ਪੰਜਾਬ, ਭਾਰਤ ਦੀ ਅਰਥ ਵਿਵਸਥਾ
ਆਲਮੀ ਭੁੱਖ ਸਮੱਸਿਆ ਸੂਚਕ (en: Global Hunger Index) 2008 ਅਨੁਸਾਰ ਪੰਜਾਬ ਦੀ ਭੁੱਖਮਰੀ ਦੀ ਸਮੱਸਿਆ ਭਾਰਤ ਵਿੱਚ ਸਭ ਨਾਲੋਂ ਘੱਟ ਸੀ। ਪੰਜਾਬ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਕੁੱਲ ਬੱਚਿਆਂ ਵਿਚੋਂ ਇੱਕ ਚੌਥਾਈ ਤੋਂ ਘੱਟ ਬੱਚੇ ਆਮ ਨਾਲੋਂ ਘੱਟ ਭਾਰ ਵਾਲੇ ਸਨ ਹਾਲਾਂਕਿ ਇਸ ਸੂਚਕ ਪੱਖੋਂ ਪੰਜਾਬ ਦੀ ਸਥਿਤੀ ਗਬਾਨ ਅਤੇ ਵੀਅਤਨਾਮ ਵਰਗੇ ਦੇਸਾਂ ਦੇ ਮੁਕਾਬਲੇ ਮਾੜੀ ਸੀ।[1] ਪੰਜਾਬ ਵਿੱਚ ਮੁਕਾਬਲਤਨ ਚੰਗਾ ਬੁਨਿਆਦੀ ਢਾਂਚਾ ਉਪਲਬਧ ਹੈ। ਇਸ ਵਿੱਚ ਸੜਕਾਂ,ਰੇਲ ਆਵਾਜਾਈ, ਹਵਾਈ ਸਫਰ ਸੇਵਾਵਾਂ ਸ਼ਾਮਲ ਹਨ ਜੋ ਕਾਫੀ ਆਹਲਾ ਦਰਜੇ ਦੀਆਂ ਹਨ।ਪੰਜਾਬ ਵਿੱਚ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਪਰਿਵਾਰਾਂ ਦੀ ਗਿਣਤੀ ਬਾਕੀ ਰਾਜਾਂ ਦੇ ਮੁਕਾਬਲੇ ਕਾਫੀ ਘੱਟ ਹੈ ਜੋ 2013 ਦੇ ਅਨੁਮਾਨਾਂ ਅਨੁਸਾਰ 8.26 % ਸੀ ਜਦ ਕਿ ਭਾਰਤ ਦੀ ਇਹ ਪ੍ਰਤੀਸ਼ਤ 21.92 ਸੀ।[2][3]
ਮੈਕਰੋ ਆਰਥਿਕ ਰੁਝਾਨ
[ਸੋਧੋ]ਇਹ ਸਾਰਣੀ ਪੰਜਾਬ ਦੇ ਕੁੱਲ ਘਰੇਲੂ ਉਤਪਾਦਨ (ਮੌਜੂਦਾ ਕੀਮਤਾਂ ਤੇ) ਦੀ ਹੈ ਜੋ ਮੈਕਰੋ ਆਰਥਿਕ ਰੁਝਾਨ ਦਰਸਾਉਂਦੀ ਹੈ। estimated ਮਨਿਸਟਰੀ ਆਫ਼ ਸਟੇਟਿਕਸ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਿਆ ਵੱਲੋਂ ਜਾਰੀ,ਅੰਕੜੇ ਮਿਲੀਅਨ ਰੁਪਏ
ਸਾਲ | ਕੁੱਲ ਘਰੇਲੂ ਉਤਪਾਦਨ (ਭਾਰਤੀ ਰੁਪਏ / ਮਿਲੀਅਨ ਰੁਪਏ / ਕਰੋੜ) |
---|---|
1980 | 50,250 |
1985 | 95,060 |
1990 | 188,830 |
1995 | 386,150 |
2000 | 660,100 |
2005 | 925,380[4] |
2011 | 2,213,320[5] |
2005 ਵਿੱਚ ਰਾਜ ਦਾ ਕੁੱਲ ਕਰਜਾ ਕੁੱਲ ਘਰੇਲੂ ਉਤਪਾਦਨ ਦਾ 62 ਪ੍ਰਤੀਸ਼ਤ ਆਂਕਿਆ ਗਿਆ ਸੀ .[6]
ਮੁੱਖ ਸਨਅਤੀ ਕੇਂਦਰ
[ਸੋਧੋ]ਜਲੰਧਰ , ਅੰਮ੍ਰਿਤਸਰ , ਲੁਧਿਆਣਾ , ਪਟਿਆਲਾ , ਬਠਿੰਡਾ , ਬਟਾਲਾ , ਖੰਨਾ,ਫਰੀਦਕੋਟ, ਰਾਜਪੁਰਾ , ਮੁਹਲੀ , ਮੰਡੀ ਗੋਬਿੰਦਗੜ੍ਹ , ਰੋਪੜ, ਫਿਰੋਜ਼ਪੁਰ, ਸੰਗਰੂਰ , ਮਲੇਰਕੋਟਲਾ ਅਤੇ ਮੋਗਾ ਸਨਅਤੀ ਸ਼ਹਿਰ ਹਨ।
ਖੇਤੀਬਾੜੀ
[ਸੋਧੋ]ਪੰਜਾਬ ਜੋ ਪੰਜ ਦਰਿਆਵਾਂ ਦਾ ਖੇਤਰ ਹੈ ਧਰਤੀ ਉੱਤੇ ਬਹੁਤ ਹੀ ਜਰਖੇਜ ਅਤੇ ਉਪਜਾਊ ਹੈ ਖਿੱਤਾ ਹੈ। ਇਸਦੀ ਮਿੱਟੀ ਕਣਕ,ਚਾਵਲ,ਗੰਨਾ,ਫਲ ਅਤੇ ਸਬਜੀਆਂ ਲਈ ਬੇਹੱਦ ਢੁਕਵੀੰ ਹੈ। ਪੰਜਾਬ ਨੂੰ ਭਾਰਤ ਦੀ ਰੋਟੀ ਵਾਲਾ ਛਾਬਾ ਕਿਹਾ ਜਾਂਦਾ ਹੈ। [7] ਪੰਜਾਬ ਕੋਲ ਕੁੱਲ ਭਾਰਤ ਦਾ ਸਿਰਫ 1.4 % ਰਕਬਾ ਹੈ ਪਰ ਇਹ ਕੁੱਲ ਭਾਰਤ ਦਾ 17% ਕਣਕ ਅਤੇ 11% ਚਾਵਲ ਪੈਦਾ ਕਰਦਾ ਹੈ (2013)।[8] (2013)।[8] ਸਭ ਤੋਂ ਵੱਧ ਬੀਜੀ ਜਾਣ ਵਾਲੀ ਫ਼ਸਲ ਕਣਕ ਹੈ ਅਤੇ ਚਾਵਲ ਹਨ ਜੋ ਕਰੀਬ 80% ਰਕਬੇ ਤੇ ਬੀਜੀਆਂ ਜਾਂਦੀਆਂ ਹਨ।
ਹਵਾਲੇ
[ਸੋਧੋ]- ↑ "India fares badly on global hunger index". Times of India. 2008-10-15.
- ↑ Best overall performance award to Punjab- Hindustan Times[permanent dead link]
- ↑ "NRIs beat FDI, keep the money coming". Hindustan Times. October 8, 2012. Archived from the original on 2014-10-19. Retrieved 2014-07-09.
{{cite web}}
: Unknown parameter|dead-url=
ignored (|url-status=
suggested) (help) - ↑ India's 13 most debt-ridden states (Punjab economy soars to $21b by 2005-06)
- ↑ "Economy of the Federal States For Year 2011 & Population for Year 2011". Archived from the original on 2012-07-24. Retrieved 2016-07-11.
{{cite web}}
: Unknown parameter|dead-url=
ignored (|url-status=
suggested) (help) - ↑ Punjab debt estimated at 62 per cent of GDP
- ↑ "Agriculture Punjab, India". Archived from the original on 2016-03-04. Retrieved 2022-05-02.
{{cite web}}
: Unknown parameter|dead-url=
ignored (|url-status=
suggested) (help) - ↑ 8.0 8.1 Agriculture In Punjab - Facts and Figures