ਫ਼ੁਨਾਫ਼ੁਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ੁਨਾਫ਼ੁਤੀ
Funafuti
ਫ਼ੁਨਾਫ਼ੁਤੀ ਵਿੱਚ ਇੱਕ ਸਕੂਲ
ਫ਼ੁਨਾਫ਼ੁਤੀ ਮੂੰਗਾ-ਚਟਾਨ ਦਾ ਹਵਾਈ ਦ੍ਰਿਸ਼
ਗੁਣਕ: 08°31′S 179°13′E / 8.517°S 179.217°E / -8.517; 179.217
ਦੇਸ਼  ਤੁਵਾਲੂ
ਅਬਾਦੀ (2002)
 - ਕੁੱਲ 4,492

ਫ਼ੁਨਾਫ਼ੁਤੀ ਇੱਕ ਮੂੰਗਾ-ਚਟਾਨ ਹੈ ਜੋ ਤੁਵਾਲੂ ਦੇ ਟਾਪੂਨੁਮਾ ਦੇਸ਼ ਦੀ ਰਾਜਧਾਨੀ ਹੈ। 2002 ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 4,492 ਸੀ ਜੋ ਇਸਨੂੰ ਦੇਸ਼ ਦੀ ਸਭ ਤੋਂ ਵੱਧ ਅਬਾਦੀ ਵਾਲੀ ਮੂੰਗਾ-ਚਟਾਨ ਬਣਾਉਂਦੀ ਹੈ। ਇਹ ਧਰਤੀ ਦਾ ਇੱਕ ਛੋਟਾ ਜਿਹਾ ਟੋਟਾ ਹੈ ਜੋ 20 ਤੋਂ 400 ਮੀਟਰ ਚੌੜਾ ਹੈ ਅਤੇ ਜੋ 18 ਕਿ.ਮੀ. ਲੰਮੇ ਅਤੇ 14 ਕਿ.ਮੀ. ਚੌੜੀ ਖਾਰੀ ਝੀਲ ਦੇ ਆਲੇ-ਦੁਆਲੇ ਵਸਿਆ ਹੈ। ਇਸ ਦਾ ਖੇਤਰਫਲ 275 ਵਰਗ ਕਿ.ਮੀ. ਹੈ ਜਿਸ ਕਰ ਕੇ ਇਹ ਤੁਵਾਲੂ ਦੀ ਸਭ ਤੋਂ ਵੱਡੀ ਖਾਰੀ ਝੀਲ ਹੈ।

ਹਵਾਲੇ[ਸੋਧੋ]