ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
Seal Panjab University.jpg
Seal of Panjab University, Chandigarh
ਮਾਟੋ ਸੰਸਕ੍ਰਿਤ: तमसो मा ज्योतिर्गमय
ਮਾਟੋ ਪੰਜਾਬੀ ਵਿੱਚ Lead us unto the Light from Darkness
ਸਥਾਪਨਾ 1882, relocated to Chandigarh in 1956
ਕਿਸਮ ਸਰਕਾਰੀ
ਚਾਂਸਲਰ ਮਹੰਮਦ ਹਮੀਦ ਅੰਸਾਰੀ, ਭਾਰਤ ਦਾ ਉੱਪ-ਰਾਸ਼ਟਰਪਤੀ
ਵਾਈਸ-ਚਾਂਸਲਰ Prof. Arun Kumar Grover
ਟਿਕਾਣਾ ਚੰਡੀਗੜ੍ਹ, ਚੰਡੀਗੜ੍ਹ, ਭਾਰ
ਕੈਂਪਸ ਸ਼ਹਿਰੀ
ਮਾਨਤਾਵਾਂ ਯੂ.ਜੀ.ਸੀ
ਵੈੱਬਸਾਈਟ www.puchd.ac.in
ਯੂਨੀਵਰਸਿਟੀ ਵਿਖੇ ਕਾਇਮ ਫ਼ਾਈਨ ਆਰਟ ਮਿਊਜ਼ੀਅਮ

ਪੰਜਾਬ ਯੂਨੀਵਰਸਿਟੀ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿਚੋਂ ਇੱਕ ਹੈ।[1] ਚੜ੍ਹਦੇ ਪੰਜਾਬ ਦੇ ਰਾਜਧਾਨੀ ਸ਼ਹਿਰ ਚੰਡੀਗੜ੍ਹ ਵਿੱਚ ਵਾਕਿਆ ਇਹ ਯੂਨੀਵਰਸਿਟੀ[2] ਵਿਗਿਆਨ, ਤਕਨਾਲੋਜੀ, ਕਲਾ, ਖੇਡਾਂ ਇਤਿਆਦਿ ਖੇਤਰਾਂ ਵਿੱਚ ਕੋਰਸ ਅਤੇ ਖੋਜ ਡਿਗਰੀਆਂ ਮੁਹੱਈਆ ਕਰਵਾਉਂਦੀ ਹੈ।

ਇਹ 1882 ਵਿੱਚ ਲਾਹੌਰ ਵਿਖੇ ਕਾਇਮ ਕੀਤੀ ਗਈ ਸੀ।[1] 1947 ਵਿੱਚ ਭਾਰਤ ਦੀ ਤਕਸੀਮ ਤੋਂ ਬਾਅਦ ਇਸ ਦੇ ਹੈਡਕੁਆਟਰ ਸੋਲਨ (ਹੁਣ ਹਿਮਾਚਲ ਪ੍ਰਦੇਸ਼) ਵਿਖੇ ਕਾਇਮ ਕੀਤੇ ਗਏ ਅਤੇ 1956 ਵਿੱਚ ਚੰਡੀਗੜ੍ਹ ਵਿਖੇ ਇਸ ਦਾ ਮੌਜੂਦਾ ਕੈਂਪਸ ਕਾਇਮ ਕੀਤਾ ਗਿਆ ਜੋ ਸ਼ਹਿਰ ਦੇ 14 ਅਤੇ 25 ਸੈਕਟਰਾਂ ਵਿਚਾਲੇ 550 ਏਕੜ ਵਿੱਚ ਫੈਲਿਆ ਹੋਇਆ ਹੈ।[1]

ਇਤਿਹਾਸ[ਸੋਧੋ]

ਪੰਜਾਬ ਯੂਨੀਵਰਸਿਟੀ ਦੀ ਸਥਾਪਨਾ 1882 ਵਿੱਚ ਲਾਹੌਰ ਵਿਖੇ ਹੋਈ ਅਤੇ ਦੇਸ਼ ਦੀ ਵੰਡ ਤੋਂ ਬਾਅਦ ਇਸ ਯੂਨੀਵਰਸਿਟੀ ਨੂੰ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ, ਦੋ ਭਾਗਾਂ ਵਿੱਚ ਵੰਡਿਆ ਗਿਆ। 1947 ਤੋਂ ਬਾਅਦ ਇਸ ਦਾ 10 ਸਾਲਾਂ ਤੱਕ ਕੋਈ ਕੈਂਪਸ ਨਹੀਂ ਸੀ। 1956 ਇਸ ਯੂਨੀਵਰਸਿਟੀ ਦਾ ਕੈਂਪਸ ਚੰਡੀਗੜ੍ਹ ਵਿੱਚ ਸਥਾਪਿਤ ਕੀਤਾ ਗਿਆ।

ਹਵਾਲੇ[ਸੋਧੋ]