚੀਨੀ ਮੁਕਤੀ ਸੈਨਾ ਦਾ ਮੁਖੀ ਕੇਂਦਰੀ ਸੈਨਿਕ ਅਾਯੋਗ ਦਾ ਮੈਂਬਰ ਹੁੰਦਾ ਹੈ। ਵਰਤਮਾਨ ਸਮੇਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਹਨ। ਸ਼ੀ ਜਿਨਪਿੰਗ ਤਿੰਨ ਪਦਾਂ ਦੇ ਪ੍ਰਮੁੱਖ ਹਨ।

ਚੀਨੀ ਸਾਮਵਾਦੀ ਦਲ ਤੋਂ ਇਲਾਵਾ ਅੱਠ ਹੋਰ ਵੀ ਰਾਜਨੀਤਿਕ ਦਲ ਚੀਨ ਵਿੱਚ ਹਨ ਪਰੰਤੂ ਇਹਨਾਂ ਦਲਾਂ ਨੂੰ ਚੀਨੀ ਸਾਮਵਾਦੀ ਦਲ ਦੀ ਪ੍ਰਮੁੱਖਤਾ ਸਵੀਕਾਰ ਕਰਨੀ ਹੁੰਦੀ ਹੈ।

ਪ੍ਰਸ਼ਾਸ਼ਕੀ ਵੰਡ[ਸੋਧੋ]

ਚੀਨੀ ਸਰਕਾਰ ਦੇ ਨਿਯੰਤਰਣ ਵਿੱਚ ਕੁੱਲ 33 ਪ੍ਰਸ਼ਾਸ਼ਕੀ ਵਿਭਾਗ ਹਨ ਅਤੇ ਚੀਨ ਇਸ ਤੋਂ ਇਲਾਵਾ ਤਾਈਵਾਨ ਨੂੰ ਆਪਣਾ ਪ੍ਰਾਂਤ ਮੰਨਦਾ ਹੈ, ਪਰ ਇਸ 'ਤੇ ਉਸਦਾ ਨਿਯੰਤਰਣ ਨਹੀਂ ਹੈ।

 • ਪ੍ਰਾਂਤ

ਚੀਨ ਦੇ ਕੁੱਲ 23 ਪ੍ਰਾਂਤ ਹਨ। ਇਹਨਾਂ ਦੇ ਨਾਂਮ ਹਨ - ਅੰਹੁਈ, ਫ਼ੁਜਿਯਾਨ, ਗਾਂਸ਼ੂ, ਗਵਾਂਗਡੋਂਗ, ਗੁਈਝੋਊ, ਹੇਈਨਾਨ, ਹੇਬੇਈ, ਹੁਨਾਨ, ਜਿਆਂਗਸ਼ੂ, ਜਯਾਂਗਸ਼ੀ, ਜਿਲਿਨ, ਲਿਆਓਨਿੰਗ, ਕਿੰਗਹਾਈ, ਸ਼ਾਂਕਝੀ, ਸ਼ਾਂਗਦੋਂਗ, ਸ਼ਾਂਸ੍ਰੀ, ਸ਼ਿਚੁਆਨ, ਤਾਇਵਾਨ, ਯੁਨਾਨ, ਝੇਜਿਯਾਂਗ

 • ਸਵੈ ਖੇਤਰ

ਭੀਤਰੀ ਮੰਗੋਲੀਆ, ਗਵਾਂਗਿਸ਼, ਨਿੰਗਸਯਾ, ਬੋਡ਼ ਸਵੈ ਖੇਤਰ, ਸ਼ਿਜਾਂਗ ਸਵੈ ਖੇਤਰ, ਤਿੱਬਤ

 • ਨਗਰਪਾਲਿਕਾ

ਬੀਜਿੰਗ, ਸ਼ੰਘਾਈ, ਚੋਂਗਿੰਗ, ਤਯਾਂਜਿਨ

 • ਵਿਸ਼ੇਸ਼ ਪ੍ਰਸ਼ਾਸ਼ਨਿਕ ਖੇਤਰ

ਹਾਂਗ ਕਾਂਗ, ਮਕਾਊ

ਸੈਨਾ[ਸੋਧੋ]

ਤੇਈ ਲੱਖ ਸੈਨਿਕਾਂ ਨਾਲ ਚੀਨੀ ਮੁਕਤੀ ਸੈਨਾ ਵਿਸ਼ਵ ਗੀ ਸਭ ਤੋਂ ਵੱਡੀ ਪਦਵੀਬਲ ਸੈਨਾ ਹੈ। ਚੀਮੁਸੇ ਦੇ ਅੰਤਰਗਤ ਥਲ ਸੈਨਾ, ਸਮੁੰਦਰੀ ਸੈਨਾ, ਹਵਾਈ ਸੈਨਾ ਅਤੇ ਰਣਨੀਤਿਕ ਨਾਭਿਕੀ ਬਲ ਸੰਮੇਲਿਤ ਹੈ। ਦੇਸ਼ ਦਾ ਅਧਿਕਾਰਕ ਰੱਖਿਆ ਖ਼ਰਚ 132 ਅਰਬ ਅਮਰੀਕੀ ਡਾਲਰ (808.2 ਅਰਬ ਯੁਆਨ, 2014 ਲਈ ਪ੍ਰਸਤਾਵਿਤ) ਹੈ। है। 2013 ਵਿੱਚ ਚੀਨ ਦਾ ਰੱਖਿਆ ਬਜਟ ਲਗਭਗ 118 ਅਰਬ ਡਾਲਰ ਸੀ, ਜੋ ਕਿ 2012 ਦੇ ਬਜਟ ਤੋਂ 10.7 ਪ੍ਰਤੀਸ਼ਤ ਜਿਆਦਾ ਸੀ। ਤੁਲਨਾਤਮਰ ਰੂਪ ਨਾਲ ਵੇਖਿਆ ਜਾਵੇ ਤਾਂ ਚੀਨ ਦੇ ਗੁਆਂਢੀ ਦੇਸ਼ ਭਾਰਤ ਦਾ 2014 ਦਾ ਰੱਖਿਆ ਬਜਟ 36 ਅਰਬ ਡਾਲਰ ਸੀ।[6]ਹਾਲਾਂਕਿ ਅਮਰੀਕਾ ਦਾ ਦਾਅਵਾ ਹੈ ਕਿ ਚੀਨ ਆਪਣੀ ਕੁਝ ਸੈਨਾ ਗੁਪਤ ਰੱਖਦਾ ਹੈ।[ਹਵਾਲਾ ਲੋੜੀਂਦਾ] ਚੀਨ ਸੰਯੁਕਤ ਰਾਸ਼ਟਰ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ।

ਕਾਨੂੰਨ ਵਿਵਸਥਾ[ਸੋਧੋ]

ਚੀਨ ਵਿੱਚ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਨੂੰ ਮਾੜਾ ਮੰਨਿਆ ਜਾਂਦਾ ਹੈ। ਕਾਨੂੰਨ ਨੂੰ ਨਾ ਮੰਨਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਦੇਸ਼ ਦੇ ਵੱਡੇ ਰਕਬੇ ਵਿੱਚ ਖੇਤੀਬਾੜੀ ਕੀਤੀ ਜਾਂਦੀ ਹੈ ਜਿਸ ਕਰਕੇ ਵੱਧ ਅਬਾਦੀ ਦੇ ਬਾਵਜੂਦ ਅਨਾਜ ਦੀ ਕਿੱਲਤ ਨਹੀਂ ਆਉਂਦੀ। ਚੀਨ ਦੇ ਕਮਿਊਨਿਸਟ ਨੇਤਾਵਾਂ ਨੇ ਰਾਜਸੱਤਾ ਆਉਣ ਦੇ ਦੋ ਸਾਲ ਵਿੱਚ ਹੀ ਜ਼ਮੀਨ ਦੀ ਵੰਡ ਕਿਸਾਨਾਂ ਵਿੱਚ ਕਰ ਦਿੱਤੀ ਸੀ। ਸਾਲ 2003 ਵਿੱਚ ਚੀਨ ਸਰਕਾਰ ਨੇ ਪ੍ਰਾਈਵੇਟ ਜਾਇਦਾਦ ਰੱਖਣ ਦੇ ਹੱਕ ਨੂੰ ਪ੍ਰਵਾਨਗੀ ਦੇ ਦਿੱਤੀ।

ਮਨੁੱਖੀ ਅਧਿਕਾਰ ਅਤੇ ਭ੍ਰਿਸ਼ਟਾਚਾਰ[ਸੋਧੋ]

ਅਰਥ ਵਿਵਸਥਾ[ਸੋਧੋ]

2014 ਅਨੁਸਾਰ ਚੀਨ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਅਰਥ-ਵਿਵਸਥਾ ਵਾਲਾ ਦੇਸ਼ ਹੈ। ਚੀਨ ਵਿਸ਼ਵ ਦਾ ਸਭ ਤੋਂ ਵੱਧ ਪਧਾਰਿਆ ਜਾਣ ਵਾਲਾ ਦੇਸ਼ ਹੈ ਜਿਥੇ 2009 ਵਿੱਚ 5 ਕਰੋਡ਼ 9 ਲੱਖ ਅੰਤਰਰਾਸ਼ਟਰੀ ਯਾਤਰੀ ਆਏ ਸਨ। ਚੀਨ ਵਿਸ਼ਵ ਵਪਾਰ ਸੰਗਠਨ ਦਾ ਵੀ ਹਿੱਸਾ ਹੈ ਅਤੇ ਦੂਸਰੀ ਸਭ ਤੋਂ ਵੱਡੀ ਵਪਾਰਿਕ ਸ਼ਕਤੀ ਹੈ। 2008 ਵਿੱਚ ਚੀਨ ਨੇ 92.4 ਅਰਬ ਅਮਰੀਕੀ ਡਾਲਰ ਦਾ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕੀਤਾ ਸੀ ਜੋ ਵਿਸ਼ਵ ਦਾ ਤੀਸਰਾ ਸਰਵੋਤਮ ਸੀ।[7]

ਘਰੇਲੂ ਉਤਪਾਦਨ ਦਰ[ਸੋਧੋ]

ਖੇਤੀਬਾੜੀ[ਸੋਧੋ]

ਚੀਨ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾਡ਼ੀ ਹੈ ਅਤੇ ਇੱਥੋਂ ਦੀ ਮੁੱਖ ਫਸਲਾਂ ਚਾਵਲ, ਚਾਹ, ਕਪਾਹ, ਮੋਟਾ ਅੰਨ, ਸੋਇਆਬੀਨ ਅਤੇ ਕਣਕ ਹਨ। ਇੱਥੇ ਛੋਟੇ ਖੇਤਾਂ ਵਿੱਚ ਵੀ ਖੇਤੀ ਮਸ਼ੀਨਾਂ ਰਾਂਹੀ ਕੀਤੀ ਜਾਂਦੀ ਹੈ।

ਸਨਅਤ[ਸੋਧੋ]

ਚੀਨ ਵਿੱਚ ਉਦਯੋਗੀਕਰਨ ਦਾ ਇਨਕਲਾਬ ਲਿਆ ਕੇ ਸਰਕਾਰ ਨੇ ਬਹੁਤ ਕੰਮ ਕੀਤਾ ਹੈ। ਦੇਸ਼ ਵਿੱਚ ਜ਼ਿਆਦਾ ਉਦਯੋਗ ਸਰਕਾਰੀ ਹਨ ਪਰ ਕਿਤੇ-ਕਿਤੇ ਸਰਕਾਰੀ ਤੇ ਗ਼ੈਰ-ਸਰਕਾਰੀ ਸਾਂਝੀ ਤੌਰ ’ਤੇ ਚੱਲ ਰਹੇ ਹਨ। ਚੀਨ ਸਰਕਾਰ ਨੇ ਉਦਯੋਗਿਕ ਖੇਤਰ ਵਿੱਚ ਕਿਸੇ ਵੱਡੇ ਅਤੇ ਪੱਛਮੀ ਦੇਸ਼ ’ਤੇ ਨਿਰਭਰਤਾ ਨਹੀਂ ਰੱਖੀ। ਚੀਨੀ ਸਰਕਾਰ ਨੇ ਚੰਗੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਲਈ ਬਾਹਰਲੇ ਦੇਸ਼ਾਂ ਵਿੱਚ ਭੇਜਿਆ ਗਿਆ ਤਾਂ ਕਿ ਉਹ ਉੱਥੋਂ ਵਾਪਸ ਆ ਕੇ ਆਪਣੇ ਦੇਸ਼ ਦੇ ਉਦਯੋਗਿਕ ਵਿਕਾਸ ਵਿੱਚ ਹਿੱਸਾ ਪਾ ਸਕਣ। ਚੀਨ ਵਿੱਚ ਹਰ ਛੋਟੀ ਤੋਂ ਛੋਟੀ ਚੀਜ਼ ਦੇਸ਼ ਵਿੱਚ ਹੀ ਬਣਦੀ ਹੈ। ਚੀਨ ਦੇਸ਼ ਦੀ ਬਰਾਮਦ ਇਸ ਦੀ ਦਰਾਮਦ ਨਾਲੋਂ ਕਿਤੇ ਵੱਧ ਹੈ। ਚੀਨ ਵਿੱਚ ਉਜਰਤ ਘੱਟ ਹਨ ਇਸਲਈ ਚੀਨ ਦੀਆਂ ਬਣਾਈਆਂ ਵਸਤਾਂ ਦੀ ਕੀਮਤ ਘੱਟ ਹੈ। ਪਿਛਲੇ ਕਈ ਸਾਲਾਂ ਵਿੱਚ ਚੀਨੀ ਵਸਤਾਂ ਨੇ ਸੰਸਾਰ ਦੀ ਵਪਾਰਕ ਮੰਡੀ ਵਿੱਚ ਬਹੁਤ ਮੱਲਾ ਮਾਰੀਆ ਹਨ। ਸੰਨ 1978 ਵਿੱਚ ਚੀਨ ਸਰਕਾਰ ਨੇ ਬਾਹਰੀ ਧਨ ਲਾਉਣ ਵਾਲੀਆਂ ਕੰਪਨੀਆਂ ਨੂੰ ਦੇਸ਼ ਵਿੱਚ ਉਦਯੋਗ ਲਗਾਉਂਣ ਦਾ ਸੱਦਾ ਦੇਣ ਲਈ ਵਿਸ਼ੇਸ਼ ਆਰਥਿਕ ਜ਼ੋਨਾਂ ਦਾ ਨਿਰਮਾਣ ਕੀਤਾ ਗਿਆ ਜਿਸ ਅਧੀਨ 14 ਸਮੁੰਦਰੀ ਤੱਟ ਕੋਲ ਖੇਤਰ ਬਣਾਏ ਗਏ। ਸਾਲ 1990 ਤੋਂ 2004 ਤਕ ਚੀਨ ਦੀ ਉਦਯੋਗਿਕ ਤਰੱਕੀ 10 ਫ਼ੀਸਦੀ ਸਾਲਾਨਾ ਹੋਈ, ਜੋ ਸੰਸਾਰ ਦੇ ਸਾਰੇ ਦੇਸ਼ਾਂ ਤੋਂ ਵੱਧ ਸੀ ਅਨੁਮਾਨ ਹੈ ਕਿ ਜਿਸ ਹਿਸਾਬ ਨਾਲ ਚੀਨ ਵਿੱਚ ਉਦਯੋਗੀਕਰਨ ਹੋ ਰਿਹਾ ਹੈ ਨੂੰ ਦੇਖਦੇ ਹੋਏ ਸਾਲ 2020 ਤਕ ਚੀਨ ਆਰਥਿਕਤਾ ਵਜੋਂ ਸੰਸਾਰ ਵਿੱਚ ਮੋਹਰੀ ਹੋਵੇਗਾ।

ਵਿੱਤੀ ਕਾਰੋਬਾਰ[ਸੋਧੋ]

ਯਾਤਾਯਾਤ[ਸੋਧੋ]

ਊਰਜਾ[ਸੋਧੋ]

ਖਣਿਜ[ਸੋਧੋ]

ਚੀਨ ਦੀ ਬਾਹਰੀ ਕਰੰਸੀ ਦਾ ਰਿਜ਼ਰਵ ਦੁਨੀਆਂ ਵਿੱਚ ਸਾਰੇ ਦੇਸ਼ਾਂ ਨਾਲੋਂ ਜ਼ਿਆਦਾ ਹੈ। ਚੀਨ ਸੰਸਾਰ ਵਿੱਚ ਦਰਾਮਦ ਅਤੇ ਬਰਾਮਦ ਨੂੰ ਸਾਰੇ ਦੇਸ਼ਾਂ ਨਾਲੋਂ ਅੱਗੇ ਹੈ। ਸੋਨੇ ਦੀ ਪ੍ਰਾਪਤੀ, ਬਿਜਲੀ ਅਤੇ ਸੀਮਿੰਟ ਦੀ ਖਪਤ ਦੁਨੀਆਂ ਵਿੱਚ ਕਿਸੇ ਵੀ ਦੇਸ਼ ਤੋੋਂ ਵੱਧ ਹੈ। ਚੀਨ ਵਿੱਚ ਕੋਲਾ ਅਮਰੀਕਾ ਨਾਲੋਂ ਤਿੰਨ ਗੁਣਾਂ ਅਤੇ ਲੋਹੇ ਦਾ ਉਤਪਾਦਨ 11 ਗੁਣਾਂ ਜ਼ਿਆਦਾ ਹੈ।

ਪਾਣੀ[ਸੋਧੋ]

ਵਿਗਿਆਨ ਅਤੇ ਤਕਨੀਕ[ਸੋਧੋ]

ਵਿਦੇਸ਼ੀ ਵਪਾਰ[ਸੋਧੋ]

ਫੌਜੀ ਤਾਕਤ[ਸੋਧੋ]

ਚੀਨ ਦੀ ਸੈਨਾ ਕੋਲ ਆਧੁਨਿਕ ਹਥਿਆਰ ਅਤੇ ਸ਼੍ਰੇਸ਼ਠ ਜੰਗੀ ਬੇੜਾ ਹੈ। ਇਸ ਦੀ ਫ਼ੌਜ ਦੀ ਗਿਣਤੀ ਸੰਸਾਰ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਹੈ। ਚੀਨ ਦੇ ਗੁਆਂਢੀ ਦੇਸ਼ ਇਸ ਦੀ ਵਧਦੀ ਤਾਕਤ ਤੋਂ ਭੈਅ ਖਾਂਦੇ ਹਨ। ਚੀਨ ਨੂੰ ਕਿਸੇ ਗੁਆਂਢੀ ਦੇਸ਼ ਤੋਂ ਖ਼ਤਰਾ ਨਹੀਂ ਹੈ।

ਸੱਭਿਆਚਾਰ[ਸੋਧੋ]

ਸਾਹਿਤ[ਸੋਧੋ]

ਭਵਨ ਨਿਰਮਾਣ ਕਲਾ[ਸੋਧੋ]

ਰਸਮ-ਰਿਵਾਜ[ਸੋਧੋ]

ਲੋਕ ਕਲਾ[ਸੋਧੋ]

ਭੋਜਨ[ਸੋਧੋ]

ਤਿਉਹਾਰ[ਸੋਧੋ]

ਖੇਡਾਂ[ਸੋਧੋ]

ਚੀਨ ਨੇ ਓਲੰਪਿਕ ਖੇਡਾਂ ਇਕ ਵਾਰੀ ਹੋਈਆ ਹਨ। ਚੀਨ ਨੇ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਪ੍ਰਾਤ ਕਰ ਕੇ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਨੂੰ ਪਛਾੜ ਦਿੱਤਾ ਹੈ।

ਮੀਡੀਆ ਤੇ ਸਿਨੇਮਾ[ਸੋਧੋ]

ਅਜਾਇਬਘਰ ਤੇ ਲਾਇਬ੍ਰੇਰੀਆਂ[ਸੋਧੋ]

ਮਸਲੇ ਅਤੇ ਸਮੱਸਿਆਵਾਂ[ਸੋਧੋ]

ਅੰਦਰੂਨੀ ਮਸਲੇ[ਸੋਧੋ]

ਬਾਹਰੀ ਮਸਲੇ[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]