ਸਿੱਖ ਮਿਸ਼ਨਰੀ ਕਾਲਜ, ਤਰਨ ਤਾਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿੱਖ ਮਿਸ਼ਨਰੀ ਕਾਲਜ, ਤਰਨ ਤਾਰਨ ਖ਼ਾਲਸਾ ਪ੍ਰਚਾਰਕ ਵਿਦਿਆਲਾ, ਪਹਿਲਾ ਦਾ ਪਹਿਲਾ ਕਾਲਜ ਸ਼ੁਰੂ ਹੋਇਆ, ਚੀਫ਼ ਖ਼ਾਲਸਾ ਦੀਵਾਨ, 30 ਅਕਤੂਬਰ, 1902 ਦੇ ਦਿਨ ਕਾਇਮ ਹੋਇਆ ਸੀ। ਇਸ ਦੀ ਕਾਇਮੀ ਮਗਰੋਂ, ਇਸ ਨਾਲ, ਕਈ ਸਿੰਘ ਸਭਾਵਾਂ ਸਬੰਧਤ ਹੋ ਗਈਆਂ। 1904 ਤਕ 29 ਸਿੰਘ ਸਭਾਵਾਂ ਇਸ ਦੀਆਂ ਮੈਂਬਰ ਬਣੀਆਂ। 9 ਜੁਲਾਈ, 1904 ਨੂੰ ਚੀਫ਼ ਖ਼ਾਲਸਾ ਦੀਵਾਨ ਨੂੰ ਕਾਨੂੰਨ ਹੇਠ ਰਜਿਸਟਰਡ ਕਰਵਾ ਲਿਆ ਗਿਆ। ਚੀਫ਼ ਖ਼ਾਲਸਾ ਦੀਵਾਨ ਦੇ ਅਹਿਮ ਕੰਮਾਂ ਵਿਚੋਂ ਸਭ ਤੋਂ ਪਹਿਲਾ ਪ੍ਰਾਜੈਕਟ ਅੰਮਿ੍ਤਸਰ ਦਾ 'ਸੈਂਟਰਲ ਖ਼ਾਲਸਾ ਯਤੀਮਖ਼ਾਨਾ' ਸੀ ਜੋ ਅਪ੍ਰੈਲ 1904 ਵਿੱਚ ਕਾਇਮ ਕੀਤਾ ਗਿਆ। ਇਸ ਯਤੀਮਖ਼ਾਨੇ ਨੇ ਬੇਸਹਾਰਾ ਸਿੱਖ ਬੱਚਿਆਂ ਨੂੰ ਆਸਰਾ ਵੀ ਦਿਤਾ ਅਤੇ ਪੜ੍ਹਾਈ ਵੀ ਕਰਵਾਈ। ਚੀਫ਼ ਖ਼ਾਲਸਾ ਦੀਵਾਨ ਦੇ ਇਸ ਯਤੀਮਖ਼ਾਨੇ ਵਿੱਚ ਰਹਿਣ ਵਾਲੇ ਬੱਚਿਆਂ ਵਿਚੋਂ ਬਹੁਤ ਸਾਰਿਆਂ ਨੇ ਸਿੱਖ ਪੰਥ ਵਿੱਚ ਬੜੀ ਅਹਿਮ ਜਗ੍ਹਾ ਬਣਾਈ। 1947 ਤੋਂ ਮਗਰੋਂ ਇਸ ਯਤਮੀਖ਼ਾਨੇ ਨੇ ਪੰਜਾਬ ਦੀ ਵੰਡ ਨਾਲ ਬੇਸਹਾਰਾ ਹੋਏ ਬਹੁਤ ਸਾਰੇ ਬੱਚਿਆਂ ਨੂੰ ਸੰਭਾਲਿਆ। 1960 ਤੋਂ ਮਗਰੋਂ ਇਸ ਦੀ ਹਾਲਤ ਕਾਫ਼ੀ ਹੱਦ ਤਕ ਖ਼ਸਤਾ ਹੋ ਗਈ ਪਰ 1972 ਵਿੱਚ ਸ: ਭਾਗ ਸਿੰਘ ਅਣਖੀ ਨੇ ਇਸ ਦਾ ਚਾਰਜ ਸੰਭਾਲਿਆ ਅਤੇ ਉਨ੍ਹਾਂ ਨੇ ਇਸ ਨੂੰ ਇੱਕ ਵਧੀਆ ਅਦਾਰਾ ਬਣਾ ਕੇ ਇਸ ਨੂੰ ਚਾਰ ਚੰਨ ਲਾਏ। ਇਸ ਤੋਂ ਇਲਾਵਾ ਚੀਫ਼ ਖ਼ਾਲਸਾ ਦੀਵਾਨ ਨੇ 1908 ਵਿੱਚ ਸ਼ਿਕਾਰਪੁਰ (ਸਿੰਧ), 1909 ਵਿੱਚ ਖ਼ਾਲਸਾ ਉਪਦੇਸ਼ਕ ਕਾਲਜ ਯਤੀਮਖ਼ਾਨਾ ਘਰਜਾਖ (ਗੁੱਜਰਾਂਵਾਲਾ) ਵੀ ਕਾਇਮ ਕੀਤੇ। ਚੀਫ਼ ਖ਼ਾਲਸਾ ਦੀਵਾਨ ਦਾ ਦੂਜਾ ਵੱਡਾ ਕੰਮ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਮਿਸ਼ਨਰੀ ਤਿਆਰ ਕਰਨਾ ਸੀ। ਚੀਫ਼ ਖ਼ਾਲਸਾ ਦੀਵਾਨ ਨੇ 6 ਨਵੰਬਰ, 1908 ਦੇ ਦਿਨ ਖ਼ਾਲਸਾ ਪ੍ਰਚਾਰਕ ਵਿਦਿਆਲਾ ਤਰਨ ਤਾਰਨ ਵਿਖੇ ਕਾਇਮ ਕਰ ਕੇ ਸਹੀ ਮਾਅਨਿਆਂ ਵਿੱਚ ਪਹਿਲਾ ਸਿੱਖ ਮਿਸ਼ਨਰੀ ਕਾਲਜ ਕਾਇਮ ਕੀਤਾ। ਇਸ ਅਦਾਰੇ ਨੇ ਬਹੁਤ ਸਾਰੇ ਪ੍ਰਚਾਰਕ ਤਿਆਰ ਕੀਤੇ ਜਿਹੜੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ।

ਵਿਸ਼ੇਸ਼[ਸੋਧੋ]

ਗਿਆਨੀ ਕੇਸਰ ਸਿੰਘ ਨਾਵਲਿਸਟ, ਊਧਮ ਸਿੰਘ ਸੁਨਾਮ, ਸ.ਸ. ਅਮੋਲ, ਭਾਈ ਸਮੁੰਦ ਸਿੰਘ ਰਾਗੀ

ਹਵਾਲੇ[ਸੋਧੋ]