ਸਰਕਾਰੀ ਕਾਲਜ ਡੇਰਾ ਬਸੀ
ਸਰਕਾਰੀ ਕਾਲਜ ਡੇਰਾ ਬਸੀ | |||
---|---|---|---|
ਪੰਜਾਬ ਯੂਨੀਵਰਸਿਟੀ | |||
| |||
ਸਥਾਨ | ਡੇਰਾ ਬਸੀ | ||
ਨੀਤੀ | ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin) | ||
ਮੌਢੀ | ਪੰਜਾਬ ਸਰਕਾਰ | ||
ਸਥਾਪਨਾ | 15 ਜਨਵਰੀ,1975 | ||
Postgraduates | ਐਮ. ਏ | ||
ਵੈੱਬਸਾਈਟ | gcderabassi |
ਸਰਕਾਰੀ ਕਾਲਜ ਡੇਰਾ ਬਸੀ ਚੰਡੀਗੜ੍ਹ-ਅੰਬਾਲਾ ਮੁੱਖ ਸੜਕ ਉਪਰ ਡੇਰਾਬਸੀ ਵਿਖੇ 700 ਮੀਟਰ ਦੀ ਦੂਰੀ ’ਤੇ ਸਥਿਤ ਕਾਲਜ ਦੀ ਸ਼ੁਰੂਆਤ 15 ਜਨਵਰੀ 1975 ਨੂੰ ਸਕੂਲ ਵਿਖੇ ਹੋਈ। 7 ਫਰਵਰੀ 1984 ਨੂੰ ਕਾਲਜ ਵਾਲੀ ਇਮਾਰਤ ਵਿੱਚ ਤਬਦੀਲ ਹੋਇਆ। ਇਹ ਕਾਲਜ 15 ਏਕੜ ਜ਼ਮੀਨ ਵਿੱਚ ਸਥਿਤ ਹੈ। ਇਹ ਜ਼ਮੀਨ ਜੰਗਲਾਤ ਵਿਭਾਗ ਨੇ ਦਿੱਤੀ ਸੀ। ਇਸ ਸੰਸਥਾ ਨੂੰ ਐਨ.ਏ.ਏ.ਸੀ. ਵੱਲੋਂ ਬੀ+ਗਰੇਡ ਨਾਲ ਸਨਮਾਨਤ ਹੈ।
ਕੋਰਸ
[ਸੋਧੋ]ਇਸ ਕਾਲਜ ਵਿੱਚ ਆਰਟਸ, ਕਾਮਰਸ ਅਤੇ ਸਾਇੰਸ ਵਿਸ਼ੇ ਦੀ ਪੜ੍ਹਾਈ ਕਰਵਾਈ ਜਾਂਦੀ ਹੈ।
ਸਹੂਲਤਾਂ
[ਸੋਧੋ]ਕਾਲਜ ਦੇ ਵਿਦਿਆਰਥੀਆਂ ਲਈ ਪੀਣ ਦਾ ਸਾਫ਼ ਪਾਣੀ, ਖੇਡ ਸਟੇਡੀਅਮ, ਸਾਇੰਸ ਲੈਬ, ਕੰਪਿਊਟਰ ਲੈਬ ਅਤੇ ਸ਼ਾਨਦਾਰ ਲਾਇਬਰੇਰੀ ਸ਼ਾਮਲ ਹਨ। ਕਾਲਜ ਵਿੱਚ ਵਾਲੀਬਾਲ, ਬੈਡਮਿੰਟਨ, ਕ੍ਰਿਕਟ ਖੇਡਣ ਲਈ ਮੈਦਾਨ ਹਨ।
ਸਾਹਿਤ ਸਰਗਮੀਆਂ
[ਸੋਧੋ]ਕਾਲਜ ਦਾ ਮੈਗਜ਼ੀਨ ਵਿਦਿਆ ਪ੍ਰਦੀਪ’ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀਆਂ ਉਭਾਰਨ ਦੀ ਭੂਮਿਕਾ ਅਦਾ ਕਰ ਰਿਹਾ ਹੈ। ਕਾਲਜ ਵਿਖੇ ਵੱਖ-ਵੱਖ ਮੌਕਿਆਂ ’ਤੇ ਵਿਦਿਅਕ ਅਤੇ ਸਭਿਆਚਾਰਕ ਮੁਕਾਬਲੇ ਕਰਵਾਏ ਜਾਂਦੇ ਹਨ। ਕਾਲਜ ਦੇ ਵਿਦਿਆਰਥੀ ਯੂਥ ਵੈਲਫੇਅਰ ਵਿੱਚ ਵੀ ਮੋਹਰੀ ਭੂਮਿਕਾ ਨਿਭਾਉਂਦੇ ਹਨ।