ਸੂਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੂਵਾ
ਫ਼ਿਜੀ ਦੀ ਰਾਜਧਾਨੀ
Coat of arms of {{{ਦਫ਼ਤਰੀ_ਨਾਂ}}}
Coat of arms
ਫ਼ਿਜੀ ਵਿੱਚ ਸੂਵਾ
ਦੇਸ਼  ਫ਼ਿਜੀ
ਅਬਾਦੀ (੨੦੦੯)
 - ਸ਼ਹਿਰ 88,271
 - ਸ਼ਹਿਰੀ 1,75,399
ਸਮਾਂ ਜੋਨ ੧੨੦੦ GMT (UTC+੧੨)

ਸੁਵਾ ਫ਼ਿਜੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕੇਂਦਰੀ ਵਿਭਾਗ ਦੇ ਰੇਵਾ ਸੂਬੇ ਵਿਚਲੇ ਵੀਤੀ ਲੇਵੂ ਟਾਪੂ ਦੇ ਦੱਖਣ-ਪੂਰਬੀ ਤਟ 'ਤੇ ਸਥਿਤ ਹੈ। ੧੮੭੭ ਵਿੱਚ ਸੂਵਾ ਨੂੰ ਫ਼ਿਜੀ ਦੀ ਰਾਜਧਾਨੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਜਦੋਂ ਓਵਾਲਾਊ ਟਾਪੂ ਵਿੱਚ ਸਥਿਤ ਪੂਰਵਲੀ ਪ੍ਰਮੁੱਖ ਯੂਰਪੀ ਬਸਤੀ ਲੇਵੂਕਾ ਭੂਗੋਲਕ ਤੌਰ 'ਤੇ ਬਹੁਤ ਬੰਧੇਜੀ ਸਾਬਤ ਹੋਈ। ਬਸਤੀ ਦਾ ਪ੍ਰਬੰਧ ੧੮੮੨ ਵਿੱਚ ਸੂਵਾ ਵੱਲ ਲਿਆਉਂਦਾ ਗਿਆ।

ਸੂਵਾ ਫ਼ਿਜੀ ਦੀ ਰਾਜਨੀਤਕ ਅਤੇ ਪ੍ਰਸ਼ਾਸਕੀ ਰਾਜਧਾਨੀ ਹੈ। ਇਹ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਵਿਸ਼ਵਵਿਆਪੀ ਸ਼ਹਿਰ ਹੈ ਅਤੇ ਇੱਕ ਉੱਘਾ ਖੇਤਰੀ ਕੇਂਦਰ ਹੈ; ਇਸ ਸ਼ਹਿਰ ਦੀ ਅਬਾਦੀ ਵਿੱਚ ਪ੍ਰਸ਼ਾਂਤ ਖੇਤਰ ਦੇ ਵਿਦਿਆਰਥੀ ਅਤੇ ਵਧ ਰਹੇ ਪ੍ਰਵਾਸੀ ਸ਼ਾਮਲ ਹਨ।

ਹਵਾਲੇ[ਸੋਧੋ]