ਚੱਕ 44/12 ਐੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੱਕ ਨੰ. 44/12. ਐੱਲ
چک 44 باراں ایل
ਪਿੰਡ
ਪਾਹਰੀ
ਚੱਕ 44/12 ਐੱਲ is located in ਪਾਕਿਸਤਾਨ
ਚੱਕ ਨੰ. 44/12. ਐੱਲ
ਚੱਕ ਨੰ. 44/12. ਐੱਲ
30°17′N 72°25′E / 30.28°N 72.41°E / 30.28; 72.41
ਸੂਬਾ ਪੰਜਾਬ
ਉਚਾਈ 157
ਅਬਾਦੀ (2004)
 • ਕੁੱਲ 10
 • ਘਣਤਾ /ਕਿ.ਮੀ. (/ਵਰਗ ਮੀਲ)
ਸਮਾਂ ਖੇਤਰ ਪਾਕਿਸਤਾਨ ਮਿਆਰੀ ਸਮਾਂ (UTC+5)
ਕਾਲਿੰਗ ਕੋਡ 040

ਚੱਕ 44/12 ਐੱਲ ਜਾਂ ਚੱਕ ਚੁਤਾਲੀ/ਬਾਰਾਂ ਐੱਲ (ਭਾਵ ਕਿ ਨਹਿਰ ਲੋਅਰ ਬਾਰੀ ਦੋਆਬ ਦੇ ਖੱਬੇ ਪਾਸਿਓ ਨਿਕਲਣ ਵਾਲੀ 12ਵੀਂ ਨਹਿਰ ’ਤੇ 44ਵਾਂ ਪਿੰਡ, ਇਸਨੂੰ 'ਪਾਹਰੀ' ਵੀ ਕਹਿੰਦੇ ਹਨ) ਸਾਹੀਵਾਲ ਜਿਲ੍ਹਾ ਦੀ ਤਹਿਸੀਲ ਚੀਚਾ ਵਤਨੀ ਦਾ ਇੱਕ ਪਿੰਡ ਹੈ, ਜਿਹੜਾ ਚੀਚਾ ਵਤਨੀ ਸ਼ਹਿਰ ਤੋਂ 8 ਕਿਲੋਮੀਟਰ ਦੱਖਣ ’ਚ ਨਹਿਰ 12 ਦੇ ਖੱਬੇ ਪਾਸੇ ਚੜ੍ਹਦੇ ਕੰਢੇ ਵਾਕਿਆ ਹੈ। ਇਸਦਾ ਨਾਂ ਪਹਾੜੀ ਬੰਗਲਾ ਹੈ, ਜਿਹੜਾ ਨਹਿਰ 12 ਐੱਲ ਤੋਂ ਨਿਕਲਣ ਵਾਲੇ ਲੰਡੂ ਤੇ ਵਾਕਿਆ ਇੱਕ ਨਹਿਰੀ ਬੰਗਲੇ ਦੇ ਨਾਂ ਤੇ ਹੈ ਅਤੇ ਇਸ ਪਿੰਡ ਦਾ ਨੰਬਰ 44ਵਾਂ ਹੈ।[1]

ਭੂਗੋਲ[ਸੋਧੋ]

ਚੁੱਕ 44 ਬਾਰਾਂ ਐਲ ਚ ਬੋੜ੍ਹ ਦਾ ਇੱਕ ਰੁੱਖ

ਚੁੱਕ 44 ਬਾਰਾਂ ਐਲ ਤਹਿਸੀਲ ਚੀਚਾ ਵਤਨੀ ਦਾ ਇੱਕ ਪ੍ਰਸਿੱਧ ਪਿੰਡ ਹੈ, ਜਿਹੜਾ ਚੀਚਾ ਵਤਨੀ ਸ਼ਹਿਰ ਤੋਂ 8 ਕਿਲੋਮੀਟਰ ਦੱਖਣ ਚ ਵਾਕਿਅ ਏ । ਉਸ ਦੇ ਚੜ੍ਹਦੇ ਚ ਚੁੱਕ 33 ਬਾਰਾਂ ਐਲ (ਖ਼ਿਜ਼ਰ ਪਰ) ਤੇ ਚੁੱਕ 34 ਬਾਰਾਂ ਐਲ , ਉਤਲੇ ਚ ਚੁੱਕ 42 ਬਾਰਾਂ ਐਲ , ਚੁੱਕ 40 ਬਾਰਾਂ ਐਲ ਤੇ ਚੁੱਕ 109 ਬਾਰਾਂ ਐਲ , ਲਹਿੰਦੇ ਚ ਅਚੁੱਕ 43 ਬਾਰਾਂ ਐਲ ਤੇ 108 ਬਾਰਾਂ ਐਲ ਤੇ ਦੱਖਣ ਚ ਚੁੱਕ 32 ਬਾਰਾਂ ਐਲ , ਚੁੱਕ 31 ਗਿਆਰਾਂ ਐਲ ਤੇ ਚੁੱਕ 45 ਬਾਰਾਂ ਐਲ (ਫ਼ਿਰਦੌਸ) ਵਾਕਿਅ ਨੇਂ । 44 ਬਾਰਾਂ ਐਲ ਦੇ ਲਹਿੰਦੇ ਪਾਸੇ ਲੋਅਰ ਬਾਰੀ ਦੋਆਬ ਤੋਂ ਨਿਕਲਣ ਆਲੀ ਨਹਿਰ 12 ਐਲ ਵਗਦੀ ਹੈ ਅਤੇ 44 ਬਾਰਾਂ ਐਲ ਦੀਆਂ ਜ਼ਮੀਨਾਂ ਇਸੇ ਨਹਿਰ ਦੇ ਪਾਣੀ ਨਾਲ਼ ਸੇਰਾਬ ਹੁੰਦਿਆਂ ਨੇਂ ।

ਇਤਿਹਾਸ[ਸੋਧੋ]

ਜਿਲ੍ਹਾ ਸਾਹੀਵਾਲ ਦਾ ਇਲਾਕਾ ਜਮਾਨਾ ਕਦੀਮ ਤੋਂ ਆਬਾਦ ਚਲਈਆ ਆ ਰਿਹਾ ਏ ਤੇ ਹੜੱਪਾ ਦੇ ਕਦੀਮ ਆਸਾਰ ਵੀ ਉਥੇ ਈ ਲੱਭੇ ਨੇਂ ਜਿਹੜੇ ਕਿ 3 ਹਜ਼ਾਰ ਕਬਲ ਮਸੀਹ ਤੋਂ ਵੀ ਪੁਰਾਣੇ ਨੇਂ । ਇਹ ਇਲਾਕਾ ਚੀਚਾ ਵਤਨੀ ਤੇ ਉਸਦੇ ਪਿੰਡਾਂ ਦੇ ਲਾਗੇ ਈ ਏ । ਜਿਸ ਤੋਂ ਸਾਬਤ ਹੁੰਦਾ ਏ ਕਿ ਇਨ੍ਹਾਂ ਇਲਾਕਿਆਂ ਚ ਇਨਸਾਨ ਦੀ ਰਹਿਤਲ ਪੁਰਾਣੀਆਂ ਵੇਲਿਆਂ ਤੋਂ ਈ ਚਲੀ ਆ ਰਹੀ ਏ ਤੇ ਇਹ ਇਲਾਕੇ ਇਨਸਾਨ ਦੀ ਇਬਤਦਾਈ ਰਹਿਤਲਾਂ ਚੋਂ ਇੱਕ ਨੇਂ । ਪਰ ਉਸ ਇਲਾਕੇ ਦੀ ਨਵੇਂ ਆਬਾਦ ਕਾਰੀ ਅੰਗਰੇਜ਼ਾਂ ਨੇ ਕੀਤੀ । 1912ਈ. ਚ ਨਹਿਰ ਲੋਅਰ ਬਾਰੀ ਦੋਆਬ ਦੀ ਉਸਾਰੀ ਦੇ ਨਾਲ਼ ਈ ਉਸ ਵੇਲੇ ਦੇ ਪੰਜਾਬ ਦੇ ਅੰਗਰੇਜ਼ ਲਫ਼ਟੀਨੀਨਟ ਗਵਰਨਰ ਨੇ ਇਸ ਇਲਾਕੇ ਦੀ ਆਬਾਦ ਕਾਰੀ ਦਾ ਮਨਸੂਬਾ ਬਣਾਈਆ ਤੇ ਲੋਅਰ ਬਾਰੀ ਦੋਆਬ ਤੋਂ ਨਹਿਰਾਂ ਕਢ ਕੇ ਉਥੇ ਦੀਆਂ ਪਾਣੀ ਦੁੱਖੋਂ ਬੇ ਆਬਾਦ ਜ਼ਮੀਨਾਂ ਆਬਾਦ ਕਰਨ ਲਈ ਨਵੇਂ ਪਿੰਡ ਆਬਾਦ ਕੀਤੇ ਤੇ ਚੜ੍ਹਦੇ ਪੰਜਾਬ ਦੇ ਮੁਖ਼ਤਲਿਫ਼ ਜ਼ਿਲਿਆਂ ਤੋਂ ਲੋਕਾਂ ਨੂੰ ਲਿਆ ਕੇ ਉਨ੍ਹਾਂ ਨੂੰ ਜ਼ਮੀਨਾਂ ਦੇ ਕੇ ਇੱਥੇ ਆਬਾਦ ਕੀਤਾ ।

ਚੁੱਕ 44 ਬਾਰਾਂ ਐਲ ਚ ਆਬਾਦ ਕੀਤੇ ਗਏ ਬਹੁਤੇ ਲੋਕ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਖ਼ਤਲਿਫ਼ ਪਿੰਡਾਂ ਦੇ ਰਹਿਣ ਆਲੇ ਜੱਟ ਸਨ । ਇਨ੍ਹਾਂ ਦੇ ਟੱਬਰਾਂ ਦਾ ਅੱਧਾ ਹਿੱਸਾ ਹੁਸ਼ਿਆਰਪੁਰ ਦੇ ਪਿੰਡਾਂ ਵਿੱਚ ਈ ਰਹਈਆ ਤੇ ਅੱਧਾ ਉਥੇ ਆਬਾਦ ਹੋ ਗਿਆ ਤੇ ਸੰਨ 47ਈ. ਦੇ ਉਜਾੜਿਆਂ ਦੇ ਬਾਦ ਇਨ੍ਹਾਂ ਟੱਬਰਾਂ ਦੇ ਹੁਸ਼ਿਆਰਪੁਰ ਵੱਜ ਰਹਿਣ ਆਲੇ ਬਾਕੀ ਲੋਕ ਵੀ ਇਨ੍ਹਾਂ ਦੇ ਕੋਲ਼ ਉਥੇ ਚੀਚਾ ਵਤਨੀ ਚ ਚੁੱਕ 44 ਬਾਰਾਂ ਐਲ ਚ ਆ ਗਏ ।

ਜਨਸੰਖਿਆ[ਸੋਧੋ]

ਚੁੱਕ 44 ਬਾਰਾਂ ਐਲ ਦੀ ਕਮੀ ਕਢ ਕੇ ਸਾਰੀ ਦੀ ਸਾਰੀ ਜੱਟਾਂ ਤੇ ਮੁਸ਼ਤਮਿਲ ਹੈ, ਜਿਹੜੇ ਕਿ ਪਿੱਛੋਂ ਦੇਸ ਚ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਤਹਿਸੀਲਾਂ ਦਸੂਹਾ , ਗੜ੍ਹਸ਼ੰਕਰ ਤੇ ਤਹਿਸੀਲ ਹੁਸ਼ਿਆਰਪੁਰ ਦੇ ਮੁਖ਼ਤਲਿਫ਼ ਪਿੰਡਾਂ , ਨੱਥੂ ਪੁਰ , ਮਤੋਵਾਲ , ਝੱਜੀ ਪਿੰਡ , ਵਰਾਂ ਪੁਰ , ਡੁਮਾਣਾ ਵਗ਼ੈਰਾ ਦੇ ਰਹਿਣ ਆਲੇ ਸਨ ਤੇ ਸੰਨ 47ਈ. ਦੇ ਉਜਾੜਿਆਂ ਤੇ ਇਸਤੋਂ ਪਹਿਲੋਂ 1910ਈ. ਦੀ ਦੁਹਾਈ ਚ ਇਸ ਬਾਰ ਦੀ ਅਬਾਦਕਾਰੀ ਵੇਲੇ ਇਥੇ ਆ ਕੇ ਵੱਸ ਗਏ ਸਨ ।

ਇਥੇ ਜੱਟਾਂ ਦੀਆਂ ਗੋਤਾਂ : ਧੋਥੜ , ਵੀਨਸ , ਸੰਘੇੜਾ , ਗੱਲ , ਰਿਆੜ , ਨੀਲ ਤੇ ਭੁੱਲ ਵਗ਼ੈਰਾ ਨਾਲ਼ ਤਾਅਲੁੱਕ ਰੱਖਣ ਆਲੇ ਜੱਟ ਵਸਦੇ ਨੇਂ । ਤੇ ਵੀਨਸਾਂ ਦੀ ਗਿਣਤੀ ਸਬਤੋਂ ਵੱਧ ਏ , ਇਸੇ ਲਈ ਪਿੰਡ ਨੂੰ ਕਦੇ ਕਦੇ 44 ਬਾਰਾਂ ਐਲ ਵੀਨਸਾਂ ਵੀ ਆਖ ਦਿੱਤਾ ਜਾਂਦਾ ਸੀ ।

ਧੋਥੜ ਜੱਟ ਚੁੱਕਦਾ ਇੱਕ ਵੱਡਾ ਤੇ ਮੁਅਤਬਿਰ ਟੱਬਰ ਨੇਂ ਤੇ ਪਿੰਡ ਦੇ ਸਬਤੋਂ ਪੜ੍ਹੇ ਲਿਖੇ ਤੇ ਕਾਰੋਬਾਰੀ ਲੋਕਾਂ ਚ ਇਨ੍ਹਾਂ ਦਾ ਸ਼ੁਮਾਰ ਹੁੰਦਾ ਏ । ਇਹ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਕਸਬੇ ਉਮਰ ਟਾਂਡਾ ਦੇ ਨੇੜੇ ਦਰੀਆਏ ਬਿਆਸ ਦੇ ਕੰਡੇ ਵਾਕਿਅ ਪਿੰਡ ਨੱਥੂ ਪੁਰ ਦੇ ਰਹਿਣ ਆਲੇ ਸਨ , ਤੇ ਬਾਰ ਦੀ ਅਬਾਦਕਾਰੀ ਵੇਲੇ 1915ਈ. ਦੇ ਲਾਗੇ ਉਸ ਟੱਬਰ ਦਾ ਇੱਕ ਹਿੱਸਾ 44 ਬਾਰਾਂ ਐਲ ਆ ਗਿਆ ਤੇ ਜ਼ਿਮੀਂਦਾਰੀ ਕਰਨ ਲੱਗਾ ਤੇ ਸਨ 47ਈ. ਚ ਪੰਜਾਬ ਦੀ ਵੰਡਦੇ ਬਾਦ ਇਨ੍ਹਾਂ ਦੇ ਟੱਬਰ ਦੇ ਬਾਕੀ ਲੋਕ ਵੀ ਉਥੇ ਆ ਗਏ । ਇਨ੍ਹਾਂ ਨੂੰ ਦੇਸ ਦੀ ਜ਼ਮੀਨ ਬਦਲੇ ਜ਼ਮੀਨ ਦੂਜੀ ਥਾਂ ਤੇ ਮਿਲੀ ਸੀ ਪਰ ਇਹ ਓਥੇ ਨਈਂ ਗਏ ਤੇ ਚੁੱਕ 44 ਚ ਈ ਮੌਜੂਦ ਜ਼ਮੀਨ ਨੂੰ ਆਪਸ ਚ ਵੰਡ ਕੇ ਉਥੇ ਈ ਰਹਿ ਗਏ ।

ਮੰਨੇ-ਪ੍ਰਮੰਨੇ ਲੋਕ[ਸੋਧੋ]

ਚੱਕ 44/12 ਐੱਲ ਦੀ ਜ਼ਮੀਨ ਬਹੁਤ ਉਪਜਾਊ ਹੈ ਅਤੇ ਉਥੋਂ ਦੇ ਰਹਿਣ ਵਾਲੇ ਵੀ ਆਪਣੇ ਇਲਾਕੇ ਪਾਰੋਂ ਦੂਰ-ਦੂਰ ਤੱਕ ਮਸ਼ਹੂਰ ਹਨ। ਹਾਲਾਂਕਿ ਇਥੇ ਰਹਿਣ ਵਾਲੇ ਲੋਕਾਂ ਦੇ ਦਾਦੇ-ਪੜਦਾਦੇ ਆਮ ਜੱਟ ਜ਼ਿਮੀਂਦਾਰ ਲੋਕ ਸਨ ਤੇ ਹੱਲ ਵਾਹ ਕੇ ਖ਼ੁਸ਼ ਸਨ ਅਤੇ ਕੋਈ ਵਿਰਲਾ ਬੰਦਾ ਹੀ ਥੋੜਾ ਬਹੁਤ ਪੜ੍ਹਨ ਜਾਂਦਾ ਸੀ। ਪਰ ਇਨ੍ਹਾਂ ਲੋਕਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਪੜ੍ਹਾਈ ਦੇ ਮੈਦਾਨ ਵਿੱਚ ਅਾਪਣਾ ਨਾਂ ਪੈਦਾ ਕੀਤਾ 'ਤੇ ਦੇਸ਼ ਦੇ ਉੱਚ ਅਦਾਰਿਆਂ 'ਚ ਉੱਚੇ ਅਹੁਦਿਆਂ ਤੱਕ ਪਹੁੰਚੇ।

ਚੱਕ 44/12 ਐੱਲ ਦੇ ਇਹੋ-ਜਿਹੇ ਲੋਕਾਂ 'ਚੋਂ ਕੁੱਝ ਦੇ ਬਾਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ:

ਡਾਕਟਰ ਸਾਬਰ ਅਲੀ ਦੇ ਵਾਲਿਦ ਸੂਬੇਦਾਰ ਮੁਹੰਮਦ ਤੁਫ਼ੈਲ ਧੋਥੜ ਹਨ। ਇਨ੍ਹਾਂ ਨੇ ਪਿੰਡ ਵਿੱਚ ਰਹਿੰਦੇ ਹੋਏ ਹੀ ਸਿੱਖਿਆ ਹਾਸਲ ਕੀਤੀ ਤੇ ਆਪਣੀ ਕਾਬਲੀਅਤ ਦੇ ਸਿਰ ਤੇ ਹੀ ਵਜ਼ੀਫ਼ਾ ਹਾਸਲ ਕਰ ਕੇ ਬਰਤਾਨਵੀ ਯੂਨੀਵਰਸਿਟੀ ਚੋਂ ਮੈਟਾ ਭੌਤਿਕ ਵਿਗਿਆਨ 'ਚ ਪੀ.ਐਚ.ਡੀ ਦੀ ਡਿਗਰੀ ਹਾਸਲ ਕੀਤੀ। ਸਿੱਖਿਆ ਹਾਸਿਲ ਕਰ ਕੇ ਦੇਸ਼ ਵਾਪਸ ਆ ਕੇ ਉਹ ਪਾਕਿਸਤਾਨ ਐਟਾਮਿਕ ਅਨਰਜੀ ਕਮਿਸ਼ਨ ਨਾਲ ਜੁਡ਼ ਗਏ ਅਤੇ ਲੰਬੇ ਸਮੇਂ ਤੱਕ ਕਹੂਟਾ ਲੈਬਾਰਟਰੀਜ਼ ਚ "ਪ੍ਰਿੰਸੀਪਲ ਆਫ਼ ਸਾਇੰਸ ਆਫ਼ਿਸ" ਦੇ ਅਹੁਦੇ ਤੇ ਕੰਮ ਕਰਦੇ ਰਹੇ। ਉਸ ਦੇ ਬਾਅਦ ਇਨ੍ਹਾਂ ਦੇ ਯੋਗਦਾਨ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਮੀਆਂਵਾਲੀ 'ਚ ਚਸ਼ਮਾ ਐਟਮੀ ਪਾਵਰ ਪਲਾਂਟ ਦੀ ਦੇਖਭਾਲ ਦਾ ਕੰਮ ਸੌਂਪ ਦਿੱਤਾ ਗਿਆ। ਇਸ ਕੰਮ ਲਈ ਉਹ ਮਿਸ਼ਨਰੀ ਤੇ ਤਰਬੀਅਤ ਲੇਨ ਚੇਨ ਗਏ 'ਤੇ ਵਾਪਸ ਆਉਣ ਤੇ ਉਨ੍ਹਾਂ ਨੂੰ ਇਸ ਪ੍ਰਾਜੈਕਟ ਦਾ ਇੰਚਾਰਜ ਬਣਾ ਦਿੱਤਾ ਗਿਆ। ਅੱਜ ਕੱਲ੍ਹ ਉਹ ਚਸ਼ਮਾ 2 ਐਟਮੀ ਪਾਵਰ ਪਲਾਂਟ ਦੀ ਦੇਖਭਾਲ ਕਰ ਰਹੇ ਹਨ।

  • ਡਾਕਟਰ ਮੁਹੰਮਦ ਖ਼ਾਲਿਦ ਰਿਆੜ

ਡਾਕਟਰ ਮੁਹੰਮਦ ਖ਼ਾਲਿਦ ਰਿਆੜ ਮੀਵ ਹਸਪਤਾਲ ਲਹੌਰ਌ ਵਿੱਚ ਆਪਣੇ ਸ਼ੋਅਬੇ ਦੇ ਸਰਬਰਾਹ ਹਨ 'ਤੇ ਉਨ੍ਹਾਂ ਨੇ ਅਮਰੀਕਾ ਤੋਂ ਆਪਣੇ ਪੇਸ਼ੇ ਵਿੱਚ ਸਪੈਸ਼ਲਾਜ਼ੀਸ਼ਨ ਕੀਤੀ ਹੋਈ ਹੈ ਅਤੇ ਇੱਕ ਕਾਬਲ ਤੇ ਮਸ਼ਹੂਰ ਡਾਕਟਰ ਹਨ।

ਡਾਕਟਰ ਖ਼ਾਲਿਦ ਰਫ਼ੀਕ ਮਹਿਕਾ ਜ਼ਰਾਇਤ ਵਿੱਚ ਮੁੱਖ ਅਹੁਦਿਆਂ ਤੇ ਕੰਮ ਕਰਦੇ ਰਹੇ। ਉਹ ਅੱਜ ਕੱਲ੍ਹ ਜਿਲ੍ਹਾ ਖ਼ਾਨੇਵਾਲ ਵਿੱਚ ਮਹਿਕਮਾ ਆਬਪਾਸ਼ੀ 'ਚ ਡੀ.ਡੀ.ਓ ਦੇ ਅਹੁਦੇ ਤੇ ਕੰਮ ਕਰ ਰਹੇ ਹਨ।

  • ਚੌਧਰੀ ਗੁਫ਼ਤਾਰ ਅਹਿਮਦ ਵੀਨਸ ਚੀਫ਼ ਐਗਜ਼ੀਕੇਟਿਵ , ਮੁਲਤਾਨ ਇਲੈਕਟ੍ਰਿਕ ਸਪਲਾਈ ਕੰਪਨੀ (ਮੀਪਕੋ)

ਚੌਧਰੀ ਮੁਹੰਮਦ ਗੁਫ਼ਤਾਰ , ਮਹਿਕਮਾ ਵਾਪਡਾ 'ਚ ਇਲੈਕਟ੍ਰੀਕਲ ਇੰਜਨੀਅਰ ਦੇ ਤੌਰ ਤੇ ਮੁੱਖ ਆਲੀ ਅਹੁਦੇ ਆਨ ਤੇ ਕੰਮ ਕਰਦੇ ਰਹੇ ਹਨ ਤੇ ਅੱਜ-ਕੱਲ੍ਹ ਉਹ ਮੀਪਕੋ ਦੇ ਚੀਫ਼ ਹਨ।


ਡਾਕਟਰ ਮੁਹੰਮਦ ਅਫ਼ਜ਼ਲ 44/12 ਐੱਲ ਦੇ ਇੱਕ ਨਾਮੀ ਡਾਕਟਰ ਹਨ ਅਤੇ ਉਹ ਇੰਤਹਾਈ ਦਿਲ ਆਵੇਸ਼ ਸ਼ਖ਼ਸੀਅਤ ਤੇ ਅਹਲਾਕ ਦੇ ਮਾਲਿਕ ਹਨ ਅਤੇ ਲਹੌਰ ਵਿੱਚ ਨਵਾਜ਼ ਸ਼ਰੀਫ਼ ਸੋਸ਼ਲ ਸਕੀਵਟੀ ਹਸਪਤਾਲ, ਮੁਲਤਾਨ ਚੁੰਗੀ ਵਿੱਚ ਦਿਲ ਦੇ ਰੋਗਾਂ ਦੇ ਡਾਕਟਰ ਹਨ।

ਚੌਧਰੀ ਨਿਸਾਰ ਅਹਿਮਦ, ਟੈਕਸ ਟਾਇਲ ਦੇ ਖੇਤਰ ਵਿੱਚ ਜਨਰਲ ਮਨੇਜਰ ਦੇ ਤੌਰ 'ਤੇ ਕੰਮ ਕਰ ਰਹੇ ਹਨ ਤੇ ਮੁੱਖ ਟੈਕਸ ਟਾਇਲ ਮੁੱਲਾਂ ਵਿੱਚ ਉਹ ਖ਼ਿਦਮਾਤ ਸਰਅੰਜਾਮ ਦੇ ਜਕੇ ਹਨ।

  • ਚੌਧਰੀ ਫ਼ਿਦਾ ਅੱਬਾਸ ਧੋਥੜ, ਬੀ.ਐੱਸ.ਸੀ. (ਆਨਰਜ਼) ਫ਼ੂਡ ਟੈਕਨਾਲੋਜੀ ਜ਼ਰੱਈ ਯੂਨੀਵਰਸਿਟੀ, ਫ਼ੈਸਲਾਬਾਦ

ਚੌਧਰੀ ਫ਼ਿਦਾ ਅੱਬਾਸ ਜ਼ਰੱਈ ਯੂਨੀਵਰਸਿਟੀ ਫ਼ੈਸਲਾਬਾਦ ਤੋਂ ਫ਼ੂਡ ਟੈਕਨਾਲੋਜੀ ਵਿੱਚ ਗਰੈਜੂਏਟ ਹਨ ਅਤੇ ਇਨ੍ਹਾਂ ਨੇ ਕੁੱਝ ਸਮਾਂ ਚੀਚਾ ਵਤਨੀ ਵਿੱਚ ਪੈਸਟੀਸਾਈਡ ਕੰਪਨੀਆਂ 'ਚ ਕੰਮ ਕੀਤਾ 'ਤੇ ਅੱਜ-ਕੱਲ੍ਹ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਰਹਿੰਦੇ ਹਨ।

ਚੱਕ 44/12 ਐੱਲ ਦੇ ਹੋਰ ਵੀ ਕਈ ਲੋਕ ਮੁੱਖ ਅਦਾਰਿਆਂ ਵਿੱਚ ਉੱਚ-ਅਹੁਦਿਆਂ 'ਤੇ ਕੰਮ ਕਰ ਰਹੇ ਹਨ।

ਕੰਮ-ਕਾਰ[ਸੋਧੋ]

ਚੱਕ ਦੇ ਲੋਕਾਂ ਦਾ ਜਿਆਦਾਤਰ ਕੰਮ ਤਾਂ ਖੇਤੀਬਾੜੀ ਦਾ ਹੈ ਪਰ ਸਿੱਖਿਅਕ ਸਹੂਲਤਾਂ ਹੋਣ ਕਰਕੇ ਲੋਕਾਂ ਦੀ ਇੱਕ ਵੱਡੀ ਗਿਣਤੀ ਸਿੱਖਿਆ ਹਾਸਿਲ ਕਰ ਕੇ ਸ਼ਹਿਰਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਕਰ ਰਹੀ ਹੈ। ਕਾਫ਼ੀ ਲੋਕ ਸ਼ਹਿਰਾਂ ਵਿੱਚ ਅਾਪਣਾ ਨਿੱਜੀ ਕਾਰੋਬਾਰ ਤੇ ਨਿੱਕੀਆਂ ਸਾਂਤਾਂ ਲਾ ਕੇ ਵੀ ਅਾਪਣਾ ਤੇ ਦੂਜੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰ ਰਹੇ ਹਨ। ਚੱਕ ਦੇ ਲੋਕਾਂ ਦੀ ਇੱਕ ਕੁਝ ਗਿਣਤੀ ਵਿਦੇਸ਼ਾਂ ਵਿੱਚ ਵੀ ਕੰਮ ਕਰ ਰਹੀ ਹੈ।

ਖੇਤੀਬਾੜੀ[ਸੋਧੋ]

ਚੱਕ 44/12 ਐੱਲ ਅਤੇ ਆਲੇ-ਦੁਆਲੇ ਦੀਆਂ ਜ਼ਮੀਨਾਂ ਬਹੁਤ ਵਧੀਆ ਹਨ ਅਤੇ ਵੱਡੀਆਂ ਨਹਿਰਾਂ ਪਾਰੋਂ ਨਹਿਰੀ ਪਾਣੀ ਹੋਣ ਦੀ ਵਜ੍ਹਾ ਕਾਰਨ ਇਹ ਵਧੀਆ ਕਾਸ਼ਤ ਦੇ ਰਹੀਆਂ ਹਨ। ਚੱਕ 'ਚ ਰਹਿਣ ਵਾਲੇ ਬਹੁਤੇ ਲੋਕਾਂ ਦਾ ਕੰਮ ਖੇਤੀਬਾਡ਼ੀ ਹੀ ਹੈ। ਇੱਥੋਂ ਦੀਆਂ ਵੱਡੀਆਂ ਫ਼ਸਲਾਂ ਕਣਕ ਤੇ ਕਪਾਹ ਹਨ। ਪਰ ਮੱਕੀ , ਗੰਨਾ , ਝੋਨਾ ਤੇ ਸਬਜ਼ੀਆਂ ਵੀ ਜਿਆਦਾ ਰਕਬੇ 'ਤੇ ਕਾਸ਼ਤ ਕੀਤੀਆਂ ਜਾਂਦੀਆਂ ਹਨ।। ਕੁੱਝ ਘਰਾਂ ਨੂੰ ਛੱਡ ਕੇ ਬਾਕੀ ਘਰਾਂ ਕੋਲ, ਜ਼ਮੀਨਾਂ ਦੀ ਵੰਡ ਦਰ ਵੰਡ ਪਾਰੋਂ ਹੁਣ ਸਿਰਫ ਪੰਜ-ਪੰਜ, ਸੱਤ-ਸੱਤ ਏਕੜ ਹੀ ਹਿੱਸੇ ਆਉਂਦੇ ਹਨ ਅਤੇ ਨਵੀਂ ਪੀੜ੍ਹੀ ਦਾ ਬਹੁਤਾ ਧਿਆਨ ਪੜ੍ਹਾਈ ਤੋਂ ਬਾਅਦ ਨੌਕਰੀਆਂ ਵੱਲ ਹੀ ਹੈ।

ਪ੍ਰਸਿੱਧ ਵਿਅਕਤੀਤਵ[ਸੋਧੋ]

44 ਬਾਰਾਂ ਐਲ ਚ ਕਈ ਰੂਹਾਨੀ ਹਸਤੀਆਂ ਆਈਆਂ ਤੇ ਲੋਕਾਂ ਦੇ ਦੁੱਖ ਦਰਦ ਵਿੱਚ ਇਨ੍ਹਾਂ ਦੇ ਕੰਮ ਆਏ । ਇਨ੍ਹਾਂ ਵਿਚੋਂ ਇੱਕ ਪੈਰ ਸੱਯਦ ਹਫ਼ੀਜ਼ ਸ਼ਾਹ ਸਨ । ਇਹ ਇੱਕ ਦਰਵੇਸ਼ ਕਾਮਲ ਸਨ । ਆਪ ਅਸਲ ਵਿੱਚ ਜ਼ਿਲ੍ਹਾ ਟੋਬਾ ਟੇਕ ਸਿੰਘ ਵਿੱਚ ਵਿਰਕਾਂ ਦੇ ਰਹਿਣ ਆਲੇ ਸਨ ਪਰ ਜਵਾਨੀ ਚ ਈ ਬੀਵੀ ਬੱਚੇ ਛੱਡ ਕੇ ਸਿੰਧ ਦੇ ਰੇਗਿਸਤਾਨਾਂ ਵੱਲ ਚਲੇ ਗਏ ਸਨ ਤੇ ਬਾਦ ਚ ਫਿਰਦੇ ਫਰਾਂਦੇ ਚੁੱਕ 44 ਚ ਆ ਗਏ ਤੇ ਲੋਕਾਂ ਦੇ ਦੁੱਖ ਦਰਦ ਵੰਡਾਏ । ਇਨ੍ਹਾਂ ਦਾ ਮਜ਼ਾਰ ਮੌਜ਼ਾ ਵਿਰਕਾਂ , ਜ਼ਿਲ੍ਹਾ ਟੋਬਾ ਚ ਏ । ਪੈਰ ਹਫ਼ੀਜ਼ ਸ਼ਾਹ ਦੇ ਭਾਈ ਪੀਰ ਰਸ਼ੀਦ ਸ਼ਾਹ ਦਾ ਮਜ਼ਾਰ ਚੁੱਕ 44 ਬਾਰਾਂ ਐਲ ਏ । ਇਹ ਵੀ ਕਾਮਲ ਬਜ਼ੁਰਗ ਸਨ ਤੇ ਮੁਲਤਾਨ ਚ ਪੁਲਿਸ ਦੀ ਨੌਕਰੀ ਕਰਦੇ ਰਹੇ ਸਨ ਤੇ "ਪੈਰ ਸਿਪਾਹੀ" ਦੇ ਨਾਂ ਨਾਲ਼ ਮਸ਼ਹੂਰ ਸਨ ।

ਸਾਈਂ ਘਸੀਟੇ ਸ਼ਾਹ : ਇਨ੍ਹਾਂ ਦਾ ਤਾਅਲੁੱਕ ਚੁੱਕ 44 ਬਾਰਾਂ ਐਲ ਨਾਲ਼ ਸੀ ਤੇ ਜ਼ਾਤ ਦੇ ਜੱਟ ਸਨ । ਆਪ ਅਕਸਰ ਆਪਣੇ ਜਜ਼ਬ ਤੇ ਮਸਤੀ ਚ ਰਹਿੰਦੇ ਸਨ ਤੇ ਸ਼ਿਅਰ ਵੀ ਕਹਿੰਦੇ ਸਨ । ਇਨ੍ਹਾਂ ਦਾ ਮਜ਼ਾਰ ਚੁੱਕ 44 ਵਿੱਚ ਏ ਤੇ ਇਥੇ ਹਰ ਸਾਲ 10 ਅਕਤੂਬਰ ਨੂੰ ਮੇਲਾ ਲਗਦਾ ਏ ਹਹੜਾ ਕਈ ਦਿਨ ਜਾਰਹੀ ਰਹਿੰਦਾ ਏ । ਜਿਥੇ ਕਵਾਲੀਆਂ ਤੇ ਨਕਲਾਂ ਹੁੰਦਿਆਂ ਨੇਂ ਤੇ ਲੋਕ ਆਲੇ ਦੁਆਲੇ ਦੇ ਪਿੰਡਾਂ ਚੋਂ ਇਨ੍ਹਾਂ ਨੂੰ ਸੁਣਨ ਆਂਦੇ ਨੇਂ ।

ਸੁਵਿਧਾਵਾਂ[ਸੋਧੋ]

ਚੁੱਕ 44 ਬਾਰਾਂ ਐਲ ਇੱਕ ਜਦੀਦ ਤੇ ਤਾਲੀਮ ਯਾਫ਼ਕਾ ਪਿੰਡ ਏ । ਪੰਦ ਵੱਲ ਦੋ ਪੱਕਿਆਂ ਸੜਕਾਂ ਆਂਦਿਆਂ ਨੇਂ ਇੱਕ ਚੀਚਾ ਵਤਨੀ ਵੱਲੋਂ ਤੇ ਦੂਜੀ ਦੱਖਣ ਵੱਲ ਵਾਕਿਅ ਮੁਖ਼ਤਲਿਫ਼ ਪਿੰਡਾਂ ਵੱਲੋਂ ਤੇ ਪਿੰਡ ਦੀਆਂ ਵਜ਼ੀਆਂ ਸੜਕਾਂ ਵੀ ਪੱਕਿਆਂ ਨੇਂ ਤੇ ਦੂਜਿਆਂ ਚ ਸੌ ਲਿੰਗ ਲੱਗੇ ਹੋਏ ਨੇਂ । ਪਿੰਡ ਚ ਸੀਵਰਜ ਦਾ ਬਿਹਤਰੀਨ ਇੰਤਜ਼ਾਮ ਈ ਜਿਸ ਪਾਰੋਂ ਚੁੱਕ ਦੀਆਂ ਸੜਕਾਂ ਸਾਫ਼ ਤੇ ਖ਼ੁਸ਼ਕ ਨੇਂ । ਚੁੱਕ 44 ਬਾਰਾਂ ਐਲ ਚ ਬਿਜਲੀ ਅੱਜ ਤੋਂ ਕੋਈ 40 , 45 ਸਾਲ ਪਹਿਲੇ ਆ ਗਈ ਸੀ ਤੇ ਟੈਲੀਫ਼ੋਨ ਦੀਆਂ ਲੈਣਾਂ ਵੀ ਕਾਫ਼ੀ ਚਿਰ ਤੋਂ ਇਥੇ ਬਛਾਿਆਂ ਹੋਇਆਂ ਨੇਂ । ਚੁੱਕ ਚ ਦੋ ਮੁਬਾਇਲ ਕੰਪਨੀਆਂ ਦੇ ਟਾਵਰ ਵੀ ਲੱਗੇ ਹੋਏ ਨੇਂ ।

ਚੁੱਕ ਚ ਕੁੜੀਆਂ ਤੇ ਮੁੰਡਿਆਂ ਦੇ ਮਿਡਲ ਤੱਕ ਸਕੂਲ ਮੌਜੂਦ ਨੇਂ ਤੇ ਹੁਣ ਕੁੜੀਆਂ ਦੇ ਸਕੂਲ ਨੂੰ ਹਾਈ ਸਕੂਲ ਦਾ ਦਰਜਾ ਦੇ ਦਿੱਤਾ ਗਿਆ ਏ । ਪਿੰਡ ਨੂੰ ਗੈਸ ਦੇਣ ਦੀ ਵੀ ਮਨਜ਼ੂਰੀ ਹੋ ਚੁੱਕੀ ਏ ਤੇ ਚੁੱਕ ਦੀਆਂ ਗਲੀਆਂ ਚ ਗੈਸ ਦੇ ਪਾਇਪ ਵੀ ਬੱਛਾ ਦਿੱਤੇ ਗਏ ਨੇਂ ਨੇ ਗੈਸ ਵੀ ਚਾਲੂ ਹੋ ਗਈ ਏ।

ਹਵਾਲੇ[ਸੋਧੋ]