ਮਾਰਗਰੈੱਟ ਥੈਚਰ
ਮਾਰਗਰੈੱਟ ਰਾਬਰਟਸ ਥੈਚਰ | |
---|---|
ਬਰਤਾਨੀਆ ਦੀ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 4 ਮਈ 1979 – 28 ਨਵੰਬਰ 1990 | |
ਮੋਨਾਰਕ | ਐਲਜ਼ਾਬੈਥ II |
ਉਪ | ਵਿਲੀਅਮ ਵਾਈਟਲਾਅ ਜੈਫਰੇ ਹੋਵੇ |
ਤੋਂ ਪਹਿਲਾਂ | ਜੇਮਜ਼ ਕਾਲਗ੍ਹਨ |
ਤੋਂ ਬਾਅਦ | ਜਾਨ ਮੇਜ਼ਰ |
ਵਿਰੋਧੀ ਧਿਰ ਦੀ ਨੇਤਾ | |
ਦਫ਼ਤਰ ਵਿੱਚ 11 ਫਰਬਰੀ 1975 – 4 ਮਈ 1979 | |
ਮੋਨਾਰਕ | ਐਲਜ਼ਾਬੈਥ II |
ਪ੍ਰਧਾਨ ਮੰਤਰੀ | ਹਾਰੋਲਡ ਵਿਲਸਨ ਜੇਮਜ਼ ਕਾਲਗ੍ਹਨ |
ਤੋਂ ਪਹਿਲਾਂ | ਐਡਵਰਡ ਹੈਥ |
ਤੋਂ ਬਾਅਦ | ਜੇਮਜ਼ ਕਾਲਗ੍ਹਨ |
ਕੰਜਰਵੇਟਿਵ ਪਾਰਟੀ ਦੀ ਲੀਡਰ | |
ਦਫ਼ਤਰ ਵਿੱਚ 11 ਫਰਬਰੀ 1975 – 28 ਨਵੰਬਰ 1990 | |
ਤੋਂ ਪਹਿਲਾਂ | ਐਡਵਰਡ ਹੈਥ |
ਤੋਂ ਬਾਅਦ | ਜਾਨ ਮੇਜ਼ਰ |
ਸੈਕਟਰੀ ਆਫ ਸਟੇਟ ਫਾਰ ਐਜੂਕੇਸ਼ਨ ਅਤੇ ਸਾਇੰਸ | |
ਦਫ਼ਤਰ ਵਿੱਚ 20 ਜੂਨ 1970 – 4 ਮਾਰਚ 1974 | |
ਪ੍ਰਧਾਨ ਮੰਤਰੀ | ਐਡਵਰਡ ਹੈਥ |
ਤੋਂ ਪਹਿਲਾਂ | ਐਡਵਰਡ ਸ਼ੋਰਟ |
ਤੋਂ ਬਾਅਦ | ਰੇਗੀਨਾਲਡ ਪ੍ਰੇਨਵਾਈਸ |
ਐਮ ਪੀ ਵੱਲ ਫਿਨਚਲੇ | |
ਦਫ਼ਤਰ ਵਿੱਚ 8 ਅਕਤੂਬਰ 1959 – 9 ਅਪਰੈਲ 1992 | |
ਤੋਂ ਪਹਿਲਾਂ | ਜਾਨ ਕਰੋਡਰ |
ਤੋਂ ਬਾਅਦ | ਹਰਟਲੇ ਬੂਥ |
ਨਿੱਜੀ ਜਾਣਕਾਰੀ | |
ਜਨਮ | ਮਾਰਗਰੈੱਟ ਹਿਲਦਾ ਰਾਬਰਟਸ 13 ਅਕਤੂਬਰ 1925 ਗ੍ਰਾਂਥਮ, ਇੰਗਲੈਂਡ |
ਮੌਤ | 8 ਅਪਰੈਲ 2013 ਲੰਡਨ, ਇੰਗਲੈਂਡ |
ਸਿਆਸੀ ਪਾਰਟੀ | ਕੰਜਰਵੇਟਿਵ ਪਾਰਟੀ |
ਜੀਵਨ ਸਾਥੀ | ਡੈਨਿਸ ਥੈਚਰ (1951–2003, ਮੋਤ) |
ਬੱਚੇ | ਕਾਰੋਲ ਥੈਚਰ ਮਾਰਕ ਥੈਚਰ |
ਅਲਮਾ ਮਾਤਰ | ਸਮਰਵਿਲਾ ਕਾਲਜ ਐਕਸਫੋਰਡ ਇੰਨਜ਼ ਆਪ ਕੋਰਟ ਸਕੂਲ ਆਫ ਲਾਅ |
ਪੇਸ਼ਾ | ਰਸਾਇਣ ਵਕੀਲ |
ਮਾਰਗਰੈੱਟ ਥੈਚਰ (13 ਅਕਤੂਬਰ 1925- 8 ਅਪਰੈਲ 2013)ਦਾ ਜਨਮ ਗ੍ਰਾਂਥਮ, ਇੰਗਲੈਂਡ ਵਿੱਚ ਹੋਇਆ। ਕਰਿਆਨਾ ਵਪਾਰੀ ਦੀ ਧੀ ਮਾਰਗਰੈੱਟ ਥੈਚਰ ਖ਼ੁਦ ਨੂੰ ਦਿਲ ਤੋਂ ਇੱਕ ਘਰੇਲੂ ਔਰਤ ਮੰਨਦੀ ਸੀ ਪਰ ਟੈਲੀਵਿਜ਼ਨ ਦੇ ਦੌਰ ਦੀ ਉਹ ਸਭ ਤੋਂ ਆਕਰਸ਼ਕ ਵਿਅਕਤੀਤਵ ਵਾਲੀ ਰਾਜਨੇਤਾ ਬਣੀ। ਮਾਰਗਰੈੱਟ ਬੀਤੀ ਸਦੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਸ਼ਾਮਲ ਸੀ।
ਰਾਜਨੀਤਿਕ ਜੀਵਨ
[ਸੋਧੋ]ਮਾਰਗਰੈੱਟ ਰਾਬਰਟਸ ਵਜੋਂ ਜਨਮ ਲੈਣ ਵਾਲੀ ਥੈਚਰ ਪਹਿਲੀ ਵਾਰ 1959 ਵਿੱਚ ਉੱਤਰੀ ਲੰਡਨ ਦੇ ਫਿਨਸ਼ਲੇ ਤੋਂ ਸਾਂਸਦ ਚੁਣੀ ਗਈ ਸੀ ਅਤੇ 1992 ਤਕ ਸੰਸਦ ਦੀ ਮੈਂਬਰ ਰਹੀ। ਉਸ ਨੇ 1975 ਵਿੱਚ ਪਾਰਟੀ ਦੀ ਵਾਗਡੋਰ ਸੰਭਾਲਣ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਐਡਵਰਡ ਹੀਥ ਨੂੰ ਚੁਣੌਤੀ ਦਿੱਤੀ ਅਤੇ ਸਫ਼ਲ ਰਹੀ।
ਵਿਦਿਆ ਮਾਰਗਰੇਟ ਥੈਚਰ ਨੇ ਮੁਢਲੀ ਵਿਦਿਆ ਸਥਾਨਕ ਗਰਾਮਰ ਸਕੂਲ (ਗ੍ਰ੍ਨਥਮ ਗਰਲਜ ਸਕੂਲ)ਤੋ ਪੂਰੀ ਕੀਤੀ|1943 ਤੋਂ 1947 ਤੱਕ ਔਕਸ਼ਫੋਰਡ ਯੂਨੀਵਰਸਿਟੀ ਤੋਂ ਕਮਿਸਟਰੀ ਦੀ ਡਿਗਰੀ ਹਾਸਿਲ ਕੀਤੀ |
ਲੋਹ-ਮਹਿਲਾ
[ਸੋਧੋ]ਥੈਚਰ ਨੇ ਮਹਿੰਗਾਈ ਨੂੰ ਘੱਟ ਕਰਨ, ਛੋਟੇ ਸੂਬੇ ਅਤੇ ਖੁੱਲ੍ਹੀ ਮੰਡੀ ਆਰਥਿਕਤਾ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਥੈਚਰ ਜਦੋਂ ਤਕ ਸਿਆਸਤ ਵਿੱਚ ਰਹੀ, ਉਸ ਨੇ ਡਟ ਕੇ ਫ਼ੈਸਲੇ ਲਏ। ਸੋਵੀਅਤ ਸੰਘ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ 1976 ਵਿੱਚ ਦਿੱਤੇ ਗਏ ਉਸ ਦੇ ਭਾਸ਼ਣ ਕਾਰਨ ਇੱਕ ਰੂਸੀ ਅਖ਼ਬਾਰ ਨੇ ਉਸ ਨੂੰ ‘ਲੋਹ-ਮਹਿਲਾ’ ਕਰਾਰ ਦਿੱਤਾ ਸੀ। ਸ਼ੀਤ ਯੁੱਧ ਸਮੇਂ ਉਹ ਤਤਕਾਲੀ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਲਈ ਅਹਿਮ ਸਾਂਝੇਦਾਰ ਸਾਬਤ ਹੋਈ। ਸਾਲ 1982 ਵਿੱਚ ਫਾਕਲੈਂਡ ਟਾਪੂ ਨੂੰ ਲੈ ਕੇ ਅਰਜਨਟੀਨਾ ਨਾਲ ਹੋਏ ਯੁੱਧ ਸਮੇਂ ਵੀ ਉਹ ਬਰਤਾਨੀਆ ਦੀ ਪ੍ਰਧਾਨ ਮੰਤਰੀ ਸੀ। ਉਸ ਦੀ ਸਰਕਾਰ ਸਮੇਂ ਕਈ ਸਰਕਾਰੀ ਉਦਯੋਗਿਕ ਇਕਾਈਆਂ ਦਾ ਨਿੱਜੀਕਰਨ ਹੋਇਆ। ਉਸ ਦੇ ਰਾਜ ਸਮੇਂ ਹਰ ਜਗ੍ਹਾ ਥੈਚਰਵਾਦ ਦਾ ਅਸਰ ਵਿਖਾਈ ਦਿੱਤਾ। 1979 ਤੋਂ 1990 ਤਕ ਕੰਜਰਵੇਟਿਵ ਪਾਰਟੀ ਦੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਰਹਿਣ ਵਾਲੀ ਥੈਚਰ ਦੀ ਵਿਰਾਸਤ ਦਾ ਅਸਰ ਕੰਜਰਵੇਟਿਵ ਅਤੇ ਲੇਬਰ ਦੋਵਾਂ ਪਾਰਟੀਆਂ ‘ਤੇ ਪਿਆ।
ਵਿਲੱਖਣ ਸ਼ਖਸੀਤ
[ਸੋਧੋ]ਥੈਚਰ ਬਰਤਾਨੀਆ ਦੀਆਂ ਉਹਨਾਂ ਕੁਝ ਸ਼ਖ਼ਸੀਅਤਾਂ ਵਿੱਚੋਂ ਇੱਕ ਸੀ, ਜਿਸ ਨੇ ਕਦੇ ਲੋਕ ਹਰਮਨ-ਪਿਆਰਤਾ ਵਿੱਚ ਵਿਸ਼ਵਾਸ ਨਹੀਂ ਕੀਤਾ। ਉਹ ਆਪਣੀ ਬੇਬਾਕ ਅਤੇ ਅਡੋਲ ਸ਼ਖ਼ਸੀਅਤ ਵਜੋਂ ਕਾਫ਼ੀ ਚਰਚਿਤ ਰਹੀ। ਮਜ਼ਬੂਤ ਇਰਾਦੇ ਦੀ ਮਾਲਕ ਥੈਚਰ ਦੀ ਇੱਛਾ ਸ਼ਕਤੀ ਦੇਖੋ ਕਿ ਉਸ ਨੇ ਜੋ ਕਿਹਾ, ਉਹ ਕਰ ਵਿਖਾਇਆ ਅਤੇ ਆਪਣੀ ਕਲਪਨਾ ਤੋਂ ਉੱਚੀ ਉਡਾਰੀ ਮਾਰੀ। ਥੈਚਰ ਨੇ ਇੱਕ ਵਾਰ ਕਿਹਾ ਸੀ ਕਿ ਉਸ ਦੇ ਜਿਉਂਦੇ ਜੀਅ ਬਰਤਾਨੀਆ ਵਿੱਚ ਕੋਈ ਔਰਤ ਪ੍ਰਧਾਨ ਮੰਤਰੀ ਨਹੀਂ ਬਣੇਗੀ ਪਰ ਬਾਅਦ ਵਿੱਚ ਉਹ ਖ਼ੁਦ ਇਸ ਪਦ ‘ਤੇ ਬਿਰਾਜਮਾਨ ਹੋਈ। ਕਈਆਂ ਦੀਆਂ ਅੱਖਾਂ ਵਿੱਚ ਚਮਕਣ ਅਤੇ ਕਈਆਂ ਦੀਆਂ ਅੱਖਾਂ ਵਿੱਚ ਰੜਕਣ ਵਾਲੀ ਥੈਚਰ ਨੇ ਮਰਦਾਂ ਦੇ ਦਬਦਬੇ ਵਾਲੀ ਸਿਆਸਤ ਵਿੱਚ ਸ਼ਾਨਦਾਰ ਪਾਰੀ ਖੇਡੀ ਤੇ ਕਈਆਂ ਨੂੰ ਮਾਤ ਦਿੱਤੀ। ਬੇਸ਼ੱਕ ਥੈਚਰ ਨੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਆਪਣੇ ਨਾਂ ਦਾ ਡੰਕਾ ਵਜਾਇਆ ਪਰ ਮਜ਼ਦੂਰ ਸੰਗਠਨਾਂ ਨੇ ਉਸ ਨੂੰ ਹਮੇਸ਼ਾ ਨਾ-ਪਸੰਦ ਕੀਤਾ। ਸਾਲ 2003 ਵਿੱਚ ਆਪਣੇ ਪਤੀ ਸਰ ਡੇਨਿਸ ਦੀ ਮੌਤ ਤੋਂ ਬਾਅਦ ਉਹ ਘੱਟ ਹੀ ਵਿਖਾਈ ਦਿੱਤੀ।
ਮੌਤ
[ਸੋਧੋ]ਵਿਸ਼ਵ ਸਿਆਸਤ ਵਿੱਚ ਡੂੰਘੀ ਛਾਪ ਛੱਡਣ ਵਾਲੀ ਬਰਤਾਨੀਆ ਦੀ ਪਹਿਲੀ ਅਤੇ ਇਕਲੌਤੀ ਪ੍ਰਧਾਨ ਮੰਤਰੀ ਮਾਰਗਰੈੱਟ ਥੈਚਰ 8 ਅਪਰੈਲ 2013 ਨੂੰ ਦਿਲ ਦਾ ਦੌਰਾ ਪੈਣ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।