ਸੁਖਬੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
'ਸੁਖਬੀਰ'
Sukhbir 2005.jpg
ਹੋਰ_ਨਾਮ:ਬਲਬੀਰ ਸਿੰਘ
ਜਨਮ: 9 ਜੁਲਾਈ 1925
ਬੰਬਈ, ਮਹਾਰਾਸ਼ਟਰ (ਭਾਰਤ)
ਮੌਤ:22 ਫਰਵਰੀ 2012 (ਉਮਰ 86)
ਮੁੰਬਈ, ਮਹਾਰਾਸ਼ਟਰ (ਭਾਰਤ)
ਕਾਰਜ_ਖੇਤਰ:ਕਵੀ
ਨਾਵਲਕਾਰ
ਕਹਾਣੀਕਾਰ
ਨਿਬੰਧਕਾਰ
ਅਨੁਵਾਦਕ
ਰਾਸ਼ਟਰੀਅਤਾ:ਹਿੰਦੁਸਤਾਨੀ
ਭਾਸ਼ਾ:ਪੰਜਾਬੀ
ਹਿੰਦੀ
ਵਿਧਾ:ਕਵਿਤਾ, ਨਾਵਲ ਅਤੇ ਕਹਾਣੀ

ਸੁਖਬੀਰ, (ਹਿੰਦੀ: सुखबीर) (9 ਜੁਲਾਈ 1925 - 22 ਫਰਵਰੀ 2012), ਉਰਫ ਬਲਬੀਰ ਸਿੰਘ ਪੰਜਾਬੀ ਕਵੀ, ਨਾਵਲਕਾਰ, ਕਹਾਣੀਕਾਰ, ਨਿਬੰਧਕਾਰ ਅਤੇ ਅਨੁਵਾਦਕ ਸਨ। ਉਨ੍ਹਾਂ ਦੇ 7 ਨਾਵਲ, 11 ਕਹਾਣੀ ਸੰਗ੍ਰਹਿ, 5 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਅਨੇਕਾਂ ਨਿਬੰਧ ਅਤੇ ਪੁਸਤਕ ਰਿਵਿਊ ਛਪ ਚੁੱਕੇ ਹਨ ਅਤੇ ਸੰਸਾਰ ਸਾਹਿਤ ਦੀਆਂ ਅਨੇਕਾਂ ਸ਼ਾਨਦਾਰ ਕਿਤਾਬਾਂ ਨੂੰ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਹੈ।

ਜੀਵਨ[ਸੋਧੋ]

ਸੁਖਬੀਰ ਤਿੰਨ ਭੈਣਾਂ ਅਤੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਬੰਬਈ ਵਿੱਚ ਪੜ੍ਹਦਿਆਂ 1950 ਵਿੱਚ ਵਿਦਿਆਰਥੀ ਲਹਿਰ ਵਿੱਚ ਗ੍ਰਿਫਤਾਰ ਹੋਣ ਕਾਰਨ ਉਸਦੇ ਪ੍ਰਕਾਸ਼ਕ ਨੇ ਉਸਦਾ ਨਾਮ ਬਲਬੀਰ ਤੋਂ ਸੁਖਬੀਰ ਛਾਪਣਾ ਸ਼ੁਰੂ ਕਰ ਦਿੱਤਾ ਸੀ। ਬਾਅਦ ਵਿੱਚ ਉਸਨੇ ਕਲਮੀ ਨਾਮ ਵਜੋਂ ਇਹੀ ਨਾਮ ਆਪਣਾ ਲਿਆ।

ਉਹਦਾ ਪਿਤਾ ਮਨਸ਼ਾ ਸਿੰਘ, ਭਾਰਤੀ ਰੇਲਵੇ ਵਿੱਚ ਸਿਵਲ ਇੰਜਨੀਅਰ ਸੀ। ਉਸਨੇ ਸੁਖਬੀਰ ਨੂੰ ਆਪਣੇ ਉਦਾਰ ਧਾਰਮਿਕ ਖਿਆਲਾਂ ਅਨੁਸਾਰ ਸਿੱਖਿਆ ਦਿੱਤੀ ਜਿਸਦਾ ਅਸਰ ਸੁਖਬੀਰ ਦੀ ਸਖਸ਼ੀਅਤ ਤੇ ਉਮਰ ਭਰ ਰਿਹਾ। ਮੁੱਢਲੀ ਪੜ੍ਹਾਈ ਪੰਜਾਬ ਵਿੱਚ ਆਪਣੇ ਪਿੰਡ ਬੀਰਮਪੁਰ ਵਿੱਚ ਕੀਤੀ ਅਤੇ ਉਹ ਛੇਵੀਂ ਜਮਾਤ ਸੀ ਜਦੋਂ ਵਿੱਚ ਉਸਦਾ ਪਰਿਵਾਰ ਪਿਤਾ ਦੀ ਬਦਲੀ ਕਰਨ ਮੁੰਬਈ ਚਲਿਆ ਗਿਆ ਅਤੇ ਅਗਲੀ ਪੜ੍ਹਾਈ ਉਥੋਂ ਹੀ ਕੀਤੀ। ਉਥੋਂ ਹੀ ਗ੍ਰੈਜੁਏਸ਼ਨ ਕਰਨ ਤੋਂ ਬਾਅਦ 1958 ਵਿੱਚ ਉਹ ਖਾਲਸਾ ਕਾਲਜ, ਅੰਮ੍ਰਿਤਸਰ ਪੰਜਾਬੀ ਦੀ ਉਚੇਰੀ ਵਿਦਿਆ ਲਈ ਚਲੇ ਗਏ। ਐਮ ਏ ਵਿੱਚ ਉਹ ਯੂਨੀਵਰਸਿਟੀ ਦੇ ਗੋਲਡ ਮੈਡਲਿਸਟ ਬਣੇ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸੰਪਾਦਕੀ ਹੇਠ ਨਿਕਲਦੇ ਪੰਜਾਬੀ ਰਸਾਲੇ 'ਪ੍ਰੀਤਲੜੀ' ਵਿੱਚ ਲਿਖਣ ਲੱਗ ਪਏ ਅਤੇ ਨਾਲ ਹੀ ਪੂਰਨ ਚੰਦ ਜੋਸ਼ੀ ਦੇ ਵੱਡੇ ਪ੍ਰਭਾਵ ਤੋਂ ਪ੍ਰੇਰਨਾ ਲੈਂਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਕੰਮ ਕਰਨ ਲੱਗੇ, ਪਰ ਪੂਰਨ ਚੰਦ ਜੋਸ਼ੀ ਦੀ ਪਾਰਟੀ ਅੰਦਰ ਹੁੰਦੀ ਦੁਰਗਤ ਤੋਂ ਚਿੜ ਕੇ ਜਲਦੀ ਹੀ ਪਾਰਟੀ ਤੋਂ ਦੂਰ ਹੋ ਗਏ। ਫਿਰ ਵੀ ਉਹ ਜੀਵਨ ਭਰ ਮੁੱਖ ਤੌਰ ਤੇ ਮਾਰਕਸਵਾਦ ਦੇ ਪ੍ਰਭਾਵ ਹੇਠ ਰਹੇ।

ਮਸ਼ਹੂਰੀ ਲੇਖਕ, ਕਾਲਜ ਲੈਕਚਰਾਰ, ਆਦਿ ਕੰਮ ਕਰਨ ਦੇ ਬਾਅਦ ਜਲਦ ਹੀ ਉਨ੍ਹਾਂ ਨੇ ਕੁੱਲਵਕਤੀ ਲੇਖਕ ਵਜੋਂ ਜੀਵਨ ਗੁਜਰਨ ਦਾ ਫੈਸਲਾ ਕਰ ਲਿਆ।

ਪ੍ਰਭਾਵ[ਸੋਧੋ]

ਸੁਖਬੀਰ ਨੂੰ ਮੁੱਖ ਤੌਰ ਤੇ ਸਟੇਨਬੈਕ, ਚੈਖਵ, ਇਰਵਿੰਗ ਸਟੋਨ, ਫਰਾਇਡ, ਟੀ ਐੱਸ ਈਲੀਅਟ, ਪਾਬਲੋ ਨਰੂਦਾ, ਸਰਦਾਰ ਜਾਫਰੀ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ ਅਤੇ ਅਰਨੈਸਟ ਹੈਮਿੰਗਵੇ ਤੋਂ ਪ੍ਰਭਾਵਿਤ ਹੋਏ ਅਤੇ ਆਪਣੇ ਤੋਂ ਬਾਅਦ ਵਾਲੀ ਪੰਜਾਬੀ ਅਤੇ ਹਿੰਦੀ ਲੇਖਕਾਂ ਦੀ ਪੂਰੀ ਪੀੜ੍ਹੀ ਨੂੰ ਪ੍ਰਭਾਵਿਤ ਕੀਤਾ।

ਸੁਖਬੀਰ ਦਾ ਸ਼ਬਦੀ ਸਵੈ-ਚਿੱਤਰ[ਸੋਧੋ]


ਸੁਖਬੀਰ: ਸੈਲਫ ਪੋਰਟ੍ਰੇਟ

ਸੁਪਨਕਾਰ ਹਾਂ ਭਾਵੇਂ
ਆਮ ਜਿਹੀ ਮਿੱਟੀ ਹਾਂ ਮੈਂ ਖਰਵੀ ਤੇ ਤਗੜੀ
ਚਾਨਣ ਨਾਲ ਜੋ ਗੁੰਨ੍ਹੀ ਗਈ ਏ

ਮਿੱਟੀ ਜਿਸ ਦੇ ਸਵਾਦ ਅਨੇਕਾਂ
ਮਿੱਟੀ ਜਿਸ ਦੇ ਤੇਲ 'ਚ ਬੱਤੀ ਜਗਦੀ
ਮਿੱਟੀ ਜਿਸ ਵਿੱਚ ਦਰਦ ਦੀਆਂ ਤ੍ਰਾਟਾਂ ਸੁਪਨੇ ਤੇ ਰੰਗ ਹਨ

ਆਮ ਜਿਹਾ ਇੱਕ ਚਿਹਰਾ
ਕਿੰਨੀਆਂ ਹੀ ਚਿਹਰਿਆਂ ਦੇ ਨਕਸ਼ਾਂ ਦੀਆਂ ਲਕੀਰਾਂ
ਨਕਸ਼ ਜੋ ਝਖੜਾਂ ਦੇ ਵਿੱਚ ਤਰਾਸ਼ੇ ਗਏ ਹਨ
ਨਕਸ਼ ਜਿਨ੍ਹਾਂ ਨੇ
ਭੁੱਖਾਂ ਤ੍ਰੇਹਾ ਤ੍ਰਿਪਤੀਆਂ ‘ਚੋ ਲੰਘ ਸੁਪਨਿਆਂ ਦਾ ਤਾਅ ਖਾਧਾ

ਇਹ ਮੇਰਾ ਚਿਹਰਾ ਨਹੀਂ
ਭਾਵੇਂ ਇਸ ‘ਤੇ ਮੇਰੀਆਂ ਦੋ ਅੱਖਾਂ ਹਨ
ਤੇ ਉਨਹਾਂ ਅੱਖਾਂ ਵਿੱਚ
ਮੇਰੀ ਰੁਹ ਦਾ ਅਤੇ ਕਿਤਾਬਾਂ ਦਾ ਚਾਨਣ ਏ

ਇਕ ਚਿਹਰਾ ਜੋ ਕਿਸੇ ਵੀ ਬੰਦੇ ਦਾ ਚਿਹਰਾ ਏ
ਤਾਹੀਂ ਹਰ ਇੱਕ ਚਿਹਰਾ ਮੈਂਨੁ ਭਾਉਂਦਾ
ਉਸ ਵਿੱਚ ਮੈਂ ਆਪਣੇ ਚਿਹਰੇ ਦਾ ਹਰਖ ਸੋਗ ਹਾਂ ਤੱਕਦਾ
 
ਅਜੇ ਤਾਂ ਮੇਰਾ ਚਿਹਰਾ
ਮਿੱਟੀ ਵਿਚੋਂ ਲੰਘ ਰਿਹਾ ਏ ਧੂੜਾਂ ਫੱਕਦਾ
ਜਹਿਰ ਦਾ ਕੋੜਾ ਸਵਾਦ ਪਚਾਉਂਦਾ
ਭਾਵੇਂ ਇਸ ਨੇ ਕਦੇ ਸੀ ਅਮ੍ਰਿਤ ਪੀਤਾ
ਤਾਂਹੀ ਤਾਂ ਇਹ ਅੱਜ ਤਾਈਂ ਜਿਉਂਦਾ ਏ

ਸੁਪਨੇ ਸਿਰਜਦਾਂ ਹਾਂ ਮੈਂ
ਉਂਜ ਤਾਂ ਆਮ ਜਿਹੀ ਮਿੱਟੀ ਹਾਂ
ਆਦਿ ਕਾਲ ਦੇ ਚਾਨਣ ਨਾਲ ਜੋ ਗੁੰਨ੍ਹੀ ਗਈ ਏ I

ਰਚਨਾਵਾਂ[ਸੋਧੋ]

ਕਾਵਿ-ਸੰਗ੍ਰਹਿ[ਸੋਧੋ]

 • ਪੈੜਾਂ
 • ਨੈਣ ਨਕਸ਼
 • ਅੱਖਾਂ ਵਾਲੀ ਰਾਤ
 • ਲਹੂ ਲਿਬੜੇ ਪੈਰ
 • ਲਫ਼ਜ਼ ਤੇ ਲੀਕਾਂ
 • ਗੈਲਰੀ ਦੇ ਚਿਹਰੇ

ਨਾਵਲ[ਸੋਧੋ]

 • ਕੱਚ ਦਾ ਸ਼ਹਿਰ (1960)
 • ਰਾਤ ਦਾ ਚਿਹਰਾ (1961)
 • ਪਾਣੀ ਤੇ ਪੁਲ (1962)
 • ਗਰਦਿਸ਼ (1962)
 • 'ਸੜਕਾਂ ਤੇ ਕਮਰੇ (1964)
 • ਟੁੱਟੀ ਹੋਈ ਕੜੀ, 1965.[1]
 • ਅੱਧੇ ਪੌਣੇ (1970)

ਕਹਾਣੀ ਸੰਗ੍ਰਹਿ[ਸੋਧੋ]

 • ਡੁੱਬਦਾ ਚੜ੍ਹਦਾ ਸੂਰਜ (1957)
 • ਮਿੱਟੀ ਤੇ ਮਨੁਖ (1973)
 • ਕੱਲਿਆਂ-ਕਾਰਿਆਂ (1973)
 • ਬਾਰੀ ਵਿਚਲਾ ਸੂਰਜ (1975)
 • ਪਾਣੀ ਦੀ ਪਰੀ (1980)
 • ਇਕਾਈ (1987)
 • ਲੋਰੀ (1988)
 • ਮਨੁੱਖ ਤੇ ਜੜਾਂ (1988)
 • ਸੱਜੇ-ਖੱਬੇ (1989)
 • ਰੁਕੀ ਹੋਈ ਰਾਤ (2000)
 • ਇਕ ਹੋਰ ਚਾਰਦੀਵਾਰੀ (2004)

ਕਾਵਿ ਸੰਗ੍ਰਹਿ[ਸੋਧੋ]

 • ਪੈੜਾਂ (1964)
 • ਨੈਣ-ਨਕਸ਼ (1964)
 • ਅੱਖਾਂ ਵਾਲੀ ਰਾਤ (1973)
 • ਲਫ਼ਜ਼ ਤੇ ਲੀਕਾਂ (1989)
 • ਲਹੂ ਲਿਬੜੇ ਪੈਰ (1992)
 • ਸਿਰਨਾਵਾਂ ਸਮੁੰਦਰ ਦਾ (2012)

ਅਨੁਵਾਦ[ਸੋਧੋ]

‘ਗੋਰਕੀ ਦੇ ਖਤ’, ‘ਪੋਸਤੋਵਸਕੀ ਦਾ ‘ਸੁਨਹਿਰੀ ਗੁਲਾਬ’ ਪ੍ਰਮੁੱਖ ਹਨ। ਇਸ ਖੇਤਰ ਵਿੱਚ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ‘’ ਜੋ ਟਾਲਸਟਾਏ ਦੇ ਵਿਸ਼ਵ ਪ੍ਰਸਿੱਧ ਨਾਵਲ ‘ਵਾਰ ਐਂਡ ਪੀਸ’ ਦਾ ਅਨੁਵਾਦ ਹੈ।

ਹਵਾਲੇ[ਸੋਧੋ]