ਆਸਟਰੇਲੇਸ਼ੀਆ
Jump to navigation
Jump to search

ਓਸ਼ੇਨੀਆ ਦੇ ਖੇਤਰ। ਨਿਊਜ਼ੀਲੈਂਡ ਨੂੰ ਆਸਟਰੇਲੇਸ਼ੀਆ ਅਤੇ ਪਾਲੀਨੇਸ਼ੀਆ ਦੋਹੇਂ ਗਿਣਿਆ ਜਾਂਦਾ ਹੈ। ਮੈਲਾਨੇਸ਼ੀਆ ਦੀ ਬਦਲਵੀਂ ਮਾਤਰਾ ਨੂੰ, ਰਿਵਾਇਤੀ ਤੌਰ ਉੱਤੇ ਸਾਰਾ ਹੀ, ਆਸਟਰੇਲੇਸ਼ੀਆ ਗਿਣਿਆ ਜਾਂਦਾ ਹੈ।
ਆਸਟਰੇਲੇਸ਼ੀਆ ਓਸ਼ੇਨੀਆ ਦਾ ਇੱਕ ਖੇਤਰ ਹੈ ਜਿਸ ਵਿੱਚ ਆਸਟਰੇਲੀਆ, ਨਿਊਜ਼ੀਲੈਂਡ, ਨਿਊ ਗਿਨੀ ਦਾ ਟਾਪੂ ਅਤੇ ਪ੍ਰਸ਼ਾਂਤ ਮਹਾਂਸਾਗਰ ਵਿਚਲੇ ਗੁਆਂਢੀ ਟਾਪੂ ਸ਼ਾਮਲ ਹਨ। ਇਸ ਪਦ ਦੀ ਘਾੜਤ ਸ਼ਾਰਲਸ ਡੇ ਬ੍ਰੋਜ਼ ਨੇ Histoire des navigations aux terres australes (ਦੱਖਣੀ ਭੋਂਆਂ ਵਿੱਚ ਜਹਾਜ਼ਰਾਨੀ ਦਾ ਇਤਿਹਾਸ 1756) ਵਿੱਚ ਕੀਤੀ। ਇਹ ਘਾੜਤ ਉਸਨੇ ਲਾਤੀਨੀ ਲਈ "ਏਸ਼ੀਆ ਦਾ ਦੱਖਣ" ਤੋਂ ਕੀਤੀ ਅਤੇ ਇਸ ਖੇਤਰ ਨੂੰ ਪਾਲੀਨੇਸ਼ੀਆ (ਪੂਰਬ ਵੱਲ) ਅਤੇ ਦੱਖਣ-ਪੂਰਬੀ ਪ੍ਰਸ਼ਾਂਤ (ਮੈਗਲਾਨੀਕਾ) ਤੋਂ ਵੱਖ ਦੱਸਿਆ। ਇਹ ਮਾਈਕ੍ਰੋਨੇਸ਼ੀਆ (ਉੱਤਰ-ਪੂਰਬ ਵੱਲ) ਤੋਂ ਵੀ ਵੱਖ ਹੈ। ਇਹ ਭਾਰਤ ਸਮੇਤ ਹਿੰਦ-ਆਸਟਰੇਲੀਆਈ ਪਲੇਟ ਉੱਤੇ ਸਥਿਤ ਹੈ।