ਸਮੱਗਰੀ 'ਤੇ ਜਾਓ

ਮੈਲਾਨੇਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਲਾਨੇਸ਼ੀਆ ਦੀ ਜਾਤੀ-ਸੱਭਿਆਚਾਰਕ ਪਰਿਭਾਸ਼ਾ।
ਮੈਲਾਨੇਸ਼ੀਆ ਪ੍ਰਸ਼ਾਂਤ ਮਹਾਂਸਾਗਰ ਵਿਚਲੇ ਤਿੰਨ ਪ੍ਰਮੁੱਖ ਸੱਭਿਆਚਾਰਕ ਖੇਤਰਾਂ ਵਿੱਚੋਂ ਇੱਕ ਹੈ।
ਗੁਲਾਬੀ ਲਕੀਰ ਵਿੱਚ ਘਿਰਿਆ ਹੋਇਆ ਮੈਲਾਨੇਸ਼ੀਆ ਦੀ ਭੂਗੋਲਕ ਪਰਿਭਾਸ਼ਾ।

ਮੈਲਾਨੇਸ਼ੀਆ ਓਸ਼ੇਨੀਆ ਦਾ ਇੱਕ ਉਪ-ਖੇਤਰ ਹੈ ਜੋ ਪ੍ਰਸ਼ਾਂਤ ਮਹਾਂਸਾਗਰ ਦੇ ਪੱਛਮੀ ਸਿਰੇ ਤੋਂ ਲੈ ਕੇ ਅਰਾਫ਼ੂਰਾ ਸਾਗਰ ਤੱਕ ਅਤੇ ਪੂਰਬ ਵੱਲ ਫ਼ਿਜੀ ਤੱਕ ਫੈਲਿਆ ਹੋਇਆ ਹੈ। ਇਸ ਖੇਤਰ ਵਿੱਚ ਵਨੁਆਤੂ, ਸੋਲੋਮਨ ਟਾਪੂ, ਫ਼ਿਜੀ ਅਤੇ ਪਾਪੂਆ ਨਿਊ ਗਿਨੀ ਸ਼ਾਮਲ ਹਨ; ਇਹਨਾਂ ਤੋਂ ਬਗ਼ੈਰ ਇਸ ਵਿੱਚ ਨਿਊ ਕੈਲਡੋਨੀਆ, ਫ਼ਰਾਂਸ ਦੀ ਇੱਕ ਵਿਸ਼ੇਸ਼ ਸਮੂਹਿਕਤਾ ਅਤੇ ਪੱਛਮੀ ਪਾਪੂਆ ਦਾ ਖੇਤਰ, ਜੋ ਇੰਡੋਨੇਸ਼ੀਆ ਦੇ ਦੋ ਸੂਬਿਆਂ ਪਾਪੂਆ ਅਤੇ ਪੱਛਮੀ ਪਾਪੂਆ ਦਾ ਟਿਕਾਣਾ ਹੈ, ਵੀ ਸ਼ਾਮਲ ਹਨ।

ਮੈਲਾਨੇਸ਼ੀਆ ਨਾਂ (ਯੂਨਾਨੀ: μέλας ਕਾਲੇ; ਯੂਨਾਨੀ: νῆσος ਟਾਪੂ ਤੋਂ) ਦੀ ਪਹਿਲੀ ਵਰਤੋਂ ਯ਼ੂਲ ਡੂਮੋਂ ਡਰਵੀਲ ਵੱਲੋਂ 1832 ਵਿੱਚ ਪਾਲੀਨੇਸ਼ੀਆ ਅਤੇ ਮਾਈਕ੍ਰੋਨੇਸ਼ੀਆ ਤੋਂ ਨਿਖੜਵੇਂ ਟਾਪੂਆਂ ਦੇ ਜਾਤੀ ਅਤੇ ਭੂਗੋਲਕ ਸਮੂਹ ਲਈ ਕੀਤੀ ਗਈ।

ਹਵਾਲੇ[ਸੋਧੋ]