ਸ਼ਹੀਦ ਸਮਾਰਕ ਕਾਲਜ ਰਾਮਪੁਰਾ ਫੂਲ
ਸ਼ਹੀਦ ਸਮਾਰਕ ਕਾਲਜ ਰਾਮਪੁਰਾ ਫੂਲ | |||
---|---|---|---|
ਪੰਜਾਬੀ ਯੂਨੀਵਰਸਿਟੀ | |||
| |||
ਸਥਾਨ | ਰਾਮਪੁਰਾ ਫੂਲ | ||
ਨੀਤੀ | ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin) | ||
ਮੌਢੀ | ਹਜ਼ਾਰੀ ਲਾਲ ਬਾਂਸਲ | ||
ਸਥਾਪਨਾ | 1966 | ||
Postgraduates | ਡਿਗਰੀ |
ਸ਼ਹੀਦ ਸਮਾਰਕ ਕਾਲਜ ਰਾਮਪੁਰਾ ਫੂਲ ਨੂੰ 1966 ਵਿੱਚ ਸਥਾਪਤ ਕੀਤਾ ਗਿਆ। ਬਠਿੰਡਾ ਜ਼ਿਲ੍ਹੇ ਵਿੱਚ ਕਿਸੇ ਸਮੇਂ ਇਹ ਇਸਤਰੀ ਵਿੱਦਿਆ ਦਾ ਪਹਿਲਾ ਕਾਲਜ ਸੀ। ਇਸ ਕਾਲਜ ਦਾ ਨਾਂ ਪਟਨਾ ਯੂਨੀਵਰਸਿਟੀ ਦੇ ਸਾਹਮਣੇ ਉਨ੍ਹਾਂ ਵਿਦਿਆਰਥੀਆਂ ਦੀ ਯਾਦ ਵਿੱਚ ਬਣੇ ਸ਼ਹੀਦ ਸਮਾਰਕ ਤੋਂ ਲਿਆ ਗਿਆ ਹੈ, ਜਿਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਕਾਲਜ ਦੇ ਮੌਢੀ ਅਤੇ ਪ੍ਰਿੰਸੀਪਲ (ਸਵਰਗੀ) ਸ੍ਰੀ ਹਜ਼ਾਰੀ ਲਾਲ ਬਾਂਸਲ ਨੂੰ ਤਿੰਨ ਅੰਤਰਰਾਸ਼ਟਰੀ, ਤਿੰਨ ਰਾਸ਼ਟਰੀ, 12 ਰਾਜ ਪੱਧਰੀ ਤੇ ਸੈਂਕੜੇ ਹੋਰ ਇਨਾਮਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਉਹ ਭਾਰਤ ਦੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੇ ਹਿੰਦੀ, ਪੰਜਾਬੀ ਵਿੱਚ ਰਕਤਦਾਨ ਸਬੰਧੀ ਕਿਤਾਬਾਂ ‘ਰਕਤਦਾਨ’ ਅਤੇ ‘ਕਹਾਣੀ ਖੂਨਦਾਨ ਦੀ’ ਲਿਖੀਆਂ ਹਨ।[1]
ਸੱਭਿਆਚਾਰਕ ਗਤੀਵਿਧੀਆਂ
[ਸੋਧੋ]ਵਿਦਿਆਰਥਣਾਂ ਦੇ ਸਰਭ ਪੱਖੀ ਵਿਕਾਸ ਲਈ ਹਰ ਸਾਲ ਭਾਸ਼ਣ, ਵਾਦ-ਵਿਵਾਦ, ਕਵਿਤਾ ਉਚਾਰਨ, ਗਿੱਧਾ, ਪੁਸ਼ਾਕ, ਗੀਤ ਗਾਇਨ ਆਦਿ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ। ਕਾਲਜ ਦੀ ਆਪਣੀ ਸ਼ਾਨਦਾਰ ਦੋ ਮੰਜ਼ਿਲਾ ਇਮਾਰਤ ਹੈ। ਕਾਲਜ ਦੀ ਆਪਣੀ ਲਾਇਬਰੇਰੀ ਹੈ। ਸਮੇਂ ਦਾ ਹਾਣੀ ਨਾਲ ਹੋਣ ਕਾਰਨ ਇਹ ਕਾਲਜ ਹੁਣ ਬੰਦ ਹੋ ਚੁੱਕਾ ਹੈ ਇਸ ਦੀ ਪ੍ਰਬੰਧਕੀ ਕਮੇਟੀ ਨੇ ਇਸ ਥਾਂ ਤੇ ਸਕੂਲ ਸ਼ੁਰੂ ਕੀਤਾ ਹੈ।
ਵਿਦਿਆਰਥੀ
[ਸੋਧੋ]ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ